• Home
  • »
  • News
  • »
  • entertainment
  • »
  • ZINDAGI NA MILEGI DOBARA COMPLETES 10 YEARS HRITHIK ROSHAN FARHAN AKHTAR KATRINA KAIF CELEBRATE GH AS

"ਜ਼ਿੰਦਗੀ ਨਾ ਮਿਲੇਗੀ ਦੋਬਾਰਾ" ਨੇ ਪੂਰੇ ਕੀਤੇ 10 ਸਾਲ, ਰਿਤਿਕ, ਕੈਟਰੀਨਾ, ਫਰਹਾਨ, ਅਭੈ ਨੇ ਮਨਾਈ 10 ਸਾਲ ਵਰ੍ਹੇਗੰਢ

  • Share this:
ਜ਼ੋਆ ਅਖ਼ਤਰ ਵਲੋਂ ਨਿਰਦੇਸ਼ਿਤ ਕੀਤੀ ਗਈ ਫਿਲਮ "ਜ਼ਿੰਦਗੀ ਨਾ ਮਿਲੇਗੀ ਦੋਬਾਰਾ" ਨੂੰ ਅੱਜ ਪੂਰਾ ਇੱਕ ਦਹਾਕਾ ਹੋ ਗਿਆ ਹੈ। ਇਸ ਫਿਲਮ ਵਿੱਚ ਰਿਤਿਕ ਰੋਸ਼ਨ, ਫ਼ਰਹਾਨ ਅਖ਼ਤਰ ਅਤੇ ਅਭੈ ਦਿਓਲ ਮੁੱਖ ਭੂਮਿਕਾਵਾਂ ਵਿੱਚ ਸਨ। ਕੈਟਰੀਨਾ ਕੈਫ ਅਤੇ ਕਲਕੀ ਕੋਚਲਿਨ ਨੇ 2011 ਵਿੱਚ ਬਣੀ ਇਸ ਫਿਲਮ ਵਿੱਚ ਅਭਿਨੇਤਰੀਆਂ ਦੇ ਤੌਰ ਤੇ ਕੰਮ ਕੀਤਾ। 10 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਪੂਰੀ ਕਾਸਟ ਨੇ ਜ਼ੋਆ ਅਖ਼ਤਰ ਦੇ ਸਮੇਤ ਇੱਕ ਵਰਚੁਅਲ ਰਿਯੂਨਿਯਨ ਕੀਤੀ ਅਤੇ ਇਹ ਫਿਲਮ ਉਹਨਾਂ ਵਾਸਤੇ ਵਿਸ਼ੇਸ਼ ਕਿਉਂ ਹੈ ਬਾਰੇ ਚਰਚਾ ਕੀਤੀ।

ਇਸ ਫਿਲਮ ਦੀ ਪ੍ਰਸ਼ੰਸਾ ਅੱਜ ਵੀ ਹੋ ਰਹੀ ਹੈ। ਫਿਲਮ ਦੇ ਨਿਰਦੇਸ਼ਕ ਅਤੇ ਲੇਖਕ ਜ਼ੋਇਆ ਅਖਤਰ, ਸਹਿ ਲੇਖਕ ਰੀਮਾ ਕਾਗਤੀ, ਨਿਰਮਾਤਾ ਰਿਤੇਸ਼ ਸਿਧਵਾਨੀ ਅਤੇ ਕਾਸਟ ਮੈਂਬਰ ਰਿਤਿਕ ਰੋਸ਼ਨ, ਫਰਹਾਨ ਅਖਤਰ, ਅਭੈ ਦਿਓਲ ਅਤੇ ਕੈਟਰੀਨਾ ਕੈਫ ਫਿਲਮ ਦੇ 10 ਸਾਲਾਂ ਦੇ ਜਸ਼ਨ ਲਈ ਵਰਚੁਅਲ ਤੌਰ ਤੇ ਇੱਕਠੇ ਹੋਏ ਅਤੇ ਇਸ ਮੀਟਿੰਗ ਦੀ ਮੇਜ਼ਬਾਨੀ ਕਾਮੇਡੀਅਨ ਵੀਰ ਦਾਸ ਨੇ ਕੀਤੀ।

"ਜ਼ਿੰਦਗੀ ਨਾ ਮਿਲੇਗੀ ਦੋਬਾਰਾ" ਦੀ ਟੀਮ ਨੇ ਫਿਲਮ ਦੀਆਂ ਵਿਸ਼ੇਸ਼ ਯਾਦਾਂ ਸਾਂਝੀਆਂ ਕੀਤੀਆਂ ਅਤੇ ਉਨ੍ਹਾਂ ਨੇ ਆਪਣੇ ਆਪਣੇ ਕਿਰਦਾਰਾਂ ਬਾਰੇ ਗੱਲ ਕੀਤੀ। Excel Entertainment ਦੇ YouTube ਚੈਨਲ, ਜਿਸ ਦੇ ਤਹਿਤ ਫਿਲਮ ਦਾ ਨਿਰਮਾਣ ਕੀਤਾ ਗਿਆ ਸੀ, ਨੇ ਵੀਡੀਓ ਨੂੰ ਸਾਂਝਾ ਕੀਤਾ। #10YearsOfZNMD

ਰਿਤਿਕ ਰੋਸ਼ਨ ਨੇ ਫ਼ਿਲਮ ਦੇ ਕੁੱਝ ਪਲਾਂ ਵਿੱਚੋਂ ਸਭ ਤੋਂ ਵੱਧ ਯਾਦਗਾਰ ਸਕੂਬਾ ਡਾਈਵਿੰਗ ਵਾਲੇ ਦ੍ਰਿਸ਼ ਨੂੰ ਚੁਣਿਆ ਅਤੇ ਉਸਨੇ ਕਿਹਾ ਕਿ ਜ਼ੋਆ ਅਤੇ ਰੀਮਾ ਨੇ ਬਹੁਤ ਵਧੀਆ ਕਿਰਦਾਰ ਲਿਖੇ ਹਨ।
ਜ਼ੋਆ ਅਖ਼ਤਰ ਨੇ ਵੀ ਫਿਲਮ ਦੇ ਕੁੱਝ ਅਹਿਮ ਸੀਨਸ ਬਾਰੇ ਜਾਣਕਾਰੀ ਸਾਂਝੀ ਕੀਤੀ ਕਿ ਕਿਵੇਂ ਸ਼ੂਟਿੰਗ ਦੀ ਸਵੇਰ ਨੂੰ ਹੀ ਕੁਝ ਸੀਨ ਤਿਆਰ ਕੀਤੇ ਗਏ। ਫਿਲਮ ਵਿੱਚ ਆਜ਼ਾਦੀ ਅਤੇ ਆਜ਼ਾਦੀ ਦੇ ਸੰਦੇਸ਼ ਨੂੰ ਪੂਰੀ ਤਰ੍ਹਾਂ ਦਿਖਾਉਣ ਦੀ ਗੱਲ ਵੀ ਜ਼ੋਆ ਨੇ ਸਾਂਝੀ ਕੀਤੀ।

ਇਸ ਵਰਚੁਅਲ ਇੱਕਠ ਦੌਰਾਨ ਕੈਟਰੀਨਾ ਕੈਫ ਨੇ ਆਪਣੇ ਕਿਰਦਾਰ ਲੈਲਾ ਦੀ ਜੰਮ ਕੇ ਸਿਫ਼ਤ ਕੀਤੀ ਅਤੇ ਕਿਹਾ ਕਿ ਉਸਦਾ ਕਿਰਦਾ ਬਹੁਤ ਹੀ ਵਿਸ਼ਵਾਸ਼ ਨਾਲ ਭਰਿਆ ਹੋਇਆ ਸੀ। ਇਹੋ ਜਿਹੇ ਕਿਰਦਾਰ ਬਹੁਤ ਘੱਟ ਦੇਖਣ ਨੂੰ ਮਿਲਦੇ ਹਨ ਜੋ ਜ਼ੋਆ ਵਰਗੀ ਲਿਖਾਰੀ ਹੀ ਲਿਖ ਸਕਦੀ ਹੈ।
Published by:Anuradha Shukla
First published: