Home /News /explained /

History Of Broccoli: ਬਰੋਕਲੀ ਅੱਖਾਂ ਤੇ ਦਿਲ ਲਈ ਹੈ ਵਰਦਾਨ, ਜਾਣੋ ਇਤਿਹਾਸ ਤੇ ਅਨੇਕਾਂ ਲਾਭ

History Of Broccoli: ਬਰੋਕਲੀ ਅੱਖਾਂ ਤੇ ਦਿਲ ਲਈ ਹੈ ਵਰਦਾਨ, ਜਾਣੋ ਇਤਿਹਾਸ ਤੇ ਅਨੇਕਾਂ ਲਾਭ

Broccoli

Broccoli

History Of Broccoli:  ਬਰੋਕਲੀ ਇੱਕ ਸਿਹਤਮੰਦ ਭੋਜਨ ਪਦਾਰਥ ਹੈ। ਇਸਦੀ ਵਰਤੋਂ ਸਬਜ਼ੀ, ਸਲਾਦ ਤੇ ਸੂਪ ਵਜੋਂ ਕੀਤੀ ਜਾਂਦੀ ਹੈ। ਬਰੋਕਲੀ ਸਾਡੀ ਸਿਹਤ ਲਈ ਬਹੁਤ ਹੀ ਫ਼ਾਇਦੇਮੰਦ ਮੰਨੀ ਜਾਂਦੀ ਹੈ। ਇਸ ਵਿੱਚ ਬਹੁਤ ਸਾਰੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ, ਜੋ ਸਾਡੇ ਸਿਹਤਮੰਦ ਰਹਿਣ ਲਈ ਬਹੁਤ ਜ਼ਰੂਰੀ ਹੁੰਦੇ ਹਨ। ਅਸੀਂ ਸਾਰੇ ਹੀ ਜਾਣਦੇ ਹਾਂ ਕਿ ਬਰੋਕਲੀ ਇੱਕ ਵਿਦੇਸ਼ੀ ਸਬਜ਼ੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਬਰੋਕਲੀ ਮੂਲ ਰੂਪ ਵਿੱਚ ਕਿਸ ਦੇਸ਼ ਵਿੱਚ ਪੈਦਾ ਹੋਈ ਤੇ ਭਾਰਤ ਵਿੱਚ ਕਿਵੇਂ ਪਹੁੰਚੀ।

ਹੋਰ ਪੜ੍ਹੋ ...
  • Share this:

History Of Broccoli:  ਬਰੋਕਲੀ ਇੱਕ ਸਿਹਤਮੰਦ ਭੋਜਨ ਪਦਾਰਥ ਹੈ। ਇਸਦੀ ਵਰਤੋਂ ਸਬਜ਼ੀ, ਸਲਾਦ ਤੇ ਸੂਪ ਵਜੋਂ ਕੀਤੀ ਜਾਂਦੀ ਹੈ। ਬਰੋਕਲੀ ਸਾਡੀ ਸਿਹਤ ਲਈ ਬਹੁਤ ਹੀ ਫ਼ਾਇਦੇਮੰਦ ਮੰਨੀ ਜਾਂਦੀ ਹੈ। ਇਸ ਵਿੱਚ ਬਹੁਤ ਸਾਰੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ, ਜੋ ਸਾਡੇ ਸਿਹਤਮੰਦ ਰਹਿਣ ਲਈ ਬਹੁਤ ਜ਼ਰੂਰੀ ਹੁੰਦੇ ਹਨ। ਅਸੀਂ ਸਾਰੇ ਹੀ ਜਾਣਦੇ ਹਾਂ ਕਿ ਬਰੋਕਲੀ ਇੱਕ ਵਿਦੇਸ਼ੀ ਸਬਜ਼ੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਬਰੋਕਲੀ ਮੂਲ ਰੂਪ ਵਿੱਚ ਕਿਸ ਦੇਸ਼ ਵਿੱਚ ਪੈਦਾ ਹੋਈ ਤੇ ਭਾਰਤ ਵਿੱਚ ਕਿਵੇਂ ਪਹੁੰਚੀ। ਜੇ ਨਹੀਂ ਤਾਂ ਆਓ ਆਪਾਂ ਜਾਣਦੇ ਹਾਂ ਬਰੋਕਲੀ ਦੇ ਇਤਿਹਾਰ ਤੇ ਇਹਦੇ ਸਿਹਤ ਲਈ ਫ਼ਾਇਦਿਆਂ ਬਾਰੇ ਡਿਟੇਲ ਜਾਣਕਾਰੀ-

ਭਾਰਤ ਵਿੱਚ ਬਰੋਕਲੀ ਨੂੰ ਆਇਆ ਬਹੁਤ ਸਮਾਂ ਨਹੀਂ ਹੋਇਆ। ਭਾਰਤ ਦੇ ਲੋਕ ਬਰੋਕਲੀ ਨੂੰ ਵਿਦੇਸ਼ੀ ਗੋਭੀ ਕਹਿੰਦੇ ਹਨ। ਇਹ ਦੋ ਰੰਗਾਂ (ਹਰਾ ਤੇ ਜਾਮਨੀ) ਦੀ ਹੁੰਦੀ ਹੈ। ਇਹ ਭਾਰਤੀ ਗੋਭੀ ਨਾਲੋ ਵਧੇਰੇ ਗੁਣਕਾਰੀ ਹੈ। ਬਰੋਕਲੀ ਨੂੰ ਵਧੇਰੇ ਕਰਕੇ ਸਬਜ਼ੀ, ਸਲਾਦ ਜਾਂ ਸੂਪ ਬਣਾਉਣ ਲਈ ਹੀ ਵਰਤਿਆਂ ਜਾਂਦਾ ਹੈ। ਪਰ ਅੱਜ ਦੇ ਸਮੇਂ ਵਿੱਚ ਇਸਦੀ ਵਰਤੋਂ ਬਹੁਤ ਸਾਰੇ ਪਕਵਾਨਾਂ ਵਿੱਚ ਹੋਣ ਲੱਗੀ ਹੈ। ਇਸਦੇ ਗੁਣਾ ਕਰਕੇ ਇਸਦੀ ਮੰਗ ਲਗਾਤਾਰ ਵਧਦੀ ਜਾ ਰਹੀ ਹੈ।

ਬਰੋਕਲੀ ਦਾ ਇਤਿਹਾਸ

ਭੋਜਨ ਸੰਬੰਧੀ ਖੋਜ ਕਰਨ ਵਾਲਿਆਂ ਦਾ ਮੰਨਨਾ ਹੈ ਕਿ ਬਰੋਕਲੀ ਮੂਲ ਰੂਪ ਵਿੱਚ ਇਟਲੀ ਵਿੱਚ ਪੈਦਾ ਹੋਈ ਸੀ। ਇਸ ਦੇ ਪੈਦਾ ਹੋਣ ਦਾ ਸਮਾਂ ਅੱਜ ਤੋਂ ਲਗਭਗ 6 ਹਜ਼ਾਰ ਸਾਲ ਪਹਿਲਾਂ ਮਨਿਆਂ ਜਾਂਦਾ ਹੈ। ਖੋਜਾਂ ਵਿੱਚ ਪਾਇਆ ਗਿਆ ਹੈ ਕ ਪੁਰਾਣੇ ਜਮਾਨੇ ਵਿੱਚ ਰੋਮਨ ਤੇ ਯੂਨਾਨ ਦੇ ਲੋਕ ਬਰੋਕਲੀ ਦੀ ਪ੍ਰਮੁੱਖ ਰੂਪ ਵਿੱਚ ਵਰਤੋਂ ਕਰ ਰਹੇ ਸਨ। ਇਟਲੀ ਦੀ ਧਰਤੀ ਤੋਂ ਹੀ ਬਰੋਕਲੀ ਹੌਲੀ ਹੌਲੀ ਪੂਰੇ ਸੰਸਾਰ ਵਿੱਚ ਫੈਲ ਗਈ। 16 ਵੀਂ ਸਦੀ ਵਿੱਚ ਬਰੋਕਲੀ ਇਟਲੀ ਤੋਂ ਯੂਰਪ ਆਈ ਤੇ ਫਿਰ ਦੁਨੀਆਂ ਦੇ ਹੋਰ ਕਈ ਦੇਸ਼ਾਂ ਵਿੱਚ ਵੀ ਇਸਦੀ ਵਰਤੋਂ ਹੋਣ ਲੱਗੀ।

ਇਸਦੇ ਨਾਲ ਹੀ ਭਾਰਤ ਵਿੱਚ ਬਰੋਕਲੀ ਦੀ ਵਰਤੋਂ 20 ਵੀਂ ਸਦੀ ਦੇ ਅਖ਼ੀਰ ਵਿੱਚ ਹੋਣ ਲੱਗੀ। ਭਾਰਤ ਵਿੱਚ ਬਰੋਕਲੀ 1990 ਈ. ਵਿੱਚ ਉੱਗਣੀ ਸ਼ੁਰੂ ਹੋਈ। ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਸਮੇਂ ਭਾਰਤ ਬਰੋਕਲੀ ਦਾ ਸਭ ਤੋਂ ਵੱਡਾ ਉਤਪਾਦਕ ਹੈ। ਬਰੋਕਲੀ ਦੇ ਉਤਪਾਦਨ ਵਿੱਚ ਚੀਨ ਦੂਜੇ ਤੇ ਅਮਰੀਕਾ ਤੀਜੇ ਨੰਬਰ ‘ਤੇ ਆਉਂਦਾ ਹੈ।

ਬਰੋਕਲੀ ਵਿਚਲੇ ਪੌਸ਼ਟਿਕ ਤੱਤ

ਲਗਭਗ 100 ਗ੍ਰਾਮ ਬਰੋਕਲੀ ਵਿੱਚ ਕੈਲੋਰੀ 31, ਚਰਬੀ 3.1 ਗ੍ਰਾਮ, ਕੁੱਲ ਚਰਬੀ 0.3 ਗ੍ਰਾਮ, ਸੋਡੀਅਮ 30 ਮਿਲੀਗ੍ਰਾਮ, ਫਾਈਬਰ 2.6 ਗ੍ਰਾਮ, ਪੋਟਾਸ਼ੀਅਮ 288 ਮਿਲੀਗ੍ਰਾਮ, ਕਾਰਬੋਹਾਈਡਰੇਟ 62 ਗ੍ਰਾਮ, ਪ੍ਰੋਟੀਨ 62 ਗ੍ਰਾਮ, ਫਾਈਬਰ 4 ਗ੍ਰਾਮ ਆਦਿ ਤੱਤ ਪਾਏ ਜਾਂਦੇ ਹਨ। ਇਸ ਤੋਂ ਇਲਾਵਾ ਇਸ ਵਿੱਚ ਵਿਟਾਮਿਨ ਏ, ਸੀ, ਕੈਲਸ਼ੀਅਮ ਤੇ ਕਈ ਤਰ੍ਹਾਂ ਦੇ ਖਣਿਜ ਵੀ ਮੌਜੂਦ ਹੁੰਦੇ ਹਨ।

ਬਰੋਕਲੀ ਦੇ ਸਿਹਤ ਲਈ ਫ਼ਾਇਦੇ


  • ਬਰੋਕਲੀ ਇੱਕ ਪੌਸ਼ਟਿਕਤਾ ਭਰੂਪਰ ਭੋਜਨ ਹੈ, ਜੋ ਸਾਡੇ ਸਰੀਰ ਵਿੱਚ ਬਹੁਤ ਸਾਰੇ ਤੱਤਾਂ ਤੇ ਵਿਟਾਮਿਨਾਂ ਦੀ ਕਮੀਂ ਨੂੰ ਪੂਰਾ ਕਰਦਾ ਹੈ।

  • ਬਰੋਕਲੀ ਸਾਡੀਆਂ ਖੂਨ ਦੀਆਂ ਨਾੜੀਆਂ ਨੂੰ ਕਈ ਤਰ੍ਹਾਂ ਦੇ ਨੁਕਸਾਨ ਤੋਂ ਬਚਾਉਂਦੀ ਹੈ। ਜਿਸ ਕਰਕੇ ਸਾਡੀਆਂ ਖੂਨ ਦੀਆਂ ਨਾੜੀਆਂ ਸਿਹਤਮੰਦ ਰਹਿੰਦੀ ਹੈ। ਇਸਦੇ ਨਾਲ ਹੀ ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦੀ ਹੈ।

  • ਬਰੋਕਲੀ ਸਾਡੀ ਦਿਲ ਦੀ ਸਿਹਤ ਲਈ ਵੀ ਬਹੁਤ ਚੰਗੀ ਹੁੰਦੀ ਹੈ। ਇਹ ਮਾੜੇ ਕੋਲੇਸਟ੍ਰੋਲ ਨੂੰ ਘਟਾਉਣ ਵਿਚ ਵੀ ਮਦਦ ਕਰਦੀ ਹੈ।

  • ਬਰੋਕਲੀ ਵਿੱਚ ਭਰਪੂਰ ਮਾਤਰਾ ਵਿੱਚ ਵਿਟਾਮਿਨ ਸੀ ਪਾਇਆ ਜਾਂਦਾ ਹੈ। ਇਸ ਲਈ ਇਹ ਸਾਡੀ ਸਕਿਨ, ਵਾਲਾਂ ਤੇ ਅੱਖਾਂ ਲਈ ਬਹੁਤ ਲਾਭਦਾਇਕ ਹੈ।

  • ਬਰੋਕਲੀ ਵਿੱਚ ਕੈਲਸ਼ੀਅਮ, ਜ਼ਿੰਕ, ਮੈਗਨੀਸ਼ੀਅਮ ਅਤੇ ਫਾਸਫੋਰਸ ਵਰਗੇ ਤੱਤ ਪਾਏ ਜਾਂਦੇ ਹਨ। ਇਹ ਤੱਤ ਸਾਡੀਆਂ ਹੱਡੀਆਂ ਨੂੰ ਮਜਬੂਤ ਰੱਖਦੇ ਹਨ।

  • ਬਰੋਕਲੀ ਵਿੱਚ ਮੌਜੂਦ ਕਾਰਬੋਹਾਈਡ੍ਰੇਟ ਕਰਕੇ ਸਾਡਾ ਪੇਟ ਭਰਿਆ ਰਹਿੰਦਾ ਹੈ। ਜਿਸ ਕਰਕੇ ਇਹ ਭਾਰ ਕੰਟਰੌਲ ਕਰਨ ਵਿੱਚ ਵੀ ਮਦਦਗਾਰ ਸਾਬਿਤ ਹੁੰਦੀ ਹੈ।

  • ਮਾਹਿਰਾਂ ਦਾ ਇਹ ਵੀ ਮੰਨਣਾ ਹੈ ਕਿ ਬਰੋਕਲੀ ਵਿੱਚ ਕੈਂਸਰ ਰੋਕਣ ਦੇ ਗੁਣ ਹੁੰਦੇ ਹਨ। ਬਰੋਕਲੀ ਸਾਡੇ ਸਰੀਰ ਵਿੱਚ ਖ਼ਰਾਬ ਹੋਏ ਸੈਲਾਂ ਦੀ ਮੁਰੰਮਤ ਕਰਦੀ ਹੈ।

Published by:Rupinder Kaur Sabherwal
First published:

Tags: Health, Health care, Health care tips, Lifestyle