• Home
 • »
 • News
 • »
 • explained
 • »
 • NFTS CREATE WAVE IN BOLLYWOOD AND CRICKET INFORMATION YOU NEED TO KNOW

 ਬਾਲੀਵੁੱਡ ਹੋਵੇ ਜਾਂ ਕ੍ਰਿਕੇਟ, NFTs ਦੀ ਚਰਚਾ ਹਰ ਪਾਸੇ ਹੈ, ਆਓ ਸਮਝੀਏ ਕਿ ਆਖਰ ਇਹ ਕੀ ਚੀਜ਼ ਹੈ

ਇਹ NFTs ਅਸਲ ਵਿੱਚ ਕੀ ਹਨ? ਅਤੇ ਕੀ ਤੁਹਾਨੂੰ ਇਨ੍ਹਾਂ ਵਿੱਚ ਨਿਵੇਸ਼ ਕਰਨਾ ਚਾਹੀਦਾ ਹੈ? ਆਓ NFTs ਦੀ ਦਿਲਚਸਪ ਦੁਨੀਆ ਵਿੱਚ ਡੂੰਘੀ ਝਾਤ ਮਾਰ ਕੇ ਪਤਾ ਕਰੀਏ, ਜੋ ਕਿ ਯਕੀਨਨ 2021 ਵਿੱਚ ਨਿਵੇਸ਼ ਕਰਨ ਦਾ ਸਭ ਤੋਂ ਮਸ਼ਹੂਰ ਵਿਕਲਪ ਹੈ।

 ਬਾਲੀਵੁੱਡ ਹੋਵੇ ਜਾਂ ਕ੍ਰਿਕੇਟ, NFTs ਦੀ ਚਰਚਾ ਹਰ ਪਾਸੇ ਹੈ। ਆਓ ਸਮਝੀਏ ਕਿ ਆਖਰ ਇਹ ਕੀ ਚੀਜ਼ ਹੈ

 ਬਾਲੀਵੁੱਡ ਹੋਵੇ ਜਾਂ ਕ੍ਰਿਕੇਟ, NFTs ਦੀ ਚਰਚਾ ਹਰ ਪਾਸੇ ਹੈ। ਆਓ ਸਮਝੀਏ ਕਿ ਆਖਰ ਇਹ ਕੀ ਚੀਜ਼ ਹੈ

 • Share this:
  ਮਸ਼ਹੂਰ ਹਸਤੀਆਂ ਅਤੇ ਕ੍ਰਿਕਟਰ ਅੱਜਕੱਲ੍ਹ ਇੱਕੋਂ ਜਿਹੇ ਜਨੂੰਨ ਲਈ ਖ਼ਬਰਾਂ ਵਿੱਚ ਬਣੇ ਹੋਏ ਹਨ। ਨਹੀਂ, IPL ਨਹੀਂ, ਇਹ NFTs ਨਾਂ ਦੀ ਕੋਈ ਚੀਜ਼ ਹੈ। ਫਿਲਮ ਇੰਡਸਟਰੀ ਵਿੱਚ ਅਮਿਤਾਭ ਬੱਚਨ ਅਤੇ ਸਲਮਾਨ ਖਾਨ ਤੋਂ ਲੈ ਕੇ ਜ਼ਹੀਰ ਖਾਨ, ਦਿਨੇਸ਼ ਕਾਰਤਿਕ  ਅਤੇ ਹੋਰ ਕਈ ਕ੍ਰਿਕਟਰਾਂ ਸਮੇਤ, ਹਰ ਕੋਈ ਅੱਜਕੱਲ੍ਹ NFTs ਬਾਰੇ ਹੀ ਗੱਲ ਕਰਦਾ ਨਜ਼ਰ ਆ ਰਿਹਾ ਹੈ।

  ਪਰ ਇਹ NFTs ਅਸਲ ਵਿੱਚ ਕੀ ਹਨ? ਅਤੇ ਕੀ ਤੁਹਾਨੂੰ ਇਨ੍ਹਾਂ ਵਿੱਚ ਨਿਵੇਸ਼ ਕਰਨਾ ਚਾਹੀਦਾ ਹੈ? ਆਓ NFTs ਦੀ ਦਿਲਚਸਪ ਦੁਨੀਆ ਵਿੱਚ ਡੂੰਘੀ ਝਾਤ ਮਾਰ ਕੇ ਪਤਾ ਕਰੀਏ, ਜੋ ਕਿ ਯਕੀਨਨ 2021 ਵਿੱਚ ਨਿਵੇਸ਼ ਕਰਨ ਦਾ ਸਭ ਤੋਂ ਮਸ਼ਹੂਰ ਵਿਕਲਪ ਹੈ।

  NFTs ਕੀ ਹਨ?

  NFTs, ਨਾਨ-ਫੰਗੀਬਲ ਟੋਕਨਾਂ ਨੂੰ ਕਿਹਾ ਜਾਂਦਾ ਹੈ; ਇਹ ਉਹ ਵਰਚੁਅਲ ਸੰਪਤੀਆਂ ਹਨ ਜਿਨ੍ਹਾਂ ਦਾ ਕੋਈ ਭੌਤਿਕ ਜਾਂ ਠੋਸ ਰੂਪ ਨਹੀਂ ਹੁੰਦਾ, ਪਰ ਇਨ੍ਹਾਂ ਨੂੰ ਸੰਪਤੀ ਦੇ ਇੱਕ ਹਿੱਸੇ ਵਜੋਂ ਵੇਚਿਆ ਜਾ ਸਕਦਾ ਹੈ ਤਾਂਕਿ ਸਿਰਫ ਮਾਲਕ ਕੋਲ ਸੰਪਤੀ ਦੀ ਅਸਲ ਕਾਪੀ ਰਹੇ। ਆਓ ਇਸਨੂੰ ਹੋਰ ਚੰਗੀ ਤਰ੍ਹਾਂ ਸਮਝੀਏ।

  ਫੰਗੀਬਲ ਦਾ ਅਰਥ ਹੈ ਤਬਦੀਲੀ ਯੋਗ - ਜਿਵੇਂ ਕਿ ਇੱਕ ਪੰਜਾਹ ਰੁਪਏ ਦੇ ਨੋਟ ਨੂੰ ਦੂਜੇ ਪੰਜਾਹ ਰੁਪਏ ਦੇ ਨੋਟ ਨਾਲ ਬਦਲਿਆ ਜਾ ਸਕਦਾ ਹੈ, ਬਿਨਾਂ ਕਿਸੇ ਨੂੰ ਉਸ ਅਸਲ ਨੋਟ ਦਾ ਮਾਲਕ ਬਣਾਏ ਇਹ ਕੀਤਾ ਜਾ ਸਕਦਾ ਹੈ। ਅਸਲ ਵਿੱਚ, ਵਿਵਹਾਰਕਤਾ ਵਪਾਰ ਲਈ ਵਟਾਂਦਰੇ ਦੇ ਮਾਧਿਅਮ ਵਜੋਂ ਕੇਂਦਰੀ ਬੈਂਕਾਂ ਵੱਲੋਂ ਜਾਰੀ ਫਿਏਟ ਕਰੰਸੀਆਂ ਦੀ ਆਗਿਆ ਦਿੰਦੀ ਹੈ।

  ਦੂਜੇ ਪਾਸੇ, ਨਾਨ-ਫੰਗੀਬਲ ਦਾ ਮਤਲਬ ਹੈ ਕਿ ਵਿਚਾਰਾਧੀਨ ਟੋਕਨ ਜਾਂ ਸੰਪਤੀਆਂ ਤਬਦੀਲੀ ਯੋਗ ਨਹੀਂ ਹਨ। ਇਸ ਲਈ, ਤੁਹਾਡੇ ਵੱਲੋਂ NFT ਵਜੋਂ ਖਰੀਦੀ ਗਈ ਕੋਈ ਵੀ ਚਿੱਤਰਕਾਰੀ ਜਾਂ ਸੰਪਤੀ ਦਾ ਹਿੱਸਾ ਵਿਲੱਖਣ ਹੋਵੇਗਾ ਅਤੇ ਉਸਦੀ ਅਸਲ ਕਾਪੀ ਹਮੇਸ਼ਾ ਮਾਲਕ ਦੀ ਹੀ ਰਹੇਗੀ। ਇਸਲਈ, NFTs ਨੂੰ ਡਿਜ਼ੀਟਲ ਸੰਪਤੀਆਂ ਦੇ ਰੂਪ ਵਿੱਚ ਸੰਗ੍ਰਹਿਣਯੋਗ ਆਈਟਮਾਂ ਵਜੋਂ ਦੇਖਿਆ ਜਾ ਸਕਦਾ ਹੈ, ਜਿਨ੍ਹਾਂ ਦਾ ਵਟਾਂਦਰਾ ਨਹੀਂ ਕੀਤਾ ਜਾ ਸਕਦਾ ਹੈ।

  NFT ਦੀ ਮਲਕੀਅਤ ਕਿਵੇਂ ਕੰਮ ਕਰਦੀ ਹੈ

  NFTs ਬਾਰੇ ਗੱਲ ਕਰੀਏ ਤਾਂ Ethereum ਸਭ ਤੋਂ ਅੱਗੇ ਚੱਲ ਰਿਹਾ ਹੈ। ਤੁਸੀਂ INR ਦੀ ਵਰਤੋਂ ਕਰਕੇ ZebPay ਵਰਗੇ ਕ੍ਰਿਪਟੋ ਐਕਸਚੇਂਜ 'ਤੇ Ether ਖਰੀਦ ਸਕਦੇ ਹੋ। Ether, Ethereum ਨੈੱਟਵਰਕ ਦੀ ਕ੍ਰਿਪਟੋਕਰੰਸੀ ਹੈ, ਜੋ ਕਿ ਬਲਾਕਚੈਨ ਹੈ। ਯਾਦ ਰੱਖੋ, ਕਿ ਕ੍ਰਿਪਟੋਕਰੰਸੀ ਦਾ ਮੁੱਲ ਵੀ ਤਬਦੀਲੀ ਯੋਗ ਹੁੰਦਾ ਹੈ, ਇਸ ਲਈ ਤੁਹਾਡੀ ਮਲਕੀਅਤ ਵਾਲਾ Ether, ਤੁਹਾਡੇ ਦੋਸਤ ਦੀ ਮਲਕੀਅਤ ਵਾਲੇ Ether ਦੇ ਸਮਾਨ ਹੁੰਦਾ ਹੈ।

  ਦੂਜੇ ਪਾਸੇ, ਜਦੋਂ ਤੁਸੀਂ Ethereum ਬਲਾਕਚੈਨ ਦੀ ਵਰਤੋਂ ਕਰਦਿਆਂ ਇੱਕ NFT ਬਣਾਉਂਦੇ ਹੋ, ਜੋ ਕਿ ਲਾਜ਼ਮੀ ਤੌਰ ‘ਤੇ ਇੱਕ ਵਿਲੱਖਣ ਕ੍ਰਿਪਟੋਗ੍ਰਾਫਿਕ ਟੋਕਨ ਹੈ, ਤੁਸੀਂ ਇਸਦੇ ਮਾਲਕ ਹੋ ਅਤੇ ਇਸਨੂੰ ਤੁਸੀਂ ਸਭ ਤੋਂ ਉੱਚੀ ਬੋਲੀ ਲਗਾਉਣ ਵਾਲੇ ਨੂੰ ਨਿਲਾਮ ਕਰ ਸਕਦੇ ਹੋ। ਇੱਕ NFT ਖਰੀਦਣਾ, ਕ੍ਰਿਪਟੋਕਰੰਸੀ ਵਿੱਚ ਨਿਲਾਮੀ ਦੀ ਕੀਮਤ ਦਾ ਭੁਗਤਾਨ ਕਰਨ ਜਿੰਨਾ ਆਸਾਨ ਹੈ ਅਤੇ ਇਸਨੂੰ ਪ੍ਰਾਪਤ ਕਰਨਾ ਇਵੇਂ ਹੈ ਜਿਵੇਂ ਮਲਕੀਅਤ ਦਿਖਾਉਣ ਲਈ ਬਲਾਕਚੈਨ ਵਿੱਚ ਤੁਹਾਡੇ ਨਾਮ ਦੇ ਨਾਲ ਜੋੜੀ ਗਈ ਤੁਹਾਡੀ ਆਪਣੀ  ਵਿਲੱਖਣ ਕਲਾ। ਇੱਕ ਵਿਅਕਤੀ ਜਿਸਨੇ ਇੱਕ NFT ਖਰੀਦਿਆ ਹੈ, ਉਹ ਇਸਨੂੰ ਕਿਸੇ ਹੋਰ ਚਾਹਵਾਨ ਪਾਰਟੀ ਨੂੰ ਵੀ ਵੇਚ ਸਕਦਾ ਹੈ, ਹਾਲਾਂਕਿ ਬਲਾਕਚੈਨ ਪਲੇਟਫਾਰਮ ਆਪਣੇ ਡਿਜ਼ੀਟਲ ਇਤਿਹਾਸ ਨੂੰ ਕਾਇਮ ਰੱਖਣ ਲਈ, ਹਮੇਸ਼ਾ ਕ੍ਰੀਏਟਰ ਦੇ ਨਾਮ ਅਤੇ ਉਸ ਤੋਂ ਬਾਅਦ ਦੇ ਮਾਲਕਾਂ ਨੂੰ ਹੀ ਪ੍ਰਦਰਸ਼ਿਤ ਕਰੇਗਾ।

  NFTs ਕੋਈ ਵੀ ਡਿਜੀਟਲ ਸੰਪਤੀ ਹੋ ਸਕਦੀ ਹੈ, ਚਿੱਤਰਕਾਰੀ ਤੋਂ ਲੈ ਕੇ ਪੇਂਟਿੰਗਾਂ, ਮੋਸ਼ਨ ਪੋਸਟਰ, ਮਿਊਜ਼ਿਕ ਪੀਸ, ਗੇਮ ਪਲੇ, ਵੀਡੀਓ ਪੋਸਟਾਂ, ਮੀਮਜ਼ ਜਾਂ ਇੱਥੋਂ ਤੱਕ ਕਿ ਤੁਹਾਡੀਆਂ ਸੋਸ਼ਲ ਮੀਡੀਆ ਪੋਸਟਾਂ ਤੱਕ! ਟਵਿੱਟਰ ਦੇ ਜੈਕ ਡੋਰਸੀ ਨੇ ਇਸ ਸਾਲ ਮਾਰਚ ਵਿੱਚ ਇੱਕ NFT ਵਜੋਂ ਆਪਣਾ ਪਹਿਲਾ ਟਵੀਟ $2.9 ਮਿਲੀਅਨ ਤੋਂ ਵੱਧ ਵਿੱਚ ਵੇਚਿਆ ਹੈ।

  NFT ਦੀ ਕੀਮਤ ਕਿੰਨੀ ਹੈ?

  ਡਿਜ਼ੀਟਲ ਕਲਾਕਾਰ ਬੀਪਲ ਵੱਲੋਂ 'ਐਵਰੀਡੇਜ਼' ਨਾਮ ਦੇ ਆਪਣੇ NFT ਨੂੰ $69 ਮਿਲੀਅਨ ਵਿੱਚ ਵੇਚਣ ਤੋਂ ਬਾਅਦ, ਦੁਨੀਆ ਨੇ NFTs ਵੱਲ ਧਿਆਨ ਦਿੱਤਾ। ਉਦੋਂ ਤੋਂ, ਲੋਕਾਂ ਨੇ ਹਰ ਕਿਸਮ ਦੇ NFTs ਦੀ ਬੋਲੀ ਲਗਾਈ ਹੈ ਅਤੇ ਵੇਚੇ ਹਨ, ਜਿਨ੍ਹਾਂ ਦੀ ਕੀਮਤ ਅਕਸਰ ਲੱਖਾਂ ਡਾਲਰਾਂ ਵਿੱਚ ਹੁੰਦੀ ਹੈ। 'ਡਿਜ਼ਾਸਟਰ ਗਰਲ' ਵਰਗੇ ਮੀਮ $473,000 ਵਿੱਚ ਅਤੇ 'ਨਯਾਨ ਕੈਟ' $590,000 ਵਿੱਚ ਵਿਕ ਚੁੱਕੇ ਹਨ। ਹੋਰ ਪ੍ਰਸਿੱਧ NFTs ਵਿੱਚ ਰਿਕ ਐਂਡ ਮੋਰਟੀ, ਕ੍ਰਿਪਟੋਪੰਕਸ, ਅਤੇ ਵਰਲਡ ਵਾਈਡ ਵੈੱਬ ਦਾ ਮੂਲ ਸਰੋਤ ਕੋਡ ਆਦਿ ਸ਼ਾਮਲ ਹਨ।

  ਭਾਰਤ ਨਾਲ ਇਸਦਾ ਸੰਬੰਧ

  NFTs ਭਾਰਤ ਵਿੱਚ ਵੀ ਚਰਚਾ ਦਾ ਵਿਸ਼ਾ ਬਣ ਰਹੇ ਹਨ। ਅਭਿਨੇਤਾ ਅਮਿਤਾਭ ਬੱਚਨ ਨੇ ਆਪਣੇ ਖੁਦ ਦੇ NFTs ਲਾਂਚ ਕੀਤੇ ਹਨ, ਜੋ ਕਿ ਉਹਨਾਂ ਦੇ ਜੀਵਨ 'ਤੇ ਆਧਾਰਿਤ ਹਨ ਅਤੇ ਉਨ੍ਹਾਂ ਨੇ ਆਪਣੇ ਪਿਤਾ ਹਰੀਵੰਸ਼ ਰਾਏ ਬੱਚਨ ਦੇ ਮਸ਼ਹੂਰ ਮਾਸਟਰਪੀਸ ਮਧੂਸ਼ਾਲਾ ਨੂੰ ਵੀ ਪੇਸ਼ ਕੀਤਾ ਹੈ, ਜਿਸ ਨੂੰ ਅਭਿਨੇਤਾ ਨੇ BeyondLife ਨਾਮਕ ਪਲੇਟਫਾਰਮ 'ਤੇ ਸੁਣਾਇਆ ਹੈ। ਸੰਨੀ ਲਿਓਨ ਵੀ ਅਜਿਹੀ ਪਹਿਲੀ ਬਾਲੀਵੁੱਡ ਅਭਿਨੇਤਰੀ ਬਣ ਗਈ ਹੈ ਜਿਸ ਨੇ ਵਿਲੱਖਣ, ਹੈਂਡ-ਐਨੀਮੇਟਿਡ ਕਲਾ ਦੀ ਆਪਣੀ NFT ਕਲੈਕਸ਼ਨ ਨੂੰ ਲਾਂਚ ਕੀਤਾ ਹੈ। ਸਲਮਾਨ ਖਾਨ ਨੇ ਵੀ BollyCoin ਨਾਮਕ ਪਲੇਟਫਾਰਮ 'ਤੇ NFTs ਵਿੱਚ ਆਪਣੀ ਐਂਟਰੀ ਦਾ ਐਲਾਨ ਕੀਤਾ ਹੈ।

  ਕ੍ਰਿਕਟਰ ਵੀ ਪਿੱਛੇ ਨਹੀਂ ਹਨ। ਦਿਨੇਸ਼ ਕਾਰਤਿਕ ਨੇ ਨਿਦਾਹਾਸ ਟੀ-20 ਸੀਰੀਜ਼ ਦੌਰਾਨ ਬੰਗਲਾਦੇਸ਼ ਦੇ ਖਿਲਾਫ ਆਖਰੀ ਗੇਂਦ 'ਤੇ ਮਾਰੇ ਗਏ ਛੱਕੇ ਨੂੰ NFT 'ਚ ਬਦਲ ਦਿੱਤਾ ਹੈ। ਰਿਸ਼ਭ ਪੰਤ ਨੇ ਆਪਣੇ ਯਾਦਗਾਰ ਕ੍ਰਿਕੇਟ ਪਲਾਂ ਦੀ ਇੱਕ ਵਿਸ਼ੇਸ਼ ਡਿਜ਼ੀਟਲ ਕਲੈਕਸ਼ਨ ਬਣਾਉਣ ਲਈ Rario ਜੋਇਨ ਕੀਤਾ ਹੈ।

  ਅਭਿਨੇਤਾ ਵਿਸ਼ਾਲ ਮਲਹੋਤਰਾ, ਰੈਪਰ ਰਫਤਾਰ ਅਤੇ ਕ੍ਰਿਕੇਟ ਫਾਊਂਡੇਸ਼ਨ, ਇੱਕ ਸਿੰਗਾਪੁਰ-ਆਧਾਰਿਤ ਬਲਾਕਚੈਨ ਪਲੇਟਫਾਰਮ ਨੇ ਵੀਵੀਐਸ ਲਕਸ਼ਮਣ, ਪਾਰਥਿਵ ਪਟੇਲ, ਆਰਪੀ ਸਿੰਘ, ਪੀਯੂਸ਼ ਚਾਵਲਾ, ਦੀਪ ਦਾਸਗੁਪਤਾ, ਪ੍ਰਗਿਆਨ ਓਝਾ ਆਦਿ ਵਰਗੇ ਖਿਡਾਰੀਆਂ ਦੇ ਸਹਿਯੋਗ ਨਾਲ ਕ੍ਰਿਕੇਟਿੰਗ NFTs ਬਣਾਉਣ ਦੀ ਘੋਸ਼ਣਾ ਕੀਤੀ ਹੈ।

  NFTs ਪ੍ਰਤੀ ਚੱਲ ਰਹੇ ਰੁਝਾਨ ਕਰਕੇ, ਇਹ ਮੰਨਣਾ ਸੁਰੱਖਿਅਤ ਹੈ ਕਿ ਇਨ੍ਹਾਂ ਡਿਜ਼ੀਟਲ ਸੰਪਤੀਆਂ ਦਾ ਜਨੂੰਨ ਹੁਣੇ ਸ਼ੁਰੂ ਹੋਇਆ ਹੈ। ਹੁਣ ਜਦੋਂ ਤੁਸੀਂ ਜਾਣਦੇ ਹੋ ਕਿ NFTs ਕੀ ਹਨ, ਤਾਂ ਇਨ੍ਹਾਂ ਮਸ਼ਹੂਰ ਹਸਤੀਆਂ ਜਲਦ ਹੀ ਕੀਤੀਆਂ ਜਾਣ ਵਾਲੀਆਂ ਹੋਰ ਘੋਸ਼ਣਾਵਾਂ 'ਤੇ ਨਜ਼ਰ ਰੱਖੋ ਅਤੇ ਤੁਸੀਂ ਆਪਣੇ ਮਨਪਸੰਦ ਕ੍ਰਿਕੇਟਰ ਜਾਂ ਬਾਲੀਵੁੱਡ ਹਸਤੀ ਦੀ ਵਿਸ਼ੇਸ਼ਤਾ ਵਾਲੀ ਆਪਣੀ ਕਲੈਸ਼ਨ ਵਿੱਚ NFT ਰੱਖਣ ਵਾਲੇ ਪਹਿਲੇ ਵਿਅਕਤੀਆਂ ਵਿੱਚੋਂ ਇੱਕ ਹੋ ਸਕਦੇ ਹੋ।

  ਆਪਣੀ ਖੁਦ ਦੀ ਕ੍ਰਿਪਟੋਕਰੰਸੀ ਯਾਤਰਾ ਸ਼ੁਰੂ ਕਰਨਾ ਨਾ ਭੁੱਲਣਾ ਅਤੇ ਆਪਣੀਆਂ ਮਨਪਸੰਦ ਮਸ਼ਹੂਰ ਹਸਤੀਆਂ ਨਾਲ ਵੀ ਜੁੜੇ ਰਹੋ। ਅੱਜ ਹੀ ਕ੍ਰਿਪਟੋ ਵਿੱਚ ਨਿਵੇਸ਼ ਕਰਨਾ ਸ਼ੁਰੂ ਕਰੋ
  Published by:Ashish Sharma
  First published: