Home /News /explained /

Tips to Balance Dopamine Level: ਜਾਣੋ ਕਿਵੇਂ ਖੁਸ਼ੀ ਦੇਣ ਵਾਲੀਆਂ ਆਦਤਾਂ ਦਾ ਸਿਹਤ ਤੇ ਪੈਂਦਾ ਹੈ ਉਲਟਾ ਪ੍ਰਭਾਵ, 'ਤੇ ਇਸ ਤੋਂ ਬਚਣ ਦੇ ਉਪਾਅ

Tips to Balance Dopamine Level: ਜਾਣੋ ਕਿਵੇਂ ਖੁਸ਼ੀ ਦੇਣ ਵਾਲੀਆਂ ਆਦਤਾਂ ਦਾ ਸਿਹਤ ਤੇ ਪੈਂਦਾ ਹੈ ਉਲਟਾ ਪ੍ਰਭਾਵ, 'ਤੇ ਇਸ ਤੋਂ ਬਚਣ ਦੇ ਉਪਾਅ

ਡੋਪਾਮਾਈਨ ਨੂੰ ਕਿਵੇਂ ਕਰ ਸਕਦੇ ਹਾਂ ਕੰਟਰੋਲ, ਜਾਣਨ ਲਈ ਪੜ੍ਹੋ ਇਹ ਖਬਰ

ਡੋਪਾਮਾਈਨ ਨੂੰ ਕਿਵੇਂ ਕਰ ਸਕਦੇ ਹਾਂ ਕੰਟਰੋਲ, ਜਾਣਨ ਲਈ ਪੜ੍ਹੋ ਇਹ ਖਬਰ

Mental health: ਮਨੁੱਖ ਦੀ ਫਿਤਰਤ ਹੈ ਕਿ ਉਹ ਹਮੇਸ਼ਾ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰਦਾ ਹੈ। ਨਵਾਂ ਕਰਨ ਦੀ ਇਹ ਕੋਸ਼ਿਸ਼ ਖੁਸ਼ੀ ਲਈ ਕੀਤੀ ਜਾਂਦੀ ਹੈ। ਖੁਸ਼ੀ ਨੂੰ ਸਾਡੇ ਦਿਮਾਗ ਵਿਚਲੀ ਡੋਪਾਮਾਈਨ ਕੈਮੀਕਲ ਦੀ ਮਾਤਰਾ ਨਿਰਧਾਰਤ ਕਰਦੀ ਹੈ। ਡੋਪਾਮਿਨ ਦਿਮਾਗ ਨੂੰ ਕਈ ਚੰਗੇ ਕੰਮ ਕਰਨ ਲਈ ਪ੍ਰੇਰਿਤ ਕਰਦਾ ਹੈ। ਜਦੋਂ ਡੋਪਾਮਾਈਨ ਕੈਮੀਕਲ ਮਾਤਰਾ ਘੱਟ ਜਾਂਦੀ ਹੈ, ਨਿਰਾਸ਼ਾ ਮਹਿਸੂਸ ਕੀਤੀ ਜਾਂਦੀ ਹੈ। ਜਦੋਂ ਦਿਮਾਗ ਵਿੱਚ ਵੱਡੀ ਗਿਣਤੀ ਵਿੱਚ ਡੋਪਾਮਾਈਨ ਰਸਾਇਣ ਨਿਕਲਦਾ ਹੈ ਤਾਂ ਮਨ ਵਿੱਚ ਪ੍ਰੇਰਨਾ, ਯਾਦਾਂ, ਖੁਸ਼ੀ ਅਤੇ ਆਰਾਮ ਆਦਿ ਵਰਗੀਆਂ ਕਈ ਸਕਾਰਾਤਮਕ ਭਾਵਨਾਵਾਂ ਜਨਮ ਲੈਂਦੀਆਂ ਹਨ। ਪਰ ਅੱਜ ਦੇ ਤੇਜ਼ ਜੀਵਨ ਦੀਆਂ ਰੋਜ਼-ਮਰਾ ਦੀਆਆਂ ਆਦਤਾਂ ਡੋਪਾਮਿਨ ਨੂੰ ਪ੍ਰਭਾਵਿਤ ਕਰ ਰਹੀਆਂ ਹਨ।

ਹੋਰ ਪੜ੍ਹੋ ...
  • Share this:

Mental health: ਮਨੁੱਖ ਦੀ ਫਿਤਰਤ ਹੈ ਕਿ ਉਹ ਹਮੇਸ਼ਾ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰਦਾ ਹੈ। ਨਵਾਂ ਕਰਨ ਦੀ ਇਹ ਕੋਸ਼ਿਸ਼ ਖੁਸ਼ੀ ਲਈ ਕੀਤੀ ਜਾਂਦੀ ਹੈ। ਖੁਸ਼ੀ ਨੂੰ ਸਾਡੇ ਦਿਮਾਗ ਵਿਚਲੀ ਡੋਪਾਮਾਈਨ ਕੈਮੀਕਲ ਦੀ ਮਾਤਰਾ ਨਿਰਧਾਰਤ ਕਰਦੀ ਹੈ। ਡੋਪਾਮਿਨ ਦਿਮਾਗ ਨੂੰ ਕਈ ਚੰਗੇ ਕੰਮ ਕਰਨ ਲਈ ਪ੍ਰੇਰਿਤ ਕਰਦਾ ਹੈ। ਜਦੋਂ ਡੋਪਾਮਾਈਨ ਕੈਮੀਕਲ ਮਾਤਰਾ ਘੱਟ ਜਾਂਦੀ ਹੈ, ਨਿਰਾਸ਼ਾ ਮਹਿਸੂਸ ਕੀਤੀ ਜਾਂਦੀ ਹੈ। ਜਦੋਂ ਦਿਮਾਗ ਵਿੱਚ ਵੱਡੀ ਗਿਣਤੀ ਵਿੱਚ ਡੋਪਾਮਾਈਨ ਰਸਾਇਣ ਨਿਕਲਦਾ ਹੈ ਤਾਂ ਮਨ ਵਿੱਚ ਪ੍ਰੇਰਨਾ, ਯਾਦਾਂ, ਖੁਸ਼ੀ ਅਤੇ ਆਰਾਮ ਆਦਿ ਵਰਗੀਆਂ ਕਈ ਸਕਾਰਾਤਮਕ ਭਾਵਨਾਵਾਂ ਜਨਮ ਲੈਂਦੀਆਂ ਹਨ। ਪਰ ਅੱਜ ਦੇ ਤੇਜ਼ ਜੀਵਨ ਦੀਆਂ ਰੋਜ਼-ਮਰਾ ਦੀਆਆਂ ਆਦਤਾਂ ਡੋਪਾਮਿਨ ਨੂੰ ਪ੍ਰਭਾਵਿਤ ਕਰ ਰਹੀਆਂ ਹਨ। ਕੈਫੀਨ, ਸੋਸ਼ਲ ਮੀਡੀਆ, ਵੀਡੀਓ ਗੇਮਜ਼ ਡੋਪਾਮਿਨ ਨੂੰ ਵੱਡੇ ਪੱਧਰ ਉੱਤੇ ਪ੍ਰਭਾਵਿਤ ਕਰ ਰਹੀਆਂ ਹਨ। ਮਨੋਵਿਗਿਆਨੀ ਅਤੇ ਸਟੈਨਫੋਰਡ ਯੂਨੀਵਰਸਿਟੀ ਦੀ ਪ੍ਰੋਫ਼ੈਸਰ ਐਨਾ ਲੇਮਬਕੇ ਨੇ ਸੁਝਾਅ ਦਿੰਦਿਆਂ ਕਿਹਾ ਹੈ ਕਿ ਆਪਣੀ ਰੋਜ਼ਾਨਾ ਦੀ ਰੁਟੀਨ 'ਤੇ ਨਜ਼ਰ ਮਾਰੋ ਕਿ ਕੀ ਤੁਹਾਡੀ ਕੋਈ ਗਤੀਵਿਧੀ ਮਜਬੂਰੀ ਬਣ ਰਹੀ ਹੈ? ਜੇ ਅਜਿਹਾ ਹੈ, ਤਾਂ ਇਹ ਡੋਪਾਮਾਈਨ ਨੂੰ ਪ੍ਰਭਾਵਿਤ ਕਰ ਸਕਦਾ ਹੈ। ਆਓ ਜਾਣਦੇ ਹਾਂ ਕਿ ਅਸੀਂ ਆਪਣੇ ਡੋਪਾਮਾਈਨ ਨੂੰ ਕਿਵੇਂ ਕੰਟਰੋਲ ਕਰ ਸਕਦੇ ਹਾਂ :

ਇਨ੍ਹਾਂ ਆਦਤਾਂ ਤੋਂ ਪਾਓ ਛੁਟਕਾਰਾ

ਲੋਕ ਅੱਜਕੱਲ੍ਹ ਆਪਣਾ ਵਧੇਰੇ ਸਮਾਂ ਮੋਬਾਈਲ 'ਤੇ ਬਿਤਾਉਂਦੇ ਹਨ। ਇਸ ਲਈ ਇਸ ਤੋਂ ਦੂਰ ਰਹਿਣਾ ਹੀ ਬਿਹਤਰ ਹੈ। ਲੇਮਬਕੇ ਅਨੁਸਾਰ ਇੱਕ ਵਿਅਕਤੀ ਨੂੰ ਆਨਲਾਈਨ ਸ਼ਾਪਿੰਗ ਦਾ ਇੰਨਾ ਆਦੀ ਹੋ ਗਿਆ ਕਿ ਉਹ ਕਰਜ਼ਦਾਰ ਹੋ ਗਿਆ। ਉਸ ਨੂੰ ਦਵਾਈ ਦੇਣ ਦੀ ਬਜਾਏ ਆਨਲਾਈਨ ਸ਼ਾਪਿੰਗ ਤੋਂ ਬਿਨਾਂ ਇੱਕ ਮਹੀਨਾ ਬਿਤਾਉਣ ਲਈ ਕਿਹਾ ਗਿਆ। ਹਰ ਕਿਸੇ ਨੂੰ ਠੀਕ ਹੋਣ ਵਿੱਚ 30 ਦਿਨ ਨਹੀਂ ਲੱਗਦੇ, ਕਈ ਲੋਕ ਹਫ਼ਤੇ ਵਿੱਚ ਵੀ ਇਸ ਆਦਤ ਤੋਂ ਛੁਟਕਾਰਾ ਪਾ ਲੈਂਦੇ ਹਨ।

ਕਸਰਤ ਜ਼ਰੂਰ ਕਰੋ

ਕਈ ਵਾਰ ਕਸਰਤ ਨਾਲ ਹੋਣ ਵਾਲੇ ਦਰਦ ਵਿੱਚ ਵੀ ਸਕਾਰਾਤਮਕ ਬਦਲਾਅ ਆਉਂਦਾ ਹੈ। ਹਰ ਦਹਾਕੇ ਵਿੱਚ ਉਮਰ ਦੇ ਨਾਲ 10 ਪ੍ਰਤੀਸ਼ਤ ਡੋਪਾਮਾਈਨ ਘਟਦੀ ਹੈ। ਇਸ ਨੂੰ ਕਸਰਤ ਨਾਲ ਸੰਤੁਲਿਤ ਰੱਖਿਆ ਜਾ ਸਕਦਾ ਹੈ। ਸੰਗੀਤ ਸੁਣਨਾ ਇਸ ਲਈ ਚੰਗਾ ਸਾਬਿਤ ਹੋ ਸਕਦਾ ਹੈ। ਇਸਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਅੱਜ ਦੇ ਸਮੇਂ ਵਿੱਚ ਲੋਕ ਵਧੇਰੇ ਕੰਮ ਕਰਨ ਲਈ ਕੈਫੀਨ (ਚਾਹ-ਕੌਫੀ) ਪੀਂਦੇ ਹਨ। ਕਈ ਗੇਮਰ ਵੀਡੀਓ ਗੇਮ ਖੇਡਣ ਲਈ ਐਨਰਜੀ ਡਰਿੰਕਸ ਪੀਂਦੇ ਹਨ, ਪਰ ਇਹ ਦਿਮਾਗ ਦੀ ਸੰਤੁਲਨ ਪ੍ਰਣਾਲੀ ਨੂੰ ਪ੍ਰਭਾਵਿਤ ਕਰਦਾ ਹੈ, ਜਿਸ ਕਾਰਨ ਡਿਪਰੈਸ਼ਨ ਵਧਦਾ ਹੈ। ਆਪਣੇ ਮਨ ਨੂੰ ਲਗਾਤਾਰ ਇੱਕੋ ਕੰਮ ਵਿੱਚ ਨਾ ਲਗਾਓ। ਡੋਪਾਮਿਨ ਨੂੰ ਸੰਤੁਲਿਤ ਰੱਖਣ ਲਈ ਦਿਮਾਗ ਨੂੰ ਆਰਾਮ ਦੇਣਾ ਜ਼ਰੂਰੀ ਹੈ।

ਠੰਡੇ ਪਾਣੀ ਨਾਲ ਨਹਾਓ

ਡੋਪਾਮਾਈਨ ਦੇ ਬਹੁਤ ਜ਼ਿਆਦਾ ਜਾਂ ਘੱਟ ਪੱਧਰ ਲੰਬੇ ਸਮੇਂ ਵਿੱਚ ਮਾਨਸਿਕ ਸਥਿਤੀ ਵਿੱਚ ਵਿਗਾੜ ਪੈਦਾ ਕਰ ਸਕਦੇ ਹਨ। ਤੁਸੀਂ ਕੁਝ ਪਲ ਚੰਗਾ ਮਹਿਸੂਸ ਕਰਦੇ ਹੋ, ਫਿਰ ਅਗਲੇ ਪਲ ਤੁਸੀਂ ਨਕਾਰਾਤਮਕ ਮਹਿਸੂਸ ਕਰ ਸਕਦੇ ਹੋ। ਪ੍ਰੋਫੈਸਰ ਐਨਾ ਲੇਮਬਕੇ ਮੁਤਾਬਕ ਅਜਿਹੇ ਸਮੇਂ 'ਚ ਠੰਡੇ ਪਾਣੀ ਨਾਲ ਸ਼ਾਵਰ ਲੈਣਾ ਫਾਇਦੇਮੰਦ ਹੋ ਸਕਦਾ ਹੈ। ਕੁਝ ਅਧਿਐਨਾਂ ਨੇ ਇਹ ਵੀ ਦਿਖਾਇਆ ਹੈ ਕਿ ਠੰਡਾ ਪਾਣੀ ਡੋਪਾਮਾਈਨ ਸਮੇਤ ਦਿਮਾਗ ਵਿੱਚ ਚੰਗੇ ਰਸਾਇਣਾਂ ਨੂੰ ਵਧਾਉਂਦਾ ਹੈ। ਇਸਦੇ ਨਾਲ ਹੀ ਡੋਪਾਮਾਈਨ ਦੇ ਪੱਧਰਾਂ ਦਾ ਅਧਿਐਨ ਕਰਨ ਵਾਲੇ ਇੱਕ ਤੰਤੂ ਵਿਗਿਆਨੀ ਕੇਨੇਥ ਕਿਸ਼ਿਦਾ ਦੇ ਅਨੁਸਾਰ, ਕੈਂਪਿੰਗ ਤੇ ਯਾਤਰਾਵਾਂ ਦੁਆਰਾ ਡੋਪਾਮਾਈਨ ਦੇ ਪੱਧਰ ਨੂੰ ਵੀ ਸੁਧਾਰਿਆ ਜਾ ਸਕਦਾ ਹੈ। ਇਸ ਦੌਰਾਨ ਠੰਡੇ ਪਾਣੀ ਨਾਲ ਨਹਾਉਣਾ, ਅੰਤਰਾਲ 'ਤੇ ਖਾਣਾ ਅਤੇ ਛੋਟੇ ਟੈਂਟਾਂ ਵਿਚ ਸੌਣਾ ਸ਼ਾਮਿਲ ਹੈ।

Published by:Rupinder Kaur Sabherwal
First published:

Tags: Health, Health care, Health care tips, Mental health