Home /News /explained /

Pan Kattha Health Benefits: ਪਾਨ ਦਾ ਕੱਥਾ ਸਿਹਤ ਲਈ ਹੈ ਚਮਤਕਾਰੀ, ਜਾਣੋ ਇਸ ਨੂੰ ਬਣਾਉਣ ਦਾ ਤਰੀਕਾ

Pan Kattha Health Benefits: ਪਾਨ ਦਾ ਕੱਥਾ ਸਿਹਤ ਲਈ ਹੈ ਚਮਤਕਾਰੀ, ਜਾਣੋ ਇਸ ਨੂੰ ਬਣਾਉਣ ਦਾ ਤਰੀਕਾ

Pan Kattha Health Benefits: ਪਾਨ ਦਾ ਕੱਥਾ ਸਿਹਤ ਲਈ ਹੈ ਚਮਤਕਾਰੀ, ਜਾਣੋ ਇਸ ਨੂੰ ਬਣਾਉਣ ਦਾ ਤਰੀਕਾ

Pan Kattha Health Benefits: ਪਾਨ ਦਾ ਕੱਥਾ ਸਿਹਤ ਲਈ ਹੈ ਚਮਤਕਾਰੀ, ਜਾਣੋ ਇਸ ਨੂੰ ਬਣਾਉਣ ਦਾ ਤਰੀਕਾ

Pan Kattha Health Benefits:  ਭਾਰਤ ਦੇ ਕਈ ਅਜਿਹੇ ਇਲਾਕੇ ਹਨ ਜਿੱਥੇ ਪਾਨ ਖਾਣਾ ਬਹੁਤ ਪਸੰਦ ਕੀਤਾ ਜਾਂਦਾ ਹੈ। ਪਾਨ ਕਈ ਤਰ੍ਹਾਂ ਨਾਲ ਤਿਆਰ ਕੀਤਾ ਜਾਂਦਾ ਹੈ। ਸਾਡੇ ਇਤਿਹਾਸ ਵਿੱਚ ਪਾਨ ਦੀ ਆਪਣੀ ਇੱਕ ਵੱਖਰੀ ਥਾਂ ਹੈ। ਪਾਨ ਦੇ ਪੱਤੇ ਤੋਂ ਲੈ ਕੇ ਇਸ ਪੱਤੇ ਵਿੱਚ ਲਪੇਟੇ ਗਏ ਹੋਰ ਪਦਾਰਥਾਂ ਜਿਵੇਂ ਕਿ ਸੁਪਾਰੀ, ਚੂਨਾ, ਕੱਥਾ ਆਦਿ ਦਾ ਸੁਆਦ ਹੀ ਵੱਖਰਾ ਹੁੰਦਾ ਹੈ। ਵੈਸੇ ਤਾਂ ਕੁਝ ਲੋਕ ਪਾਨ ਖਾਣ ਨੂੰ ਚੰਗਾ ਨਹੀਂ ਸਮਝਦੇ।

ਹੋਰ ਪੜ੍ਹੋ ...
  • Share this:

Pan Kattha Health Benefits:  ਭਾਰਤ ਦੇ ਕਈ ਅਜਿਹੇ ਇਲਾਕੇ ਹਨ ਜਿੱਥੇ ਪਾਨ ਖਾਣਾ ਬਹੁਤ ਪਸੰਦ ਕੀਤਾ ਜਾਂਦਾ ਹੈ। ਪਾਨ ਕਈ ਤਰ੍ਹਾਂ ਨਾਲ ਤਿਆਰ ਕੀਤਾ ਜਾਂਦਾ ਹੈ। ਸਾਡੇ ਇਤਿਹਾਸ ਵਿੱਚ ਪਾਨ ਦੀ ਆਪਣੀ ਇੱਕ ਵੱਖਰੀ ਥਾਂ ਹੈ। ਪਾਨ ਦੇ ਪੱਤੇ ਤੋਂ ਲੈ ਕੇ ਇਸ ਪੱਤੇ ਵਿੱਚ ਲਪੇਟੇ ਗਏ ਹੋਰ ਪਦਾਰਥਾਂ ਜਿਵੇਂ ਕਿ ਸੁਪਾਰੀ, ਚੂਨਾ, ਕੱਥਾ ਆਦਿ ਦਾ ਸੁਆਦ ਹੀ ਵੱਖਰਾ ਹੁੰਦਾ ਹੈ। ਵੈਸੇ ਤਾਂ ਕੁਝ ਲੋਕ ਪਾਨ ਖਾਣ ਨੂੰ ਚੰਗਾ ਨਹੀਂ ਸਮਝਦੇ। ਪਰ ਇੱਥੇ ਅਸੀਂ ਗੱਲ ਕਰਨ ਜਾ ਰਹੇ ਹਾਂ ਪਾਨ ਵਿੱਚ ਵਰਤੇ ਜਾਣ ਵਾਲੇ ਇੱਕ ਅਜਿਹੇ ਪਦਾਰਥ ਦੀ ਜੋ ਖਾਣ ਵਿੱਚ ਸਿਹਤ ਲਈ ਬਹੁਤ ਗੁਣਕਾਰੀ ਹੈ। ਉਹ ਪਦਾਰਥ ਹੈ ਕੱਥਾ, ਜੀ ਹਾਂ ਕੱਥਾ ਸਿਹਤ ਨੂੰ ਕਈ ਤਰ੍ਹਾਂ ਦੇ ਲਾਭ ਦਿੰਦਾ ਹੈ। ਇਹ ਕੱਥਾ ਮੂੰਹ ਵਿੱਚ ਆਉਂਦੇ ਹੀ ਮੂੰਹ ਦੇ ਅੰਦਰ ਲਾਲੀ ਪੈਦਾ ਕਰ ਦਿੰਦਾ ਹੈ। ਇਸ ਦੀ ਕੁਝ ਮਾਤਰਾ ਦੀ ਵਰਤੋਂ ਸਿਹਤ ਨੂੰ ਲਾਭ ਪਹੁੰਚਾਉਂਦੀ ਹੈ। ਹਾਲਾਂਕਿ ਕੱਥੇ ਦੀ ਵਰਤੋਂ ਸਿਰਫ ਪਾਨ ਵਿੱਚ ਹੀ ਨਹੀਂ ਬਲਕਿ ਕਈ ਆਯੁਰਵੈਦਿਕ ਦਵਾਈਆਂ ਬਣਾਉਣ ਵਿੱਚ ਵੀ ਕੀਤੀ ਜਾਂਦੀ ਹੈ। ਇਸ ਤਿਆਰ ਕਰਨ ਤੋਂ ਲੈ ਇਸ ਦਾ ਇਤਿਹਾਸ ਵੀ ਕਾਫੀ ਦਿਲਚਸਪ ਹੈ।

ਕੁਦਰਤੀ ਤਰੀਕੇ ਨਾਲ ਤਿਆਰ ਹੁੰਦਾ ਹੈ ਕੱਥਾ

ਵੈਸੇ ਤਾਂ ਕੱਥਾ ਇੱਕ ਕੁਦਰਤੀ ਤੌਰ 'ਤੇ ਤਿਆਰ ਕੀਤੀ ਜਾਣ ਵਾਲੀ ਸਮੱਗਰੀ ਹੈ, ਜੋ ਕਿ ਆਸਾਨੀ ਨਾਲ ਉਪਲੱਬਧ ਨਹੀਂ ਹੁੰਦੀ ਹੈ। ਇਸ ਨੂੰ ਬਣਾਉਣ ਲਈ ਖੈਰ ਨਾਮ ਦੇ ਇੱਕ ਦਰੱਖਤ ਦੇ ਤਣੇ ਦੇ ਅੰਦਰਲੇ ਹਿੱਸੇ ਨੂੰ ਵਰਤਿਆ ਜਾਂਦਾ ਹੈ। ਤਣੇ ਦੇ ਇਸ ਅੰਦਰਲੇ ਹਿੱਸੇ ਦੀ ਭੂਰੇ ਰੰਗ ਦੀ ਲੱਕੜ ਨੂੰ ਕਈ ਘੰਟਿਆਂ ਤੱਕ ਪਾਣੀ ਵਿੱਚ ਉਬਾਲ ਕੇ ਇਸ ਦਾ ਇੱਕ ਨਿਚੋੜ ਤਿਆਰ ਕੀਤਾ ਜਾਂਦਾ ਹੈ। ਇਸ ਤਰਲ ਨੂੰ ਵੱਖ-ਵੱਖ ਤਰੀਕਿਆਂ ਨਾਲ ਸੁਕਾ ਕੇ ਇਸ ਦਾ ਕੱਥਾ ਬਣਾਇਆ ਜਾਂਦਾ ਹੈ। ਜਿਵੇਂ ਕਿ ਪਹਿਲਾਂ ਵੀ ਜਿਕਰ ਕੀਤਾ ਗਿਆ ਹੈ ਕਿ ਇਹ ਕੱਥਾ ਪਾਨ ਵਿੱਚ ਵਰਤਿਆ ਜਾਂਦਾ ਹੈ ਪਰ ਇਸ ਤੋਂ ਪਹਿਲਾਂ ਪੁਰਾਣੇ ਸਮਿਆਂ ਵਿੱਚ ਔਰਤਾਂ ਇਸ ਕੱਥੇ ਨੂੰ ਆਪਣੇ ਪੈਰਾਂ 'ਤੇ ਵੀ ਲਗਾਉਂਦੀਆਂ ਸਨ। ਫਿਰ ਇਸ ਦੀ ਗੁਣਵੱਤਾ ਨੂੰ ਦੇਖਦੇ ਹੋਏ ਇਸ ਦੀ ਵਰਤੋਂ ਆਯੁਰਵੈਦਿਕ ਦਵਾਈਆਂ ਨੂੰ ਬਣਾਉਣ ਵਿੱਚ ਹੋਣ ਲੱਗ ਗਈ।

ਦੱਸ ਦਈਏ ਕਿ ਖੈਰ ਦਰੱਖਤ ਦੀ ਲੱਕੜ ਬਹੁਤ ਮਜ਼ਬੂਤ ਤੇ ਟਿਕਾਊ ਹੁੰਦੀ ਹੈ ਜਿਸ ਲਈ ਇਸ ਦੀ ਵਰਤੋਂ ਇੱਕ ਮਜ਼ਬੂਤ ਲੱਕੜ ਦੇ ਤੌਰ 'ਤੇ ਵੀ ਕੀਤੀ ਜਾਂਦੀ ਹੈ। ਇਹ ਵੀ ਜਾਣ ਲਓ ਕਿ ਇਸ ਲੱਕੜ ਵਿੱਚ ਅਜਿਹੇ ਗੁਣ ਹਨ ਕਿ ਇਸ ਨੂੰ ਕਦੇ ਵੀ ਸਿਉਂਕ ਨਹੀਂ ਲੱਗਦੀ। ਕੱਥਾ ਪਿਛਲੇ ਹਜ਼ਾਰਾਂ ਸਾਲਾਂ ਤੋਂ ਮੂੰਹ ਵਿੱਚ ਲਾਲੀ ਪੈਦਾ ਕਰਨ ਲਈ ਜਾਣਿਆ ਜਾਂਦਾ ਹੈ। ਇੰਨਾ ਹੀ ਨਹੀਂ ਪੁਰਾਤਣ ਆਯੁਰਵੈਦਿਕ ਗ੍ਰੰਥਾਂ ਦੇ ਵਿੱਚ ਤੇ ਕੁਝ ਇਤਿਹਾਸਕ ਕਿਤਾਬਾਂ ਵਿੱਚ ਵੀ ਕੱਥਾ ਦਾ ਜ਼ਿਕਰ ਹੈ। ਖਾਸ ਤੌਰ 'ਤੇ ਕੱਥਾ ਨੂੰ ਕੋਹੜ ਦੀ ਰੋਕਥਾਮ ਲਈ ਕਾਫੀ ਕਾਰਗਰ ਦੱਸਿਆ ਗਿਆ ਹੈ। ਬਨਸਪਤੀ ਵਿਗਿਆਨੀ ਵੀ ਇਸ ਨੂੰ ਗੁਣਕਾਰੀ ਦੱਸਦੇ ਹਨ। ਇਤਿਹਾਸ ਦੀ ਗੱਲ ਕਰੀਏ ਤਾਂ ਕੱਥਾ ਦੇ ਖੈਰ ਨਾਮਕ ਦਰੱਖਤ ਦਾ ਮੂਲ ਦੱਖਣੀ ਅਤੇ ਪੂਰਬੀ ਏਸ਼ੀਆ ਵਿੱਚ ਮਿਲਦਾ ਹੈ।

ਜਿਨ੍ਹਾਂ ਵਿੱਚ ਮਿਆਂਮਾਰ, ਭਾਰਤ, ਥਾਈਲੈਂਡ, ਇੰਡੋਨੇਸ਼ੀਆ ਵਰਗੇ ਕਈ ਦੇਸ਼ ਸ਼ਾਮਲ ਹਨ। ਕਈ ਬਿਮਾਰੀਆਂ ਦੇ ਇਲਾਜ ਲਈ ਇਸ ਦੀ ਵਰਤੋਂ ਪੁਰਾਣੇ ਸਮਿਆਂ ਤੋਂ ਹੀ ਕੀਤੀ ਜਾ ਰਹੀ ਹੈ। ਜੜੀ ਬੂਟੀਆਂ ਦੇ ਵਿਗਿਆਨੀ ਤੇ ਕੁਦਰਤੀ ਵਿਗਿਆਨੀ ਗਾਰਸੀਆ ਡੀ ਓਰਟਾ ਇੱਕ ਪੁਰਤਗਾਲੀ ਡਾਕਟਰ ਵੀ ਹਨ ਜੋ ਗੋਆ ਵਿੱਚ ਆਏ ਸਨ , ਉਨ੍ਹਾਂ ਮੁਤਾਬਿਕ ਕੱਥਾ ਦੀਆਂ ਕਈ ਵਿਸ਼ੇਸ਼ਤਾਵਾਂ ਹਨ। ਨਾਲ ਹੀ ਉਨ੍ਹਾਂ ਵੱਲੋਂ ਕਾਲਾ ਤੇ ਚਿੱਟਾ ਕੱਥਾ ਬਣਾਉਣ ਦਾ ਵਿਗਿਆਨਿਕ ਢੰਗ ਵੀ ਸਾਂਝਾ ਕੀਤਾ ਗਿਆ। ਇਤਿਹਾਸ ਮੁਤਾਬਿਕ ਕੱਥਾ ਮੁਗਲ ਸ਼ਾਸਨ ਦੌਰਾਨ ਵੀ ਭਾਰਤ ਵਿੱਚ ਖਾਸ ਮਹੱਤਵ ਰੱਖਦਾ ਸੀ। ਉਦੋਂ ਤੋਂ ਹੀ ਪਾਨ ਖਾਣ ਦਾ ਰੁਝਾਨ ਵੀ ਵਧਿਆ ਸੀ। ਕੱਥਾ ਨੂੰ ਸੁਆਦਿਸ਼ਟ ਬਣਾਉਣ ਲਈ ਖੈਰ ਦੀ ਲੱਕੜ ਉਬਾਲਣ ਸਮੇਂ ਕੁਝ ਹੋਰ ਸਮੱਗਰੀ ਵੀ ਪਾਈ ਜਾਂਦੀ ਹੈ।

ਇਨ੍ਹਾਂ ਬਿਮਾਰੀਆਂ ਤੋਂ ਰਹਿੰਦਾ ਹੈ ਬਚਾਅ

ਕੱਥਾ ਸਿਹਤ ਪੱਖੋਂ ਕਈ ਤਰ੍ਹਾਂ ਨਾਲ ਫਾਇਦੇਮੰਦ ਹੈ। ਇਸ ਦੀ ਸੀਮਤ ਮਾਤਰਾ ਕਈ ਬਿਮਾਰੀਆਂ ਤੋਂ ਬਚਾਉਂਦੀ ਹੈ। ਆਯੁਰਵੇਦ ਵਿੱਚ ਵੀ ਕੱਥਾ ਕਈ ਤਰੀਕਿਆਂ ਨਾਲ ਵਰਤਿਆ ਜਾਂਦਾ ਹੈ। ਇਸ ਦੀ ਤਸੀਰ ਨੂੰ ਠੰਡਾ ਦੱਸਿਆ ਗਿਆ ਹੈ ਜਿਸ ਲਈ ਕਈ ਸਰੀਰਕ ਬਿਮਾਰੀਆਂ ਤੋਂ ਵੀ ਨਿਜਾਤ ਮਿਲਦੀ ਹੈ। ਪ੍ਰਸਿੱਧ ਆਯੁਰਵੇਦਾਚਾਰੀਆ ਤੇ ਸਰਕਾਰੀ ਅਧਿਕਾਰੀ ਡਾ. ਆਰ.ਪੀ. ਪਰਾਸ਼ਰ ਦਾ ਕਹਿਣਾ ਹੈ ਕਿ ਕੱਥਾ ਵਿੱਚ ਐਂਟੀਫੰਗਲ ਗੁਣ ਹੁੰਦੇ ਹਨ। ਇਸ ਲਈ ਕੱਥਾ ਐਲਰਜੀ ਤੇ ਲਾਗ ਵਰਗੀਆਂ ਸਮੱਸਿਆਵਾਂ ਤੋਂ ਬਚਾਉਂਦਾ ਹੈ।

ਇਸ ਦੇ ਹੋਰ ਫਾਇਦਿਆਂ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਇਹ ਇੱਕ ਪ੍ਰਕਾਰ ਦਾ ਮਾਊਥਫ੍ਰੈਸ਼ਨਰ ਵੀ ਹੈ ਤੇ ਸ਼ਹਿਦ ਨਾਲ ਇਸ ਨੂੰ ਖਾਣ ਨਾਲ ਦਸਤ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਗਲਾ ਖਰਾਬ ਹੋਣ ਤੇ ਮੂੰਹ ਦੀ ਬਦਬੂ ਦੂਰ ਕਰਨ ਲਈ ਕੱਥਾ ਪਾਣੀ ਵਿੱਚ ਮਿਲਾ ਕੇ ਗਰਾਰੇ ਕੀਤੇ ਜਾ ਸਕਦੇ ਹਨ। ਇਸ ਤੋਂ ਇਲਾਵਾ ਇਸ ਨੂੰ ਗਲੇ ਵਿੱਚ ਲਗਾਉਣ ਦੇ ਨਾਲ ਗਲੇ ਦੀ ਦਰਦ ਤੇ ਸੋਜ ਦੂਰ ਹੁੰਦੀ ਹੈ।

ਉਨ੍ਹਾ ਕਿਹਾ ਕਿ ‘ਚਰਕਸਮਹਿਤਾ’ ਦੇ ਕਈ ਅਧਿਆਵਾਂ ਵਿੱਚ ਕੱਥਾ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਨ੍ਹਾਂ ਵਿੱਚ ਕੱਥਾ ਤੋਂ ਬਣੀਆਂ ਦਵਾਈਆਂ ਦਾ ਵੀ ਜ਼ਿਕਰ ਕੀਤਾ ਗਿਆ ਹੈ। ਕੁਝ ਦਵਾਈਆਂ ਨੂੰ ਬਣਾਉਣ ਦੀ ਵਿਧੀ ਵੀ ਪੁਸਤਕ ਵਿੱਚ ਦੱਸੀ ਗਈ ਹੈ। ਪੇਟ ਸਬੰਧੀ ਕਈ ਸਮੱਸਿਆਵਾਂ ਲਈ ਵੀ ਕੱਥਾ ਗੁਣਕਾਰੀ ਹੈ। ਖਾਸ ਕਰ ਕੇ ਅੰਤੜੀਆਂ, ਸਕਿਨ, ਦਸਤ ਅਤੇ ਬਦਹਜ਼ਮੀ ਵਰਗੀਆਂ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ। ਇਸ ਤੋਂ ਤਿਆਰ ਕੀਤੀ ਖਾਦਿਰਾਰਿਸ਼ਟ ਨਾਮਕ ਆਯੁਰਵੈਦਿਕ ਦਵਾਈ ਨਾਲ ਸਕਿਨ ਦੇ ਵੱਖ-ਵੱਖ ਸਮੱਸਿਆਵਾਂ ਦੇ ਉਪਚਾਰ ਲਈ ਵਰਤੀ ਜਾਂਦੀ ਹੈ। ਇਹ ਦਵਾਈ ਫੰਗਲ ਸੰਕ੍ਰਮਣ ਨੂੰ ਰੋਕਣ ਤੇ ਮੁਹਾਂਸਿਆਂ ਵਿੱਚ ਬੈਕਟੀਰੀਆ ਦੇ ਵਾਧੇ ਨੂੰ ਰੋਕਣ ਵਿੱਚ ਕਾਰਗਰ ਹੈ। ਕੱਥਾ ਦੇ ਗੁਣਕਾਰੀ ਹੋਣ ਦੇ ਨਾਲ-ਨਾਲ ਇਸ ਦਾ ਜ਼ਿਆਦਾ ਸੇਵਨ ਨੁਕਸਾਨ ਵੀ ਪਹੁੰਚਾ ਸਕਦਾ ਹੈ। ਇਹ ਉਦੋਂ ਹੀ ਲਾਭਕਾਰੀ ਹੈ ਜਦੋਂ ਇਸ ਨੂੰ ਸੀਮਿਤ ਮਾਤਰਾ ਵਿੱਚ ਵਰਤਿਆ ਜਾਵੇ।

Published by:Rupinder Kaur Sabherwal
First published:

Tags: Benefits, Food, Health, Lifestyle