Home /News /explained /

ਯੋਗਾ ਤੋਂ ਲੈ ਕੇ ਯੂਏਈ 'ਚ ਹਿੰਦੂ ਮੰਦਰ ਤੱਕ ਕਿੰਝ ਕਰ ਰਹੇ ਹਨ ਪ੍ਰਧਾਨ ਮੰਤਰੀ ਮੋਦੀ ਭਾਰਤੀ ਸੰਸਕ੍ਰਿਤੀ ਦਾ ਪ੍ਰਚਾਰ

ਯੋਗਾ ਤੋਂ ਲੈ ਕੇ ਯੂਏਈ 'ਚ ਹਿੰਦੂ ਮੰਦਰ ਤੱਕ ਕਿੰਝ ਕਰ ਰਹੇ ਹਨ ਪ੍ਰਧਾਨ ਮੰਤਰੀ ਮੋਦੀ ਭਾਰਤੀ ਸੰਸਕ੍ਰਿਤੀ ਦਾ ਪ੍ਰਚਾਰ

ਯੋਗਾ ਤੋਂ ਲੈ ਕੇ ਯੂਏਈ 'ਚ ਹਿੰਦੂ ਮੰਦਰ ਤੱਕ ਕਿੰਝ ਕਰ ਰਹੇ ਹਨ ਪ੍ਰਧਾਨ ਮੰਤਰੀ ਮੋਦੀ ਭਾਰਤੀ ਸੰਸਕ੍ਰਿਤੀ ਦਾ ਪ੍ਰਚਾਰ  (file photo)

ਯੋਗਾ ਤੋਂ ਲੈ ਕੇ ਯੂਏਈ 'ਚ ਹਿੰਦੂ ਮੰਦਰ ਤੱਕ ਕਿੰਝ ਕਰ ਰਹੇ ਹਨ ਪ੍ਰਧਾਨ ਮੰਤਰੀ ਮੋਦੀ ਭਾਰਤੀ ਸੰਸਕ੍ਰਿਤੀ ਦਾ ਪ੍ਰਚਾਰ (file photo)

ਉਹਨਾਂ ਨੇ ਯੋਗਾ, ਭਾਰਤੀ ਮੰਦਰ ਨਿਰਮਾਣ ਕਲਾ, ਮੂਰਤੀ ਕਲਾ ਆਦਿ ਨੂੰ ਵਿਸ਼ਵ ਭਰ ਵਿਚ ਪ੍ਰਚਾਰਿਤ ਕਰਨ ਲਈ ਅਹਿਮ ਕਦਮ ਉਠਾਏ ਹਨ। ਅੱਜ ਯਾਨੀ 17 ਸਤੰਬਰ ਨੂੰ ਨਰਿੰਦਰ ਮੋਦੀ ਦਾ ਜਨਮਦਿਨ ਹੈ।

  • Share this:

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 2014 ਵਿਚ ਸੱਤਾ ਵਿਚ ਆਉਣ ਤੋਂ ਬਾਦ ਲਗਾਤਾਰ ਭਾਰਤੀ ਸੱਭਿਆਚਾਰ ਨੂੰ ਸੰਸਾਰ ਪੱਧਰ ਉੱਪਰ ਉਤਸ਼ਾਹਿਤ ਕਰਨ ਲਈ ਯਤਨਸ਼ੀਲ ਰਹੇ ਹਨ। ਉਹਨਾਂ ਨੇ ਯੋਗਾ, ਭਾਰਤੀ ਮੰਦਰ ਨਿਰਮਾਣ ਕਲਾ, ਮੂਰਤੀ ਕਲਾ ਆਦਿ ਨੂੰ ਵਿਸ਼ਵ ਭਰ ਵਿਚ ਪ੍ਰਚਾਰਿਤ ਕਰਨ ਲਈ ਅਹਿਮ ਕਦਮ ਉਠਾਏ ਹਨ। ਅੱਜ ਯਾਨੀ 17 ਸਤੰਬਰ ਨੂੰ ਨਰਿੰਦਰ ਮੋਦੀ ਦਾ ਜਨਮਦਿਨ ਹੈ। ਇਸ ਅਵਸਰ ਮੌਕੇ ਅਸੀਂ ਤੁਹਾਡੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਭਾਰਤੀ ਸੱਭਿਆਚਾਰ ਤੇ ਯੋਗਾ ਦੀ ਤਰੱਕੀ ਲਈ ਵਿਸ਼ਵ ਪੱਧਰ ਤੇ ਕੀਤੇ ਕੰਮਾਂ ਨੂੰ ਸਾਂਝਾ ਕਰ ਰਹੇ ਹਾਂ।

ਯੋਗਾ

ਮੰਨਿਆ ਜਾਂਦਾ ਹੈ ਕਿ ਅੱਜ ਤੋਂ ਲਗਭਗ 5000 ਸਾਲ ਪਹਿਲਾਂ ਭਾਰਤ ਵਿਚ ਯੋਗਾ ਦਾ ਵਿਕਾਸ ਹੋਇਆ। ਯੋਗਾ ਸਰੀਰ, ਮਨ ਅਤੇ ਅਧਿਆਤਮ ਨਾਲ ਜੁੜੀ ਇਕ ਕਿਰਿਆ ਹੈ ਜੋ ਸਾਡੇ ਮਨ ਅਤੇ ਸਰੀਰ ਨੂੰ ਬਦਲਣ ਤੇ ਵਧੇਰੇ ਚੰਗਾ ਬਣਾਉਣ ਵਿਚ ਮੱਦਦ ਕਰਦੀ ਹੈ।ਪ੍ਰਧਾਨ ਮੰਤਰੀ ਮੋਦੀ ਨੇ 2014 ਤੋਂ ਲੈ ਕੇ ਲਗਾਤਾਰ ਆਪਣੇ ‘ਮਨ ਕੀ ਬਾਤ’ ਰੇਡੀਓ ਪ੍ਰੋਗਰਾਮ 'ਤੇ ਯੋਗਾ ਦਾ ਪ੍ਰਚਾਰ ਕੀਤਾ ਹੈ ਅਤੇ ਇਸਦੇ ਲਾਭਾਂ ਬਾਰੇ ਦੇਸ਼ ਦੁਨੀਆਂ ਨੂੰ ਦੱਸਿਆ ਹੈ।

ਨਰਿੰਦਰ ਮੋਦੀ ਨੇ 2014 ਵਿਚ ਸੰਯੁਕਤ ਰਾਸ਼ਟਰ ਮਹਾਂਸਭਾ ਵਿਚ ਦਿੱਤੇ ਆਪਣੇ ਇਕ ਭਾਸ਼ਨ ਦੌਰਾਨ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਏ ਜਾਣ ਦਾ ਵਿਚਾਰ ਪੇਸ਼ ਕੀਤਾ ਸੀ। ਉਹਨਾਂ ਨੇ ਕਿਹਾ ਕਿ, “ਯੋਗਾ ਸਰੀਰ ਤੇ ਦਿਮਾਗ ਦੀ ਏਕਤਾ ਨੂੰ ਸਵੀਕਾਰਦਿਆਂ ਸੋਚ ਤੇ ਕਿਰਿਆ, ਮਨੁੱਖ ਤੇ ਕੁਦਰਤ ਦੀ ਇਕਸੁਰਤਾ ਨੂੰ ਪੇਸ਼ ਕਰਨ ਵਾਲੀ ਸਿਹਤ ਅਤੇ ਤੰਦਰੁਸਤੀ ਲਈ ਇਕ ਸੰਪੂਰਨ ਪਹੁੰਚ ਹੈ।” ਪ੍ਰਧਾਨਮੰਤਰੀ ਨੇ 21 ਜੂਨ ਨੂੰ ਅੰਤਰਰਾਸ਼ਟਰੀ ਯੋਗਾ ਦਿਵਸ ਵਜੋਂ ਮਨਾਏ ਜਾਣ ਦੀ ਪ੍ਰਸਤਾਵਨਾ ਪੇਸ਼ ਕੀਤੀ ਸੀ। ਜਿਸ ਬਾਰੇ ਉਹਨਾਂ ਦਾ ਕਹਿਣਾ ਸੀ ਕਿ 21 ਜੂਨ ਉੱਤਰੀ ਗੋਲਾਰਧ ਦਾ ਸਭ ਤੋਂ ਲੰਮਾ ਦਿਨ ਹੈ ਤੇ ਦੁਨੀਆਂ ਦੇ ਕਈ ਹਿੱਸਿਆਂ ਵਿਚ ਇਸਦੀ ਵਿਸ਼ੇਸ਼ ਮਹੱਤਤਾ ਹੈ।

From yoga to temples in UAE Bahrain Narendra Modi is the best ambassador of Indian culture
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵੀਂ ਦਿੱਲੀ ਦੇ ਰਾਜਪਥ ਵਿਖੇ 2015 ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਮਨਾਉਣ ਲਈ ਇੱਕ ਸਮੂਹਿਕ ਯੋਗਾ ਸੈਸ਼ਨ ਵਿੱਚ ਹਜ਼ਾਰਾਂ ਹੋਰਾਂ ਨਾਲ ਯੋਗਾ ਕਰਦੇ ਹੋਏ। ਪੀ.ਟੀ.ਆਈ

ਇਸ ਪ੍ਰਸਤਾਵ ਤੋਂ ਮਹਿਜ਼ ਤਿੰਨ ਮਹੀਨਿਆਂ ਦੇ ਅੰਦਰ ਹੀ ਸੰਯੁਕਤ ਰਾਸ਼ਟਰ ਜਨਰਲ ਨੇ ਯੋਗਾ ਨੂੰ ਸਿਹਤ ਅਤੇ ਤੰਦਰੁਸਤੀ ਦੇਣ ਵਾਲੀ ਕਿਰਿਆ ਸਵੀਕਾਰਦਿਆਂ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਵਜੋਂ ਮਨਾਏ ਜਾਣ ਪ੍ਰਵਾਨਗੀ ਦੇ ਦਿੱਤੀ ਸੀ। ਇਹ ਹੁਣ ਤੱਕ ਦੇ ਇਤਿਹਾਸ ਵਿਚ ਪਹਿਲੀ ਵਾਰ ਸੀ ਕਿ ਸੰਯੁਕਤ ਰਾਸ਼ਟਰ ਨੇ ਕਿਸੇ ਵੀ ਦੇਸ਼ ਦੁਆਰਾ ਪ੍ਰਸਤਾਵਿਤ ਮਤੇ ਨੂੰ 90 ਦਿਨਾਂ ਤੋਂ ਘੱਟ ਸਮੇਂ ਵਿਚ ਲਾਗੂ ਕਰ ਦਿੱਤਾ ਹੋਵੇ।

ਪੱਛਮੀ ਏਸ਼ੀਆ ਵਿੱਚ ਮੰਦਰਾਂ ਦਾ ਨਿਰਮਾਣ

ਪ੍ਰਧਾਨ ਮੰਤਰੀ ਮੋਦੀ ਨੇ ਪਹਿਲ ਕਦਮੀ ਨਾਲ ਪੱਛਮੀ ਏਸ਼ੀਆਂ ਵਿਚ ਹਿੰਦੂ ਮੰਦਰਾਂ ਦਾ ਨਿਰਮਾਣ ਕਰਵਾਇਆ ਹੈ। 2018 ਵਿਚ ਉਹਨਾਂ ਨੇ ਆਬੂ ਧਾਬੀ ਵਿਚ ਪਹਿਲੇ ਹਿੰਦੂ ਮੰਦਰ ਦੀ ਨੀਂਹ ਰੱਖੀ ਸੀ। ਯੂਏਈ ਦੇ ਆਬੂਧਾਬੀ ਵਿਚ BAPS ਸਵਾਮੀਨਾਰਾਇਣ ਸੰਸਥਾ ਵੱਲੋਂ ਇਸ ਮੰਦਰ ਦਾ ਨਿਰਮਾਣ ਕੀਤਾ ਜਾ ਰਿਹਾ ਹੈ।

ਪ੍ਰਧਾਨ ਮੰਤਰੀ ਮੋਦੀ ਦੀ 2015 ਵਿਚ ਪੱਛਮੀ ਏਸ਼ੀਆ ਵਿਚ ਪਹਿਲੀ ਫੇਰੀ ਮੌਕੇ ਯੂਏਈ ਦੀ ਸਰਕਾਰ ਨੇ ਇਸ ਮੰਦਰ ਲਈ ਜਮੀਨ ਅਲਾਟ ਕੀਤੀ ਸੀ। ਇਸ ਉਪਰੰਤ 2018 ਵਿਚ ਮੋਦੀ ਨੇ 1700 ਦੇ ਕਰੀਬ ਭਾਰਤੀਆਂ ਅਤੇ ਇਮਾਰਤਸਾਜ਼ਾਂ ਦੀ ਮੌਜੂਦਗੀ ਵਿਚ ਰਵਾਇਤੀ ਪੱਥਰ ਦੇ ਬਣੇ ਮੰਦਰ ਦੇ ਮਾਡਲ ਦਾ ਉਦਘਾਟਨ ਕੀਤਾ ਸੀ।

From yoga to temples in UAE Bahrain Narendra Modi is the best ambassador of Indian culture
ਮੰਦਰ ਦਾ ਪ੍ਰਤੀਰੂਪ ਮਾਡਲ। ਨਿਊਜ਼18

ਤੁਹਾਨੂੰ ਦੱਸ ਦੇਈਏ ਕਿ ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਵਿਚ ਸਾਂਝ ਲਗਾਤਾਰ ਬਣੀ ਆ ਰਹੀ ਹੈ। ਦੋਵੇਂ ਦੇਸ਼ ਸਿੱਖਿਆ, ਭੋਜਨ ਸੁਰੱਖਿਆ, ਨਿਵੇਸ਼, ਵਪਾਰ, ਪਰੰਪਰਾਗਤ ਅਤੇ ਨਵਿਆਉਣਯੋਗ ਊਰਜਾ ਆਦਿ ਮੁੱਦਿਆਂ ਸਮੇਤ ਵਿਭਿੰਨ ਖੇਤਰਾਂ ਵਿੱਚ ਆਪਣੀ ਭਾਈਵਾਲੀ ਵਿੱਚ ਅੱਗੇ ਵਧਣ ਲਈ ਵਚਨਬੱਧ ਹਨ।

ਮੋਦੀ ਨੇ ਆਪਣੀ 2019 ਦੀ ਫੇਰੀ ਮੌਕੇ ਬਹਿਰੀਨ ਵਿਚ ਭਗਵਾਨ ਸ਼੍ਰੀ ਕ੍ਰਿਸ਼ਨ ਸ਼੍ਰੀਨਾਥਜੀ ਮੰਦਿਰ ਦੇ ਪੁਨਰਨਿਰਮਾਣ ਦਾ ਪ੍ਰਜੈਕਟ ਵੀ ਲਾਂਚ ਕੀਤਾ ਸੀ। ਬਹਿਰੀਨ ਪੱਛਮੀ ਏਸ਼ੀਆ ਦਾ ਦੂਜਾ ਅਜਿਹਾ ਦੇਸ਼ ਹੈ ਜਿੱਥੇ BAPS ਸਵਾਮੀਨਾਰਾਇਣ ਸੰਸਥਾ ਇਕ ਪਰੰਪਰਿਕ ਮੰਦਰ ਦਾ ਨਿਰਮਾਣ ਕਰੇਗੀ।

ਤੁਹਾਨੂੰ ਦੱਸ ਦੇਈਏ ਕਿ ਏਥੇ ਇਕ ਗਿਆਨ ਕੇਂਦਰ ਅਤੇ ਅਜਾਇਬ ਘਰ ਵੀ ਬਣਾਇਆ ਜਾਵੇਗਾ। ਇਸ ਦੇ ਨਾਲੋ ਨਾਲ ਹਿੰਦੂ ਵਿਆਹਾਂ ਦੀ ਮੇਜ਼ਬਾਨੀ ਲਈ ਵੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ।

ਤੋਹਫਿਆਂ ਰਾਹੀਂ ਭਾਰਤੀ ਕਲਾ ਦਾ ਪ੍ਰਚਾਰ

ਭਾਰਤ ਕਲਾ ਨੂੰ ਵਿਸ਼ਵ ਪੱਧਰ ਉੱਤੇ ਪ੍ਰਚਾਰਿਤ ਕਰਨ ਲਈ ਪ੍ਰਧਾਨ ਮੰਤਰੀ ਮੋਦੀ ਨੇ ਤੋਹਫ਼ੇ ਦੇਣ ਦਾ ਵੀ ਇਕ ਢੰਗ ਅਪਣਾਇਆ ਹੈ। ਜੁਲਾਈ ਦੌਰਾਨ ਟੋਕੀਓ ਵਿਚ ਹੋਏ QUAD ਨੇਤਾਵਾਂ ਦੇ ਇਕ ਸੰਮੇਲਨ ਦੌਰਾਨ ਮੋਦੀ ਨੇ ਆਪਣੇ ਹਮਰੁਤਬਾ ਨੇਤਾਵਾਂ ਨੂੰ ਤੋਹਫੇ ਵਜੋਂ ਸਾਂਝੀ ਕਲਾ, ਪੱਤਮਾਦਾਈ ਸਿਲਕ ਮੈਟ, ਗੋਂਡ ਆਰਟ ਵਾਲਾ ਬਕਸਾ ਅਤੇ ਰੱਥੀਂ ਉਕਰੀ ਹੋਈ ਰੋਗਨ ਪੇਂਟਿੰਗ ਭੇਂਟ ਕੀਤੀ ਸੀ।

From yoga to temples in UAE Bahrain Narendra Modi is the best ambassador of Indian culture
ਪ੍ਰਧਾਨ ਮੰਤਰੀ ਨੇ ਆਪਣੇ ਜਾਪਾਨੀ ਹਮਰੁਤਬਾ ਫੂਮਿਓ ਕਿਸ਼ਿਦਾ ਨੂੰ ਰੋਗਨ ਪੇਂਟਿੰਗ ਵਾਲਾ ਲੱਕੜ ਦਾ ਹੱਥ ਨਾਲ ਉੱਕਰਿਆ ਬਕਸਾ ਤੋਹਫਾ ਦਿੱਤਾ। ਏ.ਐਨ.ਆਈ

ਉਹਨਾਂ ਨੇ ਆਪਣੇ ਜਾਪਾਨੀ ਹਮਰੁਤਬਾ ਫੂਮਿਓ ਕਿਸ਼ਿਦਾ ਨੂੰ ਰੋਗਨ ਪੇਂਟਿੰਗ ਵਾਲਾ ਹੱਥ ਨਾਲ ਉਕਰਿਆ ਇਕ ਬਕਸਾ ਵੀ ਤੋਹਫੇ ਵਜੋਂ ਦਿੱਤਾ ਸੀ।

ਤੁਹਾਨੂੰ ਦੱਸ ਦੇਈਏ ਕਿ ਰੋਗਨ ਪੇਂਟਿੰਗ ਕੱਪੜੇ ਦੀ ਛਪਾਈ ਦੀ ਇਕ ਕਲਾ ਹੈ। ਇਸ ਵਿਚ ਉਬਲੇ ਹੋਏ ਤੇਲ ਅਤੇ ਸਬਜ਼ੀਆਂ ਦੇ ਰੰਗਾਂ ਤੋਂ ਬਣੇ ਪੇਂਟ ਨੂੰ ਵਰਤਿਆ ਜਾਂਦਾ ਹੈ। ਅੱਜਕੱਲ੍ਹ ਇਹ ਕਲਾ ਗੁਜਰਾਤ ਦੇ ਕੱਛ ਜਿਲ੍ਹੇ ਵਿਚ ਹੀ ਬਚੀ ਹੋਈ ਹੈ। ਰੋਗਨ ਪੇਂਟਿੰਗ ਬਣਾਉਣਾ ਬਹੁਤ ਹੀ ਮੁਸ਼ੱਕਤ ਵਾਲਾ ਤੇ ਹੁਨਰਮੰਦੀ ਵਾਲਾ ਕੰਮ ਹੈ।

ਇਸ ਤੋਂ ਇਲਾਵਾ ਲੱਕੜ ਉੱਪਰ ਨੱਕਾਸ਼ੀ ਵੀ ਇਕ ਗੁੰਝਲਦਾਰ ਕਲਾ ਹੈ। ਇਹ ਕਲਾ ਮਸ਼ਹੂਰ ਭਾਰਤੀ ਸਮਾਰਕਾਂ ਤੋਂ ਲਏ ਗਏ ਡਿਜ਼ਾਈਨਾਂ ਅਧਾਰਿਤ ਹੈ। ਇਹ ਨੱਕਾਸ਼ੀ ਕਲਾ ਦਾ ਹੁਨਰ ਭਾਰਤ ਦੀ ਸ਼ਾਨਦਾਰ ਕਾਰੀਗਿਰੀ ਦਾ ਇਕ ਬੇਹਤਰੀਨ ਨਮੂਨਾ ਹੈ।

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੂੰ ਗੋਂਡ ਕਲਾ ਤੋਹਫਾ

ਮੋਦੀ ਨੇ ਮੁਲਾਕਾਤ ਦੌਰਾਨ ਆਪਣੇ ਆਸਟ੍ਰੇਲੀਅਨ ਹਮਰੁਤਬਾ ਐਂਥਨੀ ਅਲਬਾਨੀਜ਼ ਨੂੰ ਗੋਂਡ ਆਰਟ ਪੇਂਟਿੰਗ ਤੋਹਫੇ ਵਜੋਂ ਦਿੱਤੀ। ਗੋਂਡ ਇਕ ਕਬੀਲੇ ਦਾ ਨਾਮ ਹੈ ਅਤੇ ਇਹਨਾਂ ਦੀ ਕਲਾ ਪੂਰੇ ਮੱਧ ਭਾਰਤ ਵਿਚ ਫੈਲੀ ਹੋਈ ਹੈ। ਗੋਂਡ ਚਿੱਤਰਕਾਰੀ ਕਬਾਇਲੀ ਕਲਾ ਦੇ ਸਭ ਤੋਂ ਪ੍ਰਸ਼ੰਸਾਯੋਗ ਰੂਪਾਂ ਵਿੱਚੋਂ ਇੱਕ ਹੈ। 'ਗੋਂਡ' ਸ਼ਬਦ 'ਕੌਂਡ' ਸ਼ਬਦ ਤੋਂ ਆਇਆ ਹੈ ਜਿਸਦਾ ਅਰਥ ਹੈ 'ਹਰਾ ਪਹਾੜ'। ਗੋਂਡ ਕਲਾ ਨੂੰ ਆਸਟ੍ਰੇਲੀਆ ਦੀ ਆਦਿਵਾਸੀ ਕਲਾ ਦੇ ਸਮਾਨ ਮੰਨਿਆ ਜਾਂਦਾ ਹੈ।

ਅਮਰੀਕੀ ਰਾਸ਼ਟਰਪਤੀ ਨੂੰ ਸਾਂਝੀ ਆਰਟ ਪੈਨਲ ਤੋਹਫਾ

ਮੋਦੀ ਨੇ ਸੰਯੁਕਤ ਰਾਜ ਦੇ ਰਾਸ਼ਟਰਪਤੀ ਜੌ ਬਿਡੇਨ ਨੂੰ ਸਾਂਝੀ ਆਰਟ ਪੈਨਲ ਤੋਹਫ਼ੇ ਵਜੋਂ ਭੇਟ ਕੀਤਾ ਸੀ। ਸਾਂਝੀ ਆਰਟ ਦੀ ਕਲਾ ਉੱਤਰੀ ਭਾਰਤ ਵਿਚ ਵਧੇਰੇ ਪ੍ਰਸਿੱਧ ਹੈ। ਭਗਵਾਨ ਸ਼੍ਰੀ ਕ੍ਰਿਸ਼ਨ ਦੇ ਵਤਨ ਵ੍ਰਿੰਦਾਵਨ ਤੋਂ ਇਸ ਕਲਾ ਦੇ ਸਿਖਰ ਉੱਪਰ ਪਹੁੰਚਣ ਦੀ ਮਾਨਤਾ ਹੈ। ਸਾਂਝੀ ਕਾਗਜ਼ 'ਤੇ ਹੱਥ ਨਾਲ ਡਿਜ਼ਾਈਨ ਕਰਨ ਦੀ ਕਲਾ ਹੈ। ਇਸ ਵਿਚ ਆਮਤੌਰ 'ਤੇ ਭਗਵਾਨ ਕ੍ਰਿਸ਼ਨ ਦੀਆਂ ਕਹਾਣੀਆਂ ਦੇ ਨਮੂਨੇ ਸਟੈਨਸਿਲਾਂ ਵਿੱਚ ਬਣਾਏ ਗਏ ਹਨ। ਇਹ ਸਟੈਂਸਿਲਾਂ ਨੂੰ ਕੈਂਚੀ ਜਾਂ ਬਲੇਡ ਦੀ ਵਰਤੋਂ ਕਰਕੇ ਫਰੀਹੈਂਡ ਕੱਟਿਆ ਜਾਂਦਾ ਹੈ। ਅੱਜ ਦੇ ਸਮੇਂ ਸਾਂਝੀ ਆਰਟ ਕੁਝ ਇਕ ਚੋਣਵੇਂ ਲੋਕਾਂ ਤੱਕ ਹੀ ਸੀਮਿਤ ਹੈ।

Published by:Tanya Chaudhary
First published:

Tags: Modi government, Narendra modi, Narendra Modi birthday, PM Modi