Home /News /explained /

Salary Protection Insurance: ਜਾਣੋ ਕੀ ਹੈ ਤਨਖਾਹ ਬੀਮਾ ਸੁਰੱਖਿਆ? ਮਾਹਰਾਂ ਤੋਂ ਸਮਝੋ ਇਸ ਪਾਲਿਸੀ ਦੇ ਖਾਸ ਪਹਿਲੂ

Salary Protection Insurance: ਜਾਣੋ ਕੀ ਹੈ ਤਨਖਾਹ ਬੀਮਾ ਸੁਰੱਖਿਆ? ਮਾਹਰਾਂ ਤੋਂ ਸਮਝੋ ਇਸ ਪਾਲਿਸੀ ਦੇ ਖਾਸ ਪਹਿਲੂ

ਜਾਣੋ ਕੀ ਹੈ ਤਨਖਾਹ ਬੀਮਾ ਸੁਰੱਖਿਆ? ਮਾਹਰਾਂ ਤੋਂ ਸਮਝੋ ਇਸ ਪਾਲਿਸੀ ਦੇ ਖਾਸ ਪਹਿਲੂ

ਜਾਣੋ ਕੀ ਹੈ ਤਨਖਾਹ ਬੀਮਾ ਸੁਰੱਖਿਆ? ਮਾਹਰਾਂ ਤੋਂ ਸਮਝੋ ਇਸ ਪਾਲਿਸੀ ਦੇ ਖਾਸ ਪਹਿਲੂ

Salary Protection Insurance: ਕੀ ਤੁਸੀਂ ਜਾਣਦੇ ਹੋ ਕਿ ਇੱਕ ਵਿਅਕਤੀ ਦੀ ਜ਼ਿੰਦਗੀ ਤੇ ਉਸ ਦੀਆਂ ਚੀਜ਼ਾਂ ਜਿਵੇਂ ਵਾਹਨ ਜਾਂ ਕੋਈ ਮਸ਼ੀਨ ਦੀ ਇੰਸ਼ੋਰੈਂਸ ਦੇ ਨਾਲ ਹੁਣ ਤਨਖਾਹ ਲਈ ਵੀ ਸੁਰੱਖਿਆ ਪਾਲਿਸੀ ਲਈ ਜਾ ਸਕਦੀ ਹੈ। ਜੀ ਹਾਂ ਵੈਸੇ ਤਾਂ ਕਿਸੇ ਵੀ ਨਿਜੀ ਕੰਪਨੀ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਲਈ ਬਚਤ ਕਰਨਾ ਬਹੁਤ ਹੀ ਮੁਸ਼ਕਿਲ ਹੋ ਗਿਆ ਹੈ। ਬਚਤ ਲਈ ਨਿਵੇਸ਼ ਕਿੱਥੇ ਕਰਨਾ ਸਹੀ ਰਹੇਗਾ ਇਹ ਵੀ ਇੱਕ ਮੁਸ਼ਕਿਲ ਵਾਲਾ ਕੰਮ ਹੈ।

ਹੋਰ ਪੜ੍ਹੋ ...
  • Share this:
Salary Protection Insurance: ਕੀ ਤੁਸੀਂ ਜਾਣਦੇ ਹੋ ਕਿ ਇੱਕ ਵਿਅਕਤੀ ਦੀ ਜ਼ਿੰਦਗੀ ਤੇ ਉਸ ਦੀਆਂ ਚੀਜ਼ਾਂ ਜਿਵੇਂ ਵਾਹਨ ਜਾਂ ਕੋਈ ਮਸ਼ੀਨ ਦੀ ਇੰਸ਼ੋਰੈਂਸ ਦੇ ਨਾਲ ਹੁਣ ਤਨਖਾਹ ਲਈ ਵੀ ਸੁਰੱਖਿਆ ਪਾਲਿਸੀ ਲਈ ਜਾ ਸਕਦੀ ਹੈ। ਜੀ ਹਾਂ ਵੈਸੇ ਤਾਂ ਕਿਸੇ ਵੀ ਨਿਜੀ ਕੰਪਨੀ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਲਈ ਬਚਤ ਕਰਨਾ ਬਹੁਤ ਹੀ ਮੁਸ਼ਕਿਲ ਹੋ ਗਿਆ ਹੈ। ਬਚਤ ਲਈ ਨਿਵੇਸ਼ ਕਿੱਥੇ ਕਰਨਾ ਸਹੀ ਰਹੇਗਾ ਇਹ ਵੀ ਇੱਕ ਮੁਸ਼ਕਿਲ ਵਾਲਾ ਕੰਮ ਹੈ। ਕਿਉਂਕਿ ਨਿਵੇਸ਼ ਕਰਨ ਤੋਂ ਬਾਅਦ ਚੰਗੇ ਰਿਟਰਨ ਦੀ ਉਮੀਦ ਜ਼ਰੂਰ ਹੁੰਦੀ ਹੈ। ਕਿਉਂਕਿ ਤਨਖਾਹ 'ਤੇ ਕੰਮ ਕਰਨ ਵਾਲੇ ਤਨਖਾਹਦਾਰ ਵਿਅਕਤੀ ਲਈ ਵਿੱਤੀ ਸੁਰੱਖਿਆ ਇੱਕ ਵੱਡਾ ਸਵਾਲ ਹੈ।

ਮਹਾਂਮਾਰੀ ਅਤੇ ਆਰਥਿਕ ਉਤਰਾਅ-ਚੜ੍ਹਾਅ ਦੇ ਵਿਚਕਾਰ ਇਹ ਸੰਕਟ ਹੋਰ ਤੇਜ਼ ਹੋ ਗਿਆ ਹੈ। ਹਾਲਾਂਕਿ ਲੋਕ ਕਈ ਤਰ੍ਹਾਂ ਦੀਆਂ ਪਾਲਿਸੀਆਂ ਵਿੱਚ ਨਿਵੇਸ਼ ਕਰਦੇ ਹਨ ਜਿਨ੍ਹਾਂ ਨੂੰ ਭਵਿੱਖ ਵਿੱਚ ਲੋੜ ਅਨੁਸਾਰ ਵਰਤਿਆ ਜਾ ਸਕੇ। ਵਿਅਕਤੀ ਇੱਥੇ ਆਪਣੀ ਕਿਸੇ ਚੀਜ਼ ਜਾਂ ਖੁੱਦ ਦੀ ਬੀਮਾ ਪਾਲਿਸੀ ਜ਼ਰੂਰ ਕਰਵਾਉਂਦਾ ਹੈ ਪਰ ਤਨਖਾਹ ਦੀ ਸੁਰੱਖਿਆ ਲਈ ਵੀ ਪਾਲਿਸੀ ਲਈ ਜਾ ਸਕਦੀ ਹੈ। ਜੀ ਹਾਂ ਤਨਖਾਹ ਸੁਰੱਖਿਆ ਬੀਮਾ ਭਾਵ ਸੈਲਰੀ ਪ੍ਰੋਟੈਕਸ਼ਨ ਇੰਸ਼ੋਰੈਂਸ (Salary Protection Insurance) ਵੀ ਤਨਖਾਹਦਾਰ ਲੋਕਾਂ ਲਈ ਵਿੱਤੀ ਸੁਰੱਖਿਆ ਦੇ ਦ੍ਰਿਸ਼ਟੀਕੋਣ ਤੋਂ ਇੱਕ ਬਿਹਤਰ ਵਿਕਲਪ ਹੋ ਸਕਦਾ ਹੈ।

ਲੋਕਾਂ ਦੀ ਦਿਲਚਸਪੀ ਨੂੰ ਦੇਖਦਿਆਂ ਹੁਣ ਜ਼ਿਆਦਾਤਰ ਜੀਵਨ ਬੀਮਾ ਕੰਪਨੀਆਂ ਇਸ ਯੋਜਨਾ ਦੀ ਪੇਸ਼ਕਸ਼ ਕਰ ਰਹੀਆਂ ਹਨ। ਹਾਲਾਂਕਿ ਇਹ ਇੱਕ ਮਿਆਦੀ ਬੀਮਾ ਪਾਲਿਸੀ ਹੈ, ਜੋ ਨਿਯਮਤ ਆਮਦਨੀ ਭੁਗਤਾਨ ਦੀ ਪੇਸ਼ਕਸ਼ ਕਰਦੀ ਹੈ। ਇਸ ਨੂੰ ਆਮਦਨ ਸੁਰੱਖਿਆ ਬੀਮਾ ਵੀ ਕਿਹਾ ਜਾਂਦਾ ਹੈ।ਪਰ ਜਿਵੇਂ ਕਿਸੇ ਹੋਰ ਪਾਲਿਸੀ ਲੈਣ ਤੋਂ ਪਹਿਲਾਂ ਉਸ ਦੇ ਫਾਇਦਿਆਂ ਤੇ ਸ਼ਰਤਾਂ ਨੂੰ ਦੇਖਿਆ ਜਾਂਦਾ ਹੈ ਉਸੇ ਤਰ੍ਹਾਂ ਇਹ ਪਾਲਿਸੀ ਲੈਣ ਤੋਂ ਪਹਿਲਾਂ ਇਸ ਦੇ ਪਹਿਲੂ ਨੂੰ ਵਿਸਥਾਰ ਵਿੱਚ ਸਮਝਣਾ ਜ਼ਰੂਰੀ ਹੈ। ਆਓ ਜਾਣਦੇ ਹਾਂ ਇਸ ਦੇ ਸਾਰੇ ਪਹਿਲੂ ਤੇ ਫਾਇਦਿਆਂ ਬਾਰੇ-

ਤੁਸੀਂ ਲਾਭ ਕਿਵੇਂ ਲੈ ਸਕਦੇ ਹੋ
ਸਭ ਤੋਂ ਪਹਿਲਾਂ ਇਹ ਜਾਣ ਲਓ ਕਿ ਇਸ ਬੀਮਾ ਪਾਲਿਸੀ ਦਾ ਲਾਭ ਕਿਵੇਂ ਲਿਆ ਜਾ ਸਕਦਾ ਹੈ। ਇਸ ਪਾਲਿਸੀ ਲਈ ਵੀ ਕੁਝ ਵਿਕਲਪ ਦਿੱਤੇ ਜਾਂਦੇ ਹਨ ਜਿਨ੍ਹਾਂ ਵਿੱਚੋਂ ਤੁਸੀਂ ਆਪਣੀ ਲੋੜ ਮੁਤਾਬਿਕ ਚੁਣ ਸਕਦੇ ਹੋ।ਹੁਣ ਅਜਿਹੀ ਮਿਆਦੀ ਬੀਮਾ ਪਾਲਿਸੀ ਖਰੀਦਣ ਵੇਲੇ, ਤੁਸੀਂ ਉਹ ਮੋਡ ਚੁਣ ਸਕਦੇ ਹੋ ਜਿਸ ਵਿੱਚ ਤੁਸੀਂ ਕੁੱਲ ਬੀਮੇ ਦੀ ਰਕਮ ਲੈਣਾ ਚਾਹੁੰਦੇ ਹੋ। ਤੁਸੀਂ ਇਸ ਨੂੰ ਦੋ ਤਰੀਕਿਆਂ ਨਾਲ ਲੈ ਸਕਦੇ ਹੋ - ਪਹਿਲੀ ਨਿਯਮਤ ਆਮਦਨ ਅਤੇ ਦੂਜੀ ਇੱਕਮੁਸ਼ਤ ਰਕਮ। ਅਜਿਹੇ ਲੋਕ ਵੀ ਹੁੰਦੇ ਹਨ ਜੋ ਨਿਵੇਸ਼ ਕਰਨ ਵਿੱਚ ਕੁਝ ਜ਼ਿਆਦਾ ਸਮਝਦਾਰ ਨਹੀਂ ਹੁੰਦੇ ਹਨ ਜਾਂ ਜੋ ਘੱਟ ਸਮਝਦਾਰ ਹੁੰਦੇ ਹਨ, ਪਰ ਗਾਰੰਟੀਸ਼ੁਦਾ ਰਿਟਰਨ ਦੀ ਚੋਣ ਕਰਨਾ ਚਾਹੁੰਦੇ ਹਨ, ਉਹ ਨਿਯਮਤ ਆਮਦਨ ਭੁਗਤਾਨ ਵਿਕਲਪ ਦੇ ਨਾਲ ਟਰਮ ਪਾਲਿਸੀ ਦੀ ਚੋਣ ਕਰ ਸਕਦੇ ਹਨ।

ਨਿਯਮਤ ਭੁਗਤਾਨ ਦੇ ਨਾਲ ਇੱਕ ਮਿਆਦ ਦੀ ਯੋਜਨਾ
ਜਿਵੇਂ ਕਿ ਦੂਜੀਆਂ ਪਾਲਿਸੀਆਂ ਲਈ ਮਿਆਦ ਵਿਕਲਪ ਵੀ ਹੁੰਦੇ ਹਨ। ਉਸੇ ਤਰ੍ਹਾਂ ਇਸ ਪਾਲਿਸੀ ਲਈ ਵੀ ਸਮਾਂ ਸੀਮਾ ਹੈ। ਪਰ ਇਸ ਵਿੱਚ ਕਿਸੇ ਤਰ੍ਹਾਂ ਦਾ ਕੋਈ ਵਿਆਜ ਜਾਂ ਬਾਕੀ ਪਾਲਿਸੀਆਂ ਵਾਲਾ ਲਾਭ ਨਹੀਂ ਮਿਲ ਸਕਦਾ। ਇਸ ਲਈ ਇੱਥੇ ਖਰੀਦਦਾਰਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਬਿਨਾਂ ਕਿਸੇ ਮਿਚਿਓਰਿਟੀ ਲਾਭ ਦੇ ਇੱਕ ਮਿਆਦੀ ਪਾਲਿਸੀ ਹੈ। ਪਾਲਿਸੀਧਾਰਕ ਦੀ ਮੌਤ ਦੇ ਮਾਮਲੇ ਵਿੱਚ ਸਿਰਫ਼ ਨਾਮਜ਼ਦ ਵਿਅਕਤੀ ਨੂੰ ਇੱਕ ਨਿਸ਼ਚਿਤ ਮੌਤ ਲਾਭ ਮਿਲਦਾ ਹੈ ਤੇ ਉਹ ਹੈ ਇੱਕਮੁਸ਼ਤ ਰਕਮ। ਮਾਰਕੀਟ ਮਾਹਿਰਾਂ ਦੇ ਅਨੁਸਾਰ, ਤਨਖਾਹ ਬੀਮਾ ਪਾਲਿਸੀ (Salary Protection Insurance) ਦੀਆਂ ਸ਼ਰਤਾਂ ਦੇ ਅਨੁਸਾਰ, ਬੀਮਾਯੁਕਤ ਵਿਅਕਤੀ ਦੀ ਮੌਤ ਤੋਂ ਬਾਅਦ ਇੱਕ ਨਿਸ਼ਚਿਤ ਸਮੇਂ ਲਈ ਨਿਯਮਤ ਭੁਗਤਾਨ ਕੀਤਾ ਜਾਂਦਾ ਹੈ। ਇਸ ਲਈ ਕਿਹਾ ਜਾ ਸਕਦਾ ਹੈ ਕਿ ਇਹ ਮੂਲ ਰੂਪ ਵਿੱਚ ਨਿਯਮਤ ਅਦਾਇਗੀਆਂ ਵਾਲੀ ਇੱਕ ਮਿਆਦ ਦੀ ਯੋਜਨਾ ਹੈ।

ਆਮਦਨ
ਦੂਜੀਆਂ ਪਾਲਿਸੀਆਂ ਵਿੱਚ ਸਮਾਂ ਮਿਆਦ ਸਾਲਾਂ ਲਈ ਹੁੰਦੀ ਹੈ। ਇਸ ਪਾਲਿਸੀ ਵਿੱਚ ਤੁਹਾਨੂੰ ਸਿਰਫ ਇੱਕ ਵਿਕਲਪ ਦੀ ਚੋਣ ਕਰਨੀ ਪੈਂਦੀ ਹੈ ਜਿਸ ਨਾਲ ਤੁਹਾਡੀ ਆਮਦਨ ਨਾ ਰੁਕੇ। ਪਾਲਿਸੀ ਦੇ ਵਿਕਲਪ ਦੀ ਚੋਣ ਕਰਨ ਤੋਂ ਬਾਅਦ ਹੁਣ ਗੱਲ ਆਉਂਦੀ ਹੈ ਆਮਦਨ ਦੀ। ਇਸ ਲਈ ਜਦੋਂ ਤੁਸੀਂ ਤਨਖਾਹ ਬੀਮਾ ਜਾਂ ਆਮਦਨ ਸੁਰੱਖਿਆ ਮਿਆਦ ਦੀ ਬੀਮਾ ਪਾਲਿਸੀ ਖਰੀਦਦੇ ਹੋ, ਤਾਂ ਤੁਹਾਨੂੰ ਮਹੀਨਾਵਾਰ ਆਮਦਨ ਦੀ ਚੋਣ ਕਰਨੀ ਪੈਂਦੀ ਹੈ ਜੋਕਿ ਤੁਸੀਂ ਵੀ ਆਪਣੇ ਪਰਿਵਾਰ ਨੂੰ ਦੇਣਾ ਚਾਹੁੰਦੇ ਹੋ। ਹਾਲਾਂਕਿ ਇਹ ਤੁਹਾਡੀ ਮੌਜੂਦਾ ਮਹੀਨਾਵਾਰ ਘਰ ਆਮਦਨੀ ਤੋਂ ਘੱਟ ਜਾਂ ਉਸ ਦੇ ਬਰਾਬਰ ਹੋ ਸਕਦੀ ਹੈ। ਹੁਣ ਇਸ ਤੋਂ ਬਾਅਦ ਤੁਹਾਨੂੰ ਪਾਲਿਸੀ ਅਤੇ ਪ੍ਰੀਮੀਅਮ ਭੁਗਤਾਨ ਕਰਨ ਦੀ ਮਿਆਦ ਦੀ ਚੋਣ ਕਰਨੀ ਪਵੇਗੀ। ਉਦਾਹਰਨ ਲਈ, 30 ਸਾਲ ਦੀ ਉਮਰ ਵਿੱਚ (ਤਮਾਕੂਨੋਸ਼ੀ ਨਾ ਕਰਨ ਵਾਲਿਆਂ ਲਈ), ਤੁਸੀਂ ਇੱਕ ਨਿਯਮਤ ਪ੍ਰੀਮੀਅਮ ਭੁਗਤਾਨ ਦੀ ਮਿਆਦ ਲਈ 15 ਸਾਲਾਂ ਲਈ ਇੱਕ ਪਾਲਿਸੀ ਖਰੀਦ ਸਕਦੇ ਹੋ।

ਪਾਲਿਸੀ ਨੂੰ ਸਮਝੋ
ਹੁਣ ਇਸ ਬੀਮਾ ਪਾਲਿਸੀ ਨੂੰ ਸਮਝਣਾ ਵੀ ਜ਼ਰੂਰੀ ਹੈ। ਦੱਸ ਦਈਏ ਕਿ ਬੀਮਾ ਕੰਪਨੀ ਤੁਹਾਡੀ ਮਾਸਿਕ ਜਾਂ ਮਹੀਨਾਵਾਰ ਆਮਦਨ 'ਤੇ ਸਾਲਾਨਾ ਪ੍ਰਤੀਸ਼ਤ ਨੂੰ ਵੀ ਵਧਾ ਸਕਦੀ ਹੈ। ਉਦਾਹਰਨ ਲਈ, ਬੀਮਾਕਰਤਾ ਤੁਹਾਨੂੰ ਇਸ ਆਮਦਨ 'ਤੇ 6% ਦੀ ਸਾਲਾਨਾ ਮਿਸ਼ਰਿਤ ਵਿਕਾਸ ਦਰ ਦੀ ਪੇਸ਼ਕਸ਼ ਕਰ ਸਕਦਾ ਹੈ। ਇਸ ਦਾ ਮਤਲਬ ਹੈ ਕਿ ਹਰੇਕ ਪਾਲਿਸੀ ਸਾਲ, ਮਹੀਨਾਵਾਰ ਰਕਮ ਪਿਛਲੇ ਸਾਲ ਦੀ ਮਹੀਨਾਵਾਰ ਆਮਦਨ ਦਾ 106% ਹੋਵੇਗੀ। ਹੁਣ ਮੰਨ ਲਓ ਕਿ ਤੁਸੀਂ ਪਾਲਿਸੀ ਖਰੀਦਣ ਵੇਲੇ ₹50,000 ਦੀ ਮਹੀਨਾਵਾਰ ਆਮਦਨ ਦੀ ਚੋਣ ਕੀਤੀ ਸੀ। ਪਾਲਿਸੀ ਦੇ ਦੂਜੇ ਸਾਲ ਵਿੱਚ, ਇਹ ਮਹੀਨਾਵਾਰ ਆਮਦਨ ਵੱਧ ਕੇ ₹53,000 ਹੋ ਜਾਵੇਗੀ, ਅਤੇ ਉਸ ਤੋਂ ਬਾਅਦ ਅਗਲੇ ਸਾਲ ਵਿੱਚ ₹56,180 ਹੋ ਜਾਵੇਗੀ। ਪਰ ਜੇਕਰ ਇਸ ਪਾਲਿਸੀ ਦੌਰਾਨ ਪਾਲਿਸੀਧਾਰਕ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੌਰਾਨ ਲਾਭ ਕਿਸ ਨੂੰ ਤੇ ਕਿੰਨਾ ਮਿਲੇਗਾ ਇਹ ਵੀ ਇੱਕ ਵਾਰ ਜਾਣ ਲਓ। ਜੇਕਰ ਪੰਜਵੇਂ ਪਾਲਿਸੀ ਸਾਲ ਦੀ ਸ਼ੁਰੂਆਤ ਵਿੱਚ ਪਾਲਿਸੀਧਾਰਕ ਦੀ ਮੰਦਭਾਗੀ ਮੌਤ ਦੇ ਮਾਮਲੇ 'ਤੇ ਵਿਚਾਰ ਕਰੀਏ ਤਾਂ ਇਸ ਸਥਿਤੀ ਵਿੱਚ ਨਾਮਜ਼ਦ ਵਿਅਕਤੀ ਨੂੰ ₹7.6 ਲੱਖ ਦਾ ਨਿਸ਼ਚਿਤ ਮੌਤ ਲਾਭ ਅਤੇ ₹63,124 ਦੀ ਵਧੀ ਹੋਈ ਮਹੀਨਾਵਾਰ ਆਮਦਨੀ ਦੋਵੇਂ ਹੀ ਮਿਲਣਗੀਆਂ।
Published by:rupinderkaursab
First published:

Tags: Business, Business ideas, Businessman, Insurance, Salary

ਅਗਲੀ ਖਬਰ