Home /News /explained /

ਪੜ੍ਹੋ ਕੋਵਿਡ-19 ਦੌਰਾਨ ਵਿਦੇਸ਼ਾਂ ਵਿਚ ਪੜ੍ਹ ਰਹੇ ਵਿਦਿਆਰਥੀਆਂ ਦੇ ਕੌੜੇ ਮਿੱਠੇ ਅਨੁਭਵ

ਪੜ੍ਹੋ ਕੋਵਿਡ-19 ਦੌਰਾਨ ਵਿਦੇਸ਼ਾਂ ਵਿਚ ਪੜ੍ਹ ਰਹੇ ਵਿਦਿਆਰਥੀਆਂ ਦੇ ਕੌੜੇ ਮਿੱਠੇ ਅਨੁਭਵ

ਕੋਵਿਡ – 19 ਕਾਰਨ ਲੱਗੀਆਂ ਪਾਬੰਦੀਆਂ ਦਾ ਸਮਾਂ ਹੀ ਅਜਿਹਾ ਸੀ ਕਿ ਵਿਦਿਆਰਥੀਆਂ ਨੂੰ ਨਿੱਜੀ ਸੁਰੱਖਿਆ ਪ੍ਰਬੰਧਨ ਕਰਨਾ ਪੈਂਦਾ ਸੀ ਅਤੇ ਇੱਕ ਵਿਦੇਸ਼ੀ ਦੇਸ਼ ਵਿੱਚ ਅਣਮਿੱਥੇ ਸਮੇਂ ਲਈ ਅਨੁਕੂਲ ਹੋਣ ਲਈ ਯਤਨ ਕਰਨਾ ਪੈਂਦਾ ਸੀ। ਇਸ ਦੌਰਾਨ ਉਹ ਆਪਣੇ ਆਪ ਨੂੰ ਰੁਝੇ ਰੱਖਣ ਲਈ ਉਹ ਸਭ ਕੁਝ ਕਰਦੇ ਸਨ।

ਕੋਵਿਡ – 19 ਕਾਰਨ ਲੱਗੀਆਂ ਪਾਬੰਦੀਆਂ ਦਾ ਸਮਾਂ ਹੀ ਅਜਿਹਾ ਸੀ ਕਿ ਵਿਦਿਆਰਥੀਆਂ ਨੂੰ ਨਿੱਜੀ ਸੁਰੱਖਿਆ ਪ੍ਰਬੰਧਨ ਕਰਨਾ ਪੈਂਦਾ ਸੀ ਅਤੇ ਇੱਕ ਵਿਦੇਸ਼ੀ ਦੇਸ਼ ਵਿੱਚ ਅਣਮਿੱਥੇ ਸਮੇਂ ਲਈ ਅਨੁਕੂਲ ਹੋਣ ਲਈ ਯਤਨ ਕਰਨਾ ਪੈਂਦਾ ਸੀ। ਇਸ ਦੌਰਾਨ ਉਹ ਆਪਣੇ ਆਪ ਨੂੰ ਰੁਝੇ ਰੱਖਣ ਲਈ ਉਹ ਸਭ ਕੁਝ ਕਰਦੇ ਸਨ।

ਕੋਵਿਡ – 19 ਕਾਰਨ ਲੱਗੀਆਂ ਪਾਬੰਦੀਆਂ ਦਾ ਸਮਾਂ ਹੀ ਅਜਿਹਾ ਸੀ ਕਿ ਵਿਦਿਆਰਥੀਆਂ ਨੂੰ ਨਿੱਜੀ ਸੁਰੱਖਿਆ ਪ੍ਰਬੰਧਨ ਕਰਨਾ ਪੈਂਦਾ ਸੀ ਅਤੇ ਇੱਕ ਵਿਦੇਸ਼ੀ ਦੇਸ਼ ਵਿੱਚ ਅਣਮਿੱਥੇ ਸਮੇਂ ਲਈ ਅਨੁਕੂਲ ਹੋਣ ਲਈ ਯਤਨ ਕਰਨਾ ਪੈਂਦਾ ਸੀ। ਇਸ ਦੌਰਾਨ ਉਹ ਆਪਣੇ ਆਪ ਨੂੰ ਰੁਝੇ ਰੱਖਣ ਲਈ ਉਹ ਸਭ ਕੁਝ ਕਰਦੇ ਸਨ।

ਹੋਰ ਪੜ੍ਹੋ ...
  • Share this:

ਕੋਵਿਡ-19 ਮਹਾਂਮਾਰੀ ਦੇ ਕਾਰਨ ਵਿਦੇਸ਼ਾਂ ਵਿੱਚ ਉੱਚ ਸਿੱਖਿਆ ਹਾਸਲ ਕਰ ਰਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ 2020 ਦੇ ਸ਼ੁਰੂ ਵਿੱਚ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਬਹੁਤ ਸਾਰੀਆਂ ਯੂਨੀਵਰਸਿਟੀਆਂ ਰਿਵਾਇਤੀ ਪੜਾਈ ਅਤੇ ਅਧਿਆਪਕਾਂ ਤੇ ਵਿਦਿਆਰਥੀਆਂ ਨਾਲ ਆਪਸੀ ਤਾਲਮੇਲ ਤੋਂ ਵਰਚੁਅਲ (ਆਨਲਾਈਨ) ਲਰਨਿੰਗ ਵਿੱਚ ਤਬਦੀਲ ਹੋ ਗਈਆਂ। ਜਿਉਂ ਜਿਉਂ ਮਹਾਂਮਾਰੀ ਵਧਦੀ ਗਈ, ਉਸੇ ਤਰ੍ਹਾਂ ਯੂਨੀਵਰਸਿਟੀਆਂ ਦੀ ਦਾਖਲਾ ਪ੍ਰਕਿਰਿਆ ਅਤੇ ਅੰਤਰਰਾਸ਼ਟਰੀ ਯਾਤਰਾ ਦੇ ਨੇਮਾਂ ਵਿੱਚ ਤਬਦੀਲੀਆਂ ਆਈਆਂ।

ਇਸਦੇ ਬਾਵਜੂਦ ਯੂਨੀਵਰਸਿਟੀਆਂ ਅਤੇ ਵਿਦਿਆਰਥੀਆਂ ਨੇ ਇਕਸਾਰ ਦਾਖਲਾ ਪ੍ਰਕਿਰਿਆ ਨੂੰ ਯਕੀਨੀ ਬਣਾਉਣ, ਪਾਠਕ੍ਰਮ ਦੀਆਂ ਲੋੜਾਂ ਨੂੰ ਬਰਕਰਾਰ ਰੱਖਣ ਅਤੇ ਪੋਸਟ-ਗ੍ਰੈਜੂਏਟ ਰੁਜ਼ਗਾਰ ਲਈ ਵਿਦਿਆਰਥੀਆਂ ਦੀ ਖੋਜ ਦਾ ਸਮਰਥਨ ਕਰਨ ਲਈ ਮਿਲ ਕੇ ਕੰਮ ਕੀਤਾ। ਮਹਾਂਮਾਰੀ ਦੇ ਦੌਰਾਨ ਪੜ੍ਹਾਈ ਕਰਨ ਦੇ ਤਜ਼ਰਬੇ ਨੂੰ ਪੇਸ਼ ਕਰਨ ਲਈ, ਸੰਯੁਕਤ ਰਾਜ ਵਿੱਚ ਪੜ੍ਹ ਰਹੇ ਚਾਰ ਭਾਰਤੀ ਵਿਦਿਆਰਥੀਆਂ ਦੇ ਤਜ਼ਰਬੇ ਅਸੀਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ।

ਕੁਸੁਮਾ ਨਾਗਰਾਜ ਨੇ ਭਾਰਤ ਵਿੱਚ ਕਈ ਸਾਲ ਇੱਕ ਪਰਿਵਾਰਕ ਕਾਨੂੰਨੀ ਸਲਾਹਕਾਰ ਵਜੋਂ ਕੰਮ ਕੀਤਾ ਅਤੇ ਮਹਾਂਮਾਰੀ ਦੇ ਸ਼ੁਰੂ ਵਿੱਚ ਆਪਣੀਆਂ ਉੱਚ ਸਿੱਖਿਆ ਯੋਜਨਾਵਾਂ ਨੂੰ ਮੁਲਤਵੀ ਕਰ ਦਿੱਤਾ ਸੀ। ਉਸਨੇ 2021 ਵਿੱਚ ਆਪਣੀ ਮਾਸਟਰ ਆਫ਼ ਲਾਅਜ਼ ਦੀ ਪੜਾਈ ਲਈ ਯੂਨੀਵਰਸਿਟੀ ਆਫ਼ ਕੈਲੀਫੋਰਨੀਆ, ਡੇਵਿਸ (University of California, Davis) ਵਿੱਚ ਦਾਖਲਾ ਲਿਆ। ਉਸਨੇ ਆਪਣੀਆਂ ਕਲਾਸਾਂ ਵਰਚੁਅਲ ਤੌਰ 'ਤੇ ਲਗਾਈਆਂ ਤੇ ਆਪਣੇ ਘਰ ਬੈਂਗਲੌਰ ਵਿੱਚ ਸਮਾਂ ਬਿਤਾਇਆ।

ਕੁਸੁਮਾ ਦੱਸਦੀ ਹੈ ਕਿ, “ਮੈਂ ਘਰ ਤੋਂ ਇਸ ਡਿਗਰੀ ਦੀ ਪੜ੍ਹਾਈ ਦੀ ਸ਼ੁਰੂਆਤ ਕੀਤੀ ਕਿਉਂਕਿ ਭਾਰਤ ਤੋਂ ਸੰਯੁਕਤ ਰਾਜ ਅਮਰੀਕਾ ਵਿੱਚ ਯਾਤਰਾ ‘ਤੇ ਪਾਬੰਦੀਆਂ ਸਨ। ਭਾਵੇਂ ਸ਼ੁਰੂ ਵਿੱਚ ਮੇਰੇ ਤੋਂ ਕੁਝ ਕਲਾਸਾਂ ਖੁੰਝ ਗਈਆਂ ਪਰ ਉਹ ਸਾਰੀਆਂ ਰਿਕਾਰਡ ਹੋਈਆਂ ਸਨ ਜਿਸ ਨੂੰ ਸੁਣਕੇ ਮੈਂ ਬਾਕੀਆਂ ਵਿਦਿਆਰਥੀਆਂ ਨਾਲ ਰਲ ਗਈ।”

ਪ੍ਰਥਮ ਜਾਦਵ ਨੇ 2020 ਵਿੱਚ ਆਇਓਵਾ ਸਟੇਟ ਯੂਨੀਵਰਸਿਟੀ (Iowa State University) ਵਿੱਚ ਵਪਾਰਕ ਵਿਸ਼ਲੇਸ਼ਣ (business analytics) ਵਿੱਚ ਆਪਣੀ ਅੰਡਰਗ੍ਰੈਜੁਏਟ ਡਿਗਰੀ ਸ਼ੁਰੂ ਕਰਨ ਤੋਂ ਪਹਿਲਾਂ ਮੁੰਬਈ ਦੇ ਰਿਆਨ ਇੰਟਰਨੈਸ਼ਨਲ ਸਕੂਲ (Ryan International School) ਅਤੇ ਸੇਂਟ ਐਂਡਰਿਊਜ਼ ਕਾਲਜ (St. Andrew’s College ) ਵਿੱਚ ਪੜ੍ਹਾਈ ਕੀਤੀ। ਉਸਦੀ ਪੜ੍ਹਾਈ ਦੀਆਂ ਲੋੜਾਂ ਨੂੰ ਦੇਖਦੇ ਹੋਏ ਉਸ ਦੀਆਂ ਕਲਾਸਾਂ ਰਵਾਇਤੀ ਅਤੇ ਵਰਚੁਅਲ ਦੋਵੇਂ ਤਰ੍ਹਾਂ ਦੀਆਂ ਸਨ।

ਉਸਨੇ ਦੱਸਿਆ ਕਿ ਲੈਬਸ ਅਤੇ ਕੁਝ ਹੋਰ ਕਲਾਸਾਂ ਰਵਾਇਤੀ ਸਨ ਅਤੇ ਸਮਾਜਿਕ ਦੂਰੀ ਬਣਾਈ ਰੱਖਣ ਅਤੇ ਮਾਸਕ ਪਹਿਨਣ ਦੀ ਸਖਤ ਨੀਤੀ ਬਣਾਈ ਰੱਖੀ ਸੀ। ਇਸਦੇ ਨਾਲ ਯੂਨੀਵਰਸਿਟੀ ਨੇ ਇੱਕ ਸੁਰੱਖਿਅਤ ਵਾਤਾਵਰਣ ਨੂੰ ਯਕੀਨੀ ਬਣਾਉਣ ਲਈ ਕਲਾਸਰੂਮਾਂ ਵਿੱਚ 50 ਪ੍ਰਤੀਸ਼ਤ ਸਮਰੱਥਾ ਦਾ ਨਿਯਮ ਲਾਗੂ ਕੀਤਾ। ਇਸ ਆਨਲਾਈਨ ਪੜ੍ਹਾਈ ਦੇ ਤਜ਼ਰਬੇ ਬਾਰੇ ਉਹ ਕਹਿੰਦਾ ਹੈ ਕਿ, “ਇੱਕੋ ਕੋਰਸ ਪੜ੍ਹ ਰਹੇ ਵਿਦਿਆਰਥੀਆਂ ਨਾਲ ਦੋਸਤੀ ਕਰਨ ਵਿੱਚ ਮੈਨੂੰ ਥੋੜ੍ਹਾ ਸਮਾਂ ਲੱਗਾ। ਹਾਲਾਂਕਿ, ਪ੍ਰੋਫੈਸਰ ਜਾਂ ਅਧਿਆਪਨ ਸਹਾਇਕਾਂ ਨਾਲ ਗੱਲਬਾਤ ਕਰਨਾ ਵੱਡੀ ਚੁਣੌਤੀ ਨਹੀਂ ਸੀ।”

ਸਕੂਲਾਂ ਅਤੇ ਯੂਨੀਵਰਸਿਟੀਆਂ ਨੇ ਮਹਾਂਮਾਰੀ ਦੇ ਦੌਰਾਨ ਲਚਕਤਾ ਦੀ ਮਹੱਤਤਾ ਨੂੰ ਪਛਾਣਿਆ। ਸ਼ਿਵਨਾ ਸਕਸੈਨਾ ਨੂੰ ਸ਼ੁਰੂ ਵਿੱਚ ਵਰਚੁਅਲ ਕਲਾਸਾਂ ਦੇ ਅਨੁਕੂਲ ਹੋਣ ਵਿਚ ਥੋੜੀ ਮੁਸ਼ਕਲ ਆਈ। ਉਸਨੇ 2021 ਵਿੱਚ ਸੈਂਟਰਲ ਵਾਸ਼ਿੰਗਟਨ ਯੂਨੀਵਰਸਿਟੀ ਵਿੱਚ ਪਬਲਿਕ ਹੈਲਥ (Public Health) ਵਿੱਚ ਆਪਣਾ ਗ੍ਰੈਜੂਏਟ ਪ੍ਰੋਗਰਾਮ ਸ਼ੁਰੂ ਕੀਤਾ। ਗੱਲਬਾਤ ਦੌਰਾਨ ਉਸਨੇ ਦੱਸਿਆ ਕਿ "ਵਰਚੁਅਲ ਕਲਾਸਰੂਮ ਦਾ ਤਜਰਬਾ ਨਵਾਂ ਸੀ, ਪਰ ਸਾਰੀਆਂ ਅਜੋਕੀ ਬੇਮਿਸਾਨਲ ਤਕਨੀਕ ਅਤੇ ਜ਼ੂਮ ਵਰਗੇ ਅਦਭੁਤ ਪਲੇਟਫਾਰਮਾਂ ਦੇ ਨਾਲ ਆਨਲਾਈਨ ਪੜ੍ਹਨਾ ਆਸਾਨ ਹੋ ਗਿਆ।

ਉਹ ਅੱਗੇ ਦੱਸਦੀ ਹੈ ਕਿ, "ਮੇਰੇ ਪ੍ਰੋਫੈਸਰਾਂ ਨੇ ਵਿਦਿਆਰਥੀਆਂ ਨਾਲ ਚਰਚਾਵਾਂ ਲਈ ਵਿਸ਼ੇਸ਼ ਸਮਾਂ ਦਿੱਤਾ ਅਤੇ ਪਾਵਰਪੁਆਇੰਟ (MS PowerPoint) ਪੇਸ਼ਕਾਰੀਆਂ ਦੀ ਸਹਾਇਤਾ ਨਾਲ ਲੈਕਚਰ ਦਿੱਤੇ, ਜੋ ਮੇਰੇ ਲਈ ਬਹੁਤ ਲਾਭਦਾਇਕ ਸਾਬਤ ਹੋਏ। ਜਦੋਂ ਵੀ ਮੈਨੂੰ ਆਪਣੇ ਕੋਰਸਵਰਕ ਬਾਰੇ ਕੋਈ ਸਮੱਸਿਆ ਆਉਂਦੀ ਤਾਂ ਮੈਂ ਈਮੇਲ 'ਤੇ ਆਪਣੇ ਪ੍ਰੋਫੈਸਰਾਂ ਨਾਲ ਸੰਪਰਕ ਕਰਦੀ ਜਿਸਦਾ ਕਿ ਸਮੇਂ ਸਿਰ ਜਵਾਬ ਪ੍ਰਾਪਤ ਹੋ ਜਾਂਦਾ ਸੀ। ਇਸਦੇ ਨਾਲ ਹੀ ਪ੍ਰੋਫੈਸਰਾਂ ਨੇ ਜਦੋਂ ਵਿਦਿਆਰਥੀਆਂ ਨੂੰ ਅਸਾਈਨਮੈਂਟਾਂ ਲਿਖਣ ਲਈ ਸਮੂਹਾਂ ਵਿੱਚ ਵੰਡਿਆ, ਤਾਂ ਇਹ ਵਿਦਿਆਰਥੀਆਂ ਦੀ ਆਪਸੀ ਸਾਂਝ ਲਈ ਬਹੁਤ ਸਹਾਈ ਹੋਇਆ।”

ਜਦੋਂ ਸੰਯੁਕਤ ਰਾਜ ਵਿੱਚ ਮਹਾਂਮਾਰੀ ਲੌਕਡਾਊਨ ਲਾਗੂ ਕੀਤੇ ਗਏ ਸਨ ਤਾਂ ਸੋਨਲ ਸੁਸੈਨ ਸਾਊਥ ਫਲੋਰੀਡਾ ਯੂਨੀਵਰਸਿਟੀ (University of South Florida) ਤੋਂ ਸੈੱਲ ਅਤੇ ਅਣੂ ਜੀਵ ਵਿਗਿਆਨ (cell and molecular biology) ਵਿੱਚ ਆਪਣੀ ਬੈਚਲਰ ਡਿਗਰੀ ਦੇ ਅੱਧ ਵਿਚਕਾਰ ਸੀ। ਉਸਨੇ ਦੱਸਿਆ ਕਿ, "ਖੁਸ਼ਕਿਸਮਤੀ ਨਾਲ, ਪ੍ਰੋਫੈਸਰ ਅਤੇ ਅਧਿਆਪਨ ਸਹਾਇਕ ਸਾਨੂੰ ਦਰਪੇਸ਼ ਚੁਣੌਤੀਆਂ ਨੂੰ ਸਮਝਦੇ ਸਨ ਅਤੇ ਉਹਨਾਂ ਨੇ ਕੋਰਸਵਰਕ ਅਤੇ ਸਮਾਂ ਸੀਮਾਵਾਂ ਨੂੰ ਲੈ ਕੇ ਬਹੁਤ ਨਰਮੀ ਵਰਤੀ।

ਤੁਹਾਨੂੰ ਦੱਸ ਦੇਈਏ ਕਿ ਵਿਦਿਆਰਥੀਆਂ ਦੇ ਦਾਖਲੇ ਵਿੱਚ ਵਿਘਨ ਤੋਂ ਇਲਾਵਾ, ਯੂਨੀਵਰਸਿਟੀਆਂ ਇਹ ਯਕੀਨੀ ਬਣਾਉਣ ਲਈ ਵੀ ਯਤਨਸ਼ੀਲ ਸੀ ਕਿ ਕਲਾਸਾਂ ਸਮਾਂ-ਸਾਰਣੀ 'ਤੇ ਚੱਲਦੀਆਂ ਰਹਿਣ ਅਤੇ ਵਿਦਿਆਰਥੀਆਂ ਲਈ ਵੀ ਇੱਕ ਨਵੇਂ ਵਰਚੁਅਲ ਮਾਧਿਅਮ ਦੇ ਮਾਹੌਲ ਵਿੱਚ ਢਾਲਣ ਲਈ ਕਾਫ਼ੀ ਰੁਝੇਵਿਆਂ ਵਿੱਚ ਸਨ।

ਸੂਜ਼ੈਨ ਕਹਿੰਦੀ ਹੈ ਕਿ, "ਸਾਡੇ ਪ੍ਰੌਫੈਸਰ ਸਿੱਖਣ ਦੇ ਤਜ਼ਰਬੇ ਨੂੰ ਇੰਟਰਐਕਟਿਵ ਬਣਾਉਣ ਲਈ ਨਵੇਂ ਨਵੇਂ ਤਰੀਕਿਆਂ ਨਾਲ ਆਏ ਸਨ, ਉਦਾਹਰਣ ਲਈ, ਜੈਨੇਟਿਕਸ ਲੈਬ ਵਿੱਚ ਅਸੀਂ ਔਨਲਾਈਨ ਸਿਮੂਲੇਸ਼ਨ ਕੀਤੇ ਅਤੇ ਸਾਡੀ ਜੈਵਿਕ ਰਸਾਇਣ ਕਲਾਸ ਵਿੱਚ ਅਸੀਂ ਇੱਕ ਐਪ 'ਤੇ ਇੱਕ ਗੇਮ ਖੇਡੀ ਜਿਸ ਵਿਚ ਅਸੀਂ ਵੱਖ-ਵੱਖ ਅਣੂ ਬਣਾਉਣ ਲਈ ਬਾਂਡ ਬਣਾਉਣ ਅਤੇ ਤੋੜਨ ਦੇ ਯੋਗ ਸੀ।"

ਜ਼ਿਕਰਯੋਗ ਹੈ ਕਿ ਕੋਵਿਡ – 19 ਕਾਰਨ ਲੱਗੀਆਂ ਪਾਬੰਦੀਆਂ ਦਾ ਸਮਾਂ ਹੀ ਅਜਿਹਾ ਸੀ ਕਿ ਵਿਦਿਆਰਥੀਆਂ ਨੂੰ ਨਿੱਜੀ ਸੁਰੱਖਿਆ ਪ੍ਰਬੰਧਨ ਕਰਨਾ ਪੈਂਦਾ ਸੀ ਅਤੇ ਇੱਕ ਵਿਦੇਸ਼ੀ ਦੇਸ਼ ਵਿੱਚ ਅਣਮਿੱਥੇ ਸਮੇਂ ਲਈ ਅਨੁਕੂਲ ਹੋਣ ਲਈ ਯਤਨ ਕਰਨਾ ਪੈਂਦਾ ਸੀ। ਇਸ ਦੌਰਾਨ ਉਹ ਆਪਣੇ ਆਪ ਨੂੰ ਰੁਝੇ ਰੱਖਣ ਲਈ ਉਹ ਸਭ ਕੁਝ ਕਰਦੇ ਸਨ।

ਨਾਗਰਾਜ ਇਸ ਬਾਰੇ ਆਪਣਾ ਤਜਰਬਾ ਸਾਂਝਾ ਕਰਦਿਆਂ ਦੱਸਿਆ ਕਿ, “ਘਰ ਵਿੱਚ ਧਿਆਨ ਕੇਂਦਰਿਤ ਕਰਨ ਲਈ, ਮੈਂ ਆਪਣੇ ਆਪ ਨੂੰ ਯੋਗਾ ਕਰਨ, ਖਾਣਾ ਪਕਾਉਣ ਅਤੇ ਬੇਕਿੰਗ ਵਰਗੀਆਂ ਸਰੀਰਕ ਗਤੀਵਿਧੀਆਂ ਵਿੱਚ ਸ਼ਾਮਲ ਕੀਤਾ। ਮੈਂ ਵਰਚੁਅਲ ਈਵੈਂਟਸ ਦੀ ਮੱਦਦ ਨਾਲ ਆਪਣੇ ਸਾਥੀ ਵਿਦਿਆਰਥੀਆਂ ਨਾਲ ਜੁੜਿਆ ਰਿਹਾ, ਅਸੀਂ ਗੇਮਾਂ ਖੇਡੀਆਂ, ਕਰਾਓਕੇ ਗਾਏ ਅਤੇ ਮੀਟਿੰਗਾਂ ਵਿੱਚ ਸ਼ਾਮਲ ਹੋਏ।

ਸਕਸੈਨਾ ਨੂੰ ਜਦ ਇਹ ਅਹਿਸਾਸ ਹੋਇਆ ਕਿ ਸਿਹਤ ਦੇ ਸਮਾਜਿਕ, ਮਾਨਸਿਕ, ਸਰੀਰਕ ਤੇ ਵਾਤਾਵਰਣਕ ਪਹਿਲੂ ਜੀਵਨ ਦੀ ਗੁਣਵੱਤਾ ਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ ਤਾਂ ਉਸ ਨੇ ਆਪਣੀ ਯੂਨੀਵਰਸਿਟੀ ਦੇ ਕਲੱਬਾਂ ਅਤੇ ਅਕਾਦਮਿਕ ਸਮਾਗਮਾਂ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਕੀਤੀ।

ਉਹ ਕਹਿੰਦੀ ਹੈ ਕਿ, "ਅੰਤਰਰਾਸ਼ਟਰੀ ਪ੍ਰੋਗਰਾਮ ਸਲਾਹਕਾਰਾਂ ਅਤੇ ਪਬਲਿਕ ਹੈਲਥ ਫੈਕਲਟੀ ਦੇ ਮਾਸਟਰਾਂ ਦੀ ਸ਼ਾਨਦਾਰ ਟੀਮ ਦਾ ਧੰਨਵਾਦ, ਮੇਰਾ ਸਮੁੱਚਾ ਵਿਦਿਅਕ ਅਨੁਭਵ ਬਹੁਤ ਸਕਾਰਾਤਮਕ ਰਿਹਾ ਹੈ।" ਸੁਜ਼ੈਨ ਕੈਂਪਸ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੋਣ, ਖੇਡਾਂ ਵਿੱਚ ਕੰਮ ਕਰਨ, ਅਥਲੈਟਿਕਸ ਵਿਭਾਗ ਵਿੱਚ ਵਿਦਿਆਰਥੀਆਂ ਨੂੰ ਟਿਊਸ਼ਨ ਦੇਣ ਅਤੇ ਯੂਨੀਵਰਸਿਟੀ ਆਫ਼ ਸਾਊਥ ਫਲੋਰੀਡਾ (University of South Florida) ਵਿੱਚ ਸਟੂਡੈਂਟਸ ਆਫ਼ ਇੰਡੀਆ ਐਸੋਸੀਏਸ਼ਨ (Students of India Association) ਦੇ ਪ੍ਰਧਾਨ ਵਜੋਂ ਸੇਵਾ ਕਰਨ ਵਿੱਚ ਵੀ ਸਰਗਰਮ ਸੀ।

ਕੈਂਪਸ ਜੀਵਨ ਤੋਂ ਇਲਾਵਾ, ਸੂਜ਼ਨ ਵਰਗੇ ਹਿੰਮਤੀ ਵਿਦਿਆਰਥੀਆਂ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਦਰਪੇਸ਼ ਗੰਭੀਰ ਸਥਿਤੀਆਂ ਨਾਲ ਨਜਿੱਠਣ ਵਾਸਤੇ ਫੂਡ ਬੈਂਕ ਦੀ ਸਥਾਪਨਾ ਕੀਤੀ। ਇਸ ਸਾਰੇ ਮਾਹੌਲ ਬਾਰੇ ਦੱਸਦਿਆਂ ਉਹ ਕਹਿੰਦੀ ਹੈ ਕਿ ਕਈਆਂ ਨੇ ਆਪਣੀਆਂ ਨੌਕਰੀਆਂ ਗੁਆ ਦਿੱਤੀਆਂ ਸਨ ਅਤੇ ਕਿਰਾਇਆ ਦੇਣ ਜਾਂ ਕਰਿਆਨੇ ਦਾ ਸਮਾਨ ਖਰੀਦਣ ਵਿੱਚ ਅਸਮਰੱਥ ਸਨ। ਅਸੀਂ ਭੋਜਨ, ਕਰਿਆਨੇ ਅਤੇ ਪਖਾਨੇ ਦਾ ਸਮਾਨ ਇਕੱਠਾ ਕਰਨ ਲਈ ਟੈਂਪਾ ਬੇ (Tampa Bay) ਦੇ ਭਾਰਤੀ ਪਰਿਵਾਰਾਂ ਨਾਲ ਤਾਲਮੇਲ ਕੀਤਾ।

ਅਸੀਂ 5,000 ਡਾਲਰ ਵੀ ਵੰਡੇ ਅਤੇ ਵਿਦਿਆਰਥੀਆਂ ਨੂੰ ਗੈਰ-ਲਾਭਕਾਰੀ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਮਿਲਾਇਆ, ਜਿਨ੍ਹਾਂ ਨੇ ਕਿਰਾਏ ਦੇ ਭੁਗਤਾਨ ਵਿੱਚ ਉਹਨਾਂ ਦੀ ਮਦਦ ਕੀਤੀ। ਸਾਡੇ ਯਤਨਾਂ ਨਾਲ, ਅਸੀਂ 200 ਤੋਂ ਵੱਧ ਵਿਦਿਆਰਥੀਆਂ ਦੀ ਸੇਵਾ ਕਰਨ ਦੇ ਯੋਗ ਹੋਏ। ਬਿਨਾਂ ਸ਼ੱਕ ਇਸ ਮਹਾਂਮਾਰੀ ਦੌਰਾਨ ਬਹੁਤ ਸਾਰੇ ਵਿਦਿਆਰਥੀਆਂ ਨੇ ਚੁਣੌਤੀਆਂ ਦਾ ਸਾਹਮਣਾ ਕੀਤਾ ਪਰ ਯੂਨੀਵਰਸਿਟੀ ਦੇ ਸਰੋਤਾਂ, ਸਮਝਦਾਰ ਫੈਕਲਟੀ ਅਤੇ ਸਹਿਯੋਗੀ ਸਾਥੀਆਂ ਸਦਕਾ ਸੰਯੁਕਤ ਰਾਜ ਵਿੱਚ ਪੜ੍ਹਾਈ ਨੂੰ ਇੱਕ ਕੌੜਾ ਅਨੁਭਵ ਨਾ ਬਣਨ ਦਿੱਤਾ।

Published by:Amelia Punjabi
First published:

Tags: Coronavirus, COVID-19, Global pandemic, Students, Studying In Abroad