ਵਿਆਹ ਚ ਦੇਰੀ ਕਿਉਂ ਨਹੀਂ ਕਰਨੀ ਚਾਹੀਦੀ? ਓਵਯੂਲੇਸ਼ਨ ਤੇ ਗਰਭ ਧਾਰਣ ਬਾਰੇ ਜਾਣੋ ਸਭ ਕੁੱਝ

News18 Punjabi | News18 Punjab
Updated: March 3, 2021, 4:48 PM IST
share image
ਵਿਆਹ ਚ ਦੇਰੀ ਕਿਉਂ ਨਹੀਂ ਕਰਨੀ ਚਾਹੀਦੀ? ਓਵਯੂਲੇਸ਼ਨ ਤੇ ਗਰਭ ਧਾਰਣ ਬਾਰੇ ਜਾਣੋ ਸਭ ਕੁੱਝ
ਵਿਆਹ ਚ ਦੇਰੀ ਕਿਉਂ ਨਹੀਂ ਕਰਨੀ ਚਾਹੀਦੀ? ਓਵਯੂਲੇਸ਼ਨ ਤੇ ਗਰਭ ਧਾਰਣ ਬਾਰੇ ਜਾਣੋ ਸਭ ਕੁੱਝ

  • Share this:
  • Facebook share img
  • Twitter share img
  • Linkedin share img
ਓਵਯੂਲੇਸ਼ਨ ਪ੍ਰਜਨਨ/ਜਣਨ ਸਿਹਤ ਨਾਲ ਜੁੜਿਆ ਹੋਇਆ ਵਿਸ਼ਾ ਹੈ ਜੋ ਅਕਸਰ ਮਿੱਥਾਂ, ਅਣ-ਪ੍ਰਮਾਣਿਤ ਜਾਣਕਾਰੀ ਅਤੇ ਫਿਕਸ਼ਨ (ਕਲਪਨਾਵਾਂ) ਦੇ ਨਾਲ ਘਿਰਿਆ ਹੁੰਦਾ ਹੈ।  ਜਦੋਂ ਕਿ ਓਵਯੂਲੇਸ਼ਨ ਤੋਂ ਪਰੇ ਹੋਰ ਵੀ ਕਈ ਕਾਰਕ/ਫੈਕਟਰਜ਼ ਹਨ ਜੋ ਇੱਕ ਮਹਿਲਾ ਨੂੰ ਗਰਭਵਤੀ/ਪ੍ਰੈਗਨੈਂਟ ਹੋਣ 'ਚ ਸਹਾਇਤਾ ਕਰ ਸਕਦੇ ਹਨ। ਓਵਯੂਲੇਸ਼ਨ ਸਫ਼ਲ ਗਰਭ ਧਾਰਨ ਕਰਨ ਵਿੱਚ ਇੱਕ ਮਹੱਤਵਪੂਰਣ ਭੂਮਿਕਾ ਨਿਭਾਉਂਦਾ ਹੈ। ਆਪਣੀ ਫ਼ਰਟਾਇਲ ਵਿੰਡੋ ਬਾਰੇ ਨਾ ਜਾਣਨਾ, ਓਵਯੂਲੇਸ਼ਨ ਦੇ ਦਿਨਾਂ ਦੀ ਟ੍ਰੈਕਿੰਗ ਕਰਨਾ ਅਤੇ ਇਨ੍ਹਾਂ ਬਾਰੇ ਅੰਦਾਜ਼ਾ ਲਗਾਉਣਾ, ਇੱਛੁਕ ਜੋੜਿਆਂ ਵਾਸਤੇ ਸੰਤਾਨ ਪ੍ਰਾਪਤੀ ਕਰਨ ਲਈ ਚੁਣੌਤੀਪੂਰਨ ਹੋ ਸਕਦਾ ਹੈ।

ਕਸ਼ਿਤਿਜ਼ ਮੁਰਡੀਆ, ਇੰਦਰਾ IVF ਦੇ ਸੀ.ਈ.ਓ. ਅਤੇ ਸਹਿ-ਸੰਸਥਾਪਕ ਇਸ ਬਾਰੇ ਦੱਸਦੇ ਹਨ -

ਪ੍ਰਸ਼ਨ - ਓਵਯੂਲੇਸ਼ਨ ਕੀ ਹੈ?
ਉੱਤਰ - ਓਵਯੂਲੇਸ਼ਨ ਪ੍ਰਜਨਨ/ਜਣਨ ਚੱਕਰ/ਸਾਈਕਲ ਦਾ ਇੱਕ ਹਿੱਸਾ ਹੁੰਦਾ ਹੈ ਜਦੋਂ ਡੋਮੀਨੈਂਟ ਫੋਲੀਕਲ ਦੇ ਅੰਡਾਸ਼ਯ ਤੋਂ ਅੰਡੇ ਨੂੰ ਫੈਲੋਪਿਅਨ ਟਿਊਬ ਵਿੱਚ ਛੱਡਿਆ ਜਾਂਦਾ ਹੈ। ਜਦੋਂ ਅੰਡੇ ਨੂੰ ਸ਼ੁਕਰਾਣੂ ਦੁਆਰਾ ਫ਼ਰਟੀਲਾਈਜ਼ ਕੀਤਾ ਜਾਂਦਾ ਹੈ ਤਾਂ ਫੇਲੋਪਿਅਨ ਟਿਊਬ ਵਿੱਚ ਇੱਕ ਭਰੂਣ (Embryo) ਬਣ ਜਾਂਦਾ ਹੈ ਜੋ ਬਾਅਦ 'ਚ ਗਰਭਾਸ਼ਯ ਵਿੱਚ ਜਾਂਦਾ ਹੈ ਅਤੇ ਫਿਰ ਅੱਗੇ ਗਰਭਸਥ ਸ਼ੀਸ਼ੂ ਦੇ ਰੂਪ ਵਿੱਚ ਵਿਕਸਿਤ ਹੁੰਦਾ ਹੈ। ਅਜਿਹੀ ਸਥਿਤੀ ਜਿਸ ਵਿੱਚ ਅੰਡੇ ਨੂੰ ਸ਼ੁਕਰਾਣੂ ਦੁਆਰਾ ਫ਼ਰਟੀਲਾਈਜ਼ ਨਹੀਂ ਕੀਤਾ ਜਾਂਦਾ ਤਾਂ ਇਹ ਮਾਹਵਾਰੀ ਦੇ ਦੌਰਾਨ ਗਰਭਾਸ਼ਯ ਦੇ ਲਿੰਕ ਦੇ ਨਾਲ-ਨਾਲ ਖਿੰਡ ਜਾਂਦਾ ਹੈ ਅਤੇ ਵਹਿ ਜਾਂਦਾ ਹੈ।

ਪ੍ਰਸ਼ਨ - ਓਵਯੂਲੇਸ਼ਨ ਦੇ ਦਿਨ ਦਾ ਅੰਦਾਜ਼ਾ ਜਾਂ ਇਸ ਨੂੰ ਟ੍ਰੈਕ ਕਿਵੇਂ ਕੀਤਾ ਜਾ ਸਕਦਾ ਹੈ?

ਉੱਤਰ - ਆਮ ਤੌਰ 'ਤੇ ਓਵਯੂਲੇਸ਼ਨ ਹਰ ਪੀਰੀਅਡ ਦੀ ਸ਼ੁਰੂਆਤ ਤੋਂ ਲਗਭਗ 13-15 ਦਿਨ ਪਹਿਲਾਂ ਹੁੰਦਾ ਹੈ। ਪਰ ਪੀਰੀਅਡ ਦੀ ਤਰ੍ਹਾਂ ਓਵਯੂਲੇਸ਼ਨ ਦਾ ਸਮਾਂ ਵੀ ਹਰ ਵਿਅਕਤੀ 'ਚ ਸਾਈਕਲ/ਚੱਕਰ ਦੇ ਅਨੁਸਾਰ ਵੱਖੋ-ਵੱਖਰਾ ਹੋ ਸਕਦਾ ਹੈ। ਜੇਕਰ ਔਸਤਨ ਮਾਹਵਾਰੀ ਚੱਕਰ/ਸਾਈਕਲ 28 ਦਿਨਾਂ ਦਾ ਹੁੰਦਾ ਹੈ ਤਾਂ ਓਵਯੂਲੇਟਿੰਗ ਲਈ ਆਦਰਸ਼/ਉੱਤਮ ਦਿਨ 14ਵੇਂ ਦਿਨ ਦੇ ਆਲੇ-ਦੁਆਲੇ ਹੋਵੇਗਾ ਅਤੇ ਵਧੇਰੇ ਫ਼ਰਟਾਇਲ ਦਿਨ ਇਸ ਤੋਂ ਦੋ-ਤਿੰਨ ਦਿਨ ਪਹਿਲਾਂ ਹੋਵੇਗਾ।

ਪ੍ਰਸ਼ਨ - ਓਵਯੂਲੇਸ਼ਨ ਦੇ ਲੱਛਣ ਕੀ ਹਨ?

ਉੱਤਰ - ਓਵਯੂਲੇਸ਼ਨ ਦੇ ਲੱਛਣ ਹਰ ਵਿਅਕਤੀ ਵਿੱਚ ਵੱਖੋ-ਵੱਖਰੇ ਹੋ ਸਕਦੇ ਹਨ। ਔਰਤਾਂ ਮਾਇਲਡ ਓਵਯੂਲੇਸ਼ਨ ਪੇਨ, ਸਪੋਟਿੰਗ, ਇਨਕ੍ਰੀਜ਼ਡ ਲਿਬੀਡੋ, ਟੈਂਡਰ ਬ੍ਰੈਸਟਸ, ਬਲੋਟਿੰਗ ਅਤੇ ਯੋਨੀ ਦੇ ਡਿਸਚਾਰਜ ਦੀ ਮਾਤਰਾ ਤੇ ਇੱਕਸਾਰਤਾ ਵਿੱਚ ਤਬਦੀਲੀ ਆਉਣਾ ਅਨੁਭਵ ਕਰ ਸਕਦੀਆਂ ਹਨ ਅਤੇ ਯੋਨੀ ਦੇ ਡਿਸਚਾਰਜ ਦੀ ਮਾਤਰਾ ਵੀ ਵੱਧ ਜਾਂਦੀ ਹੈ। ਇਨ੍ਹਾਂ ਲੱਛਣਾਂ ਤੋਂ ਇਲਾਵਾ ਓਵਯੂਲੇਸ਼ਨ ਨੂੰ ਟ੍ਰਾੰਸਵਜਾਇਨਲ ਸੋਨੋਗ੍ਰਾਫੀ, ਬੇਸਲ ਬੋਡੀ ਟੈਂਪਰੇਚਰ, ਓਵਯੂਲੇਸ਼ਨ ਪ੍ਰਿਡਿਕਸ਼ਨ ਕਿੱਟਜ਼, ਟ੍ਰੈਕਿੰਗ ਕੈਲੰਡਰ ਨੂੰ ਮੈਂਟੇਨ ਰੱਖਣ ਅਤੇ  ਓਵਯੂਲੇਸ਼ਨ ਇੰਡੀਕੇਟਰ ਐਪਲੀਕੇਸ਼ਨਜ਼ ਆਦਿ ਦੁਆਰਾ ਵੀ ਟ੍ਰੈਕ ਕੀਤਾ ਜਾ ਸਕਦਾ ਹੈ।

ਪ੍ਰਸ਼ਨ - 'ਫ਼ਰਟਾਇਲ ਵਿੰਡੋ' ਕੀ ਹੈ ਅਤੇ ਇਹ ਓਵਯੂਲੇਸ਼ਨ ਨਾਲ ਕਿਵੇਂ ਸੰਬੰਧਿਤ ਹੈ?

ਉੱਤਰ - ਫ਼ਰਟਾਇਲ ਵਿੰਡੋ ਪ੍ਰਜਨਨ/ਜਣਨ ਚੱਕਰ/ਸਾਈਕਲ ਦੇ ਦੌਰਾਨ ਦਾ ਟਾਈਮ ਫ਼੍ਰੇਮ ਹੁੰਦਾ ਹੈ ਜਦੋਂ ਗਰਭ ਧਾਰਣ ਕਰਨ ਦੀ ਸੰਭਾਵਨਾ ਵਧੇਰੇ ਹੁੰਦੀ ਹੈ। ਜਦੋਂ ਕਿ ਸ਼ੁਕਰਾਣੂ ਮਾਦਾ ਸਰੀਰ 'ਚ ਤਿੰਨ ਦਿਨਾਂ ਤੱਕ ਕਿਰਿਆਸ਼ੀਲ/ਐਕਟਿਵ ਰਹਿ ਸਕਦੇ ਹਨ ਤਾਂ ਇੱਕ ਅੰਡੇ ਦੀ ਜ਼ਿੰਦਗੀ ਤਕਰੀਬਨ 24 ਘੰਟਿਆਂ ਤੱਕ ਜੀਵਿਤ ਰਹਿਣ ਲਈ ਸੀਮਿਤ ਹੁੰਦੀ ਹੈ। ਇਸ ਲਈ ਪ੍ਰੈਗਨੈਂਸੀ ਲਈ ਕੋਸ਼ਿਸ਼ ਕਰਨ ਦਾ ਸੱਭ ਤੋਂ ਉੱਤਮ ਸਮਾਂ ਓਵਯੂਲੇਸ਼ਨ ਤੋਂ ਤਿੰਨ ਤੋਂ ਚਾਰ ਦਿਨ ਪਹਿਲਾਂ ਅਤੇ ਓਵਯੂਲੇਸ਼ਨ ਤੋਂ ਦੋ ਦਿਨ ਬਾਅਦ ਦਾ ਹੁੰਦਾ ਹੈ।

ਪ੍ਰਸ਼ਨ - ਓਵਯੂਲੇਸ਼ਨ ਅਤੇ 40 ਸਾਲਾਂ ਬਾਅਦ ਪ੍ਰੈਗਨੈਂਸੀ

ਉੱਤਰ - ਔਰਤਾਂ ਵਿੱਚ ਅੰਡਿਆਂ ਦੀ ਗੁਣਵੱਤਾ ਅਤੇ ਮਾਤਰਾ 30 ਸਾਲਾਂ ਦੇ ਬਾਅਦ ਘਟਣੀ ਸ਼ੁਰੂ ਹੋ ਜਾਂਦੀ ਹੈ ਅਤੇ 35 ਸਾਲਾਂ ਤੋਂ ਬਾਅਦ ਦੇ ਸਮੇਂ ਵਿੱਚ ਇਸ 'ਚ ਤੇਜ਼ੀ ਨਾਲ ਗਿਰਾਵਟ ਆ ਸਕਦੀ ਹੈ। ਵੱਖ-ਵੱਖ ਏ.ਆਰ.ਟੀ. ਤਰੀਕਿਆਂ ਦੁਆਰਾ ਬੱਚੇ ਪੈਦਾ ਕਰਨਾ ਸੰਭਵ ਹੈ। ਓਵਯੂਲੇਸ਼ਨ ਦੀ ਇੱਕਸਾਰਤਾ ਅਤੇ ਬਾਂਝਪਨ ਦਾ ਜੋਖ਼ਿਮ 40 ਸਾਲਾਂ ਦੀ ਉਮਰ ਤੋਂ ਬਾਅਦ ਪ੍ਰਭਾਵਿਤ ਹੋ ਸਕਦਾ ਹੈ। ਐੱਗ ਫ੍ਰੀਜ਼ਿੰਗ, ਕ੍ਰਿਓਪ੍ਰੀਜ਼ਰਵੇਸ਼ਨ, ਭਰੂਣ ਸੰਭਾਲ ਪੀ.ਜੀ.ਟੀ.ਏ., ਆਈ.ਵੀ.ਐੱਫ. ਅਤੇ ਆਈ.ਯੂ.ਆਈ. ਆਦਿ ਕੁੱਝ ਅਜਿਹੇ ਢੰਗ ਹਨ ਜਿਨ੍ਹਾਂ ਨੂੰ ਡਾਕਟਰਾਂ ਅਤੇ ਭਰੂਣ ਵਿਗਿਆਨੀਆਂ ਦੀ ਡਾਕਟਰੀ ਸੇਧ ਅਨੁਸਾਰ 40 ਸਾਲਾਂ ਵਿੱਚ ਵੀ ਸਫ਼ਲ ਗਰਭ ਧਾਰਣ ਦੇ ਤਰੀਕੇ ਵਜੋਂ ਅਪਣਾਇਆ ਜਾ ਸਕਦਾ ਹੈ।

ਬਹੁਤ ਸਾਰੇ ਸਰੀਰਕ, ਪ੍ਰਜਨਨ/ਜਣਨ ਅਤੇ ਸਿਹਤ ਦੇ ਕਾਰਕ ਹੁੰਦੇ ਹਨ ਜੋ ਪ੍ਰੈਗਨੈਂਸੀ ਨੂੰ ਪ੍ਰਭਾਵਿਤ ਕਰ ਸਕਦੇ ਹਨ। ਇਸ ਲਈ ਹਮੇਸ਼ਾ ਇਹੀ ਸਲਾਹ ਦਿੱਤੀ ਜਾਂਦੀ ਹੈ ਕਿ ਤੁਸੀਂ ਆਪਣੇ ਡਾਕਟਰਾਂ ਅਤੇ ਭਰੂਣ ਵਿਗਿਆਨੀਆਂ ਵੱਲੋਂ ਇਸ ਵਿਸ਼ੇ 'ਤੇ ਵਧੇਰੇ ਜਾਣਕਾਰੀ ਹਾਸਿਲ ਕਰਨ ਦੇ ਮੰਤਵ ਨਾਲ ਸਲਾਹ-ਮਸ਼ਵਰਾ ਲਓ ਤਾਂ ਜੋ ਤੁਸੀਂ ਪ੍ਰੈਗਨੈਂਸੀ ਦੇ ਸਫ਼ਲ ਰੋਡਮੈਪ ਦੀ ਯੋਜਨਾ ਬਣਾਉਣ ਦੇ ਯੋਗ ਹੋ ਸਕੋ।
Published by: Anuradha Shukla
First published: March 3, 2021, 4:48 PM IST
ਹੋਰ ਪੜ੍ਹੋ
ਅਗਲੀ ਖ਼ਬਰ