ਪੈਸਾ ਸਾਡੇ ਜੀਵਨ ਵਿੱਚ ਬਹੁਤ ਅਹਿਮੀਅਤ ਰੱਖਦਾ ਹੈ। ਅੱਜ ਦੇ ਸਹੂਲਤਾਂ ਭਰੇ ਯੁੱਗ ਵਿੱਚ ਇਸਦੇ ਮਾਇਨੇ ਹੋਰ ਵੀ ਵਧ ਗਏ ਹਨ। ਸਮਾਜ ਵਿੱਚ ਰਿਸ਼ਤਿਆ ਨਾਲੋਂ ਪੈਸਾ ਵਧੇਰੇ ਅਹਿਮ ਹੁੰਦਾ ਜਾ ਰਿਹਾ ਹੈ। ਇਸਦੇ ਨਾਲ ਹੀ ਵਿੱਤੀ ਸੁਤੰਤਰਤਾ ਹਰ ਕਿਸਮ ਦੀ ਦੁਰਵਰਤੋਂ ਤੋਂ ਆਜ਼ਾਦੀ ਪ੍ਰਦਾਨ ਕਰ ਸਕਦੀ ਹੈ। ਜਦੋਂ ਵਿੱਤੀ ਸੁਤੰਤਰਤਾ ਦੀ ਗੱਲ ਆਉਂਦੀ ਹੈ, ਤਾਂ ਅੱਜ ਦੇ ਸਮੇਂ ਵਿੱਚ ਵੀ ਲਿੰਗ ਮਾਇਨੇ ਰੱਖਦਾ ਹੈ। ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ ਵਿੱਚ ਔਰਤਾਂ ਕੋਲ ਵਿੱਤੀ ਆਜ਼ਾਦੀ ਨਹੀਂ ਹੈ।
ਤੁਹਾਨੂੰ ਦੱਸ ਦੇਈਏ ਕਿ ਔਰਤਾਂ ਜਾਂ ਕਿਸੇ ਨਾਲ ਵੀ ਹੋਣ ਵਾਲਾ ਵਿੱਤੀ ਦੁਰਵਿਹਾਰ ਗੰਭੀਰ ਅਤੇ ਨੁਕਸਾਨਦੇਹ ਹੈ। ਜਦੋਂ ਕੋਈ ਔਰਤ ਅਪਮਾਨਜਨਕ ਰਿਸ਼ਤੇ ਤੋਂ ਬਾਹਰ ਨਿਕਲਣ ਲਈ ਕਾਨੂੰਨ ਦੀ ਮਦਦ ਮੰਗਦੀ ਹੈ, ਤਾਂ ਇਹ ਉਸ ਦੇ ਸਮੁੱਚੇ ਜੀਵਨ ਅਤੇ ਸ਼ਖਸੀਅਤ 'ਤੇ ਇਸਦਾ ਪ੍ਰਭਾਵ ਪੈਂਦਾ ਹੈ।
ਕੀ ਹੈ ਵਿੱਤੀ ਦੁਰਵਿਵਹਾਰ
ਵਿੱਤੀ ਦੁਰਵਿਵਹਾਰ ਦੁਰਵਿਵਹਾਰ ਦਾ ਇੱਕ ਰੂਪ ਹੈ। ਵਿੱਤੀ ਦੁਰਵਿਵਹਾਰ ਵਿੱਚ ਕਿਸੇ ਵੱਲੋਂ ਵੀ ਆਪਣੇ ਸਾਥੀ ਦੀ ਆਰਥਿਕ ਸਰੋਤਾਂ ਤੱਕ ਪਹੁੰਚ ਉੱਤੇ ਕੰਟਰੋਲ ਕੀਤਾ ਜਾਂਦਾ ਹੈ। ਇਸਦੇ ਨਾਲ ਹੀ ਉਹ ਆਪਣੇ ਸਾਥੀ ਨੂੰ ਆਰਥਿਕ ਪੱਖੋਂ ਉਸਦੇ ਉਪਰ ਨਿਰਭਰ ਰਹਿਣ ਲਈ ਮਜ਼ਬੂਰ ਵੀ ਕਰਦਾ ਹੈ। ਇਸ ਤਰ੍ਹਾਂ ਵਿੱਤੀ ਦੁਰਵਿਵਿਹਾਰ ਦਾ ਸ਼ਿਕਾਰ ਹੋਣ ਵਾਲੇ ਦੀ ਆਰਥਿਕ ਸਮਰੱਥਾ ਘੱਟ ਹੋ ਜਾਂਦੀ ਹੈ। ਇਹ ਜ਼ਿਆਦਾਤਰ ਔਰਤਾਂ ਨਾਲ ਹੁੰਦਾ ਹੈ।
ਪੈਸਾ ਕਿਵੇਂ ਕਰ ਰਿਹਾ ਰਿਸ਼ਤਿਆਂ ਨੂੰ ਪ੍ਰਭਾਵਿਤ
ਉਧਾਰ ਦਿੱਤੇ ਪੈਸੇ ਦੇ ਕਰਕੇ ਬਹੁਤ ਸਾਰੇ ਰਿਸ਼ਤੇ ਟੁੱਟ ਜਾਂਦੇ ਹਨ। ਕਿਸੇ ਗਹਿਰ ਰਿਸ਼ਤੇ ਤੋਂ ਬਿਨ੍ਹਾਂ ਕਿਸੇ ਨੂੰ ਵੀ ਕਰਜ਼ੇ ਦਾ ਭੁਗਤਾਨ ਕਰਨ ਵਿੱਚ ਮਦਦ ਲਈ ਪੈਸੇ ਨਾ ਦਿਓ। ਜੇ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਹਾਨੂੰ ਉਧਾਰ ਦੇਣਾ ਚਾਹੀਦਾ ਹੈ, ਤਾਂ ਇੱਕ ਹਸਤਾਖਰਿਤ ਜਾਂ ਇਕਰਾਰਨਾਮਾ ਜ਼ਰੂਰ ਲਓ। ਤਾਂ ਜੋ ਤੁਹਾਡਾ ਰਿਸ਼ਤਾ ਚੰਗਾ ਬਣਇਆ ਰਹੇ।
ਕੁਝ ਮਾਮਲਿਆਂ ਵਿੱਚ, ਆਦਮੀ ਔਰਤ ਨੂੰ ਘਰ ਵਿੱਚ ਰਹਿਣ ਅਤੇ ਆਪਣੀ ਸਾਰੀ ਪ੍ਰਤਿਭਾ ਅਤੇ ਸਿੱਖਿਆ ਨੂੰ ਸ਼ੈਲਫ ਵਿੱਚ ਰੱਖਣ ਦੀ ਸਲਾਹ ਦਿੰਦੇ ਹਨ। ਔਰਤ ਕੋਲ ਕੰਮ ਕਰਨ ਜਾਂ ਨਾ ਕਰਨ ਦਾ ਵਿਕਲਪ ਹੁੰਦਾ ਹੈ। ਜੇਕਰ ਆਦਮੀ ਇਹ ਨਿਯੰਤਰਿਤ ਕਰ ਰਿਹਾ ਹੈ ਕਿ ਉਸਦਾ ਸਾਥੀ ਕੰਮ ਕਰਦਾ ਹੈ ਜਾਂ ਨਹੀਂ, ਤਾਂ ਇਹ ਰਿਸ਼ਤੇ ਲਈ ਚੰਗਾ ਨਹੀਂ ਹੈ।
ਜੇਕਰ ਤੁਹਾਡਾ ਸਾਥੀ ਆਪਣੀ ਤਨਖਾਹ ਬੈਂਕ ਵਿੱਚ ਪਾਉਂਦਾ ਹੈ ਅਤੇ ਇਹ ਤੁਸੀਂ ਹੀ ਹੋ ਜੋ ਤੁਹਾਡੀ ਸਾਰੀ ਆਮਦਨ ਘਰ ਦੇ ਖਰਚਿਆਂ 'ਤੇ ਖਰਚ ਕਰਦੇ ਹੋ, ਤਾਂ ਪੈਸਾ ਤੁਹਾਡੇ ਰਿਸ਼ਤੇ ਵਿੱਚ ਸੰਤੁਲਿਤ ਭੂਮਿਕਾ ਨਹੀਂ ਨਿਭਾ ਸਕਦਾ। ਤੁਹਾਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਦੋਵੇਂ ਧਿਰਾਂ ਕਿਸੇ ਵੀ ਤਰੀਕੇ ਨਾਲ ਰਿਸ਼ਤੇ ਵਿੱਚ ਆਪਣੇ ਪੈਸੇ ਦਾ ਨਿਵੇਸ਼ ਕਰ ਰਹੀਆਂ ਹਨ।
ਕਿਵੇਂ ਕਰੀਏ ਵਿੱਤੀ ਦੁਰਵਿਵਹਾਰ ਤੋਂ ਬਚਾਅ
ਜਦੋਂ ਕੋਈ ਇਹ ਸਵੀਕਾਰ ਕਰਦਾ ਹੈ ਕਿ ਕੋਈ ਵਿਅਕਤੀ ਉਹਨਾਂ ਦਾ ਵਿੱਤੀ ਤੌਰ 'ਤੇ ਦੁਰਵਿਵਹਾਰ ਕਰ ਰਿਹਾ ਹੈ, ਤਾਂ ਕੁਝ ਤਰੀਕੇ ਹਨ ਜਿਨ੍ਹਾਂ ਰਾਹੀਂ ਤੁਸੀਂ ਸਥਿਤੀ ਨੂੰ ਕਾਬੂ ਕਰ ਸਕਦੇ ਹੋ।
- ਜੇਕਰ ਤੁਸੀਂ ਵਿੱਤੀ ਦੁਰਵਿਵਹਾਰ ਦਾ ਸ਼ਿਕਾਰ ਹੋ ਰਹੇ ਹੋ, ਤਾਂ ਇਸਦਾ ਡਟ ਕੇ ਸਾਹਮਣਾ ਕਰੋ ਅਤੇ ਆਪਣੇ ਆਪ ਨੂੰ ਪੀੜਤ ਨਾ ਬਣਨ ਦਿਓ। ਆਪਣੇ ਸਾਥੀ ਨਾਲ ਇਸ ਬਾਰੇ ਗੱਲ ਕਰੋ ਕਿ ਤੁਸੀਂ ਕੀ ਮਹਿਸੂਸ ਕਰਦੇ ਹੋ ਅਤੇ ਕਿਸ ਵਿੱਚ ਵਿਸ਼ਵਾਸ ਕਰਦੇ ਹੋ। ਸਹੀ ਢੰਗ ਨਾਲ ਕੀਤੀ ਗੱਲਬਾਤ ਕਰਕੇ ਵੀ ਕਈ ਚੀਜ਼ਾਂ ਦਾ ਹੱਲ ਹੋ ਸਕਦਾ ਹੈ।
- ਜੇ ਤੁਸੀਂ ਨਿਸ਼ਚਤ ਤੌਰ 'ਤੇ ਜਾਣਦੇ ਹੋ ਕਿ ਤੁਹਾਡਾ ਸਾਥੀ ਆਪਣੇ ਆਪ ਨੂੰ ਨਹੀਂ ਬਦਲੇਗਾ ਜਾਂ ਤੁਹਾਡੇ ਕਹਿਣ ਨਾਲ ਉਸ ਵਿੱਚ ਕੋਈ ਸੁਧਾਰ ਨਹੀਂ ਆਵੇਗਾ, ਤਾਂ ਅਗਲੇ ਪੜਾਅ 'ਤੇ ਜਾਓ। ਅਜਿਹੀ ਸਥਿਤੀ ਵਿੱਚ ਆਪਣੇ ਪਰਿਵਾਰ, ਸਲਾਹਕਾਰ ਅਤੇ ਦੋਸਤਾਂ ਨੂੰ ਇਹ ਦੱਸਣ ਦਿਓ ਕਿ ਤੁਸੀਂ ਕਿਸ ਵਿੱਚੋਂ ਲੰਘ ਰਹੇ ਹੋ।
- ਆਪਣੇ ਸਾਰੇ ਮਹੱਤਵਪੂਰਨ ਦਸਤਾਵੇਜ਼ ਜਿਵੇਂ ਕਿ ਤੁਹਾਡਾ ਪੈਨ ਕਾਰਡ, ਆਧਾਰ ਕਾਰਡ, ਮੈਰਿਜ ਸਰਟੀਫਿਕੇਟ ਆਦਿ ਇਕੱਠੇ ਕਰੋ ਅਤੇ ਉਹਨਾਂ ਨੂੰ ਸੁਰੱਖਿਅਤ ਵਾਲਟ ਵਿੱਚ ਰੱਖੋ। ਮਹੱਤਵਪੂਰਨ ਦਸਤਾਵੇਜਾਂ ਨੂੰ ਤੁਸੀਂ ਸਕੈਨ ਕਰਕੇ ਵੀ ਰੱਖ ਸਕਦੇ ਹੋ।
- ਯਕੀਨੀ ਬਣਾਓ ਕਿ ਤੁਹਾਡੇ ਕੋਲ ਸਿਰਫ਼ ਤੁਹਾਡੇ ਨਾਮ 'ਤੇ ਇੱਕ ਬੈਂਕ ਖਾਤਾ ਖੁੱਲ੍ਹਾ ਹੈ। ਜੇਕਰ ਤੁਹਾਡਾ ਅਤੇ ਤੁਹਾਡੇ ਸਾਥੀ ਦਾ ਸਾਂਝਾ ਖਾਤਾ ਹੈ, ਤਾਂ ਉਸਨੂੰ ਰੱਦ ਕਰੋ। ਇਸਦੇ ਨਾਲ ਹੀ ਆਪਣਏ ਪਾਸਵਰਡਸ ਨੂੰ ਬਦਲਣ ਲਈ ਤਰਜੀਹ ਦਿਓ।
- ਘਰੇਲੂ ਹਿੰਸਾ ਤੋਂ ਔਰਤਾਂ ਦੀ ਸੁਰੱਖਿਆ ਐਕਟ, 2005 ਦੀ ਧਾਰਾ 3 ਵਿੱਚ ਸਿਰਫ਼ ਸਰੀਰਕ, ਜਿਨਸੀ ਜਾਂ ਭਾਵਨਾਤਮਕ ਸ਼ੋਸ਼ਣ ਹੀ ਨਹੀਂ ਸਗੋਂ ਆਰਥਿਕ ਸ਼ੋਸ਼ਣ ਵੀ ਸ਼ਾਮਿਲ ਹੈ। ਜਾਣੋ ਕਿ ਕਾਨੂੰਨ ਤੁਹਾਡੀ ਮਦਦ ਕਰਨ ਲਈ ਮੌਜੂਦ ਹੈ। ਤੁਹਾਡੇ ਨਜ਼ਦੀਕੀ ਪੁਲਿਸ ਸਟੇਸ਼ਨ 'ਤੇ ਦੁਰਵਿਵਹਾਰ ਦੀ ਰਿਪੋਰਟ ਕਰਨਾ ਵੀ ਜ਼ਰੂਰੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।