ਪ੍ਰਿਥਵੀਵਾਸੀਆਂ ਦੇ ਲਈ ਵਾਤਾਵਰਨ ਦੇ ਨਾਲ ਜੁੜੀ ਇੱਕ ਖੁਸ਼ਖਬਰੀ ਸਾਹਮਣੇ ਆਈ ਹੈ। ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਨੇ ਸੋਮਵਾਰ ਨੂੰ ਇਸ ਦੀ ਪੁਸ਼ਟੀ ਕੀਤੀ ਹੈ ਕਿ ਧਰਤੀ ਦੀ ਸੁਰੱਖਿਆ ਵਾਲੀ ਓਜ਼ੋਨ ਪਰਤ ਵਿੱਚ ਮੋਰੀ ਹੁਣ ਸੁੰਗੜ ਰਹੀ ਹੈ।ਦਰੳਸਲ ਇਹ ਮੋਰੀ 1980 ਦੇ ਦਹਾਕੇ ਤੋਂ ਮਨੁੱਖਾਂ ਨੂੰ ਡਰਾਉਂਦੀ ਆ ਰਹੀ ਹੈ। ਸਾਡੇ ਗ੍ਰਹਿ ਨੂੰ ਅਲਟਰਾਵਾਇਲਟ ਰੇਡੀਏਸ਼ਨ ਤੋਂ ਬਚਾਉਣ ਵਾਲੀ ਗੈਸੀ ਸ਼ੀਲਡ ਵਿੱਚ ਛੇਕ ਨੇ ਇੱਕ 'ਗਲੋਬਲ ਅਲਾਰਮ' ਅਤੇ ਸਮੂਹਿਕ ਕਾਰਵਾਈ ਸ਼ੁਰੂ ਕੀਤੀ।ਸਾਲ 1975 ਅਤੇ 1984 ਦੇ ਵਿਚਲੇ ਬ੍ਰਿਟਿਸ਼ ਭੂ-ਭੌਤਿਕ ਵਿਗਿਆਨੀ ਜੋਸੇਫ ਫੋਰਮੈਨ ਨੇ ਮੌਸਮ ਦੇ ਗੁਬਾਰਿਆਂ ਦੀ ਵਰਤੋਂ ਕਰ ਕੇ ਖੋਜ ਕੀਤੀ ਸੀ।
ਇਸ ਦੌਰਾਨ ਉਨ੍ਹਾਂ ਨੇ ਅੰਟਾਰਕਟਿਕਾ ਦੇ ਵਿੱਚ ਹੈਲੀ ਬੇ ਵਿਗਿਆਨਕ ਅਧਾਰ ਦੇ ਉੱਪਰ ਸਟ੍ਰੈਟੋਸਫੀਅਰ ਵਿੱਚ ਓਜ਼ੋਨ ਪਰਤ ਦੇ ਹੌਲੀ-ਹੌਲੀ ਅਤੇ ਚਿੰਤਾਜਨਕ ਕਮੀ ਦਾ ਖੁਲਾਸਾ ਕੀਤਾ ਸੀ। ਕੈਲੀਫੋਰਨੀਆ ਯੂਨੀਵਰਸਿਟੀ ਦੇ ਦੋ ਰਸਾਇਣ ਵਿਗਿਆਨੀਆਂ ਮਾਰੀਓ ਮੋਲੀਨਾ ਅਤੇ ਸ਼ੇਰਵੁੱਡ ਰੋਲੈਂਡ ਦੀ ਖੋਜ ਵਿੱਚ ਇਹ ਛੇਕ ਲੱਭਿਆ ਗਿਆ ਸੀ। ਸਾਲ 1974 ਦੇ ਵਿੱਚ ਉਨ੍ਹਾਂ ਨੇ ਦਲੀਲ ਦਿੱਤੀ ਸੀ ਕਿ ਕਲੋਰੋਫਲੋਰੋਕਾਰਬਨ ਗੈਸ ਜੋ ਕਿ ਰੈਫ੍ਰਿਜਰੇਸ਼ਨ ਲਈ ਵਿਆਪਕ ਤੌਰ 'ਤੇ ਵਰਤੀ ਜਾਂਦੀ ਹੈ ਉਨ ਓਜ਼ੋਨ ਪਰਤ ਨੂੰ ਘਟਾ ਰਹੀ ਹੈ। ਦੋਵਾਂ ਖੋਜ ਕਰਨ ਵਾਲਿਆਂ ਨੂੰ ਉਨ੍ਹਾਂ ਦੀ ਖੋਜ ਲਈ 1995 ਵਿੱਚ ਨੋਬਲ ਰਸਾਇਣ ਵਿਗਿਆਨ ਪੁਰਸਕਾਰ ਦੇ ਨਾਲ ਸਨਮਾਨਤ ਕੀਤਾ ਗਿਆ ਸੀ ।
ਮਾਰਚ 1985 ਦੇ ਵਿੱਚ 28 ਦੇਸ਼ਾਂ ਨੇ ਓਜ਼ੋਨ ਪਰਤ ਦੀ ਸੁਰੱਖਿਆ ਲਈ ਵੀਏਨਾ ਕਨਵੈਨਸ਼ਨ ਉੱਤੇ ਦਸਤਖਤ ਕੀਤੇ ਸਨ। ਇਹ ਇਸ ਮੁੱਦੇ 'ਤੇ ਪਹਿਲੀ ਅੰਤਰਰਾਸ਼ਟਰੀ ਸੰਧੀ ਸੀ ਜਿਸ ਦੇ ਤਹਿਤ ਮੈਂਬਰ ਦੇਸ਼ਾਂ ਨੇ ਓਜ਼ੋਨ ਪਰਤ ਦੀ ਕਮੀ ਅਤੇ ਮਨੁੱਖੀ ਸਿਹਤ ਅਤੇ ਵਾਤਾਵਰਣ 'ਤੇ ਇਸ ਦੇ ਪ੍ਰਭਾਵਾਂ ਦੀ ਨਿਗਰਾਨੀ ਕਰਨ ਲਈ ਵਚਨਬੱਧ ਕੀਤਾ ਸੀ। ਵਿਆਨਾ ਦੀ ਸੰਧੀ ਨੇ ਦੋ ਸਾਲ ਬਾਅਦ ਮਾਂਟਰੀਅਲ ਪ੍ਰੋਟੋਕੋਲ ਲਈ ਰਾਹ ਪੱਧਰਾ ਕਰ ਦਿੱਤਾ ਕੀਤਾ। ਇਸ ਰਾਹੀਂ ਓਜ਼ੋਨ ਨੂੰ ਖਤਮ ਕਰਨ ਵਾਲੇ ਪਦਾਰਥਾਂ ਦੇ ਉਤਪਾਦਨ ਅਤੇ ਖਪਤ ਨੂੰ ਪੜਾਅਵਾਰ ਕਰਨ ਲਈ ਟੀਚੇ ਨਿਰਧਾਰਤ ਕੀਤਾ ਜਾਂਦਾ ਹੈ। ਇਸ ਦਾ ਟੀਚਾ ਸੀਐਫਸੀ ਅਤੇ ਹੈਲੋਨ ਗੈਸਾਂ ਦੀ ਵਰਤੋਂ ਨੂੰ 10 ਸਾਲਾਂ ਵਿੱਚ ਅੱਧਾ ਕਰਨ ਦਾ ਸੀ।
ਇਸ ਦੇ ਲਈ ਸਮੂਹਿਕ ਯਤਨ ਚੱਲ ਰਹੇ ਸਨ ਪਰ ਓਜ਼ੋਨ ਦਾ ਛੇਕ ਹੌਲੀ-ਹੌਲੀ ਵੱਡਾ ਹੁੰਦਾ ਜਾ ਰਿਹਾ ਸੀ। ਸਤੰਬਰ 2006 ਦੇ ਵਿੱਚ ਅੰਟਾਰਕਟਿਕਾ ਉੱਤੇ ਓਜ਼ੋਨ ਪਰਤ ਦੇ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਛੇਕ ਦੇਖਿਆ ਗਿਆ ਸੀ। ਜੂਨ 2016 ਦੇ ਵਿੱਚ ਯੂਐਸ ਅਤੇ ਯੂਕੇ ਦੇ ਖੋਜਕਰਤਾਵਾਂ ਨੇ ਸਾਇੰਸ ਮੈਗਜ਼ੀਨ ਵਿੱਚ ਲਿਖਿਆ ਗਿਆ ਸੀ ਕਿ ਅੰਟਾਰਕਟਿਕਾ ਉੱਤੇ ਮੋਰੀ ਸੁੰਗੜ ਰਹੀ ਹੈ। ਉਸ ਨੂੰ ਉਮੀਦ ਹੈ ਕਿ 2050 ਤੱਕ ਇਹ ਪੂਰੀ ਤਰ੍ਹਾਂ ਠੀਕ ਹੋ ਜਾਵੇਗਾ।ਇਸ ਤੋਂ ਬਾਅਦ 9 ਜਨਵਰੀ 2023 ਨੂੰ ਸੰਯੁਕਤ ਰਾਸ਼ਟਰ ਨੇ ਇਹ ਐਲਾਨ ਕੀਤਾ ਹੈ ਕਿ ਓਜ਼ੋਨ ਪਰਤ ਚਾਰ ਦਹਾਕਿਆਂ ਦੇ ਅੰਦਰ ਪੂਰੀ ਤਰ੍ਹਾਂ ਠੀਕ ਹੋਣ ਦੇ ਰਸਤੇ 'ਤੇ ਹੈ। ਪਰ ਗਲੋਬਲ ਵਾਰਮਿੰਗ ਨੂੰ ਸ਼ੁਰੂ ਕਰਨ ਵਾਲੀਆਂ ਮਨੁੱਖੀ ਗਤੀਵਿਧੀਆਂ ਇਸ ਸੁਧਾਰ ਦੇ ਵਿੱਚ ਰੁਕਾਵਟ ਪੈਦਾ ਕਰ ਸਕਦੀਆਂ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Life, Ozone layer, United Nations, US