Home /News /explained /

ਹਰ ਸੂਬੇ ਵਿੱਚ ਇੱਕ ਵਿਧਾਇਕ ਨੂੰ ਮਿਲਦੀ ਹੈ ਕਿੰਨੀ ਤਨਖਾਹ, ਡਿਟੇਲ 'ਚ ਜਾਣੋ

ਹਰ ਸੂਬੇ ਵਿੱਚ ਇੱਕ ਵਿਧਾਇਕ ਨੂੰ ਮਿਲਦੀ ਹੈ ਕਿੰਨੀ ਤਨਖਾਹ, ਡਿਟੇਲ 'ਚ ਜਾਣੋ

ਹਰ ਸੂਬੇ ਵਿੱਚ ਇੱਕ ਵਿਧਾਇਕ ਨੂੰ ਮਿਲਦੀ ਹੈ ਕਿੰਨੀ ਤਨਖਾਹ, ਡਿਟੇਲ 'ਚ ਜਾਣੋ

ਹਰ ਸੂਬੇ ਵਿੱਚ ਇੱਕ ਵਿਧਾਇਕ ਨੂੰ ਮਿਲਦੀ ਹੈ ਕਿੰਨੀ ਤਨਖਾਹ, ਡਿਟੇਲ 'ਚ ਜਾਣੋ

ਦਿੱਲੀ ਸਰਕਾਰ ਦੇ ਵਿਧਾਇਕਾਂ ਲਈ ਬੇਹੱਦ ਖੁਸ਼ੀ ਦੀ ਗੱਲ ਹੈ ਕਿ ਉਨ੍ਹਾਂ ਦੀ ਤਨਖਾਹ ਵਿੱਚ ਇਜਾਫਾ ਹੋ ਰਿਹਾ ਹੈ। ਜੀ ਹਾਂ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਨੇ ਕਿਹਾ ਕਿ ਦਿੱਲੀ ਦੇ ਵਿਧਾਇਕਾਂ ਦੀ ਤਨਖਾਹ ਦੇਸ਼ ਵਿੱਚ ਸਭ ਤੋਂ ਘੱਟ ਹੈ। ਪਿਛਲੀ ਵਾਰ ਜਦੋਂ ਦਿੱਲੀ ਦੇ ਵਿਧਾਇਕਾਂ ਦੀ ਤਨਖਾਹ ਵਧਾਉਣ ਦਾ ਬਿੱਲ ਵਿਧਾਨ ਸਭਾ ਵਿੱਚ ਪੇਸ਼ ਕੀਤਾ ਗਿਆ ਸੀ ਤਾਂ ਇਸ ਦੀ ਕਾਫੀ ਆਲੋਚਨਾ ਹੋਈ ਸੀ।

ਹੋਰ ਪੜ੍ਹੋ ...
  • Share this:

'ਆਪ' ਸਰਕਾਰ ਦੇ ਕਾਨੂੰਨ, ਨਿਆਂ ਅਤੇ ਕਾਨੂੰਨੀ ਮਾਮਲਿਆਂ ਦੇ ਮੰਤਰੀ ਕੈਲਾਸ਼ ਗਹਿਲੋਤ ਨੇ ਮੰਤਰੀਆਂ, ਵਿਧਾਇਕਾਂ, ਸਪੀਕਰ ਅਤੇ ਡਿਪਟੀ ਸਪੀਕਰ, ਵਿਰੋਧੀ ਧਿਰ ਦੇ ਨੇਤਾ ਅਤੇ ਚੀਫ਼ ਵ੍ਹਿਪ ਦੀਆਂ ਤਨਖ਼ਾਹਾਂ ਵਿੱਚ ਵਾਧੇ ਲਈ ਬਿੱਲ ਪੇਸ਼ ਕੀਤਾ। ਦਿੱਲੀ ਵਿੱਚ ਮੌਜੂਦਾ ਸਮੇਂ ਵਿੱਚ ਇੱਕ ਵਿਧਾਇਕ ਨੂੰ ਤਨਖਾਹ ਅਤੇ ਭੱਤੇ ਵਜੋਂ 54,000 ਰੁਪਏ ਪ੍ਰਤੀ ਮਹੀਨਾ ਮਿਲਦੇ ਹਨ, ਜੋ ਹੁਣ ਵਾਧੇ ਤੋਂ ਬਾਅਦ 90,000 ਰੁਪਏ ਹੋ ਜਾਣਗੇ। ਕੇਂਦਰੀ ਗ੍ਰਹਿ ਮੰਤਰਾਲੇ (MHA) ਨੇ ਮਈ ਵਿੱਚ ਦਿੱਲੀ ਸਰਕਾਰ ਨੂੰ ਵਿਧਾਇਕਾਂ ਦੀਆਂ ਤਨਖਾਹਾਂ ਅਤੇ ਭੱਤਿਆਂ ਵਿੱਚ ਸੋਧ ਲਈ ਵਿਧਾਨ ਸਭਾ ਵਿੱਚ ਵਿਧਾਨਕ ਪ੍ਰਸਤਾਵ ਪੇਸ਼ ਕਰਨ ਲਈ ਆਪਣੀ ਪੂਰਵ ਪ੍ਰਵਾਨਗੀ ਤੋਂ ਜਾਣੂ ਕਰਾਇਆ ਸੀ।

ਇੱਥੇ ਦੱਸਿਆ ਗਿਆ ਹੈ ਕਿ ਦੂਜੇ ਰਾਜਾਂ ਵਿੱਚ ਇੱਕ ਵਿਧਾਇਕ ਨੂੰ ਕਿੰਨੀ ਤਨਖਾਹ ਮਿਲਦੀ ਹੈ:

1 ਤੇਲੰਗਾਨਾ 2.50 ਲੱਖ ਰੁਪਏ

2 ਮਹਾਰਾਸ਼ਟਰ 2.32 ਲੱਖ ਰੁਪਏ

3 ਕਰਨਾਟਕ 2.05 ਲੱਖ ਰੁਪਏ

4 ਉੱਤਰ ਪ੍ਰਦੇਸ਼ 1.87 ਲੱਖ ਰੁਪਏ

5 ਉੱਤਰਾਖੰਡ 1.60 ਲੱਖ ਰੁਪਏ

6 ਆਂਧਰਾ ਪ੍ਰਦੇਸ਼ 1.30 ਲੱਖ ਰੁਪਏ

7 ਹਿਮਾਚਲ ਪ੍ਰਦੇਸ਼ 1.25 ਲੱਖ ਰੁਪਏ

8 ਰਾਜਸਥਾਨ 1.25 ਲੱਖ ਰੁਪਏ

9 ਗੋਆ 1.17 ਲੱਖ ਰੁਪਏ

10 ਹਰਿਆਣਾ 1.15 ਲੱਖ ਰੁਪਏ

11 ਪੰਜਾਬ 1.14 ਲੱਖ ਰੁਪਏ

12 ਬਿਹਾਰ 1.14 ਲੱਖ ਰੁਪਏ

13 ਪੱਛਮੀ ਬੰਗਾਲ 1.13 ਲੱਖ ਰੁਪਏ

14 ਝਾਰਖੰਡ 1.11 ਲੱਖ ਰੁਪਏ

15 ਮੱਧ ਪ੍ਰਦੇਸ਼ 1.10 ਲੱਖ ਰੁਪਏ

16 ਛੱਤੀਸਗੜ੍ਹ 1.10 ਲੱਖ ਰੁਪਏ

17 ਤਾਮਿਲਨਾਡੂ 1.05 ਲੱਖ ਰੁਪਏ

18 ਸਿੱਕਮ 86,500 ਰੁ

19 ਕੇਰਲ 70,000 ਰੁਪਏ

20 ਗੁਜਰਾਤ 65,000 ਰੁ

21 ਓਡੀਸ਼ਾ 62,000 ਰੁਪਏ

22 ਮੇਘਾਲਿਆ 59,000 ਰੁਪਏ

23 ਪੁਡੂਚੇਰੀ 50,000 ਰੁਪਏ

24 ਅਰੁਣਾਚਲ ਪ੍ਰਦੇਸ਼ 49,000 ਰੁਪਏ

25 ਮਿਜ਼ੋਰਮ 47,000 ਰੁਪਏ

26 ਅਸਾਮ 42,000 ਰੁਪਏ

27 ਮਣੀਪੁਰ 37,000 ਰੁਪਏ

28 ਨਾਗਾਲੈਂਡ 36,000 ਰੁਪਏ

29 ਤ੍ਰਿਪੁਰਾ 34,000 ਰੁਪਏ

ਇਹ ਵੀ ਦੱਸ ਦਈਏ ਕਿ ਇੱਕ ਵਿਧਾਇਕ ਨੂੰ ਹਰ ਮਹੀਨੇ ਤਨਖਾਹ ਤੋਂ ਇਲਾਵਾ ਇਲਾਕੇ ਦੇ ਵਿਕਾਸ ਲਈ ਫੰਡ ਦਿੱਤੇ ਜਾਂਦੇ ਹਨ, ਜੋ ਹਰ ਸਾਲ 1 ਕਰੋੜ ਤੋਂ 8 ਕਰੋੜ ਰੁਪਏ ਤੱਕ ਹੁੰਦੇ ਹਨ। ਇਸ ਤੋਂ ਪਹਿਲਾਂ ਦਿੱਲੀ ਦੇ ਵਿਧਾਇਕਾਂ ਦੀ ਤਨਖਾਹ 2011 ਵਿੱਚ ਵਧਾਈ ਗਈ ਸੀ।

Published by:rupinderkaursab
First published:

Tags: Life, MLAs, Salary