Home /News /explained /

ਕਿਵੇਂ ਕੰਮ ਕਰਦਾ ਹੈ ਸਰੀਰ 'ਚ ਆਕਸੀਜਨ ਲੈਵਲ ਨੱਪਣ ਵਾਲਾ Oximeter, ਜਾਣੋ

ਕਿਵੇਂ ਕੰਮ ਕਰਦਾ ਹੈ ਸਰੀਰ 'ਚ ਆਕਸੀਜਨ ਲੈਵਲ ਨੱਪਣ ਵਾਲਾ Oximeter, ਜਾਣੋ

ਕਿਵੇਂ ਕੰਮ ਕਰਦਾ ਹੈ ਸਰੀਰ 'ਚ ਆਕਸੀਜਨ ਲੈਵਲ ਨੱਪਣ ਵਾਲਾ ਓਕਸੀਮੀਟਰ, ਜਾਣੋ

ਕਿਵੇਂ ਕੰਮ ਕਰਦਾ ਹੈ ਸਰੀਰ 'ਚ ਆਕਸੀਜਨ ਲੈਵਲ ਨੱਪਣ ਵਾਲਾ ਓਕਸੀਮੀਟਰ, ਜਾਣੋ

 • Share this:
  ਕੋਰੋਨਾ ਦੀ ਜਾਂਚ ਨੂੰ ਲੈ ਕੇ ਔਕਸੀਮੀਟਰ ਦੀ ਬਹੁਤ ਜ਼ਿਆਦਾ ਮਹੱਤਤਾ ਹੈ। ਇਹ ਅਜਿਹਾ ਯੰਤਰ ਹੈ ਜੋ ਸਰੀਰ ਵਿੱਚ ਆਕਸੀਜਨ ਦੀ ਸਟੀਕ ਜਾਣਕਾਰੀ ਦਿੰਦਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਕੋਰੋਨਾ ਦੀ ਘੱਟ ਟਿਵਰਤਾ ਵਾਲੇ ਮਰੀਜ਼ ਘਰ ਵਿੱਚ ਰਹਿ ਕੇ ਹੀ ਔਕਸੀਮੀਟਰ ਰਾਹੀਂ ਪ੍ਰੋਟੋਕਾਲ ਦੀ ਪਾਲਨਾ ਕਰਨ ਅਤੇ ਔਕਸੀਮੀਟਰ ਰਾਹੀਂ ਆਪਣੇ ਆਕਸੀਜਨ ਲੈਵਲ ਉੱਤੇ ਨਜ਼ਰ ਰੱਖਣ। ਇਸ ਦੀ ਮਦਦ ਨਾਲ ਇਹ ਪਤਾ ਲਾਇਆ ਜਾ ਸਕਦਾ ਹੈ ਕਿ ਹਸਪਤਾਲ ਜਾਂ ਦੀ ਲੋੜ ਹੈ ਕਿ ਨਹੀਂ ਅਤੇ ਹਸਪਤਾਲਾਂ ਉੱਤੇ ਵੀ ਬੋਝ ਘੱਟ ਪਵੇਗਾ।

  ਕਿਉਂ ਹੈ ਔਕਸੀਮੀਟਰ ਦੀ ਲੋੜ

  ਇਹ ਖ਼ੂਨ ਵਿੱਚ ਆਕਸੀਜਨ ਦੀ ਮੌਜੂਦਗੀ ਜਾਣਨ ਵਾਲਾ ਉਪਕਰਨ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਖ਼ੂਨ ਵਿੱਚ ਆਰ ਬੀ ਸੀ (RBCs) ਕਿੰਨੀ ਆਕਸੀਜਨ ਸਰੀਰ ਨੂੰ ਸਪਲਾਈ ਕਰ ਰਹੇ ਹਨ। ਖ਼ੂਨ ਦਾ ਇਹ ਦੌਰਾ ਜਿਉਂਦੇ ਰਹਿਣ ਲਈ ਜ਼ਰੂਰੀ ਹੈ।

  ਕੋਰੋਨਾ ਫੇਫੜਿਆਂ 'ਤੇ ਗੰਭੀਰ ਅਸਰ ਪਾਉਂਦਾ ਹੈ

  ਕੋਰੋਨਾ ਫੇਫੜਿਆਂ ਨੂੰ ਗੰਭੀਰ ਅਸਰ ਪਾਉਂਦਾ ਹੈ। ਅਚਾਨਕ ਹੀ ਹਲਕੇ ਲੱਛਣਾਂ ਵਾਲੇ ਮਰੀਜ਼ ਦਾ ਵੀ ਆਕਸੀਜਨ ਲੈਵਲ ਘੱਟ ਜਾਂਦਾ ਹੈ। ਇਸ ਸਥਿਤੀ ਤੋਂ ਬਚਣ ਲਈ ਜ਼ਰੂਰੀ ਹੈ ਕਿ ਕੋਰੋਨਾ ਮਰੀਜ਼ ਇਕਾਂਤਵਾਸ ਵਿੱਚ ਰਹਿੰਦੇ ਹੋਏ ਵੀ ਆਪਣਾ ਆਕਸੀਜਨ ਲੈਵਲ ਜਾਚਦੇ ਰਹਿਣ।

  ਕਿਸ ਲਈ ਹੈ ਜ਼ਰੂਰੀ

  ਕੋਰੋਨਾ ਹੋਣ ਤੇ ਇਹ ਯੰਤਰ ਸਭ ਤੋਂ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ। ਖ਼ਾਸ ਤੌਰ ਤੇ ਕ੍ਰੋਨਿਕ ਬਿਮਾਰੀ ਵਾਲੇ ਮਰੀਜ਼ਾਂ ਲਈ ਜਿਵੇਂ ਅਸਥਮਾ, ਦਿਲ ਦੇ ਮਰੀਜ਼, ਅਤੇ ਕ੍ਰੋਨਿਕ ਓਬਸਟਰ੍ਕਟਿਵ ਪਲਮਨਰੀ ਡਿਜ਼ੀਜ਼ (COPD) ਦੇ ਮਰੀਜ਼ਾਂ ਲਈ ਖ਼ੂਨ ਵਿੱਚ ਆਕਸੀਜਨ ਦੀ ਜਾਂਚ ਜ਼ਰੂਰੀ ਹੈ।

  ਔਕਸੀਮੀਟਰ ਹੈ ਕੀ

  ਔਕਸੀਮੀਟਰ ਨੂੰ ਪੋਰਟੇਬਲ ਪੱਲਸ ਔਕਸੀਮੀਟਰ ਵੀ ਕਿਹਾ ਜਾਂਦਾ ਹੈ ਕਿਉਂਕਿ ਇਹ ਕਾਫ਼ੀ ਛੋਟੀ ਜਿਹੀ ਡਿਵਾਈਸ ਹੁੰਦੀ ਹੈ ਜੋ ਇੱਕ ਥਾਂ ਤੋਂ ਦੂਜੀ ਥਾਂ 'ਤੇ ਆਸਾਨੀ ਨਾਲ ਲੈ ਕੇ ਜਾਈ ਜਾ ਸਕਦੀ ਹੈ। ਦੇਖਣ ਨੂੰ ਇਹ ਕੱਪੜਿਆਂ ਉੱਤੇ ਲੱਗਣ ਵਾਲੀ ਛੋਟੀ ਜਿਹੀ ਪਿੰਨ ਵਾਂਗ ਹੁੰਦੀ ਹੈ ਜਿਸ ਨੂੰ ਹੱਥ ਦੀ ਉਂਗਲ 'ਚ ਫਸਾਇਆ ਜਾ ਸਕਦਾ ਹੈ। ਇਹ ਡਿਸਪਲੇ ਮਸ਼ੀਨ ਹੁੰਦੀ ਹੈ ਇਸ ਲਈ ਜਲਦ ਹੀ ਸਕਰੀਨ ਉੱਤੇ ਆਕਸੀਜਨ ਲੈਵਲ ਵੇਖਿਆ ਜਾ ਸਕਦਾ ਹੈ। ਨਾਲ ਹੀ ਮਰੀਜ਼ ਦਾ ਪੱਲਸ ਸਟੇਟਸ ਜਾਂ ਨਬਜ਼ ਦਾ ਪਤਾ ਲੱਗਦਾ ਰਹਿੰਦਾ ਹੈ ਕਿ ਠੀਕ ਚੱਲ ਰਹੀ ਹੈ ਜਾਂ ਨਹੀਂ।

  ਐਕਿਉਰੇਸੀ 2% ਘੱਟ ਵੱਧ ਹੋ ਸਕਦੀ ਹੈ

  ਆਕਸੀਮੀਟਰ ਦੀ ਰੀਡਿੰਗ ਵਿੱਚ 2 ਫ਼ੀਸਦੀ ਘੱਟ ਵੱਧ ਰੀਡਿੰਗ ਆ ਸਕਦੀ ਹੈ। ਇਸ ਨੂੰ ਐਰਰ ਵਿੰਡੋ ਵੀ ਕਿਹਾ ਜਾਂਦਾ ਹੈ। ਇਸ ਦਾ ਮਤਲਬ ਹੈ ਕਿ ਸਕਰੀਨ ਉੱਤੇ ਦਿੱਖ ਰਹੀ ਰੀਡਿੰਗ ਮਰੀਜ਼ ਦੀ ਅਸਲਸ ਹਾਲਤ ਤੋਂ 2% ਉੱਪਰ ਥੱਲੇ ਹੋ ਸਕਦੀ ਹੈ।

  ਕਦੋਂ ਅਤੇ ਕਿਵੇਂ ਹੋ ਸਕਦਾ ਹੈ ਇਸਤੇਮਾਲ

  ਜੇ ਉਂਗਲ ਦੇ ਨਹੁੰ ਤੇ ਗੂੜ੍ਹੇ ਰੰਗ ਦੀ ਨੇਲ ਪਾਲਿਸ਼ ਲੱਗੀ ਹੋਵੇ ਤਾਂ ਰੀਡਿੰਗ ਗ਼ਲਤ ਆ ਸਕਦੀ ਹੈ। ਕਾਫ਼ੀ ਹੁੰਦੇ ਮੌਸਮ ਵਿੱਚ ਵੀ ਆਕਸੀਮੀਟਰ ਦੀ ਏਕਿਉਰੇਸੀ ਗੜਬੜ ਹੋ ਸਕਦੀ ਹੈ। ਇਸ ਲਈ ਹੱਥ ਬਹੁਤ ਠੰਢੇ ਨਾ ਹੋਣ ਇਸ ਗੱਲ ਦਾ ਧਿਆਨ ਰੱਖੋ।
  Published by:Anuradha Shukla
  First published:

  Tags: Corona, Oxygen

  ਅਗਲੀ ਖਬਰ