ਕੀ ਤੁਹਾਨੂੰ ਪਤਾ ਹੈ ਕਿ ਤੁਹਾਡੇ ਆਧਾਰ ਕਾਰਡ ਨਾਲ ਕਿੰਨੇ ਸਿੰਮ ਲਿੰਕ ਹਨ ? ਜੇਕਰ ਤੁਹਾਨੂੰ ਇਸ ਬਾਰੇ ਨਹੀਂ ਪਤਾ ਤਾਂ ਤੁਸੀਂ ਸਿਰਫ ਇੱਕ ਕਲਿੱਕ ਰਾਹੀਂ ਪਤਾ ਲਗਾ ਸਕਦੇ ਹੋ। ਦੂਰਸੰਚਾਰ ਵਿਭਾਗ ਨੇ ਟੈਲੀਕਾਮ ਕੰਪਨੀਆਂ ਨੂੰ ਨੋਟਿਸ ਜਾਰੀ ਕੀਤਾ ਹੈ ਕਿ ਉਹ 9 ਤੋਂ ਜ਼ਿਆਦਾ ਸਿੰਮ ਕਾਰਡ ਰੱਖਣ ਵਾਲੇ ਵਰਤੋਂਕਾਰਾਂ ਦੀ ਵੈਰੀਫਿਕੇਸ਼ਨ ਕਰੇ।
ਸੋ ਇਹ ਜਾਣਨਾ ਬਹੁਤ ਹੀ ਜ਼ਰੂਰੀ ਹੈ ਕਿ ਤੁਹਾਡੇ ਆਧਾਰ ਕਾਰਡ ਨਾਲ ਕਿੰਨੇ ਸਿੰਮ ਕਾਰਡ ਲਿੰਕ ਹਨ, ਕਿਉਂਕਿ ਕਈ ਵਾਰ ਤੁਹਾਡੇ ਕਰੀਬੀ ਆਪਣੇ ਆਧਾਰ ਕਾਰਡ ਦੀ ਬਜਾਇ ਤੁਹਾਡੇ ਆਧਾਰ ਕਾਰਡ ਨਾਲ ਸਿੰਮ ਜਾਰੀ ਕਰਵਾਉਂਦੇ ਹਨ ਜਾਂ ਫਿਰ ਤੁਸੀਂ ਕਰਵਾ ਦਿੰਦੇ ਹੋ। ਅਜਿਹੇ 'ਚ ਇਹ ਜਾਣਨਾ ਜ਼ਰੂਰੀ ਹੈ ਕਿ ਤੁਹਾਡੇ ਨਾਂ 'ਤੇ ਕਿੰਨੇ ਸਿੰਮ ਕਾਰਡ ਚੱਲ ਰਹੇ ਹਨ।
ਤੁਹਾਨੂੰ ਦੱਸ ਦੇਈਏ ਕਿ ਸਰਕਾਰ ਨੇ ਇਹ ਪਤਾ ਲਗਾਉਣ ਲਈ ਇੱਕ ਪੋਰਟਲ ਵੀ ਤਿਆਰ ਕੀਤਾ ਹੈ ਕਿ ਤੁਹਾਡੇ ਆਧਾਰ ਨੰਬਰ 'ਤੇ ਕਿੰਨੇ ਸਿੰਮ ਐਕਟਿਵ ਹਨ। ਇਸ ਦੇ ਨਾਲ ਹੀ ਦੂਰਸੰਚਾਰ ਵਿਭਾਗ ਨੇ ਹਾਲ ਹੀ ਵਿੱਚ ਇੱਕ ਪੋਰਟਲ ਟੈਲੀਕਾਮ ਐਨਾਲਿਟਿਕਸ ਫਾਰ ਫਰੌਡ ਮਨੇਜਮੈਂਟ ਅਤੇ ਕਨਿਜੂਮਰ ਪਰੋਟੈਕਸ਼ਨ (TAFCOP) ਲਾਂਚ ਕੀਤਾ ਹੈ। ਇਸ ਪੋਰਟਲ ਦੇ ਜ਼ਰੀਏ, ਉਪਭੋਗਤਾ ਆਪਣੇ ਆਧਾਰ ਨੰਬਰ ਨਾਲ ਜੁੜੇ ਸਾਰੇ ਫੋਨ ਨੰਬਰਾਂ ਦੀ ਜਾਂਚ ਕਰ ਸਕਦੇ ਹਨ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ TAFCOP ਵੈੱਬਸਾਈਟ ਰਾਹੀਂ ਤੁਸੀਂ ਆਸਾਨੀ ਨਾਲ ਪਤਾ ਲਗਾ ਸਕਦੇ ਹੋ ਕਿ ਤੁਹਾਡੇ ਆਧਾਰ ਕਾਰਡ 'ਤੇ ਹੁਣ ਤੱਕ ਕਿੰਨੇ ਸਿੰਮ ਜਾਰੀ ਕੀਤੇ ਗਏ ਹਨ। ਜੇਕਰ ਤੁਹਾਡੀ ਜਾਣਕਾਰੀ ਤੋਂ ਬਿਨਾਂ ਕੋਈ ਮੋਬਾਈਲ ਨੰਬਰ ਤੁਹਾਡੇ ਆਧਾਰ ਨੰਬਰ ਨਾਲ ਜੁੜਿਆ ਹੋਇਆ ਹੈ, ਤਾਂ ਤੁਸੀਂ ਇਸ ਬਾਰੇ ਸ਼ਿਕਾਇਤ ਵੀ ਕਰ ਸਕਦੇ ਹੋ। ਇਸ ਤੋਂ ਬਿਨ੍ਹਾਂ ਤੁਸੀਂ ਆਪਣੇ ਪੁਰਾਣੇ ਅਤੇ ਅਣਵਰਤੇ ਨੰਬਰ ਨੂੰ ਵੀ ਆਸਾਨੀ ਨਾਲ ਆਪਣੇ ਆਧਾਰ ਤੋਂ ਵੱਖ ਵੀ ਕਰ ਸਕਦੇ ਹੋ।
ਜੇਕਰ ਤੁਸੀਂ ਆਪਣੇ ਆਧਾਰ ਕਾਰਡ ਨਾਲ ਲਿੰਕ ਨੰਬਰਾਂ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਹੇਠ ਦਿੱਤੇ ਤਰੀਕੇ ਨੂੰ ਪੜ੍ਹੋ-
• ਆਪਣੇ ਆਧਾਰ ਕਾਰਡ ਲਿੰਕ ਮੋਬਾਈਲ ਸਿਮ ਬਾਰੇ ਜਾਣਨ ਲਈ ਸਭ ਤੋਂ ਪਹਿਲਾਂ https://tafcop.dgtelecom.gov.in/ 'ਤੇ ਜਾਓ।
• ਇੱਥੇ ਤੁਸੀਂ ਆਪਣਾ ਫ਼ੋਨ ਨੰਬਰ ਦਰਜ ਕਰੋ।
• ਇਸ ਤੋਂ ਬਾਅਦ ਤੁਸੀਂ 'Request OTP' ਬਟਨ 'ਤੇ ਕਲਿੱਕ ਕਰੋ।
• ਇਸ ਤੋਂ ਬਾਅਦ, ਤੁਹਾਨੂੰ ਆਪਣੇ ਮੋਬਾਈਲ ਨੰਬਰ 'ਤੇ ਪ੍ਰਾਪਤ ਹੋਇਆ OTP ਭਰਨਾ ਹੋਵੇਗਾ।
• ਫਿਰ, ਤੁਹਾਡੇ ਆਧਾਰ ਨੰਬਰ ਨਾਲ ਲਿੰਕ ਕੀਤੇ ਸਾਰੇ ਨੰਬਰ ਵੈੱਬਸਾਈਟ 'ਤੇ ਦਿਖਾਈ ਦੇਣਗੇ।
• ਜਿੱਥੇ ਤੁਸੀਂ ਉਹਨਾਂ ਨੰਬਰਾਂ ਦੀ ਰਿਪੋਰਟ ਅਤੇ ਬਲੌਕ ਕਰ ਸਕਦੇ ਹੋ, ਜਿੰਨ੍ਹਾਂ ਨੂੰ ਤੁਸੀਂ ਹੁਣ ਨਹੀਂ ਵਰਤੇ ਰਹੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।