Explained: 2021 ਵਿੱਚ ਪਵੇਗੀ 'ਸੜੀ ਹੋਈ ਗਰਮੀ', ਜਾਣੋ ਕੀ ਕਹਿੰਦੀ ਹੈ ਰਿਪੋਰਟ

News18 Punjabi | News18 Punjab
Updated: March 4, 2021, 11:54 AM IST
share image
Explained: 2021 ਵਿੱਚ ਪਵੇਗੀ 'ਸੜੀ ਹੋਈ ਗਰਮੀ', ਜਾਣੋ ਕੀ ਕਹਿੰਦੀ ਹੈ ਰਿਪੋਰਟ
Met ਡਿਪਾਰਟਮੈਂਟ ਨੇ ਮਾਰਚ ਤੋਂ ਮਈ 2021 ਲਈ ਤਾਪਮਾਨ ਦਾ ਸੀਜ਼ਨਲ ਆਊਟਲੁੱਕ (Seasonal Outlook for temperatures for March to May 2021) ਜਾਰੀ ਕੀਤਾ ਹੈ। ਅਤੇ ਇਸ ਦੇ ਅਨੁਸਾਰ, ਆਉਣ ਵਾਲੇ ਮਹੀਨਿਆਂ ਵਿੱਚ, ਭਾਰਤ ਦੇ ਕੁੱਝ ਦੱਖਣੀ ਖੇਤਰ ਨੂੰ ਛੱਡ ਕੇ ਬਾਕੀ ਸਾਰੇ ਇਲਾਕਿਆਂ ਵਿਚ ਗਰਮੀ ਵਧਣ ਦੇ ਆਸਾਰ ਹਨ।

Met ਡਿਪਾਰਟਮੈਂਟ ਨੇ ਮਾਰਚ ਤੋਂ ਮਈ 2021 ਲਈ ਤਾਪਮਾਨ ਦਾ ਸੀਜ਼ਨਲ ਆਊਟਲੁੱਕ (Seasonal Outlook for temperatures for March to May 2021) ਜਾਰੀ ਕੀਤਾ ਹੈ। ਅਤੇ ਇਸ ਦੇ ਅਨੁਸਾਰ, ਆਉਣ ਵਾਲੇ ਮਹੀਨਿਆਂ ਵਿੱਚ, ਭਾਰਤ ਦੇ ਕੁੱਝ ਦੱਖਣੀ ਖੇਤਰ ਨੂੰ ਛੱਡ ਕੇ ਬਾਕੀ ਸਾਰੇ ਇਲਾਕਿਆਂ ਵਿਚ ਗਰਮੀ ਵਧਣ ਦੇ ਆਸਾਰ ਹਨ।

  • Share this:
  • Facebook share img
  • Twitter share img
  • Linkedin share img
ਫਰਵਰੀ ਦਾ ਮਹੀਨਾ ਆਮ ਤੌਰ ਤੇ ਹਲਕਾ ਠੰਡਾ ਹੁੰਦਾ ਹੈ ਪਰ ਸਾਲ 2021 ਦਾ ਫਰਵਰੀ ਕੁੱਝ ਵੱਖਰਾ ਹੀ ਰਿਹਾ। ਇਸ ਸਾਲ ਫਰਵਰੀ ਮਹੀਨੇ ਦਾ ਔਸਤਨ ਤਾਪਮਾਨ ਲਗਭਗ 28 ਡਿਗਰੀ ਸੈਲਸੀਅਸ ਸੀ ਅਤੇ ਕੁੱਝ ਦਿਨ ਤਾਂ ਅਜਿਹੇ ਵੀ ਸਨ ਜਦੋਂ ਦਿੱਲੀ ਸਮੇਤ ਕੁੱਝ ਰਾਜਾਂ ਵਿੱਚ ਤਾਪਮਾਨ 30-31 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ। ਹਰ ਕੋਈ ਮੌਸਮ ਦੇ ਇਸ ਅਚਾਨਕ ਬਦਲੇ ਮਿਜ਼ਾਜ ਨੂੰ ਲੈ ਕੇ ਹੈਰਾਨ ਹੈ।

The Indian Express ਵਿੱਚ ਛਪੀ ਰਿਪੋਰਟ ਦੇ ਅਨੁਸਾਰ, ਭਾਰਤ ਮੌਸਮ ਵਿਗਿਆਨ ਵਿਭਾਗ (The India Meteorological Department) 1 ਮਾਰਚ ਨੂੰ ਅਧਿਕਾਰਕ ਤੌਰ 'ਤੇ ਇਹ ਘੋਸ਼ਣਾ ਕੀਤੀ ਕਿ ਇਸ ਸਾਲ ਦੇ ਗਰਮੀਆਂ ਦੇ ਮੌਸਮ (Summer Season) ਦੀ ਸ਼ੁਰੂਆਤ ਹੋ ਚੁੱਕੀ ਹੈ। Met ਡਿਪਾਰਟਮੈਂਟ ਨੇ ਮਾਰਚ ਤੋਂ ਮਈ 2021 ਲਈ ਤਾਪਮਾਨ ਦਾ ਸੀਜ਼ਨਲ ਆਊਟਲੁੱਕ (Seasonal Outlook for temperatures for March to May 2021) ਜਾਰੀ ਕੀਤਾ ਹੈ। ਅਤੇ ਇਸ ਦੇ ਅਨੁਸਾਰ, ਆਉਣ ਵਾਲੇ ਮਹੀਨਿਆਂ ਵਿੱਚ, ਭਾਰਤ ਦੇ ਕੁੱਝ ਦੱਖਣੀ ਖੇਤਰ ਨੂੰ ਛੱਡ ਕੇ ਬਾਕੀ ਸਾਰੇ ਇਲਾਕਿਆਂ ਵਿਚ ਗਰਮੀ ਵਧਣ ਦੇ ਆਸਾਰ ਹਨ।

BBC ਦੀ ਵੈੱਬਸਾਈਟ 'ਤੇ ਛਪੀ ਇੱਕ ਰਿਪੋਰਟ ਅਨੁਸਾਰ, ਮੌਸਮ ਪੂਰਵ ਅਨੁਮਾਨ ਕੇਂਦਰ, ਨਵੀਂ ਦਿੱਲੀ ਦੇ ਮੁਖੀ ਕੁਲਦੀਪ ਸ਼੍ਰੀਵਾਸਤਵ ਦਾ ਕਹਿਣਾ ਹੈ, “ਆਮ ਤੌਰ 'ਤੇ ਉੱਤਰੀ ਭਾਰਤ ਦਾ ਮੌਸਮ ਗਰਮ ਹੋਣ ਵਿੱਚ ਪੱਛਮੀ ਗੜਬੜ (western disturbance) ਦਾ ਪ੍ਰਭਾਵ ਹੁੰਦਾ ਹੈ। ਜਿਵੇਂ ਪੱਛਮੀ ਗੜਬੜੀ / ਵੈਸਟਰਨ ਡਿਸਟਰਬੇਂਸ ਆਵੇਗੀ, ਮੌਸਮ ਉਸੇ ਹਿਸਾਬ ਨਾਲ ਹੋਵੇਗਾ। ਆਮ ਤੌਰ 'ਤੇ ਫਰਵਰੀ ਦੇ ਮਹੀਨੇ ਵਿੱਚ 6 ਬਾਰ ਵੈਸਟਰਨ ਡਿਸਟਰਬੇਂਸ ਆਉਂਦੀ ਹੈ ਪਰ ਇਸ ਵਾਰ ਇਹ ਇੱਕ ਬਾਰ ਹੀ ਹੋਈ ਹੈ।"
ਉਨ੍ਹਾਂ ਦਾ ਕਹਿਣਾ ਹੈ ਕਿ ਇਹ ਵੈਸਟਰਨ ਡਿਸਟਰਬੇਂਸ ਵੀ 4 ਫਰਵਰੀ ਨੂੰ ਆਈ ਸੀ। ਉਹ ਕਹਿੰਦੇ ਹਨ ਕਿ, "ਵੈਸਟਰਨ ਡਿਸਟਰਬੈਂਸ ਨਾਲ ਮੀਂਹ ਪੈਂਦਾ ਹੈ ਅਤੇ ਇਸ ਦੇ ਨਾਲ ਹੀ  ਬੱਦਲ ਵੀ ਬਣਦੇ ਹਨ। ਕਿਉਂਕਿ ਕੋਈ ਵੈਸਟਰਨ ਡਿਸਟਰਬੈਂਸ ਹੈ ਹੀ ਨਹੀਂ, ਇਸ ਲਈ ਬੱਦਲ ਵੀ ਨਹੀਂ ਹਨ ਅਤੇ ਇਸ ਕਾਰਨ ਸੂਰਜ ਦੀ ਧੁੱਪ ਸਿੱਧੀ -ਸਿੱਧੀ ਪੈ ਰਹੀ ਹੈ। ਅਤੇ ਜਦੋਂ ਸੂਰਜ ਦੀ ਰੌਸ਼ਨੀ ਪੂਰੀ ਪਵੇਗੀ ਤਾਂ ਤਾਪਮਾਨ ਵੀ ਵਧੇਗਾ।"2021 ਵਿੱਚ ਕਿੰਨੀ ਪਵੇਗੀ ਗਰਮੀ ?

ਮਾਰਚ, ਅਪ੍ਰੈਲ ਅਤੇ ਮਈ ਦੇ ਮਹੀਨਿਆਂ ਵਿੱਚ, ਉੱਤਰ, ਉੱਤਰ-ਪੱਛਮ ਅਤੇ ਉੱਤਰ-ਪੂਰਬੀ ਭਾਰਤ ਦੇ ਜ਼ਿਆਦਾਤਰ ਇਲਾਕਿਆਂ ਵਿਚ ਤਾਪਮਾਨ (High Temprature) ਆਮ ਨਾਲੋਂ ਜ਼ਿਆਦਾ ਰਹਿ ਸਕਦਾ ਹੈ। ਇਸ ਦੇ ਨਾਲ ਹੀ ਹਿਮਾਲਿਆ ਦੇ ਨਿਚਲੇ ਇਲਾਕਿਆਂ, ਉੱਤਰ-ਪੂਰਬੀ ਰਾਜਾਂ ਅਤੇ ਦੱਖਣੀ ਰਾਜਾਂ ਦੇ ਕੁੱਝ ਇਲਾਕਿਆਂ ਵਿੱਚ ਵੀ ਤਾਪਮਾਨ ਵਧਣ ਦੀ ਉਮੀਦ ਹੈ। ਜਦਕਿ ਦੱਖਣੀ ਭਾਰਤ ਅਤੇ ਮੱਧ ਭਾਰਤ ਵਿੱਚ ਰਾਤ ਦੇ ਸਮੇਂ ਤਾਪਮਾਨ ਘੱਟ ਰਹੇਗਾ। ਅਪ੍ਰੈਲ ਵਿੱਚ, ਆਈਐਮਡੀ / IMD  ਅਪ੍ਰੈਲ ਤੋਂ ਜੂਨ ਦੇ ਮਹੀਨਿਆਂ ਲਈ ਇੱਕ ਅੱਪਡੇਟ ਕੀਤਾ ਹੋਇਆ ਸੀਜ਼ਨਲ ਆਊਟਲੁੱਕ ਜਾਰੀ ਕਰੇਗੀ।

ਇਹ ਇਲਾਕੇ ਰਹਿਣਗੇ ਸਭ ਤੋਂ ਗਰਮ

ਭਾਰਤ ਦੇ ਮੈਦਾਨੀ ਇਲਾਕੇ- ਪੰਜਾਬ, ਚੰਡੀਗੜ੍ਹ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਵੱਧ ਤੋਂ ਵੱਧ ਤਾਪਮਾਨ ਹੋਣ ਦੀ ਸੰਭਾਵਨਾ ਹੈ ਜੋ ਕਿ ਮਾਰਚ, ਅਪ੍ਰੈਲ ਅਤੇ ਮਈ ਦੇ ਦੌਰਾਨ ਹੋਣ ਵਾਲੇ ਆਮ ਤਾਪਮਾਨ ਤੋਂ ਉੱਪਰ ਰਹੇਗਾ।

ਧਰਤੀ ਵਿਗਿਆਨ ਮੰਤਰਾਲੇ ਦੇ ਭਾਰਤ ਮੌਸਮ ਵਿਭਾਗ ਅਨੁਸਾਰ, ਆਉਣ ਵਾਲੀਆਂ ਗਰਮੀਆਂ ਵਿੱਚ ਉੱਤਰ, ਉੱਤਰ-ਪੱਛਮ ਅਤੇ ਉੱਤਰ-ਪੂਰਬੀ ਭਾਰਤ ਦੇ ਬਹੁਤੇ ਖੇਤਰਾਂ ਅਤੇ ਮੱਧ ਭਾਰਤ ਦੇ ਪੂਰਬੀ ਅਤੇ ਪੱਛਮੀ ਭਾਗ ਦੇ ਕੁੱਝ ਹਿੱਸੇ ਅਤੇ ਉੱਤਰ ਪ੍ਰਾਇਦੀਪ ਦੇ ਕੁੱਝ ਤੱਟਵਰਤੀ ਇਲਾਕਿਆਂ ਵਿੱਚ ਤਾਪਮਾਨ ਆਮ ਨਾਲੋਂ ਵੱਧ ਰਹੇਗਾ।

summer 2021 record

ਕੀ ਕਹਿੰਦੇ ਹਨ ਮਾਹਿਰ

BBC ਦੀ ਵੈੱਬਸਾਈਟ 'ਤੇ ਛਪੀ ਇੱਕ ਰਿਪੋਰਟ ਅਨੁਸਾਰ, ਇੰਡੀਅਨ ਇੰਸਟੀਚਿਊਟ ਆਫ਼ ਟ੍ਰੋਪਿਕਲ ਮੈਟੀਰੀਓਲਾਜੀ ਦੇ ਕਲਾਈਮੇਟ ਸਾਇੰਟਿਸਟ ਡਾਕਟਰ ਰਾਕਸੀ ਮੈਥਿਊ ਕਹਿੰਦੇ ਹਨ, "ਜਿਸ ਸਮੇਂ ਵਿੱਚ ਅਸੀਂ ਜੀ ਰਹੇ ਹਾਂ ਉੱਥੇ ਤਾਪਮਾਨ ਵਿੱਚ ਵਾਧਾ ਹੋਣਾ ਸੁਭਾਵਿਕ ਹੈ। ਲਗਭਗ ਹਰ ਸਾਲ ਅਤੇ ਹਰ ਮਹੀਨਾ ਪਿਛਲੇ ਸਾਲ ਅਤੇ ਪਿਛਲੇ ਮਹੀਨੇ ਨਾਲੋਂ ਕੁੱਝ ਗਰਮ ਹੁੰਦਾ ਹੈ।"

"ਪੂਰਬੀ ਪ੍ਰਸ਼ਾਂਤ ਮਹਾਸਾਗਰ ਵਿੱਚ ਲਾ ਨੀਨਾ ਹੋਣ ਦੇ ਬਾਵਜੂਦ, ਸਾਲ 2020 ਸਭ ਤੋਂ ਗਰਮ ਸਾਲਾਂ ਵਿੱਚੋਂ ਇੱਕ ਰਿਹਾ। ਲਾ ਨੀਨਾ (La Nina) ਆਮ ਤੌਰ ਤੇ ਤਾਪਮਾਨ ਵਿੱਚ ਕਮੀ ਦਾ ਕਾਰਨ ਬਣਦਾ ਹੈ ਪਰ ਗਲੋਬਲ ਵਾਰਮਿੰਗ ਦੇ ਵੱਧ ਰਹੇ ਪ੍ਰਭਾਵ ਕਾਰਨ ਇਹ ਵੀ ਬੇਅਸਰ ਰੋ ਰਹੀ ਹੈ। ਇਹੀ ਕਾਰਨ ਹੈ ਕਿ ਹੁਣ ਲਾ ਨੀਨਾ ਵਾਲੇ ਸਾਲ, ਪਹਿਲਾਂ ਦੇ ਐਲ ਨੀਨੋ (El Nino) ਵਾਲੇ ਸਾਲਾਂ ਦੀ ਤੁਲਨਾ ਵਿੱਚ ਵੱਧ ਗਰਮ ਹਨ।

summer, girls 2021

ਗਲੋਬਲ ਤਾਪਮਾਨ ਦੀ ਗੱਲ ਕਰੀਏ ਤਾਂ ਮੈਥਿਊ ਇਹ ਵੀ ਮੰਨਦੇ ਹਨ ਕਿ ਪ੍ਰਸ਼ਾਂਤ ਮਹਾਂਸਾਗਰ / Pacific Ocean ਵਿੱਚ ਲਾ ਨੀਨਾ ਦੀ ਸਥਿਤੀ ਹੌਲੀ ਹੌਲੀ ਮੰਦ ਪੈ ਰਹੀ ਹੈ ਅਤੇ ਵੈਸ਼ਵਿਕ ਏਜੰਸੀਆਂ ਦਾ ਅਨੁਮਾਨ ਹੈ ਕਿ ਤਾਪਮਾਨ ਪਹਿਲਾਂ ਨਿਊਟ੍ਰਲ ਹੋਵੇਗਾ ਅਤੇ ਫਿਰ ਆਉਣ ਵਾਲੇ ਮਹੀਨਿਆਂ ਵਿੱਚ ਗਰਮ ਹੋ ਜਾਵੇਗਾ। ਇਸ ਲਈ ਆਉਣ ਵਾਲੇ ਮਹੀਨਿਆਂ ਵਿੱਚ ਵੈਸ਼ਵਿਕ ਤਾਪਮਾਨ ਵੀ ਵੱਧ ਸਕਦਾ ਹੈ।
Published by: Anuradha Shukla
First published: March 4, 2021, 11:46 AM IST
ਹੋਰ ਪੜ੍ਹੋ
ਅਗਲੀ ਖ਼ਬਰ