Home /News /explained /

Know Your Paramilitary: ਜਾਣੋ ਭਾਰਤ ਦੀ ਸਭ ਤੋਂ ਤਾਕਤਵਰ ਬਾਰਡਰ ਫੋਰਸ ITBP ਬਾਰੇ ਡਿਟੇਲ

Know Your Paramilitary: ਜਾਣੋ ਭਾਰਤ ਦੀ ਸਭ ਤੋਂ ਤਾਕਤਵਰ ਬਾਰਡਰ ਫੋਰਸ ITBP ਬਾਰੇ ਡਿਟੇਲ

ਜਾਣੋ ਭਾਰਤ ਦੀ ਸਭ ਤੋਂ ਤਾਕਤਵਰ ਬਾਰਡਰ ਫੋਰਸ ITBP ਬਾਰੇ ਖਾਸ ਡਿਟੇਲ

ਜਾਣੋ ਭਾਰਤ ਦੀ ਸਭ ਤੋਂ ਤਾਕਤਵਰ ਬਾਰਡਰ ਫੋਰਸ ITBP ਬਾਰੇ ਖਾਸ ਡਿਟੇਲ

1962 ਵਿਚ ਚੀਨੀ ਹਮਲੇ ਤੋਂ ਬਾਅਦ 'ਇਕ ਬਾਰਡਰ, ਇਕ ਫੋਰਸ' ਦੀ ਨੀਤੀ ਅਨੁਸਾਰ, ਭਾਰਤ ਸਰਕਾਰ ਨੇ ਹਿਮਾਲਿਆ ਦੀਆਂ ਸਰਹੱਦਾਂ ਦੀ ਰੱਖਿਆ ਲਈ ਇਕ ਵਿਸ਼ੇਸ਼ ਫੋਰਸ ਲਾਮਬੰਦ ਕਰਨ ਦਾ ਫੈਸਲਾ ਕੀਤਾ ਸੀ। ਜਿਸ ਦੇ ਮੱਦੇਨਜ਼ਰ ITBP ਨੂੰ ਸਥਾਪਿਤ ਕੀਤਾ ਗਿਆ। ਇੰਡੋ-ਤਿੱਬਤੀ ਬਾਰਡਰ ਪੁਲਿਸ (ITBP) ਵਿਚ 90,000 ਤੋਂ ਵੱਧ ਜਵਾਨ ਅਤੇ ਅਧਿਕਾਰੀ ਹਨ। ਇਹ ਮੁੱਖ ਤੌਰ 'ਤੇ ਹਿਮਾਲਿਆ ਦੀਆਂ ਸਰਹੱਦਾਂ ਦੀ ਰਾਖੀ ਕਰਨ ਦੇ ਨਾਲ-ਨਾਲ ਨਕਸਲ ਪ੍ਰਭਾਵਿਤ ਖੇਤਰਾਂ ਵਿੱਚ ਤਾਇਨਾਤੀ ਅਤੇ ਕਾਨੂੰਨ ਵਿਵਸਥਾ ਵਰਗੀਆਂ ਹੋਰ ਡਿਊਟੀਆਂ ਨਿਭਾ ਕੇ ਦੇਸ਼ ਦੀ ਸੇਵਾ ਕਰਦੇ ਹਨ।

ਹੋਰ ਪੜ੍ਹੋ ...
  • Share this:

1962 ਵਿਚ ਚੀਨੀ ਹਮਲੇ ਤੋਂ ਬਾਅਦ 'ਇਕ ਬਾਰਡਰ, ਇਕ ਫੋਰਸ' ਦੀ ਨੀਤੀ ਅਨੁਸਾਰ, ਭਾਰਤ ਸਰਕਾਰ ਨੇ ਹਿਮਾਲਿਆ ਦੀਆਂ ਸਰਹੱਦਾਂ ਦੀ ਰੱਖਿਆ ਲਈ ਇਕ ਵਿਸ਼ੇਸ਼ ਫੋਰਸ ਲਾਮਬੰਦ ਕਰਨ ਦਾ ਫੈਸਲਾ ਕੀਤਾ ਸੀ। ਜਿਸ ਦੇ ਮੱਦੇਨਜ਼ਰ ITBP ਨੂੰ ਸਥਾਪਿਤ ਕੀਤਾ ਗਿਆ। ਇੰਡੋ-ਤਿੱਬਤੀ ਬਾਰਡਰ ਪੁਲਿਸ (ITBP) ਵਿਚ 90,000 ਤੋਂ ਵੱਧ ਜਵਾਨ ਅਤੇ ਅਧਿਕਾਰੀ ਹਨ। ਇਹ ਮੁੱਖ ਤੌਰ 'ਤੇ ਹਿਮਾਲਿਆ ਦੀਆਂ ਸਰਹੱਦਾਂ ਦੀ ਰਾਖੀ ਕਰਨ ਦੇ ਨਾਲ-ਨਾਲ ਨਕਸਲ ਪ੍ਰਭਾਵਿਤ ਖੇਤਰਾਂ ਵਿੱਚ ਤਾਇਨਾਤੀ ਅਤੇ ਕਾਨੂੰਨ ਵਿਵਸਥਾ ਵਰਗੀਆਂ ਹੋਰ ਡਿਊਟੀਆਂ ਨਿਭਾ ਕੇ ਦੇਸ਼ ਦੀ ਸੇਵਾ ਕਰਦੇ ਹਨ।

ਤੁਹਾਨੂੰ ਦੱਸ ਦੇਈਏ ਕਿ ਇਹ ਇੱਕ ਵਿਲੱਖਣ ਅਤੇ ਉੱਚ ਕੁਸ਼ਲ ਕੇਂਦਰੀ ਹਥਿਆਰਬੰਦ ਪੁਲਿਸ ਬਲ (CAPF) ਹੈ। ਇਹ ਖ਼ਤਰਨਾਕ ਅਤੇ ਅਸ਼ਾਂਤ ਖੇਤਰਾਂ ਵਿੱਚ ਸੀਮਾ ਸੁਰੱਖਿਆ ਲਈ ਤਾਇਨਾਤ ਕੀਤੀ ਜਾਂਦੀ ਹੈ। ਉੱਚ ਹਿਮਾਲਿਆ ਵਿੱਚ 3,000 ਤੋਂ 18,800 ਫੁੱਟ ਦੀ ਉਚਾਈ 'ਤੇ -45 ਡਿਗਰੀ ਤਾਪਮਾਨ ਵਰਗੀਆਂ ਖ਼ਤਰਨਾਕ ਸਥਿਤੀਆਂ ਵਿੱਚ ਵੀ ਇਹ ਕੰਮ ਕਰਦੀ ਹੈ। ਚੀਨੀ ਹਮਲੇ ਦਾ ਜਵਾਬ ਦੇਣ ਤੋਂ ਲੈ ਕੇ ਚਮੋਲੀ ਵਿਖੇ ਸੁਰੰਗ 'ਚੋਂ ਲੋਕਾਂ ਨੂੰ ਕੱਢਣ ਤੱਕ, ITBP ਕੰਮ ਕਰਦੀ ਹੈ। ਫੋਰਸ ਦੇ ਜਵਾਨਾਂ ਦਾ ਮਿਸ਼ਨ ਮਨੁੱਖੀ ਸਨਮਾਨ ਅਤੇ ਰਾਸ਼ਟਰੀ ਅਖੰਡਤਾ ਦੇ ਉੱਚੇ ਮਿਆਰਾਂ ਨੂੰ ਇਸ ਦੇ ਆਦਰਸ਼ 'ਸ਼ੌਰਿਆ-ਦ੍ਰਿਧਾਤਾ-ਕਰਮਨਿਸ਼ਟ' ਦੇ ਅਨੁਸਾਰ ਬਰਕਰਾਰ ਰੱਖਣਾ ਹੈ ਕਿਉਂਕਿ ਇਸਦੇ ਕਰਮਚਾਰੀ 'ਹਿਮਾਲਿਆ ਦੇ ਸੈਨਿਕਾਂ' ਵਜੋਂ ਸੇਵਾ ਕਰਦੇ ਹਨ।

ITBP ਦੀ ਸਥਾਪਨਾ 24 ਅਕਤੂਬਰ 1962 ਨੂੰ ਚਾਰ ਬਟਾਲੀਅਨਾਂ ਦੇ ਨਾਲ ਕੀਤੀ ਗਈ ਸੀ। ਇਸਨੂੰ ਇੱਕ ਏਕੀਕ੍ਰਿਤ ਗੁਰੀਲਾ, ਖੁਫੀਆ ਅਤੇ ਲੜਾਕੂ ਬਲ ਦੀ ਧਾਰਨਾ 'ਤੇ ‘ਉੱਤਰੀ ਫਰੰਟੀਅਰ ਰਾਈਫਲਜ਼’ ਦਾ ਨਾਮ ਦਿੱਤਾ ਗਿਆ ਸੀ। ਇਹ ਸਪਲਾਈ, ਸੰਚਾਰ ਅਤੇ ਲੌਜਿਸਟਿਕਸ ਵਿੱਚ ਪੂਰੀ ਤਰ੍ਹਾਂ ਸਵੈ-ਨਿਰਭਰ ਹੈ। ਫੋਰਸ ਨੂੰ ਸਥਾਨਕ ਲੋਕਾਂ ਨਾਲ ਮੇਲ-ਜੋਲ ਕਰਨ, ਖੁਫੀਆ ਜਾਣਕਾਰੀ ਇਕੱਠੀ ਕਰਨ ਅਤੇ ਦੁਸ਼ਮਣ ਦੇ ਘੁਸਪੈਠ ਦੀ ਸਥਿਤੀ ਵਿੱਚ ਉਹਨਾਂ ਨੂੰ ਦਬਾਉਣ ਦੀ ਉੱਚ-ਪੱਧਰੀ ਯੋਗਤਾ ਦੀ ਸਿਖਲਾਈ ਦਿੱਤੀ ਗਈ ਸੀ। ITBP ਫੋਰਸ ਦੀਆਂ ਅੱਜ 56 ਬਟਾਲੀਅਨਾਂ ਅਤੇ 176 ਸਰਹੱਦੀ ਚੌਕੀਆਂ ਹਨ। ਇਸ ਤੋਂ ਇਲਾਵਾ ITBP ਕੋਲ ਚਾਰ ਮਾਹਰ ਬਟਾਲੀਅਨ, 17 ਸਿਖਲਾਈ ਕੇਂਦਰ, 15 ਸੈਕਟਰ ਹੈੱਡਕੁਆਰਟਰ ਅਤੇ ਲਗਭਗ 90,000 ਕਰਮਚਾਰੀ ਹਨ। ਫੋਰਸ ਨੇ ਹਿਮਾਲਿਆ ਦੀਆਂ ਸਰਹੱਦੀ ਚੌਕੀਆਂ (BPO) 'ਤੇ ਮਹਿਲਾ ਕਰਮਚਾਰੀਆਂ ਨੂੰ ਵੀ ਤਾਇਨਾਤ ਕੀਤਾ ਹੈ। ITBP ਕੋਲ ਇੱਕ K9 ਕੁੱਤਿਆਂ ਦਾ ਦਸਤਾ ਅਤੇ ਇੱਕ ਘੋੜਸਵਾਰ ਦਸਤਾ/ਪਸ਼ੂ ਟਰਾਂਸਪੋਰਟ ਵਿੰਗ ਵੀ ਹੈ। ਫੋਰਸ ਕੋਲ ਪਾਣੀ ਦਾ ਵਿੰਗ ਵੀ ਹੈ।

ਸ਼ੁਰੂ ਵਿੱਚ ਇਸ ਫੋਰਸ ਵਿੱਚ ਵੱਖ-ਵੱਖ ਯੂਨਿਟਾਂ ਦੇ ਸਿਰਫ਼ 1,472 ਕਰਮਚਾਰੀ ਸਨ, ਜਿਨ੍ਹਾਂ ਨੂੰ ਚਾਰ ਬਟਾਲੀਅਨਾਂ ਵਿੱਚ ਵਿਵਸਥਿਤ ਕੀਤਾ ਗਿਆ ਸੀ। ਸਰਕਾਰ ਨੇ ਇਸ ਦਾ ਵਿਸਤਾਰ ਕਰਨ ਦਾ ਫੈਸਲਾ ਕੀਤਾ ਅਤੇ ਪਹਾੜੀ ਖੇਤਰਾਂ ਦੇ ਸਥਾਨਕ ਲੋਕਾਂ ਦੀ ਭਰਤੀ ਕੀਤੀ ਕਿਉਂਕਿ ਉਹ ਭੂਮੀ ਅਤੇ ਵਾਤਾਵਰਣ ਤੋਂ ਪੂਰੀ ਤਰ੍ਹਾਂ ਜਾਣੂ ਸਨ। ਸਿਖਲਾਈ ਦੇਣ ਲਈ ਅਧਿਆਪਕਾਂ ਦੀ ਚੋਣ ਕੀਤੀ ਗਈ ਹੈ। ਇਸ ਫੋਰਸ ਦੀ ਵਰਤੋਂ 1965 ਅਤੇ 1971 ਦੇ ਭਾਰਤ-ਪਾਕਿਸਤਾਨ ਦੀ ਲੜਾਈ ਦੌਰਾਨ, ਜੰਮੂ ਅਤੇ ਕਸ਼ਮੀਰ ਸਰਹੱਦ ਉੱਤੇ ਕੀਤੀ ਗਈ।

ITBP ਨੇ 1965 ਦੀ ਭਾਰਤ-ਪਾਕਿਸਤਾਨ ਜੰਗ ਵਿੱਚ ਇੱਕ ਅਹਿਮ ਭੂਮਿਕਾ ਨਿਭਾਈ ਸੀ। ਇਸ ਨੇ ਪਾਕਿਸਤਾਨੀ ਘੁਸਪੈਠੀਆਂ ਦਾ ਸਫ਼ਾਇਆ ਕੀਤਾ ਸੀ ਅਤੇ ਰਾਜੌਰੀ ਜ਼ਿਲ੍ਹੇ (ਜੰਮੂ-ਕਸ਼ਮੀਰ) ਦੇ ਕਈ ਖੇਤਰਾਂ ਵਿੱਚ ਸਥਾਨਕ ਲੋਕਾਂ ਨੂੰ ਬਚਾਇਆ ਸੀ। 1971 ਦੀ ਭਾਰਤ-ਪਾਕਿ ਜੰਗ ਵਿੱਚ ਫੋਰਸ ਦੀ ਦਿਨ-ਰਾਤ ਗਸ਼ਤ ਨੇ ਪਾਕਿ ਘੁਸਪੈਠੀਆਂ ਨੂੰ ਭਜਾਇਆ ਅਤੇ ਉਨ੍ਹਾਂ ਨੂੰ ਟਿਕਣ ਨਹੀਂ ਦਿੱਤਾ। 1981-82 ਦੀਆਂ ਏਸ਼ੀਅਨ ਖੇਡਾਂ ਦੌਰਾਨ ਇੱਕ ਭਰੋਸੇਯੋਗ ਪ੍ਰਦਰਸ਼ਨ ਤੋਂ ਬਾਅਦ, ਭਾਰਤ ਸਰਕਾਰ ਨੇ CHOGM-1983 ਅਤੇ NAM-1983 ਦੌਰਾਨ ਅੱਤਵਾਦ ਵਿਰੋਧੀ ਸੁਰੱਖਿਆ ਕਵਰੇਜ ਪ੍ਰਦਾਨ ਕਰਨ ਲਈ ITBP ਨੂੰ ਜ਼ਿੰਮੇਵਾਰੀ ਸੌਂਪੀ।

ਫੋਰਸ ਦੀ ਅਗਵਾਈ ਡਾਇਰੈਕਟਰ ਜਨਰਲ-ਰੈਂਕ ਦੇ ਆਈਪੀਐਸ ਅਧਿਕਾਰੀ ਦੁਆਰਾ ਕੀਤੀ ਜਾਂਦੀ ਹੈ। ਏਡੀਜੀ ਪੱਧਰ 'ਤੇ, ਫੋਰਸ ਨੂੰ 'ਕਮਾਂਡਾਂ' ਵਿੱਚ ਵੰਡਿਆ ਗਿਆ ਹੈ ਅਤੇ ਆਈਜੀ ਪੱਧਰ 'ਤੇ, ਇਸ ਨੂੰ ਸਰਹੱਦਾਂ ਵਿੱਚ ਵੰਡਿਆ ਗਿਆ ਹੈ। ADGs ਨੂੰ ਤਿੰਨ ਵਿਭਾਗਾਂ ਵਿੱਚ ਵੰਡਿਆ ਗਿਆ ਹੈ: ADG ਹੈੱਡਕੁਆਰਟਰ ਪ੍ਰਸ਼ਾਸਕੀ ਕੰਮਾਂ ਤੋਂ ਇਲਾਵਾ ਸੰਚਾਲਨ ਅਤੇ ਖੁਫੀਆ ਜਾਣਕਾਰੀ ਦੀ ਦੇਖਭਾਲ, ADG ਪੱਛਮੀ ਕਮਾਂਡ ਲੇਹ ਅਤੇ ਦੇਹਰਾਦੂਨ ਸੈਕਟਰ ਲਈ ਜ਼ਿੰਮੇਵਾਰ ਹੈ ਅਤੇ ADG ਪੂਰਬੀ ਕਮਾਂਡ ਜੋ ਭੋਪਾਲ, ਈਟਾਨਗਰ ਅਤੇ ਲਖਨਊ ਸਰਹੱਦਾਂ ਦੀ ਦੇਖਭਾਲ ਕਰਦੀ ਹੈ।

ITBP ਪਹਾੜੀ ਖੇਤਰਾਂ ਵਿੱਚ ਤਾਇਨਾਤ ਹੋਣ ਕਰਕੇ, 2013 ਦੇ ਉੱਤਰਾਖੰਡ ਦੇ ਹੜ੍ਹਾਂ ਦੌਰਾਨ, ਫੋਰਸ ਨੇ ਸਭ ਤੋਂ ਪਹਿਲਾਂ ਜ਼ਿੰਮਵਾਰੀ ਸੰਭਾਲੀ ਅਤੇ ਸਾਰੇ ਪ੍ਰਭਾਵਿਤ ਖੇਤਰਾਂ ਵਿੱਚ ਵੱਡੇ ਪੱਧਰ ਉੱਤੇ ਬਚਾਅ ਅਤੇ ਰਾਹਤ ਮੁਹਿੰਮ ਚਲਾਈ। ਇਸਨੇ ਹੜ੍ਹ ਵਿੱਚ ਫਸੇ 33,009 ਸ਼ਰਧਾਲੂਆਂ ਨੂੰ ਬਚਾਇਆ। ਇਸ ਤੋਂ ਇਲਾਵਾ ITBP ਪਰਬਤਾਰੋਹੀ, ਸਕੀਇੰਗ, ਰਿਵਰ ਰਾਫਟਿੰਗ, ਆਈਸ ਹਾਕੀ ਆਦਿ ਵਰਗੀਆਂ ਸਾਹਸੀ ਖੇਡਾਂ ਵਿੱਚ ਮੋਹਰੀ ਰਹੀ ਹੈ। ਫੋਰਸ ਨੇ ਹੁਣ ਤੱਕ 209 ਪਰਬਤਾਰੋਹੀ ਮੁਹਿੰਮਾਂ ਨੂੰ ਸਫਲਤਾਪੂਰਵਕ ਪੂਰਾ ਕੀਤਾ ਹੈ, ਜੋ ਕਿ ਇੱਕ ਰਿਕਾਰਡ ਹੈ।

ITBP ਨੇ 7 ਪਦਮ ਸ਼੍ਰੀ, 2 ਕੀਰਤੀ ਚੱਕਰ, 6 ਸ਼ੌਰਿਆ ਚੱਕਰ, 1 ਸੈਨਾ ਮੈਡਲ, ਬਹਾਦਰੀ ਲਈ 19 ਰਾਸ਼ਟਰਪਤੀ ਪੁਲਿਸ ਮੈਡਲ, ਬਹਾਦਰੀ ਲਈ 91 ਪੁਲਿਸ ਮੈਡਲ, ਪਰਾਕਰਮ ਪਦਕ-79 ਅਤੇ ਰਾਸ਼ਟਰਪਤੀ ਤੋਂ ਕਈ ਸਨਮਾਨ ਹਾਸਲ ਕੀਤੇ ਹਨ। ਇਸ ਤੋਂ ਸਿਵਾ ਪ੍ਰਧਾਨ ਮੰਤਰੀ ਜੀਵਨ ਰੱਖਿਅਕ ਮੈਡਲ-86, ਜੀਵਨ ਰਕਸ਼ਾ ਪਦਕ-6, ਸਰਵੋਤਮ ਜੀਵਨ ਰਕਸ਼ਾ ਪਦਕ-2, ਉੱਤਮ ਜੀਵਨ ਰਕਸ਼ਾ ਪਦਕ-13, ਤੇਨਜਿੰਗ ਨੌਰਗੇ ਐਡਵੈਂਚਰ ਅਵਾਰਡ-12 ਆਦਿ ਇਸਦੀਆਂ ਪ੍ਰਾਪਤੀਆਂ ਹਨ।

ਪਿਛਲੇ ਸਾਲ, ITBP ਨੂੰ ਬਹਾਦਰੀ ਲਈ 20 ਪੁਲਿਸ ਮੈਡਲ ਅਤੇ ਮਿਸਾਲੀ ਸਾਹਸ ਅਤੇ ਡਿਊਟੀ ਪ੍ਰਤੀ ਸਮਰਪਣ ਲਈ 260 ਵਿਸ਼ੇਸ਼ ਕੇਂਦਰੀ ਗ੍ਰਹਿ ਮੰਤਰੀ ਆਪ੍ਰੇਸ਼ਨ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਨੂੰ ਬੇਹੱਦ ਚੁਣੌਤੀਪੂਰਨ ਭਾਰਤ-ਚੀਨ ਸਰਹੱਦ 'ਤੇ ਮਾਤ ਭੂਮੀ ਦੀ ਸੁਰੱਖਿਆ ਲਈ ਵੀ ਸਨਮਾਨਿਤ ਕੀਤਾ ਗਿਆ ਸੀ। ITBP ਮਾਰਚਿੰਗ ਦਲ ਨੇ ਗਣਤੰਤਰ ਦਿਵਸ ਪਰੇਡ ਵਿੱਚ ਛੇ ਵਾਰ ਸਰਵੋਤਮ ਮਾਰਚਿੰਗ ਕੰਟੀਜੈਂਟ ਟਰਾਫੀ ਜਿੱਤੀ ਹੈ। 1998 ਅਤੇ 2018 ਵਿੱਚ ਗਣਤੰਤਰ ਦਿਵਸ 'ਤੇ ਰਾਜਪਥ 'ਤੇ ITBP ਦੀ ਵੀ ਦਿਖਾਈ ਗਈ।

ਸਾਲ 2020-21 ਵਿੱਚ ਸਰਕਾਰ ਦੁਆਰਾ ਮਨਜ਼ੂਰ ਕੀਤਾ ਗਿਆ ITBP ਦਾ ਸਾਲਾਨਾ ਬਜਟ 6,150.15 ਕਰੋੜ ਰੁਪਏ ਸੀ ਅਤੇ 2021-2022 ਵਿੱਚ ਇਹ 6,567.17 ਕਰੋੜ ਰੁਪਏ ਅਤੇ 2022-2023 ਵਿੱਚ ਇਹ 7,461.28 ਕਰੋੜ ਰੁਪਏ ਹੈ।

ਜ਼ਿਕਰਯੋਗ ਹੈ ਕਿ ਆਈਟੀਬੀਪੀ ਅਗਲੇ ਪੰਜ ਸਾਲਾਂ ਵਿੱਚ ਆਪਣੀ ਤਾਕਤ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਲਗਭਗ ਸੱਤ ਬਟਾਲੀਅਨਾਂ ਨੂੰ ਅਰੁਣਾਚਲ ਪ੍ਰਦੇਸ਼ ਦੀ ਤਾਇਨਾਤੀ ਲਈ ਜਲਦੀ ਹੀ ਮਨਜ਼ੂਰੀ ਦਿੱਤੀ ਜਾਵੇਗੀ। 2030 ਤੱਕ ਇਸ ਦੇ ਰੈਂਕ ਵਿੱਚ 1 ਲੱਖ ਤੋਂ ਵੱਧ ਕਰਮਚਾਰੀ ਹੋਣਗੇ।

ਫੋਰਸ ਲਾਈਵ ਅਤੇ ਐਕਸਕਲੂਸਿਵ ਸੰਚਾਰ ਲਈ ਸਿੱਧੀ ਸੈਟੇਲਾਈਟ ਕਨੈਕਟੀਵਿਟੀ ਦੀ ਵੀ ਭਾਲ ਕਰ ਰਹੀ ਹੈ। ਇਹ ਚੀਨ ਦੀਆਂ ਸਰਹੱਦਾਂ 'ਤੇ ਆਪਣੀ ਮੌਜੂਦਗੀ ਨੂੰ ਮਜ਼ਬੂਤ ਕਰੇਗੀ ਕਿਉਂਕਿ ਵੱਧ ਤੋਂ ਵੱਧ ਭਾਰਤ-ਚੀਨ ਸਰਹੱਦੀ ਸੜਕਾਂ (ICBRs) ਨਿਰਮਾਣ ਅਧੀਨ ਹਨ। ਆਈਸੀਬੀਆਰ ਦੇ ਪੜਾਅ I ਅਤੇ II ਵਿੱਚ ਦਰਜਨਾਂ ਰਣਨੀਤਕ ਸੜਕਾਂ ਦੇ ਸਫਲਤਾਪੂਰਵਕ ਮੁਕੰਮਲ ਹੋਣ ਤੋਂ ਬਾਅਦ, ਇਸਦੇ ਤੀਜੇ ਪੜਾਅ ਨੂੰ ਸਰਕਾਰ ਦੁਆਰਾ ਬਰਾਬਰ ਸਮਰਥਨ ਪ੍ਰਾਪਤ ਸੀ।

Published by:Rupinder Kaur Sabherwal
First published:

Tags: Border, India, Police