ਪੁਰਾਣੇ ਸਮੇਂ ਵਿੱਚ ਲੈ ਜਾਵੇਗਾ ਜੁਬਿਨ ਨੌਟਿਆਲ ਦਾ ਨਵਾਂ ਗਾਣਾ "ਬਰਸਾਤ ਕੀ ਧੁਨ" 

ਪੁਰਾਣੇ ਸਮੇਂ ਵਿੱਚ ਲੈ ਜਾਵੇਗਾ ਜੁਬਿਨ ਨੌਟਿਆਲ ਦਾ ਨਵਾਂ ਗਾਣਾ "ਬਰਸਾਤ ਕੀ ਧੁਨ" 

ਪੁਰਾਣੇ ਸਮੇਂ ਵਿੱਚ ਲੈ ਜਾਵੇਗਾ ਜੁਬਿਨ ਨੌਟਿਆਲ ਦਾ ਨਵਾਂ ਗਾਣਾ "ਬਰਸਾਤ ਕੀ ਧੁਨ" 

  • Share this:
ਜੁਬਿਨ ਨੌਟਿਆਲ ਦਾ ਨਵਾਂ ਰੋਮਾਂਟਿਕ ਟ੍ਰੈਕ "ਬਰਸਾਤ ਕੀ ਧੁਨ" ਮੰਗਲਵਾਰ ਨੂੰ ਰਿਲੀਜ਼ ਹੁੰਦਿਆਂ ਹੀ ਇੰਟਰਨੈੱਟ ਤੇ ਵਾਇਰਲ ਹੋ ਗਿਆ। ਇਸ ਖੂਬਸੂਰਤ ਬਰਸਾਤ ਦੇ ਮੌਸਮ ਵਿੱਚ ਲੋਕ ਇਸ ਗਾਣੇ ਨੂੰ ਬਹੁਤ ਜ਼ਿਆਦਾ ਪਸੰਦ ਕਰ ਰਹੇ ਹਨ। ਇਸ ਗਾਣੇ ਵਿੱਚ ਅਦਾਕਾਰ ਗੁਰਮੀਤ ਚੌਧਰੀ ਅਤੇ ਕਰਿਸ਼ਮਾ ਸ਼ਰਮਾ ਨਜ਼ਰ ਆ ਰਹੇ ਹਨ। ਇਹ ਗਾਣਾ 1993 ਦੀ ਫਿਲਮ ''ਸਰ'' ਦੇ ਰੋਮਾਂਟਿਕ ਗਾਣੇ ਜਿਸ ਨੂੰ ਕੁਮਾਰ ਸਾਨੂ ਨੇ ਆਵਾਜ਼ ਦਿੱਤੀ ਸੀ, ਤੋਂ ਪ੍ਰੇਰਿਤ ਹੈ। ਇਹ ਗਾਣਾ ਰਸ਼ਮੀ ਵਿਰਗ ਨੇ ਲਿਖਿਆ ਹੈ ਤੇ ਰੋਚਕ ਕੋਹਲੀ ਨੇ ਤਿਆਰ ਕੀਤਾ ਹੈ। ਜੁਬਿਨ ਨੇ ਇਸ ਟ੍ਰੈਕ ਬਾਰੇ ਕਿਹਾ "ਬਰਸਾਤ ਕੀ ਧੁਨ ਉਹ ਕਿਸਮ ਦਾ ਟ੍ਰੈਕ ਹੈ ਜਿਸ ਨੂੰ ਤੁਸੀਂ ਚਾਹ ਦੀ ਚੁਸਕੀ ਲੈਂਦੇ ਹੋਏ ਜਾਂ ਲੋਂਡ ਡ੍ਰਾਈਵ 'ਤੇ ਜਾਣ ਵੇਲੇ ਸੁਣ ਸਕਦੇ ਹੋ ਤੇ ਇਸ ਦੇ ਸੁਰੀਲੇ ਬੋਲਾਂ ਦਾ ਅਨੰਦ ਮਾਣ ਸਕਦੇ ਹੋ। ਇਸ ਦੇ ਬੋਲ, ਸੁਰੀਲੀ, ਮਿਊਜ਼ਿਕ ਵੀਡਿਓ ਤੋਂ ਲੈ ਕੇ ਹਰ ਚੀਜ਼ ਤੁਹਾਨੂੰ ਪਸੰਦ ਆਵੇਗੀ।"

ਸਾਲਾਂ ਦੌਰਾਨ, ਅਸੀਂ ਬਹੁਤ ਸਾਰੀਆਂ ਪ੍ਰੇਮ ਕਹਾਣੀਆਂ ਨੂੰ ਆਨ-ਸਕ੍ਰੀਨ ਉਭਰਦੇ ਵੇਖਿਆ ਹੈ ਜੋ ਹਰ ਕਿਸੇ ਦੇ ਦਿਲਾਂ ਵਿੱਚ ਇੱਕ ਛਾਪ ਛੱਡ ਜਾਂਦੀ ਹੈ। ਆਸ਼ੀਸ਼ ਪਾਂਡਾ ਦੁਆਰਾ ਨਿਰਦੇਸ਼ਤ ਬਰਸਾਤ ਕੀ ਧੁਨ ਵਿੱਚ, ਗੁਰਮੀਤ ਚੌਧਰੀ ਅਤੇ ਕਰਿਸ਼ਮਾ ਸ਼ਰਮਾ ਨੇ ਕੁਝ ਮਸ਼ਹੂਰ ਪ੍ਰੇਮ ਕਹਾਣੀਆਂ ਨੂੰ ਦੁਬਾਰਾ ਜੀਵੰਤ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਜੋ ਰੋਮੀਓ ਅਤੇ ਜੂਲੀਅਟ, ਅਵਾਰਾ, ਦਿਲਵਾਲੇ ਦੁਲਹਨੀਆ ਲੇ ਜਾਇੰਗੇ, ਦਿ ਨੋਟਬੁੱਕ, ਆਸ਼ੀਕੀ 2 ਵਰਗੀਆਂ ਕਲਾਸਿਕ ਰੋਮਾਂਟਿਕ ਫਿਲਮਾਂ ਦੀ ਯਾਦ ਦਿਵਾਉਣਗੀਆਂ।

https://www.youtube.com/watch?v=YIucrdfR6rI

ਇਸ ਗਾਣੇ ਦੇ ਮਾਡਲ ਗੁਰਮੀਤ ਨੇ ਕਿਹਾ ਕਿ 'ਬੇਦਰਦੀ ਸੇ ਪਿਆਰ ਕਾ' ਤੋਂ ਬਾਅਦ ਜੁਬੀਨ ਨਾਲ ਮੇਰਾ ਇਹ ਦੂਜਾ ਗਾਣਾ ਹੈ ਤੇ ਮੈਂ ਮਿਊਜ਼ਿਕ ਵੀਡਿਓ ਦੀ ਸ਼ੂਟਿੰਗ ਦਾ ਚੰਗੀ ਤਰ੍ਹਾਂ ਅਨੰਦ ਲਿਆ, ਜੋ ਮੌਨਸੂਨ ਦੇ ਮੌਸਮ ਦੀ ਸੁੰਦਰਤਾ ਨੂੰ ਪੂਰੀ ਤਰ੍ਹਾਂ ਦਰਸਾਉਂਦਾ ਹੈ। ਮੈਨੂੰ ਉਮੀਦ ਹੈ ਕਿ ਦਰਸ਼ਕਾਂ ਇਸ ਗਾਣੇ ‘ਬਰਸਾਤ ਕੀ ਧੁਨ’ ਨੂੰ ਵੀ ਪਿਆਰ ਦੇਣਗੇ ਜਿੰਨਾ ਉਨ੍ਹਾਂ ਨੇ ਸਾਡੇ ਪਹਿਲੇ ਟ੍ਰੈਕ ਨੂੰ ਦਿੱਤਾ।

ਗਾਣੇ ਦੇ ਵਿਊ ਤੇਜ਼ੀ ਨਾਲ ਵੱਧ ਰਹੇ ਹਨ ਅਤੇ ਇਸ ਦੇ ਨਾਲ ਹੀ ਇਹ ਗਾਣਾ ਯੂਟਿਊਬ 'ਤੇ ਵੀ ਟ੍ਰੈਂਡ ਹੋ ਰਿਹਾ ਹੈ। ਗਾਣਾ ਨੂੰ ਮਿਲ ਰਹੇ ਪਿਆਰ ਅਤੇ ਹੁੰਗਾਰੇ ਨੂੰ ਵੇਖਦਿਆਂ, ਅਜਿਹਾ ਲਗਦਾ ਹੈ ਕਿ ਜਲਦੀ ਹੀ ਇਹ ਗਾਣਾ ਇਕ ਨਵਾਂ ਰਿਕਾਰਡ ਕਾਇਮ ਕਰ ਸਕਦਾ ਹੈ। ਯੂਟਿਊਬ ਤੇ ਇਕ ਦਿਨ ਵਿੱਚ ਇਸ ਦੇ 16 ਮਿਲੀਅਨ ਵਿਊ ਹੋ ਚੁੱਕੇ ਹਨ ਤੇ ਲਗਾਤਾਰ ਵਧ ਰਹੇ ਹਨ।
Published by:Ramanpreet Kaur
First published: