Explained - ਹੁਣ ਇੱਕ ਨਵੇਂ ਚੈਨਲ 'ਤੇ ਦਿਖੇਗੀ ਸੰਸਦ ਭਵਨ ਦੀ ਕਾਰਵਾਈ, ਰਾਜ ਸਭਾ ਅਤੇ ਲੋਕ ਸਭਾ ਟੀ.ਵੀ. ਦਾ ਹੋਇਆ ਮਰਜਰ

News18 Punjabi | News18 Punjab
Updated: March 4, 2021, 7:27 PM IST
share image
Explained - ਹੁਣ ਇੱਕ ਨਵੇਂ ਚੈਨਲ 'ਤੇ ਦਿਖੇਗੀ ਸੰਸਦ ਭਵਨ ਦੀ ਕਾਰਵਾਈ, ਰਾਜ ਸਭਾ ਅਤੇ ਲੋਕ ਸਭਾ ਟੀ.ਵੀ. ਦਾ ਹੋਇਆ ਮਰਜਰ

  • Share this:
  • Facebook share img
  • Twitter share img
  • Linkedin share img
ਲੋਕ ਸਭਾ ਟੈਲੀਵਿਜ਼ਨ (Lok Sabha Television (LSTV)) ਅਤੇ ਰਾਜ ਸਭਾ ਟੈਲੀਵਿਜ਼ਨ (Rajya Sabha Television (RSTV)) ਦੋਵਾਂ ਚੈਨਲਾਂ ਨੂੰ ਇੱਕੋ ਚੈਨਲ - 'ਸੰਸਦ ਟੀ.ਵੀ.' (Sansad TV) ਵਿੱਚ ਮਰਜ ਕਰ ਦਿੱਤਾ ਗਿਆ ਹੈ। ਹੁਣ ਲੋਕਾਂ ਨੂੰ ਸੰਸਦ ਦੀ ਕਾਰਵਾਈ ਵੇਖਣ ਲਈ ਨਵੇਂ ਚੈਨਲ 'ਸੰਸਦ ਟੀ.ਵੀ.' ਦਾ ਰੁਖ ਕਰਨਾ ਪਵੇਗਾ ਅਤੇ ਹੁਣ ਇਸੀ ਚੈਨਲ ਦੁਆਰਾ ਦੇਸ਼ ਦੇ ਨਾਗਰਿਕਾਂ ਦੇ ਘਰਾਂ ਵਿੱਚ ਸੰਸਦ ਦੀ ਕਾਰਵਾਈ/ਪ੍ਰੋਸੀਡਿੰਗਜ਼ ਲਾਈਵ ਦਿਖਾਈ ਜਾਵੇਗੀ।

ਸੋਮਨਾਥ ਚੈਟਰਜੀ ਦਾ ਸੀ ਵਿਚਾਰ -

The Indian Express ਦੀ ਇੱਕ ਰਿਪੋਰਟ ਅਨੁਸਾਰ ਲੋਕ ਸਭਾ ਟੀ.ਵੀ. ਦੋਵਾਂ ਚੈਨਲਾਂ ਵਿੱਚੋਂ ਸੱਭ ਤੋਂ ਪੁਰਾਣਾ ਚੈਨਲ ਹੈ - ਇਸ ਨੇ ਆਪਣੇ ਕੰਮ ਦੀ ਸ਼ੁਰੂਆਤ 24 ਜੁਲਾਈ, 2006 ਨੂੰ ਕੀਤੀ ਸੀ। ਚੈਨਲ ਦੀ ਆਪਣੀ ਵੈੱਬਸਾਈਟ ਦੇ ਅਨੁਸਾਰ ਇਸ ਦਾ ਵਿਜ਼ਨ, "ਸੰਸਦ ਭਵਨ ਦੀ ਲਾਈਵ ਕਾਰਵਾਈ…ਹਰ ਘਰ ਤੱਕ" ਪਹੁੰਚਾਉਣਾ ਹੈ। ਵੈੱਬਸਾਈਟ ਦੇ ਮੁਤਾਬਿਕ ਇਹ ਇਸ ਲਈ ਕਿਉਂਕਿ "ਸੰਸਦ ਭਵਨ ਵਿੱਚ ਸੰਸਦ ਮੈਂਬਰਾਂ ਦੇ ਕੰਮ ਪ੍ਰਤੀ ਨਾਗਰਿਕਾਂ ਦੀ ਜਾਗਰੂਕਤਾ ਗਵਰਨੈਂਸ ਪ੍ਰਕਿਰਿਆ ਵਿੱਚ ਵੱਖ-ਵੱਖ ਹਿੱਸੇਦਾਰਾਂ ਦੀਆਂ ਵੱਖ-ਵੱਖ ਕੋਸ਼ਿਸ਼ਾਂ ਬਾਰੇ ਜਾਗਰੂਕਤਾ ਲਿਆਉਣ ਵਿੱਚ ਸਹਾਇਤਾ ਕਰਦੀ ਹੈ" ਅਤੇ "ਇਹ ਜਾਣਕਾਰੀ ਨਾਗਰਿਕਾਂ ਨੂੰ ਉਨ੍ਹਾਂ ਦੇ ਜਮਹੂਰੀ ਅਧਿਕਾਰਾਂ ਦੀ ਲਗਨ ਨਾਲ ਵਰਤੋਂ ਕਰਨ ਅਤੇ ਲੋਕਤੰਤਰੀ ਵਾਤਾਵਰਣ ਦਾ ਹਿੱਸਾ ਬਣਨ ਦੀ ਤਾਕਤ ਦਿੰਦੀ ਹੈ।"
LSTV, ਸਾਬਕਾ ਲੋਕ ਸਭਾ ਸਪੀਕਰ ਸੋਮਨਾਥ ਚੈਟਰਜੀ (Former Lok Sabha Speaker Somnath Chatterjee) ਦੀ ਦਿਮਾਗੀ ਸੋਚ ਦਾ ਨਤੀਜਾ ਸੀ। ਚੈਨਲ ਸਥਾਪਿਤ ਕੀਤੇ ਜਾਣ ਦੇ ਹਾਲਾਤਾਂ ਤੋਂ ਜਾਣੂ ਲੋਕਾਂ ਨੇ ਕਿਹਾ ਕਿ ਉਸ ਵੇਲੇ ਦੇ ਰਾਜ ਸਭਾ ਚੇਅਰਮੈਨ ਭੈਰੋਂ ਸਿੰਘ ਸ਼ੇਖਾਵਤ (Rajya Sabha Chairman Bhairon Singh Shekhawat), ਚੈਟਰਜੀ ਦੇ ਪ੍ਰਸਤਾਵ ਨਾਲ ਆਸ਼ਵਸਤ ਨਹੀਂ ਸਨ। ਇਹ ਸ਼ੇਖਾਵਤ ਤੋਂ ਬਾਅਦ ਹਾਮਿਦ ਅੰਸਾਰੀ (Hamid Ansari) ਦੇ ਸਮੇਂ ਸੀ ਜਦੋਂ ਉੱਪਰਲੇ ਸਦਨ (Upper House) ਲਈ ਵੱਖਰਾ ਚੈਨਲ ਬਣ ਗਿਆ।

LSTV ਦੇ ਇੱਕ ਚੈਨਲ ਦੇ ਤੌਰ 'ਤੇ ਕੰਮ ਆਰੰਭ ਕਰਨ ਤੋਂ ਪਹਿਲਾਂ, ਚੁਣਿੰਦਾ ਸੰਸਦੀ ਕਾਰਵਾਈਆਂ ਦਾ ਸੰਚਾਰ 20 ਦਸੰਬਰ, 1989 ਤੋਂ ਕੀਤਾ ਗਿਆ ਸੀ, ਉਦਾਹਰਣ ਵਜੋਂ ਸਾਲ ਦੇ ਪਹਿਲੇ ਸੈਸ਼ਨ ਦੇ ਪਹਿਲੇ ਦਿਨ ਹੋਣ ਵਾਲੇ ਸਾਂਝੇ ਇਜਲਾਸ ਦਾ ਰਾਸ਼ਟਰਪਤੀ ਭਾਸ਼ਣ ਸਿੱਧਾ ਪ੍ਰਸਾਰਿਤ ਕੀਤਾ ਜਾਵੇਗਾ।

ਰਿਪੋਰਟ ਦੇ ਮੁਤਾਬਿਕ 18 ਅਪ੍ਰੈਲ, 1994 ਨੂੰ ਲੋਕ ਸਭਾ ਦੀਆਂ ਸਾਰੀਆਂ ਕਾਰਵਾਈਆਂ ਦੇ ਫਿਲਮਾਂਕਣ ਦੀ ਸ਼ੁਰੂਆਤ ਹੋਈ ਅਤੇ ਉਸੀ ਸਾਲ ਅਗਸਤ ਮਹੀਨੇ ਵਿੱਚ ਇੱਕ ਲੋਅ ਪਾਵਰ ਟ੍ਰਾਂਸਮੀਟਰ (ਐੱਲ.ਪੀ.ਟੀ.) (Low Power Transmitter (LPT)) ਸਥਾਪਿਤ ਕੀਤਾ ਗਿਆ ਸੀ ਅਤੇ ਸੰਸਦ ਭਵਨ ਵਿੱਚ ਪ੍ਰੋਸੀਡਿੰਗਜ਼ ਦੇ ਸਿੱਧੇ ਪ੍ਰਸਾਰਣ ਕਰਨ ਲਈ ਚਾਲੂ ਕੀਤਾ ਗਿਆ ਸੀ। ਦਸੰਬਰ 1994 ਤੋਂ ਦੋਵਾਂ ਸਦਨਾਂ ਵਿੱਚ ਪ੍ਰਸ਼ਨ ਕਾਲ (Question Hour) ਦੂਰਦਰਸ਼ਨ (Doordarshan) 'ਤੇ ਬਦਲਵੇਂ ਹਫ਼ਤਿਆਂ ਵਿੱਚ ਸਿੱਧਾ ਪ੍ਰਸਾਰਿਤ ਕੀਤਾ ਗਿਆ ਸੀ।

ਲੋਕ ਸਭਾ ਦੀ ਵੈੱਬਸਾਈਟ ਦੇ ਅਨੁਸਾਰ, "ਇਸ ਦਾ ਪ੍ਰਬੰਧ ਇਸ ਤਰੀਕੇ ਨਾਲ ਕੀਤਾ ਗਿਆ ਸੀ ਕਿ ਦੂਰਦਰਸ਼ਨ ਦੁਆਰਾ ਇੱਕ ਸਦਨ ਦੇ ਪ੍ਰਸ਼ਨ ਕਾਲ ਦੇ ਪ੍ਰਸਾਰਣ ਦੇ ਦੌਰਾਨ ਦੂਜੇ ਸਦਨ ਦੇ ਪ੍ਰਸ਼ਨ ਕਾਲ ਦਾ ਪ੍ਰਸਾਰਣ ਆਲ ਇੰਡੀਆ ਰੇਡੀਓ (All India Radio) ਨੇ ਕੀਤਾ ਸੀ।" ਜਦੋਂ ਡੀ.ਡੀ. ਨਿਊਜ਼ ਚੈਨਲ ਲਾਂਚ ਕੀਤਾ ਗਿਆ ਸੀ, ਦੋਵਾਂ ਸਦਨਾਂ ਵਿੱਚ ਪ੍ਰਸ਼ਨ ਕਾਲ ਇੱਕੋ ਸਮੇਂ ਡੀ.ਡੀ. ਚੈਨਲਾਂ 'ਤੇ ਪ੍ਰਸਾਰਿਤ ਹੋਣਾ ਸ਼ੁਰੂ ਹੋ ਗਿਆ ਸੀ।

ਪਰ ਇਹ ਸਿਰਫ ਇੱਕ ਦਹਾਕੇ ਦੇ ਬਾਅਦ ਦਸੰਬਰ 2004 ਵਿੱਚ ਦੋਵਾਂ ਸਦਨਾਂ ਦੀ ਕਾਰਵਾਈ ਦੇ ਸਿੱਧੇ ਪ੍ਰਸਾਰਣ ਲਈ ਇੱਕ ਵੱਖਰਾ ਸਮਰਪਿਤ ਸੈਟੇਲਾਈਟ ਚੈਨਲ ਸਥਾਪਿਤ ਕੀਤਾ ਗਿਆ ਸੀ। ਸਾਲ 2006 ਵਿੱਚ LSTV ਨੇ ਹੇਠਲੇ ਸਦਨ (Lower House) ਦੀ ਕਾਰਵਾਈ ਨੂੰ ਸਿੱਧਾ ਪ੍ਰਸਾਰਿਤ ਕਰਨਾ ਸ਼ੁਰੂ ਕਰ ਦਿੱਤਾ ਸੀ।

ਰਾਜ ਸਭਾ ਟੀ.ਵੀ. (Rajya Sabha TV) ਦੀ ਲਾਂਚਿੰਗ -

RSTV ਦੀ ਸ਼ੁਰੂਆਤ ਸਾਲ 2011 ਵਿੱਚ ਕੀਤੀ ਗਈ ਸੀ। ਰਾਜ ਸਭਾ ਵਿੱਚ ਕਾਰਵਾਈਆਂ ਦਾ ਸਿੱਧਾ ਪ੍ਰਸਾਰਣ ਕਰਨ ਤੋਂ ਇਲਾਵਾ ਇਸ ਚੈਨਲ 'ਤੇ ਸੰਸਦੀ ਮਾਮਲਿਆਂ ਦਾ ਵਿਸ਼ਲੇਸ਼ਣ ਵੀ ਦਿਖਾਇਆ ਜਾਂਦਾ ਹੈ ਅਤੇ ਇਹ ਚੈਨਲ ਗਿਆਨ-ਆਧਾਰਿਤ ਪ੍ਰੋਗਰਾਮਾਂ ਲਈ ਵੀ ਇੱਕ ਮੰਚ ਪ੍ਰਦਾਨ ਕਰਦਾ ਹੈ। RSTV ਦੇ ਬਹੁਤ ਸਾਰੇ ਫੌਲੋਅਰਜ਼ ਹਨ ਅਤੇ ਇਹ ਚੈਨਲ ਇਸ ਦੀ ਸ਼੍ਰੇਣੀ ਦੇ ਸੱਭ ਤੋਂ ਵੱਧ ਵੇਖੇ ਜਾਣ ਵਾਲੇ ਚੈਨਲਾਂ ਵਿੱਚੋਂ ਇੱਕ ਹੈ। ਜਦੋਂ ਐੱਮ. ਵੈਂਕਈਆ ਨਾਇਡੂ ਸਾਲ 2017 ਵਿੱਚ ਰਾਜ ਸਭਾ ਦੇ ਚੇਅਰਮੈਨ ਬਣੇ ਤਾਂ ਉਸ ਸਮੇਂ ਆਰ.ਐੱਸ.ਟੀ.ਵੀ. ਦੇ ਯੂਟਿਊਬ ਵਿਯੂਰਜ਼ ਸਿਰਫ਼ 4.6 ਲੱਖ ਸਨ ਅਤੇ ਹੁਣ ਇਹ ਗਿਣਤੀ 5 ਮਿਲੀਅਨ ਹੈ।

RSTV ਬਿਹਤਰ ਟੈੱਕਨੋਲੋਜੀ ਦੀ ਵਰਤੋਂ ਕਰਨ ਦੇ ਨਾਲ ਇਸ ਦਾ ਬਜਟ LSTV ਨਾਲੋਂ ਬਹੁਤ ਵੱਡਾ ਹੈ। ਕੇਂਦਰੀ ਬਜਟ ਚੈਨਲਾਂ ਨੂੰ ਚਲਾਉਣ ਲਈ ਫੰਡ ਨਿਰਧਾਰਿਤ ਕਰਦਾ ਹੈ। RSTV, LSTV ਨਾਲੋਂ ਵਧੇਰੇ ਲੋਕਾਂ ਨੂੰ ਰੋਜ਼ਗਾਰ ਦਿੰਦਾ ਹੈ (LSTV ਦੇ 110 ਦੇ ਮੁਕਾਬਲੇ ਲਗਭਗ 250)
Published by: Anuradha Shukla
First published: March 4, 2021, 7:21 PM IST
ਹੋਰ ਪੜ੍ਹੋ
ਅਗਲੀ ਖ਼ਬਰ