ਜੇ ਬੱਚੇ ਪੈਦਾ ਕਰਨ ਲਈ ਕਰਨਾ ਚਾਹੁੰਦੇ ਹੋਂ ਮਿਸਟਰ ਰਾਈਟ ਦਾ ਇੰਤਜ਼ਾਰ, ਜਾਣੋ ਕੀ ਹੈ 'ਐੱਗ ਫ੍ਰੀਜ਼ਿੰਗ'

ਜੇ ਬੱਚੇ ਪੈਦਾ ਕਰਨ ਲਈ ਕਰਨਾ ਚਾਹੁੰਦੇ ਹੋਂ ਮਿਸਟਰ ਰਾਈਟ ਦਾ ਇੰਤਜ਼ਾਰ ਜਾਣੋ ਕੀ ਹੈ 'ਐੱਗ ਫ੍ਰੀਜ਼ਿੰਗ'
- news18-Punjabi
- Last Updated: March 1, 2021, 10:43 AM IST
,ਅੱਜ-ਕੱਲ੍ਹ ਦੀ ਭੱਜ-ਦੌੜ ਭਰੀ ਜ਼ਿੰਦਗੀ ਵਿੱਚ ਲੋਕਾਂ ਕੋਲ ਆਪਣੇ ਲਈ ਵੀ ਸਮਾਂ ਨਹੀਂ ਬਚਿਆ। ਹਰ ਕੋਈ ਕਿਸੀ ਨਾ ਕਿਸੀ ਲਕਸ਼ ਨੂੰ ਪੂਰਾ ਕਰਨ ਲਈ ਆਪਣੇ-ਆਪਣੇ ਕੰਮਾਂ ਵਿੱਚ ਰੁਝਿਆ ਹੋਇਆ ਹੈ। ਕਈ ਵਾਰ ਲੋਕ ਆਪਣੀਆਂ ਇੱਛਾਵਾਂ ਦੇ ਕਾਰਨ ਫਿਰ ਭਾਵੇਂ ਉਹ ਉੱਚ ਸਿੱਖਿਆ ਪ੍ਰਾਪਤ ਕਰਨਾ ਹੋਵੇ, ਕਰੀਅਰ ਬਣਾਉਣ ਦਾ ਸੁਪਨਾ ਹੋਵੇ ਜਾਂ ਅਜਿਹਾ ਹੋਰ ਕੋਈ ਸੁਪਨਾ ਜਿਸ ਨੂੰ ਪੂਰਾ ਕਰਨ ਵਾਸਤੇ ਲੋਕ ਲਗਾਤਾਰ ਪਰਿਆਸ ਕਰਦੇ ਰਹਿੰਦੇ ਹਨ ਪਰ ਸਿਹਤ ਵੱਲ ਧਿਆਨ ਨਹੀਂ ਦਿੰਦੇ। ਅਜਿਹੀ ਸਥਿਤੀ ਵਿੱਚ ਜੇਕਰ ਤੁਸੀਂ ਚੰਗੀ ਖ਼ੁਰਾਕ ਅਤੇ ਉੱਤਮ ਜੀਵਨਸ਼ੈਲੀ ਨਹੀਂ ਅਪਣਾਉਂਦੇ ਤਾਂ ਤੁਹਾਨੂੰ ਸਰੀਰਕ, ਮਾਨਸਿਕ ਅਤੇ ਅਜਿਹੀਆਂ ਕਈ ਤਰ੍ਹਾਂ ਦੀਆਂ ਹੋਰ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।
ਹਿੰਦੇ ਹਨ ਔਰਤਾਂ ਲਈ 'ਮਾਂ' ਬਣਨ ਦਾ ਸੁੱਖ ਸੰਸਾਰ ਦੇ ਸਾਰੇ ਸੁੱਖਾਂ ਅਤੇ ਸੁਵਿਧਾਵਾਂ ਨਾਲੋਂ ਕਿਤੇ ਵੱਧ ਹੁੰਦਾ ਹੈ। ਹਰ ਔਰਤ ਆਪਣੀ ਜ਼ਿੰਦਗੀ ਵਿੱਚ 'ਮਾਂ' ਬਣਨ ਦਾ ਸੁੱਖ ਪ੍ਰਾਪਤ ਕਰਨਾ ਚਾਹੁੰਦੀ ਹੈ ਪਰ ਕਈ ਵਾਰ ਬਹੁਤ ਸਾਰੀਆਂ ਹੋਰ ਜ਼ਿੰਮੇਵਾਰੀਆਂ ਦੇ ਕਾਰਨ, ਜੀਵਨ ਵਿੱਚ ਕਿਸੀ ਖ਼ਾਸ ਮੰਜ਼ਿਲ ਨੂੰ ਪ੍ਰਾਪਤ ਕਰਨ ਜਾਂ ਫਿਰ ਇੱਕ ਚੰਗੇ ਜੀਵਨਸਾਥੀ ਦੇ ਨਾ ਮਿਲਣ ਕਰ ਕੇ ਉਨ੍ਹਾਂ ਦੀ ਇਸ 'ਸੁੱਖ' ਨੂੰ ਪਾਉਣ ਦੀ ਇੱਛਾ ਅਧੂਰੀ ਹੀ ਰਹਿ ਜਾਂਦੀ ਹੈ। ਉਹ ਔਰਤਾਂ ਜੋ ਗਰਭਵਤੀ/ਪ੍ਰੈਗਨੈਂਟ ਹੋਣ ਦੀ ਯੋਜਨਾ ਨਹੀਂ ਬਣਾ ਰਹੀਆਂ ਹਨ ਇਹ ਮਹੱਤਵਪੂਰਣ ਹੈ ਕਿ ਉਨ੍ਹਾਂ ਨੂੰ ਇਹ ਅਹਿਸਾਸ ਹੋਵੇ ਕਿ ਉਨ੍ਹਾਂ ਕੋਲ ਅਜੇ ਵੀ ਬੱਚੇ ਪੈਦਾ ਕਰਨ ਦਾ ਸਮਾਂ ਹੈ ਅਤੇ ਜੇਕਰ ਉਹ ਇਸ ਵੱਲ ਧਿਆਨ ਨਹੀਂ ਦੇਣਗੀਆਂ ਤਾਂ ਉਹ ਇਸ ਮੌਕੇ ਨੂੰ ਆਪਣੇ ਹੱਥੋਂ ਗੁਆ ਸਕਦੀਆਂ ਹਨ।
The Indian Express ਦੀ ਇੱਕ ਖ਼ਬਰ ਦੇ ਅਨੁਸਾਰ ਨੋਵਾ ਆਈ.ਵੀ.ਐੱਫ. ਫਰਟੀਲਿਟੀ (Nova IVF Fertility) ਦੀ ਫਰਟੀਲਿਟੀ ਸਲਾਹਕਾਰ (ਕਨਸਲਟੈਂਟ) ਡਾ. ਪਾਰੂਲ ਕੈਟੀਅਰ (Dr. Parul Kaityar) ਨੇ ਦੱਸਿਆ ਕਿ 'ਐੱਗ ਫ੍ਰੀਜ਼ਿੰਗ' (Egg Freezing) ਜੈਵਿਕ ਘੜੀ ਨੂੰ ਰੋਕਣ ਦਾ ਇੱਕ ਤਰੀਕਾ ਹੈ ਅਤੇ ਇਹ ਛੋਟੇ, ਸਿਹਤਮੰਦ ਅੰਡਿਆਂ ਨੂੰ ਸੁਰੱਖਿਅਤ ਰੱਖਦਾ ਹੈ ਅਤੇ ਔਰਤਾਂ ਨੂੰ ਗਰਭਵਤੀ ਹੋਣ ਦਾ ਮੌਕਾ ਦਿੰਦਾ ਹੈ ਜਦੋਂ ਉਹ ਬੱਚਾ ਪੈਦਾ ਕਰਨ ਲਈ ਤਿਆਰ ਹੁੰਦੀਆਂ ਹਨ। ਜਿਹੜੀਆਂ ਮਹਿਲਾਵਾਂ ਜੈਵਿਕ ਘੜੀ ਨੂੰ ਰੋਕਣਾ ਅਤੇ ਉਨ੍ਹਾਂ ਦੀ ਫਰਟੀਲਿਟੀ ਨੂੰ ਬਰਕਰਾਰ ਰੱਖਣਾ ਚਾਹੁੰਦੀਆਂ ਹਨ ਉਨ੍ਹਾਂ ਲਈ ਸੱਭ ਤੋਂ ਉੱਤਮ ਵਿਕਲਪ 'ਐੱਗ ਫ੍ਰੀਜ਼ਿੰਗ' ਹੈ। ਇਹ ਉਨ੍ਹਾਂ ਔਰਤਾਂ ਲਈ ਇੱਕ ਸੁਰੱਖਿਅਤ ਅਤੇ ਸਮਾਰਟ ਵਿਕਲਪ ਹੈ ਜੋ ਆਪਣੀਆਂ ਹੋਰ ਪ੍ਰਤੀਬੱਧਤਾਵਾਂ ਦੇ ਕਾਰਨ ਅਜੇ ਗਰਭਵਤੀ ਨਹੀਂ ਹੋਣਾ ਚਾਹੁੰਦੀਆਂ। ਕੀ ਹੈ 'ਐੱਗ ਫ੍ਰੀਜ਼ਿੰਗ' (Egg Freezing)? -
ਐੱਗ ਫ੍ਰੀਜ਼ਿੰਗ ਇੱਕ ਪ੍ਰਕਿਰਿਆ ਹੈ ਜਿਸ ਵਿੱਚ ਇੱਕ ਔਰਤ ਦਾ ਅੰਡਾ ਉਸ ਦੇ ਅੰਡਾਸ਼ਯ ਤੋਂ ਕੱਢਿਆ ਜਾਂਦਾ ਹੈ ਅਤੇ ਉਸ ਨੂੰ ਫ੍ਰੀਜ਼ ਕਰ ਲਿਕਵਡ ਨਾਈਟ੍ਰੋਜਨ ਵਿੱਚ - 196 ਡਿਗਰੀ ਸੈਲਸੀਅਸ ਵਿੱਚ ਸਟੋਰ ਕੀਤਾ ਜਾਂਦਾ ਹੈ। ਅੰਡਿਆਂ ਦੀ ਗੁਣਵੱਤਾ ਨਿਰਧਾਰਿਤ ਕਰਨ ਵਾਲਾ ਸੱਭ ਤੋਂ ਵੱਡਾ ਫੈਕਟਰ ਇੱਕ ਔਰਤ ਦੀ ਉਮਰ ਹੈ ਕਿਉਂਕਿ ਛੋਟੇ (Younger) ਅੰਡੇ ਸਿਹਤਮੰਦ ਹੁੰਦੇ ਹਨ ਅਤੇ ਇਨ੍ਹਾਂ 'ਚ ਪ੍ਰੈਗਨੈਂਸੀ ਦੀ ਸੰਭਾਵਨਾ ਬਿਹਤਰ ਅਤੇ ਜ਼ਿਆਦਾ ਹੁੰਦੀ ਹੈ। ਇਸ ਲਈ ਜੇਕਰ ਕੋਈ ਔਰਤ ਜਿੰਨੀ ਜਲਦੀ ਐੱਗ ਫ੍ਰੀਜ਼ਿੰਗ ਪ੍ਰਕਿਰਿਆ ਲਈ ਤਿਆਰ ਹੁੰਦੀ ਹੈ ਤਾਂ ਇਸ ਦੇ ਨਾਲ ਹੀ ਅੰਡਿਆਂ ਦੀ ਗੁਣਵੱਤਾ ਬਿਹਤਰ ਹੋਣ ਦੀ ਸੰਭਾਵਨਾ ਵੀ ਵੱਧ ਜਾਂਦੀ ਹੈ। ਫਿਰ ਜਦੋਂ ਕੋਈ ਮਹਿਲਾ ਗਰਭ ਧਾਰਣ (ਕਨਸੀਵ) ਕਰਨ ਲਈ ਤਿਆਰ ਹੋ ਜਾਂਦੀ ਹੈ ਤਾਂ ਇਨ੍ਹਾਂ ਅੰਡਿਆਂ ਨੂੰ ਵਾਪਸ ਪਿਘਲਾ ਕੇ ਸ਼ੁਕਰਾਣੂਆਂ ਨਾਲ ਫ਼ਰਟੀਲਾਈਜ਼ ਕੀਤਾ ਜਾ ਸਕਦਾ ਹੈ।
ਕਿਸ ਤਰ੍ਹਾਂ ਕੀਤੀ ਜਾਂਦੀ ਹੈ 'ਐੱਗ ਫ੍ਰੀਜ਼ਿੰਗ' -
ਪ੍ਰਕਿਰਿਆ ਸ਼ੁਰੂ ਕਰਨ ਤੋਂ ਪਹਿਲਾਂ ਅੰਡਿਆਂ ਦੀ ਮਾਤਰਾ ਦਾ ਮੁਲਾਂਕਣ ਕਰਨ ਲਈ ਕੁੱਝ ਟੈਸਟ ਕੀਤੇ ਜਾਂਦੇ ਹਨ ਜਿਸ ਨੂੰ ਅੰਡਕੋਸ਼ ਰਿਜ਼ਰਵ ਟੈਸਟਿੰਗ ਅਤੇ ਵੂਮਨਜ਼ ਹੈਲਥ ਕਿਹਾ ਜਾਂਦਾ ਹੈ। ਇਸ ਪ੍ਰਕਿਰਿਆ ਲਈ ਉਸ ਮਹਿਲਾ ਨੂੰ ਪਹਿਲਾਂ ਕੁੱਝ ਟੀਕੇ ਲਗਾਉਣ ਦੀ ਜ਼ਰੂਰਤ ਹੁੰਦੀ ਹੈ ਜੋ ਅੰਡਾਸ਼ਯ ਨੂੰ ਉੱਤੇਜਿਤ ਕਰਨ ਵਿੱਚ ਸਹਾਇਤਾ ਕਰਦੇ ਹਨ ਅਤੇ ਨਤੀਜੇ ਵਜੋਂ ਉਸ ਦੇ ਅੰਡਾਸ਼ਯ ਵਿੱਚ ਕਈ ਪ੍ਰੋੜ੍ਹ ਅੰਡਿਆਂ ਦਾ ਵਾਧਾ ਹੁੰਦਾ ਹੈ। ਇਸ ਤੋਂ ਬਾਅਦ ਇਨ੍ਹਾਂ ਅੰਡਿਆਂ ਨੂੰ ਸੂਈ (Needle) ਦੀ ਵਰਤੋਂ ਨਾਲ ਹਾਰਵੈਸਟ ਕੀਤਾ ਜਾਂਦਾ ਹੈ ਅਤੇ ਅਲਟਰਾਸਾਊਂਡ ਗਾਈਡੈਂਸ ਦੇ ਅਧੀਨ ਯੋਨੀ ਰਾਹੀਂ ਪਾਇਆ ਜਾਂਦਾ ਹੈ। ਇਹ ਇੱਕ ਬਹੁਤ ਹੀ ਸੁਰੱਖਿਅਤ ਅਤੇ ਸਾਧਾਰਣ ਪ੍ਰਕਿਰਿਆ ਹੈ ਅਤੇ ਇੱਕ ਵਾਰ ਹਾਰਵੈਸਟ ਕਰਨ ਤੋਂ ਬਾਅਦ ਅੰਡਿਆਂ ਦੀ ਗੁਣਵੱਤਾ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਇਨ੍ਹਾਂ ਅੰਡਿਆਂ ਨੂੰ "ਵਿਟ੍ਰਿਫਿਕੇਸ਼ਨ" ਦੀ ਪ੍ਰਕਿਰਿਆ ਦੁਆਰਾ ਫ੍ਰੀਜ਼ ਕੀਤਾ ਜਾਂਦਾ ਹੈ।

ਐੱਗ ਫ੍ਰੀਜ਼ਿੰਗ ਦੀ ਇਸ ਪ੍ਰਕਿਰਿਆ ਦੇ ਦੌਰਾਨ ਇਹ ਬਹੁਤ ਮਹੱਤਵਪੂਰਣ ਹੈ ਕਿ ਮਹਿਲਾ ਆਪਣੀ ਸਮੁੱਚੀ ਸਿਹਤ ਦੀ ਸੰਭਾਲ ਕਰੇ ਜਿਸ ਵਿੱਚ - ਪੌਸ਼ਟਿਕ ਭੋਜਨ, ਨਿਯਮਿਤ ਕਸਰਤ ਅਤੇ ਪੂਰੀ ਨੀਂਦ ਲੈਣਾ ਸ਼ਾਮਿਲ ਹੈ। ਹਾਲਾਂਕਿ ਅਲਕੋਹਲ ਅੰਡਿਆਂ ਦੀ ਗੁਣਵੱਤਾ ਨੂੰ ਪ੍ਰਭਾਵਿਤ ਨਹੀਂ ਕਰਦਾ, ਦੂਜੇ ਪਦਾਰਥ ਜਿਵੇਂ ਕਿ ਪਾਰਟੀ ਡਰੱਗਜ਼, ਓਵਯੂਲੇਸ਼ਨ ਸਾਈਕਲ ਦੌਰਾਨ ਬਿਲਕੁਲ ਵੀ ਨਹੀਂ ਵਰਤਣੇ ਚਾਹੀਦੇ ਕਿਉਂਕਿ ਉਸ ਸਮੇਂ ਉਨ੍ਹਾਂ ਦੀ ਦਵਾਈਆਂ ਚੱਲ ਰਹੀਆਂ ਹੁੰਦੀਆਂ ਹਨ।
ਕੌਣ 'ਐੱਗ ਫ੍ਰੀਜ਼ਿੰਗ' ਦੀ ਇਸ ਪ੍ਰਕਿਰਿਆ ਨੂੰ ਆਪਣਾ ਸਕਦੇ ਹਨ? -
ਉਹ ਔਰਤਾਂ ਜਿਹੜੀਆਂ ਬੱਚੇ ਪੈਦਾ ਕਰਨ ਲਈ ਤਿਆਰ ਨਹੀਂ ਹਨ ਅਤੇ ਉਹ ਔਰਤਾਂ ਜਿਹੜੀਆਂ ਵਿੱਦਿਅਕ, ਕਰੀਅਰ ਜਾਂ ਹੋਰ ਨਿੱਜੀ ਟੀਚਿਆਂ ਨੂੰ ਪੂਰਾ ਕਰਨ ਲਈ ਬੱਚੇ ਦੇਰੀ ਨਾਲ ਪੈਦਾ ਕਰਨਾ ਚਾਹੁੰਦੀਆਂ ਹਨ।
ਐੱਗ ਫ੍ਰੀਜ਼ਿੰਗ (vitrification) ਔਰਤਾਂ ਲਈ ਇੱਕ ਸ਼ਾਨਦਾਰ ਤਕਨਾਲੋਜੀ ਹੈ ਪਰ ਉਨ੍ਹਾਂ ਨੂੰ ਇਹ ਯਾਦ ਰੱਖਣ ਦੀ ਜ਼ਰੂਰਤ ਹੈ ਕਿ ਇਹ ਪ੍ਰਕਿਰਿਆ ਪ੍ਰੈਗਨੈਂਸੀ ਦੀ ਗਰੰਟੀ ਨਹੀਂ ਦਿੰਦੀ। ਇਸ ਲਈ ਉਨ੍ਹਾਂ ਨੂੰ ਪ੍ਰੈਗਨੈਂਸੀ ਵਿੱਚ ਦੇਰੀ ਨਹੀਂ ਕਰਨੀ ਚਾਹੀਦੀ ਜਦੋਂ ਤੱਕ ਇਹ ਜ਼ਰੂਰੀ ਨਹੀਂ ਹੁੰਦਾ। ਦੂਜਾ ਔਰਤਾਂ ਨੂੰ ਅੰਡਿਆਂ ਦੀ ਗੁਣਵੱਤਾ ਅਤੇ ਚੰਗੀ ਮਾਤਰਾ ਲਈ ਛੋਟੀ ਉਮਰ ਵਿੱਚ ਹੀ ਇਸ ਦੀ ਚੋਣ ਕਰਨੀ ਚਾਹੀਦੀ ਹੈ ਜਿਸ ਨਾਲ ਪ੍ਰੈਗਨੈਂਸੀ ਦੀ ਸੰਭਾਵਨਾ ਵੀ ਵੱਧ ਜਾਂਦੀ ਹੈ। ਇਸ ਤੋਂ ਇਲਾਵਾ ਇਹ ਜ਼ਰੂਰੀ ਹੈ ਕਿ ਉਹ ਇਲਾਜ ਤੋਂ ਵਧੀਆ ਨਤੀਜੇ ਪ੍ਰਾਪਤ ਕਰਨ ਲਈ ਇੱਕ ਸਿਹਤਮੰਦ ਜੀਵਨਸ਼ੈਲੀ ਨੂੰ ਬਣਾਈ ਰੱਖਣ।
ਹਿੰਦੇ ਹਨ ਔਰਤਾਂ ਲਈ 'ਮਾਂ' ਬਣਨ ਦਾ ਸੁੱਖ ਸੰਸਾਰ ਦੇ ਸਾਰੇ ਸੁੱਖਾਂ ਅਤੇ ਸੁਵਿਧਾਵਾਂ ਨਾਲੋਂ ਕਿਤੇ ਵੱਧ ਹੁੰਦਾ ਹੈ। ਹਰ ਔਰਤ ਆਪਣੀ ਜ਼ਿੰਦਗੀ ਵਿੱਚ 'ਮਾਂ' ਬਣਨ ਦਾ ਸੁੱਖ ਪ੍ਰਾਪਤ ਕਰਨਾ ਚਾਹੁੰਦੀ ਹੈ ਪਰ ਕਈ ਵਾਰ ਬਹੁਤ ਸਾਰੀਆਂ ਹੋਰ ਜ਼ਿੰਮੇਵਾਰੀਆਂ ਦੇ ਕਾਰਨ, ਜੀਵਨ ਵਿੱਚ ਕਿਸੀ ਖ਼ਾਸ ਮੰਜ਼ਿਲ ਨੂੰ ਪ੍ਰਾਪਤ ਕਰਨ ਜਾਂ ਫਿਰ ਇੱਕ ਚੰਗੇ ਜੀਵਨਸਾਥੀ ਦੇ ਨਾ ਮਿਲਣ ਕਰ ਕੇ ਉਨ੍ਹਾਂ ਦੀ ਇਸ 'ਸੁੱਖ' ਨੂੰ ਪਾਉਣ ਦੀ ਇੱਛਾ ਅਧੂਰੀ ਹੀ ਰਹਿ ਜਾਂਦੀ ਹੈ। ਉਹ ਔਰਤਾਂ ਜੋ ਗਰਭਵਤੀ/ਪ੍ਰੈਗਨੈਂਟ ਹੋਣ ਦੀ ਯੋਜਨਾ ਨਹੀਂ ਬਣਾ ਰਹੀਆਂ ਹਨ ਇਹ ਮਹੱਤਵਪੂਰਣ ਹੈ ਕਿ ਉਨ੍ਹਾਂ ਨੂੰ ਇਹ ਅਹਿਸਾਸ ਹੋਵੇ ਕਿ ਉਨ੍ਹਾਂ ਕੋਲ ਅਜੇ ਵੀ ਬੱਚੇ ਪੈਦਾ ਕਰਨ ਦਾ ਸਮਾਂ ਹੈ ਅਤੇ ਜੇਕਰ ਉਹ ਇਸ ਵੱਲ ਧਿਆਨ ਨਹੀਂ ਦੇਣਗੀਆਂ ਤਾਂ ਉਹ ਇਸ ਮੌਕੇ ਨੂੰ ਆਪਣੇ ਹੱਥੋਂ ਗੁਆ ਸਕਦੀਆਂ ਹਨ।
The Indian Express ਦੀ ਇੱਕ ਖ਼ਬਰ ਦੇ ਅਨੁਸਾਰ ਨੋਵਾ ਆਈ.ਵੀ.ਐੱਫ. ਫਰਟੀਲਿਟੀ (Nova IVF Fertility) ਦੀ ਫਰਟੀਲਿਟੀ ਸਲਾਹਕਾਰ (ਕਨਸਲਟੈਂਟ) ਡਾ. ਪਾਰੂਲ ਕੈਟੀਅਰ (Dr. Parul Kaityar) ਨੇ ਦੱਸਿਆ ਕਿ 'ਐੱਗ ਫ੍ਰੀਜ਼ਿੰਗ' (Egg Freezing) ਜੈਵਿਕ ਘੜੀ ਨੂੰ ਰੋਕਣ ਦਾ ਇੱਕ ਤਰੀਕਾ ਹੈ ਅਤੇ ਇਹ ਛੋਟੇ, ਸਿਹਤਮੰਦ ਅੰਡਿਆਂ ਨੂੰ ਸੁਰੱਖਿਅਤ ਰੱਖਦਾ ਹੈ ਅਤੇ ਔਰਤਾਂ ਨੂੰ ਗਰਭਵਤੀ ਹੋਣ ਦਾ ਮੌਕਾ ਦਿੰਦਾ ਹੈ ਜਦੋਂ ਉਹ ਬੱਚਾ ਪੈਦਾ ਕਰਨ ਲਈ ਤਿਆਰ ਹੁੰਦੀਆਂ ਹਨ। ਜਿਹੜੀਆਂ ਮਹਿਲਾਵਾਂ ਜੈਵਿਕ ਘੜੀ ਨੂੰ ਰੋਕਣਾ ਅਤੇ ਉਨ੍ਹਾਂ ਦੀ ਫਰਟੀਲਿਟੀ ਨੂੰ ਬਰਕਰਾਰ ਰੱਖਣਾ ਚਾਹੁੰਦੀਆਂ ਹਨ ਉਨ੍ਹਾਂ ਲਈ ਸੱਭ ਤੋਂ ਉੱਤਮ ਵਿਕਲਪ 'ਐੱਗ ਫ੍ਰੀਜ਼ਿੰਗ' ਹੈ। ਇਹ ਉਨ੍ਹਾਂ ਔਰਤਾਂ ਲਈ ਇੱਕ ਸੁਰੱਖਿਅਤ ਅਤੇ ਸਮਾਰਟ ਵਿਕਲਪ ਹੈ ਜੋ ਆਪਣੀਆਂ ਹੋਰ ਪ੍ਰਤੀਬੱਧਤਾਵਾਂ ਦੇ ਕਾਰਨ ਅਜੇ ਗਰਭਵਤੀ ਨਹੀਂ ਹੋਣਾ ਚਾਹੁੰਦੀਆਂ।