Home /News /explained /

Mindset of Job Seekers: ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਕਿਉਂ ਜ਼ਰੂਰੀ ਹੈ ਮਜ਼ਬੂਤ "Mindset", ਜਾਣੋ

Mindset of Job Seekers: ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਕਿਉਂ ਜ਼ਰੂਰੀ ਹੈ ਮਜ਼ਬੂਤ "Mindset", ਜਾਣੋ

Mindset of Job Seekers: ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਕਿਉਂ ਜ਼ਰੂਰੀ ਹੈ ਮਜ਼ਬੂਤ "Mindset" ?

Mindset of Job Seekers: ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਕਿਉਂ ਜ਼ਰੂਰੀ ਹੈ ਮਜ਼ਬੂਤ "Mindset" ?

Mindset of Job Seekers :  ਅੱਜ ਦੇ ਸਮੇਂ ਵਿੱਚ ਨੌਕਰੀ ਦੀ ਭਾਲ ਕਰਨ ਵਾਲੇ ਨੌਜਵਾਨ ਮੁੰਡੇ ਕੁੜੀਆਂ ਲਈ ਬਹੁਤ ਸਾਰੀ ਜਾਣਕਾਰੀ ਪਹਿਲਾਂ ਤੋਂ ਹੀ ਮੌਜੂਦ ਹੈ ਜੋ ਉਨ੍ਹਾਂ ਦਾ ਕੰਮ ਆਸਾਨ ਕਰ ਦਿੰਦੀ ਹੈ। ਜਿਸ ਕੰਪਨੀ ਵਿੱਚ ਤੁਸੀਂ ਨੌਕਰੀ ਕਰਨਾ ਚਾਹੁੰਦੇ ਹੋ ਉਸ ਦਾ ਪੂਰਾ ਇਤਿਹਾਸ ਤੁਹਾਨੂੰ ਪਹਿਲਾਂ ਤੋਂ ਹੀ ਪਤਾ ਹੁੰਦਾ ਹੈ। ਤੁਸੀਂ ਉਸ ਕੰਪਨੀ ਵਿੱਚ ਪਹਿਲਾਂ ਤੋਂ ਕੰਮ ਕਰ ਰਹੇ ਜਾਂ ਕਰ ਚੁੱਕੇ ਕਰਮਚਾਰੀਆਂ ਨਾਲ ਵੀ ਸੰਪਰਕ ਕਰ ਸਕਦੇ ਹੋ। ਇੰਝ ਕਰਨ ਨਾਲ ਤੁਸੀਂ ਆਪਣੀ ਮਨਪਸੰਦ ਦੀ ਕੰਪਨੀ ਵਿੱਚ ਨੌਕਰੀ ਲਈ ਅਪਲਾਈ ਕਰ ਸਕਦੇ ਹੋ।

ਹੋਰ ਪੜ੍ਹੋ ...
  • Share this:
Mindset of Job Seekers :  ਅੱਜ ਦੇ ਸਮੇਂ ਵਿੱਚ ਨੌਕਰੀ ਦੀ ਭਾਲ ਕਰਨ ਵਾਲੇ ਨੌਜਵਾਨ ਮੁੰਡੇ ਕੁੜੀਆਂ ਲਈ ਬਹੁਤ ਸਾਰੀ ਜਾਣਕਾਰੀ ਪਹਿਲਾਂ ਤੋਂ ਹੀ ਮੌਜੂਦ ਹੈ ਜੋ ਉਨ੍ਹਾਂ ਦਾ ਕੰਮ ਆਸਾਨ ਕਰ ਦਿੰਦੀ ਹੈ। ਜਿਸ ਕੰਪਨੀ ਵਿੱਚ ਤੁਸੀਂ ਨੌਕਰੀ ਕਰਨਾ ਚਾਹੁੰਦੇ ਹੋ ਉਸ ਦਾ ਪੂਰਾ ਇਤਿਹਾਸ ਤੁਹਾਨੂੰ ਪਹਿਲਾਂ ਤੋਂ ਹੀ ਪਤਾ ਹੁੰਦਾ ਹੈ। ਤੁਸੀਂ ਉਸ ਕੰਪਨੀ ਵਿੱਚ ਪਹਿਲਾਂ ਤੋਂ ਕੰਮ ਕਰ ਰਹੇ ਜਾਂ ਕਰ ਚੁੱਕੇ ਕਰਮਚਾਰੀਆਂ ਨਾਲ ਵੀ ਸੰਪਰਕ ਕਰ ਸਕਦੇ ਹੋ। ਇੰਝ ਕਰਨ ਨਾਲ ਤੁਸੀਂ ਆਪਣੀ ਮਨਪਸੰਦ ਦੀ ਕੰਪਨੀ ਵਿੱਚ ਨੌਕਰੀ ਲਈ ਅਪਲਾਈ ਕਰ ਸਕਦੇ ਹੋ।

ਪਰ ਇੱਕ ਗੱਲ ਧਿਆਨ ਦੇਣਯੋਗ ਗੱਲ ਇਹ ਹੈ ਕਿ ਵਿਅਕਤੀ ਦੀ ਮਾਨਸਿਕਤਾ ਜਾਂ ਉਸ ਦਾ ਮਾਈਂਡ ਸੈੱਟ ਉਸ ਲਈ ਨਵੇਂ-ਨਵੇਂ ਮੌਕੇ ਪੈਦਾ ਕਰ ਸਕਦਾ ਹੈ। ਭਾਵੇਂ ਤੁਸੀਂ ਨੌਕਰੀ ਤੋਂ ਪਹਿਲਾਂ ਆਪਣਾ ਕੋਈ ਸਟਾਰਟ-ਅਪ ਸ਼ੁਰੂ ਕਰਨ ਵਿੱਚ ਫੇਲ ਹੋ ਗਏ ਹੋਵੋ ਪਰ ਤੁਹਾਨੂੰ ਆਪਣੇ ਦਿਮਾਗ ਵਿੱਚ ਅਜਿਹਾ ਮਾਈਂਡ ਸੈੱਟ ਤਿਆਰ ਕਰਨਾ ਹੈ ਕਿ ਉਹ ਚੁਣੌਤੀਆਂ ਦਾ ਸਾਹਮਣਾ ਕਰ ਸਕਦਾ ਹੈ ਤੇ ਹਰ ਸਮੱਸਿਆ ਨੂੰ ਸਮਝ ਕੇ ਉਸ ਦਾ ਹੱਲ ਵੀ ਲੱਭ ਸਕਦਾ ਹੈ।

ਨੌਕਰੀ ਦੀ ਭਾਲ ਕਰਦੇ ਹੋਏ ਆਪਣੇ ਅੰਦਰ ਅਜਿਹੀ ਮਾਨਸਿਕਤਾ ਤਿਆਰ ਕਰਨਾ ਤੁਹਾਡੇ ਲਈ ਕਾਫੀ ਵਧੀਆ ਸਾਬਤ ਹੋ ਸਕਦਾ ਹੈ। ਅਜਿਹੇ ਯਤਨਾਂ ਨਾਲ ਲੀਡਰਸ਼ਿਪ ਕੁਆਲਿਟੀ ਪੈਦਾ ਹੋਵੇਗੀ। ਇਸ ਤੋਂ ਇਲਾਵਾ ਤੁਸੀਂ ਕਿਸੇ ਸਟਾਰਟਅੱਪ ਕੰਪਨੀ ਵਿੱਚ ਨੌਕਰੀ ਦੀ ਭਾਲ ਕਰ ਰਹੇ ਹੋ ਜਾਂ ਕਿਸੇ ਐਂਟਰਪ੍ਰਾਈਜ਼ ਵਿੱਚ ਇਹ ਮਾਈਂਡਸੈੱਟ ਹੋਣਾ ਵੀ ਬਹੁਤ ਜ਼ਰੂਰੀ ਹੈ। ਅੱਜ ਅਸੀਂ ਇਸੇ ਬਾਰੇ ਚਰਚਾ ਕਰਾਂਗੇ ਕਿ ਸ਼ੁਰੂਆਤੀ ਸਥਿਤੀ ਵਿੱਚ ਉੱਠਦੇ ਕਾਰੋਬਾਰਾਂ ਜਿਨ੍ਹਾਂ ਨੂੰ ਸਟਾਰਟਅੱਪ ਕਿਹਾ ਜਾਂਦਾ ਹੈ ਤੇ ਸਾਲਾਂ ਸਥਾਪਿਤ ਹੋਏ ਕਾਰੋਬਾਰਾਂ ਜਿਨ੍ਹਾਂ ਨੂੰ ਅਸੀਂ ਐਂਟਰਪ੍ਰਾਈਜ਼ ਕਹਿੰਦੇ ਹਾਂ, ਇਨ੍ਹਾਂ ਦੋ ਤਰ੍ਹਾਂ ਦੀਆਂ ਕੰਪਨੀਆਂ ਵਿੱਚ ਨੌਕਰੀ ਕਰਨ ਲਈ ਤੁਹਾਡਾ ਮਾਈਂਡਸੈੱਟ ਕੀ ਹੋਣਾ ਚਾਹੀਦਾ ਹੈ।

ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸਟਾਰਟਅੱਪ ਦੀ : ਜਦੋਂ ਕਰਮਚਾਰੀਆਂ ਨੂੰ ਭਰਤੀ ਕਰਨ ਦੀ ਗੱਲ ਆਉਂਦੀ ਹੈ ਤਾਂ ਸਟਾਰਟਅੱਪਸ ਦਾ ਇੱਕ ਵੱਖਰਾ ਤਰੀਕਾ ਹੁੰਦਾ ਹੈ। ਉਹ ਪੂਰੀ ਤਰ੍ਹਾਂ ਇਸ ਅਧਾਰ 'ਤੇ ਨਿਯੁਕਤ ਕਰਦੇ ਹਨ ਕਿ ਉਮੀਦਵਾਰ ਕਿਵੇਂ ਮਹੱਤਵਪੂਰਨ ਤਬਦੀਲੀ ਲਿਆ ਸਕਦਾ ਹੈ, ਉਨ੍ਹਾਂ ਦੇ ਕੰਮਕਾਜ, ਤਕਨੀਕੀ, ਮਾਰਕੀਟਿੰਗ, ਵਿਕਰੀ, ਜਾਂ ਕਿਸੇ ਹੋਰ ਵਿਭਾਗ ਵਿੱਚ ਵਧੀਆ ਬਦਲਾਅ ਲਿਆ ਸਕਦਾ ਹੈ ਜਾਂ ਨਹੀਂ। ਇਸੇ ਆਧਾਰ ਉੱਤੇ ਉਹਨਾਂ ਦੀ ਇੰਟਰਵਿਊ ਕੀਤੀ ਜਾਂਦੀ ਹੈ। ਸਟਾਰਟਅੱਪ ਵੱਖ-ਵੱਖ ਪੜਾਵਾਂ ਉੱਤੇ ਭਰਤੀ ਕਰਦੇ ਹਨ ਇਹ ਪੜਾਅ ਸਟਾਰਟਅੱਪ ਦੀ ਨਵੀਨਤਮ ਸ਼ੁਰੂਆਤ, ਸਟਾਰਟਅੱਪ ਦਾ ਵਿਕਾਸ ਪੜਾਅ ਤੇ ਸਟਾਰਟਅੱਪ ਦਾ ਹਾਈਪਰ-ਗਰੋਥ ਪੜਾਅ ਹੁੰਦਾ ਹੈ।

ਜਦੋਂ ਕਿਸੇ ਸਟਾਰਟਅੱਪ ਦੀ ਨਵੀਨਤਮ ਸ਼ੁਰੂਆਤ ਹੁੰਦੀ ਹੈ ਤਾਂ ਇਸ ਦਾ ਮਤਲਬ ਹੈ ਕਿ ਕਿਸੇ ਆਈਡੀਆ ਉੱਤੇ ਹੁਣੇ-ਹੁਣੇ ਕੰਮ ਹੋਣਾ ਸ਼ੁਰੂ ਹੋਇਆ ਹੈ ਤੇ ਕੋਰ ਟੀਮ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਤੇ ਫੰਡ ਇਕੱਠਾ ਕੀਤੇ ਜਾ ਰਹੇ ਹਨ ਨਾਲ ਹੀ ਕਾਰੋਬਾਰੀ ਮਾਡਲ ਬਣਾਇਆ ਜਾ ਰਿਹਾ ਹੈ, ਇਹ ਸਮਾਂ ਨਵੇਂ ਤੇ ਤਜਰਬੇਕਾਰ ਲੋਕਾਂ ਨੂੰ ਨੌਕਰੀ ਉੱਤੇ ਰੱਖਣ ਦਾ ਸਹੀ ਸਮਾਂ ਹੁੰਦਾ ਹੈ। ਅਜਿਹੀਆਂ ਨੌਕਰੀਆਂ ਲਈ ਉਮੀਦਵਾਰ ਦਾ ਮਾਈਂਡਸੈੱਟ ਕੰਪਨੀ ਦੀ ਗਰੋਥ ਲਈ ਵੱਧ ਤੋਂ ਵੱਧ ਫਾਇਦੇਮੰਦ ਹੋ ਸਕਦਾ ਹੈ।

ਉਮੀਦਵਾਰ ਨੂੰ ਉਨ੍ਹਾਂ ਦੀ ਡਿਗਰੀ ਜਾਂ ਤਜਰਬੇ ਦੇ ਅਧਾਰ 'ਤੇ ਘੱਟ ਤੇ ਯੋਗਤਾ ਦੇ ਅਧਾਰ ਉੱਤੇ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ। ਇਹ ਨੌਕਰੀਆਂ ਕਾਫੀ ਮਜ਼ੇਦਾਰ ਹੋ ਸਕਦੀਆਂ ਹਨ ਜੇ ਤੁਸੀਂ ਆਪਣਾ ਇੱਕ ਪੱਕਾ ਮਾਈਂਡਸੈੱਟ ਬਣਾਇਆ ਹੋਵੇ। ਅਜਿਹੀਆਂ ਕਈ ਉਦਾਹਰਣਾਂ ਹਨ ਜਿੱਥੇ ਸਟਾਰਟਅੱਪਸ ਦੇ ਸ਼ੁਰੂਆਤੀ ਕਰਮਚਾਰੀ ਇੰਟਰਪ੍ਰਿਓਰ ਸਨ ਤੇ ਕੰਪਨੀ ਨੂੰ ਇੱਕ ਵੱਡੀ ਉਚਾਈ ਉੱਤੇ ਲੈ ਗਏ। ਭਾਰਤ ਵਿੱਚ ਫਲਿੱਪਕਾਰਟ ਇਸ ਦੀ ਪ੍ਰਮੁੱਖ ਉਦਾਹਰਣ ਹੈ।

ਫਲਿੱਪਕਾਰਟ ਵਿੱਚ ਕੰਮ ਕਰ ਚੁੱਕੇ ਕਈ ਕਰਮਚਾਰੀਆਂ ਨੇ ਆਪਣੇ ਸਟਾਰਟਅੱਪ ਖੋਲੇ ਹਨ । ਉਡਾਨ (Udaan) ਤੇ ਕਿਉਰਫਿਟ (Curefit) ਇਸ ਦੇ ਪ੍ਰਮੁੱਖ ਉਦਾਹਰਣ ਹਨ। ਵਿਦੇਸ਼ਾਂ ਵਿੱਚ, ਸਾਡੇ ਕੋਲ ਪੇਪਾਲ ਦੀ ਵਿਸ਼ਵ-ਪ੍ਰਸਿੱਧ ਉਦਾਹਰਣ ਹੈ। ਉਹਨਾਂ ਦੇ ਸ਼ੁਰੂਆਤੀ ਪੜਾਅ ਦੇ ਕਰਮਚਾਰੀਆਂ ਨੇ LinkedIn, Tesla, Palantir, Youtube, ਅਤੇ ਕਈ ਯੂਨੀਕੋਰਨ ਅਤੇ ਉੱਦਮ ਵਰਗੀਆਂ ਕੰਪਨੀਆਂ ਦੀ ਸਥਾਪਨਾ ਕੀਤੀ ਹੈ। ਇਹਨਾਂ ਨੌਕਰੀਆਂ ਵਿੱਚ, ਤੁਹਾਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਚਾਹੀਦਾ ਹੈ, ਸਿੱਖਦੇ ਰਹਿਣਾ ਅਤੇ ਬਿਹਤਰ ਬਣਨਾ ਚਾਹੀਦਾ ਹੈ, ਅਤੇ ਹਮੇਸ਼ਾ ਆਪਣੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਹੁਣ ਗੱਲ ਕਰਦੇ ਹਾਂ ਉੱਦਮ ਜਾਂ ਐਂਟਰਪ੍ਰਾਈਜ਼ ਦੀ : ਐਂਟਰਪ੍ਰਾਈਜ਼ਾਂ ਕੋਲ ਭਰਤੀ ਲਈ ਇੱਕ ਢਾਂਚਾਗਤ ਤਰੀਕਾ ਹੁੰਦਾ ਹੈ। ਜਦੋਂ ਕਿਸੇ ਸਥਾਪਿਤ ਕੰਪਨੀ ਨੇ ਇੱਕ ਨਵੀਂ ਉਤਪਾਦ ਲਾਈਨ ਸ਼ੁਰੂ ਕਰਨੀ ਹੋਵੇ ਜਾਂ ਮੌਜੂਦਾ ਉਤਪਾਦ ਲਾਈਨ ਵਿੱਚ ਵਿਸਥਾਰ ਕਰਨਾ ਹੋਵੇ ਤਾਂ ਉਨ੍ਹਾਂ ਵੱਲੋਂ ਭਰਤੀ ਕੀਤੀ ਜਾਂਦੀ ਹੈ। ਤਜਰਬਾ ਜ਼ਿਆਦਾ ਹੋਣ ਕਾਰਨ ਐਂਟਰਪ੍ਰਾਈਜ਼ਾਂ ਲਈ ਭਾਵੇਂ ਨਵੀਂ ਭਰਤੀ ਵਿੱਚ ਰਿਸਕ ਘੱਟ ਹੁੰਦਾ ਹੈ ਪਰ ਫਿਰ ਵੀ, ਜਦੋਂ ਐਂਟਰਪ੍ਰਾਈਜ਼ਾਂ ਦਾ ਮੁਕਾਬਲਾ ਸਟਾਰਟਅੱਪਸ ਨਾਲੋ ਹੋਵੇ ਤਾਂ ਉਹ ਅਜਿਹੇ ਉਮੀਦਵਾਰਾਂ ਦੀ ਵੀ ਭਾਲ ਕਰਦੇ ਹਨ ਜੋ ਚੀਜ਼ਾਂ ਨੂੰ ਬਦਲ ਸਕਣ ਅਤੇ ਉੱਤਮ ਉਤਪਾਦਾਂ ਨੂੰ ਬਣਾਉਣ ਅਤੇ ਵੇਚ ਕੇ ਨਵੇਂ ਸਟਾਰਟਅੱਪਸ ਨਾਲ ਮੁਕਾਬਲਾ ਕਰਨ ਵਿੱਚ ਉਹਨਾਂ ਦੀ ਮਦਦ ਕਰ ਸਕਣ। ਅਸੀਂ Amazon, Walmart, Paypal, ਅਤੇ Cisco ਵਰਗੇ ਸੈਂਕੜੇ ਉਦਯੋਗਾਂ ਦੀ ਉਦਾਹਰਣ ਲੈ ਸਕਦੇ ਹਾਂ। ਉਨ੍ਹਾਂ ਨੇ ਸਭ ਤੋਂ ਵਧੀਆ ਕਰਮਚਾਰੀਆਂ ਦੀ ਭਰਤੀ ਕਰਨ ਵਿੱਚ ਨਿਪੁਨਤਾ ਤੇ ਐਗ੍ਰੈਸ਼ਨ ਦਿਖਾਈ ਹੈ।

ਇਹ ਕੰਪਨੀਆਂ ਅਜਿਹੇ ਕਰਮਚਾਰੀਆਂ ਦੀ ਭਾਲ ਕਰਦੀਆਂ ਹਨ ਜੋ ਪ੍ਰਫਾਰਮ ਕਰ ਸਕਣ ਤੇ ਜਲਦੀ ਤੋਂ ਜਲਦੀ ਸਕਾਰਾਤਮਕ ਨਤੀਜੇ ਦੇ ਸਕਣ। ਹਾਈਪਰਗਰੋਥ ਕੰਪਨੀਆਂ ਵੀ ਵਧੀਆ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਹਇਰ ਕਰਨ ਵਾਲੀਆਂ ਕੰਪਨੀਆਂ ਵਿੱਚ ਸ਼ਾਮਲ ਹੋ ਗਈਆਂ ਹਨ। ਇਸ ਵਿੱਚ ਕਰਮਚਾਰੀ ਦਾ ਬੈਕਗ੍ਰਾਉਂਡ ਚੈੱਕ ਕੀਤਾ ਜਾਂਦਾ ਹੈ ਤੇ ਦੇਖਿਆ ਜਾਂਦਾ ਹੈ ਕਿ ਭਰਤੀ ਕੀਤਾ ਜਾਣ ਵਾਲਾ ਕਰਮਚਾਰੀ ਵਧੀਆ ਪ੍ਰਦਰਸ਼ਨ ਕਰ ਵੀ ਸਕਦਾ ਹੈ ਜਾਂ ਨਹੀਂ।

ਹੁਣ ਅਸੀਂ ਅਜਿਹੀਆਂ ਨੌਕਰੀਆਂ ਲਈ ਲੋੜੀਂਦੇ ਮਾਈਂਡਸੈੱਟ ਬਾਰੇ ਗੱਲ ਕਰੀਏ ਤਾਂ ਤੁਹਾਨੂੰ ਤੇਜ਼ੀ ਨਾਲ ਸਿੱਖਣ ਅਤੇ ਸਿੱਖਣ ਲਈ ਤਿਆਰ ਰਹਿਣ ਵਰਗੀ ਮਾਨਸਿਕਤਾ ਰੱਖਣੀ ਹੋਵੇਗੀ ਤਾਂ ਹੀ ਤੁਸੀਂ ਅਜਿਹੀਆਂ ਕੰਪਨੀਆਂ ਵਿੱਚ ਨੌਕਰੀ ਹਾਸਲ ਕਰ ਸਕਦੇ ਹੋ। ਦੁਨੀਆ ਤੇਜ਼ੀ ਨਾਲ ਬਦਲ ਰਹੀ ਹੈ, ਅਤੇ Twilio, GoJek, Swiggy, ਅਤੇ Postman ਵਰਗੀਆਂ ਕੰਪਨੀਆਂ ਹਨ ਜੋ ਸਿਰਫ ਕਾਗਜ਼ 'ਤੇ ਤਜਰਬੇ ਦੀ ਬਜਾਏ ਹੈਂਡ-ਆਨ ਐਕਸਪੀਰੀਅੰਸ ਨੂੰ ਦੇਖ ਕੇ ਨੌਕਰੀ ਦਿੰਦੀਆਂ ਹਨ। ਅਜਿਹੇ ਅਹੁਦਿਆਂ ਨੂੰ ਹਾਸਲ ਕਰਨ ਲਈ ਉਮੀਦਵਾਰ ਦੀ ਮਾਨਸਿਕਤਾ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ।
Published by:rupinderkaursab
First published:

Tags: Amazon, Health, Job, Jobs, Recruitment

ਅਗਲੀ ਖਬਰ