Home /News /explained /

ਨਿਵੇਸ਼ਕਾਂ ਦੇ ਡੁੱਬੇ 6 ਲੱਖ ਕਰੋੜ ਰੁਪਏ, ਜਾਣੋ Global Market 'ਚ ਆਈ ਇਸ ਗਿਰਾਵਟ ਦੇ ਕਾਰਨ

ਨਿਵੇਸ਼ਕਾਂ ਦੇ ਡੁੱਬੇ 6 ਲੱਖ ਕਰੋੜ ਰੁਪਏ, ਜਾਣੋ Global Market 'ਚ ਆਈ ਇਸ ਗਿਰਾਵਟ ਦੇ ਕਾਰਨ

ਨਿਵੇਸ਼ਕਾਂ ਦੇ ਡੁੱਬੇ 6 ਲੱਖ ਕਰੋੜ ਰੁਪਏ, ਜਾਣੋ Global Market 'ਚ ਆਈ ਇਸ ਗਿਰਾਵਟ ਦੇ ਕਾਰਨ

ਨਿਵੇਸ਼ਕਾਂ ਦੇ ਡੁੱਬੇ 6 ਲੱਖ ਕਰੋੜ ਰੁਪਏ, ਜਾਣੋ Global Market 'ਚ ਆਈ ਇਸ ਗਿਰਾਵਟ ਦੇ ਕਾਰਨ

ਸ਼ੇਅਰ ਬਾਜ਼ਾਰ 'ਚ ਹਲਚਲ ਮਚੀ ਹੋਈ ਹੈ। ਸੈਂਸੈਕਸ 'ਚ ਅੱਜ 1500 ਤੋਂ ਜ਼ਿਆਦਾ ਅੰਕਾਂ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਜਿਸ ਕਾਰਨ ਨਿਵੇਸ਼ਕਾਂ ਦੇ 6 ਲੱਖ ਕਰੋੜ ਰੁਪਏ ਡੁੱਬ ਗਏ। ਇਸ ਦੇ ਨਾਲ ਹੀ ਨਿਫਟੀ 'ਚ ਅੱਜ 2.5 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ। ਇਸ ਗਿਰਾਵਟ ਤੋਂ ਬਾਅਦ ਨਿਫਟੀ 15,790 ਅੰਕ ਹੇਠਾਂ ਆ ਗਿਆ।

ਹੋਰ ਪੜ੍ਹੋ ...
  • Share this:
ਸ਼ੇਅਰ ਬਾਜ਼ਾਰ 'ਚ ਹਲਚਲ ਮਚੀ ਹੋਈ ਹੈ। ਸੈਂਸੈਕਸ 'ਚ ਅੱਜ 1500 ਤੋਂ ਜ਼ਿਆਦਾ ਅੰਕਾਂ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਜਿਸ ਕਾਰਨ ਨਿਵੇਸ਼ਕਾਂ ਦੇ 6 ਲੱਖ ਕਰੋੜ ਰੁਪਏ ਡੁੱਬ ਗਏ। ਇਸ ਦੇ ਨਾਲ ਹੀ ਨਿਫਟੀ 'ਚ ਅੱਜ 2.5 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ। ਇਸ ਗਿਰਾਵਟ ਤੋਂ ਬਾਅਦ ਨਿਫਟੀ 15,790 ਅੰਕ ਹੇਠਾਂ ਆ ਗਿਆ।

ਤੁਹਾਨੂੰ ਦੱਸ ਦੇਈਏ ਕਿ ਡਾਲਰ ਦੇ ਮੁਕਾਬਲੇ ਰੁਪਿਆ ਆਪਣੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਗਿਆ ਹੈ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਗਲੋਬਲ ਇਨਫਲੇਸ਼ਨ (ਮਹਿੰਗਾਈ) ਕਾਰਨ ਬਾਜ਼ਾਰ ਭਾਰੀ ਦਬਾਅ ਹੇਠ ਹਨ। ਅਜਿਹੇ 'ਚ ਕੇਂਦਰੀ ਬੈਂਕਾਂ ਵਲੋਂ ਕਦਮ ਚੁੱਕੇ ਜਾਣ ਦੀ ਉਮੀਦ ਹੈ। ਮੋਤੀਲਾਲ ਓਸਵਾਲ ਫਾਈਨੈਂਸ਼ੀਅਲ ਸਰਵਿਸਿਜ਼ ਦੇ ਰਿਟੇਲ ਰਿਸਰਚ ਦੇ ਮੁਖੀ ਸਿਧਾਰਥ ਖੇਮਕਾ ਨੇ ਕਿਹਾ ਕਿ ਪਿਛਲੇ ਇਕ ਮਹੀਨੇ ਤੋਂ ਬਾਜ਼ਾਰ ਵਿਆਪਕ ਪੱਧਰ 'ਤੇ ਹਨ। ਇਹ ਸਥਿਤੀ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਇੱਕ ਦਿਸ਼ਾ ਵਿੱਚ ਸਪੱਸ਼ਟ ਸੰਕੇਤ ਨਹੀਂ ਮਿਲਦਾ।

ਮੋਤੀਲਾਲ ਓਸਵਾਲ ਵਿੱਤੀ ਸੇਵਾਵਾਂ (Motilal Oswal Financial Services) ਵਿੱਚ ਹੈੱਡ ਇਕੁਇਟੀ ਸਟੈਟਰਜਿਸਟ (Equity Startegist) ਹੇਮਾਂਗ ਜਾਨੀ ਨੇ ਕਿਹਾ ਕਿ "ਯੂਐਸ ਮਈ ਦੇ ਮਹਿੰਗਾਈ ਅੰਕੜਿਆਂ ਦੇ ਚਾਰ ਦਹਾਕਿਆਂ ਦੇ ਉੱਚੇ ਪੱਧਰ 'ਤੇ ਪਹੁੰਚਣ ਤੋਂ ਬਾਅਦ ਨਿਫਟੀ ਸਮੇਤ ਵਿਸ਼ਵ ਭਰ ਦੇ ਇਕਵਿਟੀ ਬਾਜ਼ਾਰਾਂ ਵਿੱਚ ਤੇਜ਼ੀ ਦੇਖਣ ਨੂੰ ਮਿਲੀ ਹੈ, ਜਿਸ ਨੇ ਬੁੱਧਵਾਰ ਨੂੰ ਹੋਣ ਵਾਲੀ ਆਗਾਮੀ ਮੁਦਰਾ ਨੀਤੀ ਮੀਟਿੰਗ ਵਿੱਚ ਯੂਐਸ ਫੇਡ ਦੁਆਰਾ ਦਰਾਂ ਵਿੱਚ ਵਾਧੇ ਬਾਰੇ ਚਿੰਤਾਵਾਂ ਵਧਾ ਦਿੱਤੀਆਂ ਹਨ।"

ਉਨ੍ਹਾਂ ਅੱਗੇ ਕਿਹਾ ਕਿ ਘਰੇਲੂ ਪੱਖ ਤੋਂ, ਅੱਜ ਭਾਰਤ ਦੇ ਮਹਿੰਗਾਈ ਦੇ ਅੰਕੜੇ ਵਧ ਰਹੇ ਹਨ, ਜਿਸ ਕਾਰਨ ਬਾਜ਼ਾਰ ਵਿੱਚ ਘਬਰਾਹਟ ਦੇਖੀ ਜਾ ਸਕਦੀ ਹੈ। ਇਸ ਤੋਂ ਇਲਾਵਾ, ਇਸ ਹਫ਼ਤੇ ਵੱਖ-ਵੱਖ ਕੇਂਦਰੀ ਬੈਂਕਾਂ ਦੀਆਂ ਮੀਟਿੰਗਾਂ ਤੋਂ ਪਹਿਲਾਂ ਬਾਜ਼ਾਰ ਸੁਚੇਤ ਰਹੇਗਾ।

ਅੱਜ ਅਸੀਂ ਮਾਰਕੀਟ ਵਿੱਚ ਆਈ ਇਸ ਗਿਰਾਵਤ ਦੇ ਮੁੱਖ ਕਾਰਕਾਂ 'ਤੇ ਨਜ਼ਰ ਮਾਰਾਂਗੇ :

ਰੁਪਿਆ ਸਭ ਤੋਂ ਹੇਠਲੇ ਪੱਧਰ ਉੱਤੇ : ਭਾਰਤੀ ਮੁਦਰਾ ਸੋਮਵਾਰ ਨੂੰ 36 ਪੈਸੇ ਦੀ ਗਿਰਾਵਟ ਨਾਲ ਡਾਲਰ ਦੇ ਮੁਕਾਬਲੇ 78.29 ਦੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਗਿਆ, ਜੋ ਕਿ ਡਾਲਕ ਦੀ ਮਜ਼ਬੂਤ ਮੰਗ ਨਾਲ ਇਸ਼ਾਰਾ ਕਰਦਾ ਹੈ। ਇੰਟਰਬੈਂਕ ਫੋਰਨ ਐਕਸਚੇਂਜ 'ਤੇ, ਅਮਰੀਕੀ ਡਾਲਰ, ਰੁਪਿਆ ਦੇ ਮੁਕਾਬਲੇ 78.20 'ਤੇ ਖੁੱਲ੍ਹਿਆ, ਫਿਰ 78.29 ਦੇ ਪੱਧਰ 'ਤੇ ਪਹੁੰਚ ਗਿਆ। ਰੁਪਏ ਦੇ ਰਿਕਾਰਡ ਹੇਠਲੇ ਪੱਧਰ ਉੱਤੇ ਪਹੁੰਚਣ ਦੇ ਨਾਲ ਰੁਪਏ ਵਿੱਚ 36 ਪੈਸੇ ਦੀ ਗਿਰਾਵਟ ਦਰਜ ਕੀਤੀ ਗਈ। ਜ਼ਿਕਰਯੋਗ ਹੈ ਕਿ ਕਮਜ਼ੋਰ ਰੁਪਿਆ ਘਰੇਲੂ ਸਟਾਕ ਨੂੰ ਵਿਦੇਸ਼ੀ ਨਿਵੇਸ਼ਕਾਂ ਲਈ ਗੈਰ-ਆਕਰਸ਼ਕ ਬਣਾਉਂਦਾ ਹੈ।

US inflation : ਅੰਕੜਿਆਂ ਨੇ ਦਿਖਾਇਆ ਹੈ ਕਿ ਮਈ ਵਿੱਚ ਅਮਰੀਕੀ ਮੁਦਰਾਸਫੀਤੀ 8.6 ਪ੍ਰਤੀਸ਼ਤ ਸੀ ਜੋ ਦਸੰਬਰ 1981 ਤੋਂ ਬਾਅਦ ਸਭ ਤੋਂ ਉੱਚੀ ਰਹੀ ਹੈ, ਇਸ ਦੇ ਨਤੀਜੇ ਵਜੋਂ ਫੈਡਰਲ ਫੰਡ ਰੇਟ ਵਿੱਚ ਵਾਧਾ ਹੋ ਸਕਦਾ ਹੈ। ਕਿਹਾ ਜਾ ਰਿਹਾ ਹੈ ਕਿ ਫੈਡਰਲ ਫੰਡ ਰੇਟ ਕਿਸੇ ਵੇਲੇ ਵੀ 75 ਬੇਸਿਸ ਪੁਆਇੰਟ ਵਧਾਇਆ ਜਾ ਸਕਦਾ ਹੈ, ਇਸ ਹਫਤੇ ਦੀ ਗੱਲ ਕਰੀਏ ਤਾਂ 50 ਬੇਸਿਸ ਪੁਆਇੰਟ ਵਾਧਾ ਰਹਿਣ ਦੀ ਸੰਭਾਵਨਾ ਹੈ।

ਜਿੱਥੇ ਅਮਰੀਕੀ ਮਹਿੰਗਾਈ ਦਰ ਨੂੰ ਲੈ ਕੇ ਬਾਜ਼ਾਰ ਦਾ ਅਨੁਮਾਨ ਸੀ ਕਿ ਇਹ 8.3 ਫੀਸਦੀ ਰਹੇਗਾ, ਉਥੇ ਹੀ ਇਹ 8.6 ਫੀਸਦੀ 'ਤੇ ਆ ਗਿਆ। ਇਸ ਨੂੰ ਦੇਖਦੇ ਹੋਏ ਯੂਐਸ ਫੈਡਰਲ ਰਿਜ਼ਰਵ ਕਾਫੀ ਐਗ੍ਰੈਸਿਵ ਰੁਖ ਅਪਣਾ ਸਕਦਾ ਹੈ। ਅਜਿਹੀ ਸਥਿਤੀ ਇਕੁਇਟੀ ਐਸਟਸ ਲਈ ਨਕਾਰਾਤਮਕ ਹੈ। ਖਾਸ ਤੌਰ 'ਤੇ ਜਦੋਂ ਗਲੋਬਲ ਵਿਕਾਸ ਵਿੱਚ ਮੰਦੀ ਚੱਲ ਰਹੀ ਹੋਵੇ। ਭਾਰਤੀ ਸ਼ੇਅਰ ਬਾਜ਼ਾਰ ਵਿੱਚ ਸਥਿਰਤਾ ਉਦੋਂ ਹੀ ਆਵੇਗੀ ਜਦੋਂ ਅਮਰੀਕੀ ਸ਼ੇਅਰ ਬਾਜ਼ਾਰ ਸਥਿਰ ਹੋਣਗੇ। ਇਸ ਤੋਂ ਇਲਾਵਾ ਅਮਰੀਕੀ ਸਟਾਕ ਲਗਾਤਾਰ ਗਿਰਾਵਟ ਦਾ ਸਾਹਮਣਾ ਕਰ ਰਹੇ ਹਨ।

ਇਸ ਸਭ ਦੇ ਵਿਚਕਾਰ ਚੀਨ ਵਿੱਚ ਕੋਰੋਨਾ ਦੁਬਾਰਾ ਫੈਲਣ ਕਾਰਨ ਲਗਾਤਾਰਾ ਲਾਕਡਾਊਨ ਦੀ ਸਥਿਤੀ ਹੈ। ਚੀਨ ਦੀ ਜ਼ੀਰੋ ਕੋਵਿਡ ਪਾਲੇਸੀ ਕਾਰਨ ਨਿਯਮ ਕਾਫੀ ਸਖਤ ਕਰ ਦਿੱਤੇ ਗਏ ਹਨ। ਇਸ ਦੇ ਨਤੀਜੇ ਵਜੋਂ ਚੀਨ ਵਰਗੀ ਵੱਡੀ ਅਰਥਵਿਵਸਥਾ ਕਾਫੀ ਹੌਲੀ ਚੱਲ ਰਹੀ ਹੈ। ਹੁਣ ਚੀਨ ਵਿੱਚ ਜੇ ਅਰਥਵਿਵਸਥਾ ਦੀ ਰਫਤਾਰ ਘੱਟ ਹੋਵੇਗੀ ਤਾਂ ਵਿਸ਼ਵ ਬਰ ਵਿੱਚ ਧਾਤੂਆਂ ਅਤੇ ਤੇਲ ਦੀ ਮੰਗ ਵੀ ਪ੍ਰਭਾਵਿਤ ਹੋਵੇਗੀ। ਨਤੀਜੇ ਵਜੋਂ ਮਾਰਕੀਟ ਵਿੱਚ ਹੋਰ ਹਲਚਲ ਦੇਖਣ ਨੂੰ ਮਿਲ ਸਕਦੀ ਹੈ।

ਇਸ ਤੋਂ ਇਲਾਵਾ ਰਿਜ਼ਰਵ ਬੈਂਕ ਨੇ ਪਿਛਲੇ ਹਫਤੇ ਰੈਪੋ ਦਰ ਨੂੰ 50 ਆਧਾਰ ਅੰਕ ਵਧਾ ਕੇ 4.90 ਫੀਸਦੀ ਕਰ ਦਿੱਤਾ, ਜਿਸ ਨਾਲ ਪਿਛਲੇ ਮਹੀਨੇ ਦਰਾਂ ਦੇ ਵਾਧੇ ਦੀ ਕੁੱਲ ਗਿਣਤੀ 90 ਆਧਾਰ ਅੰਕ ਹੋ ਗਈ। ਇਸ ਨੇ ਵੀ ਨਿਵੇਸ਼ਕਾਂ ਤੇ ਮਾਰਕੀਟ ਦੋਵਾਂ ਨੂੰ ਪ੍ਰਭਾਵਿਤ ਕੀਤਾ ਹੈ।
Published by:rupinderkaursab
First published:

Tags: Business, Businessman, Market, Stock market

ਅਗਲੀ ਖਬਰ