Home /News /explained /

Visa Interview ਦੌਰਾਨ ਵਿਦਿਆਰਥੀ ਨਾ ਕਰਨ ਇਹ ਗਲਤੀਆਂ, ਜਾਣਨ ਲਈ ਪੜ੍ਹੋ ਪੂਰੀ ਖਬਰ

Visa Interview ਦੌਰਾਨ ਵਿਦਿਆਰਥੀ ਨਾ ਕਰਨ ਇਹ ਗਲਤੀਆਂ, ਜਾਣਨ ਲਈ ਪੜ੍ਹੋ ਪੂਰੀ ਖਬਰ

Visa Interview ਦੌਰਾਨ ਵਿਦਿਆਰਥੀ ਨਾ ਕਰਨ ਇਹ ਗਲਤੀਆਂ, ਜਾਣਨ ਲਈ ਪੜ੍ਹੋ ਪੂਰੀ ਖਬਰ

Visa Interview ਦੌਰਾਨ ਵਿਦਿਆਰਥੀ ਨਾ ਕਰਨ ਇਹ ਗਲਤੀਆਂ, ਜਾਣਨ ਲਈ ਪੜ੍ਹੋ ਪੂਰੀ ਖਬਰ

Visa Interview : ਵਿਦੇਸ਼ ਵਿੱਚ ਪੜ੍ਹਾਈ ਕਰਨਾ ਆਸਾਨ ਨਹੀਂ ਹੈ ਪਰ ਫਿਰ ਵੀ ਇਸ ਸਾਲ, ਹਜ਼ਾਰਾਂ ਭਾਰਤੀ ਨਵੀਂ ਦਿੱਲੀ ਵਿੱਚ ਅਮਰੀਕੀ ਦੂਤਾਵਾਸ ਅਤੇ ਕੋਲਕਾਤਾ, ਮੁੰਬਈ, ਚੇਨਈ ਅਤੇ ਹੈਦਰਾਬਾਦ ਵਿੱਚ ਅਮਰੀਕੀ ਕੌਂਸਲੇਟ ਜਨਰਲ ਵਿੱਚ ਵਿਦਿਆਰਥੀ ਵੀਜ਼ਾ ਇੰਟਰਵਿਊ ਵਿੱਚ ਸ਼ਾਮਲ ਹੋਣਗੇ। ਇਨ੍ਹਾਂ ਵਿੱਚੋਂ ਜ਼ਿਆਦਾਤਰ ਸੰਯੁਕਤ ਰਾਜ ਅਮਰੀਕਾ ਵਿੱਚ ਆਪਣੀ ਸਿੱਖਿਆ ਨੂੰ ਅੱਗੇ ਵਧਾਉਣਗੇ। ਬਹੁਤ ਸਾਰੇ ਚੋਟੀ ਦੇ ਬਹੁ-ਰਾਸ਼ਟਰੀ ਕਾਰਪੋਰੇਸ਼ਨਾਂ ਵਿੱਚ ਇੰਟਰਨਸ਼ਿਪਸ ਨੂੰ ਪੂਰਾ ਕਰਨਗੇ, ਅਤੇ ਕੁਝ ਖੁਸ਼ਕਿਸਮਤ H-1B ਪ੍ਰੋਗਰਾਮ ਦੇ ਤਹਿਤ ਵਿਸ਼ੇਸ਼ ਕਰਮਚਾਰੀਆਂ ਵਜੋਂ ਆਪਣਾ ਕਰੀਅਰ ਬਣਾਉਣਗੇ। ਸੰਯੁਕਤ ਰਾਜ ਅਮਰੀਕਾ ਵਿੱਚ ਅਕਾਦਮਿਕ ਸਫਲਤਾ ਦੀ ਯਾਤਰਾ ਸ਼ੁਰੂ ਕਰਨ ਲਈ, ਤੁਹਾਨੂੰ ਪਹਿਲਾਂ ਇੱਕ ਯੂਐਸ ਯੂਨੀਵਰਸਿਟੀ ਵਿੱਚ ਦਾਖਲਾ ਪੁਖਤਾ ਕਰਨ ਦੀ ਲੋੜ ਹੁੰਦੀ ਹੈ।

ਹੋਰ ਪੜ੍ਹੋ ...
  • Share this:

Visa Interview : ਵਿਦੇਸ਼ ਵਿੱਚ ਪੜ੍ਹਾਈ ਕਰਨਾ ਆਸਾਨ ਨਹੀਂ ਹੈ ਪਰ ਫਿਰ ਵੀ ਇਸ ਸਾਲ, ਹਜ਼ਾਰਾਂ ਭਾਰਤੀ ਨਵੀਂ ਦਿੱਲੀ ਵਿੱਚ ਅਮਰੀਕੀ ਦੂਤਾਵਾਸ ਅਤੇ ਕੋਲਕਾਤਾ, ਮੁੰਬਈ, ਚੇਨਈ ਅਤੇ ਹੈਦਰਾਬਾਦ ਵਿੱਚ ਅਮਰੀਕੀ ਕੌਂਸਲੇਟ ਜਨਰਲ ਵਿੱਚ ਵਿਦਿਆਰਥੀ ਵੀਜ਼ਾ ਇੰਟਰਵਿਊ ਵਿੱਚ ਸ਼ਾਮਲ ਹੋਣਗੇ। ਇਨ੍ਹਾਂ ਵਿੱਚੋਂ ਜ਼ਿਆਦਾਤਰ ਸੰਯੁਕਤ ਰਾਜ ਅਮਰੀਕਾ ਵਿੱਚ ਆਪਣੀ ਸਿੱਖਿਆ ਨੂੰ ਅੱਗੇ ਵਧਾਉਣਗੇ। ਬਹੁਤ ਸਾਰੇ ਚੋਟੀ ਦੇ ਬਹੁ-ਰਾਸ਼ਟਰੀ ਕਾਰਪੋਰੇਸ਼ਨਾਂ ਵਿੱਚ ਇੰਟਰਨਸ਼ਿਪਸ ਨੂੰ ਪੂਰਾ ਕਰਨਗੇ, ਅਤੇ ਕੁਝ ਖੁਸ਼ਕਿਸਮਤ H-1B ਪ੍ਰੋਗਰਾਮ ਦੇ ਤਹਿਤ ਵਿਸ਼ੇਸ਼ ਕਰਮਚਾਰੀਆਂ ਵਜੋਂ ਆਪਣਾ ਕਰੀਅਰ ਬਣਾਉਣਗੇ। ਸੰਯੁਕਤ ਰਾਜ ਅਮਰੀਕਾ ਵਿੱਚ ਅਕਾਦਮਿਕ ਸਫਲਤਾ ਦੀ ਯਾਤਰਾ ਸ਼ੁਰੂ ਕਰਨ ਲਈ, ਤੁਹਾਨੂੰ ਪਹਿਲਾਂ ਇੱਕ ਯੂਐਸ ਯੂਨੀਵਰਸਿਟੀ ਵਿੱਚ ਦਾਖਲਾ ਪੁਖਤਾ ਕਰਨ ਦੀ ਲੋੜ ਹੁੰਦੀ ਹੈ।

ਆਪਣੇ ਲਈ ਢੁਕਵੀਂ ਯੂਨੀਵਰਸਿਟੀ ਜਾਂ ਕਾਲਜ ਦੀ ਚੋਣ ਕਰਨਾ ਵੀ ਆਸਾਨ ਕੰਮ ਨਹੀਂ ਹੁੰਦਾ ਹੈ। ਇਸ ਵਿੱਚ ਕਈ ਤਰ੍ਹਾਂ ਦੇ ਕਾਰਕਾਂ ਨੂੰ ਧਿਆਨ ਵਿੱਚ ਰੱਖਣਾ ਜ਼ਰੂਰੀ ਹੁੰਦਾ ਹੈ, ਤਾਂ ਜੋ ਇੱਥੋਂ ਪੜ੍ਹਾਈ ਪੂਰੀ ਕਰ ਕੇ ਤੁਸੀਂ ਕਰੀਅਰ ਅੱਗੇ ਵਧਾ ਸਕੋ। ਇੱਕ ਵਾਰ ਜਦੋਂ ਤੁਸੀਂ ਆਪਣੇ ਸਕੂਲ, ਕਾਲਜ ਜਾਂ ਯੂਨੀਵਰਸਿਟੀ ਦੀ ਚੋਣ ਕਰ ਲੈਂਦੇ ਹੋ, ਤਾਂ ਤੁਹਾਨੂੰ ਆਪਣੀ ਪੜ੍ਹਾਈ ਸ਼ੁਰੂ ਕਰਨ ਲਈ ਸੰਯੁਕਤ ਰਾਜ ਵਿੱਚ ਦਾਖਲ ਹੋਣ ਲਈ ਵੀਜ਼ੇ ਦੀ ਲੋੜ ਪਵੇਗੀ। ਤੁਸੀਂ ਸ਼ਾਇਦ ਇਸ ਬਾਰੇ ਪਹਿਲਾਂ ਹੀ ਬਹੁਤ ਕਹਾਣੀਆਂ ਸੁਣੀਆਂ ਹੋਣਗੀਆਂ ਕਿ ਵੀਜ਼ਾ ਅਧਿਕਾਰੀ ਬਿਨੈਕਾਰਾਂ ਵਿੱਚ ਕੀ ਦੇਖਣਾ ਚਾਹੁੰਦੇ ਹਨ ਅਤੇ ਵੀਜ਼ਾ ਲਈ ਇੰਟਰਵਿਊ ਦੌਰਾਨ ਕਿਹੜੇ ਸਵਾਲ ਪੁੱਛੇ ਜਾਂਦੇ ਹਨ। ਇਸ ਸਭ ਬਾਰੇ ਸੋਚ ਕੇ ਘਬਰਾਉਣ ਦੀ ਲੋੜ ਨਹੀਂ ਹੈ, ਇੱਥੇ ਸੱਚਾਈ ਇਹ ਹੈ ਕਿ ਵਿਦਿਆਰਥੀ ਵੀਜ਼ਾ ਨੂੰ ਮਨਜ਼ੂਰੀ ਦੇਣ ਲਈ ਜੋ ਯੋਗਤਾਵਾਂ ਵਰਤੀਆਂ ਜਾਂਦੀਆਂ ਹਨ ਉਹ ਸਿੱਧੀਆਂ 1952 ਇਮੀਗ੍ਰੇਸ਼ਨ ਅਤੇ ਰਾਸ਼ਟਰੀਅਤਾ ਐਕਟ (1952 Immigration and Nationality Act.) ਤੋਂ ਆਉਂਦੀਆਂ ਹਨ। ਇਹਨਾਂ ਮਾਪਦੰਡਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਹਨ:

-ਤੁਹਾਨੂੰ ਇਹ ਸਾਬਤ ਕਰਨਾ ਹੁੰਦਾ ਹੈ ਕਿ ਤੁਹਾਨੂੰ ਯੂਨੀਵਰਸਿਟੀ ਵਿੱਚ ਸਵੀਕਾਰ ਕੀਤਾ ਗਿਆ ਹੈ। ਆਪਣਾ ਪ੍ਰਵਾਨਿਤ ਫਾਰਮ I-20 ਲਿਆਓ ਅਤੇ ਯਕੀਨੀ ਬਣਾਓ ਕਿ ਤੁਸੀਂ ਆਪਣੀ ਵਿਦਿਆਰਥੀ ਅਤੇ ਐਕਸਚੇਂਜ ਵਿਜ਼ਿਟਰ ਇਨਫਾਰਮੇਸ਼ਨ ਸਿਸਟਮ (SEVIS) ਫੀਸ ਦਾ ਭੁਗਤਾਨ ਕੀਤਾ ਹੈ।

-ਤੁਹਾਨੂੰ ਇਹ ਪ੍ਰਦਰਸ਼ਿਤ ਕਰਨਾ ਹੁੰਦਾ ਹੈ ਕਿ ਤੁਸੀਂ ਸੰਯੁਕਤ ਰਾਜ ਵਿੱਚ ਜਾਣ ਦਾ ਇੱਕੋ ਇੱਕ ਕਾਰਨ ਆਪਣੇ ਅਧਿਐਨ ਦਾ ਕੋਰਸ ਪੂਰਾ ਕਰਨਾ ਹੈ। ਜੇਕਰ ਤੁਹਾਡੀ ਯਾਤਰਾ ਦਾ ਅਸਲ ਮਕਸਦ ਸੰਯੁਕਤ ਰਾਜ ਅਮਰੀਕਾ ਵਿੱਚ ਕੰਮ ਕਰਨਾ ਹੈ, ਤਾਂ ਤੁਹਾਨੂੰ H-1B ਅਸਥਾਈ ਵਰਕਰ ਪ੍ਰੋਗਰਾਮ 'ਤੇ ਵਿਚਾਰ ਕਰਨਾ ਚਾਹੀਦਾ ਹੈ - ਨਾ ਕਿ ਵਿਦਿਆਰਥੀ ਵੀਜ਼ਾ ਉੱਤੇ।

-ਤੁਹਾਨੂੰ ਇਹ ਸਾਬਤ ਕਰਨਾ ਹੁੰਦਾ ਹੈ ਕਿ ਜਦੋਂ ਤੁਸੀਂ ਆਪਣੀ ਸਿੱਖਿਆ ਪੂਰੀ ਕਰਦੇ ਹੋ ਤਾਂ ਤੁਸੀਂ ਆਪਣੇ ਦੇਸ਼ ਵਾਪਸ ਆ ਜਾਵੋਗੇ।

-ਤੁਹਾਨੂੰ ਇਹ ਸਾਬਤ ਕਰਨਾ ਹੁੰਦਾ ਹੈ ਕਿ ਤੁਸੀਂ ਸਿੱਖਿਆ ਦਾ ਖਰਚ ਚੁੱਕਣ ਦੇ ਸਮਰੱਥ ਹੋ। ਅਸੀਂ ਜਾਣਦੇ ਹਾਂ ਕਿ ਬਹੁਤ ਸਾਰੇ ਪਰਿਵਾਰ ਵਿਦਿਆਰਥੀਆਂ ਨੂੰ ਸੰਯੁਕਤ ਰਾਜ ਵਿੱਚ ਪੜ੍ਹਨ ਲਈ ਭੇਜਣ ਲਈ ਦਹਾਕਿਆਂ ਤੱਕ ਪੈਸੇ ਦੀ ਬਚਤ ਕਰਦੇ ਹਨ। ਬੈਂਕ ਦਸਤਾਵੇਜ਼ਾਂ ਦੇ ਵੱਡੇ ਸਟੈਕ ਦੀ ਲੋੜ ਨਹੀਂ ਹੈ, ਪਰ ਤੁਹਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਤੁਸੀਂ ਸਿੱਖਿਆ ਪ੍ਰੋਗਰਾਮ ਲਈ ਭੁਗਤਾਨ ਕਿਵੇਂ ਕਰੋਗੇ। ਜੇਕਰ ਤੁਹਾਡੇ ਪਰਿਵਾਰਕ ਮੈਂਬਰ ਵਿਦਿਅਕ ਖਰਚਿਆਂ ਵਿੱਚ ਯੋਗਦਾਨ ਪਾ ਰਹੇ ਹਨ, ਤਾਂ ਉਹਨਾਂ ਫੰਡਾਂ ਦਾ ਵੀ ਜ਼ਿਕਰ ਕੀਤਾ ਜਾਣਾ ਚਾਹੀਦਾ ਹੈ। ਯਕੀਨੀ ਬਣਾਓ ਕਿ ਵੀਜ਼ਾ ਇੰਟਰਵਿਊ ਦੌਰਾਨ ਤੁਸੀਂ ਇਹ ਜਾਣਦੇ ਹੋਵੋ ਕਿ ਅਮਰੀਕਾ ਜਾ ਕੇ ਤੁਹਾਡੇ ਪੂਰੇ ਸਿੱਖਿਆ ਪ੍ਰੋਗਰਾਮ ਦੀ ਲਾਗਤ , ਰਹਿਣ ਦੇ ਖਰਚਿਆਂ ਸਮੇਤ, ਜਿੰਨੀ ਦੇਰ ਤੁਸੀਂ ਉੱਥੇ ਰਹੋਗੇ, ਉਹ ਸਾਰੇ ਖਰਚੇ ਬਾਰੇ ਤੇ ਤੁਸੀਂ ਉਨ੍ਹਾਂ ਖਰਚਿਆਂ ਨੂੰ ਕਿਵੇਂ ਪੂਰਾ ਕਰੋਗੇ, ਇਸ ਬਾਰੇ ਜਾਣਦੇ ਹੋਵੋ।

-ਤੁਹਾਨੂੰ ਇਹ ਸਾਬਤ ਕਰਨਾ ਹੁੰਦਾ ਹੈ ਕਿ ਤੁਸੀਂ ਇੱਕ "bona fide student" ਹੋ, ਜੋ ਅਸਲ ਵਿੱਚ ਚੁਣੀ ਗਈ ਡਿਗਰੀ ਵਿੱਚ ਅੱਗੇ ਦੀ ਪੜ੍ਹਾਈ ਤੇ ਰਿਸਰਚ ਪੂਰੀ ਇਮਾਨਦਾਰੀ ਨਾਲ ਕਰਨਾ ਚਾਹੁੰਦਾ ਹੈ। ਜੇ ਤੁਸੀਂ ਵੀਜ਼ ਇੰਟਰਵਿਊ ਵਿੱਚ ਅਕਾਊਂਟਿੰਗ ਗ੍ਰੈਜੂਏਟ ਪ੍ਰੋਗਰਾਮ ਲਈ ਅਰਜ਼ੀ ਦੇ ਰਹੇ ਹੋ, ਪਰ ਕ੍ਰੈਡਿਟ ਅਤੇ ਡੈਬਿਟ ਵਿੱਚ ਅੰਤਰ ਨਹੀਂ ਜਾਣਦੇ ਹੋ, ਤਾਂ ਤੁਸੀਂ ਸ਼ਾਇਦ ਉਸ ਡਿਗਰੀ ਪ੍ਰੋਗਰਾਮ ਲਈ ਤਿਆਰ ਨਹੀਂ ਹੋ। ਜਿਸ ਵਿਸ਼ੇ ਬਾਰੇ ਤੁਸੀਂ ਵਿਦੇਸ਼ ਜਾ ਕੇ ਪੜ੍ਹਾਈ ਕਰਨਾ ਚਾਹੁੰਦੇ ਹੋ, ਉਸ ਬਾਰੇ ਸਮਝਾਉਣ ਲਈ ਲਈ ਤੁਹਾਡੇ ਕੋਲ ਅੰਗਰੇਜ਼ੀ ਬੋਲੀ ਦੀ ਯੋਗਤਾ ਹੋਣੀ ਚਾਹੀਦੀ ਹੈ।

ਤੁਹਾਡੇ ਮਨ ਵਿੱਚ ਇਹ ਸਵਾਲ ਹੋਵੇਗਾ ਕਿ ਵੀਜ਼ਾ ਲਈ ਇੱਕ ਵਧੀਆ ਇੰਟਰਵਿਊ ਕਿਹੋ ਜਿਹਾ ਹੋ ਸਕਦਾ ਹੈ ? ਤੇ ਉਸ ਲਈ ਕਿਹੋ ਜਿਹੀ ਤਿਆਰੀ ਕਰਨੀ ਚਾਹੀਦੀ ਹੈ। ਦੇਖੋ, ਪਹਿਲਾਂ ਤਾਂ ਇਹ ਯਕੀਨੀ ਬਣਾਓ ਕਿ ਤੁਸੀਂ ਪੁੱਛੇ ਗਏ ਸਵਾਲ ਦਾ ਸਹੀ ਜਵਾਬ ਦਿਓ। ਜੇਕਰ ਕੋਈ ਅਧਿਕਾਰੀ ਇਟੰਰਵਿਊ ਦੌਰਾਨ ਤੁਹਾਨੂੰ ਪੁੱਛਦਾ ਹੈ ਕਿ ਉਹ ਕਿਹੜੀ ਕਲਾਸ ਹੈ ਜਿਸ ਨੂੰ ਲੈ ਕੇ ਤੁਸੀਂ ਖਾਸ ਤੌਰ 'ਤੇ ਉਤਸ਼ਾਹਿਤ ਹੋ, ਇਸ ਦੇ ਜਵਾਬ ਵਿੱਚ ਜੇ ਤੁਸੀਂ ਇਹ ਬੋਲੋ ਕਿ "ਇਸ ਸਕੂਲ ਨੂੰ ਯੂ.ਐੱਸ. ਨਿਊਜ਼ ਦੁਆਰਾ ਨਿਊ ਜਰਸੀ ਵਿੱਚ 13ਵਾਂ ਦਰਜਾ ਦਿੱਤਾ ਗਿਆ ਹੈ।"

ਇਹ ਜਵਾਬ ਇੰਟਰਵਿਊਅਰ ਨੂੰ ਸੰਤੁਸ਼ਟ ਨਹੀਂ ਕਰੇਗਾ ਤੇ ਇਹ ਅੱਗੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਸਕਦਾ ਹੈ। ਜੇਕਰ ਤੁਸੀਂ ਸਵਾਲ ਨੂੰ ਸੁਣਿਆ ਜਾਂ ਸਮਝਿਆ ਨਹੀਂ, ਤਾਂ ਇਸ ਨੂੰ ਦੁਹਰਾਉਣ ਲਈ ਕਹਿਣਾ ਠੀਕ ਰਹੇਗਾ, ਪਰ ਗਲਤ ਜਵਾਬ ਨਾ ਦਿਓ। ਇਸ ਤੋਂ ਬਾਅਦ ਅਧਿਕਾਰੀ ਨੂੰ ਇਹ ਯਕੀਨ ਹੋਣਾ ਚਾਹੀਦਾ ਹੈ ਕਿ ਤੁਸੀਂ ਜੋ ਪੜ੍ਹ ਰਹੇ ਹੋ ਉਸ ਬਾਰੇ ਤੁਸੀਂ ਜਾਣਦੇ ਹੋਵੇ, ਅਤੇ ਇਹ ਕਿ ਤੁਸੀਂ ਆਪਣੇ ਮੌਜੂਦਾ ਅਨੁਭਵ ਅਤੇ ਤੁਹਾਡੇ ਦੁਆਰਾ ਚੁਣੇ ਗਏ ਪ੍ਰੋਗਰਾਮ ਦੇ ਵਿਚਕਾਰ ਸੰਬੰਧ ਨੂੰ ਪੂਰੇ ਤਰੀਕੇ ਨਾਲ ਵਿਅਕਤ ਕਰ ਸਕੋ। ਉਦਾਹਰਣ ਲਈ ਜੇਕਰ ਤੁਸੀਂ ਪਹਿਲਾਂ ਇੰਜੀਨੀਅਰ ਹੁੰਦੇ ਸੀ ਪਰ ਹੁਣ ਤੁਸੀਂ ਮੈਨੇਜਮੈਂਟ ਦਾ ਅਧਿਐਨ ਕਰਨਾ ਚਾਹੁੰਦੇ ਹੋ, ਤਾਂ ਇਹ ਦੱਸਣ ਲਈ ਤਿਆਰ ਰਹੋ ਕਿ ਤੁਸੀਂ ਇਸ ਫੈਸਲੇ 'ਤੇ ਕਿਵੇਂ ਆਏ ਅਤੇ ਤੁਹਾਡਾ ਪੜ੍ਹਾਈ ਦਾ ਵਿਸ਼ਾ ਤੇ ਪਿਛੋਕੜ ਤੁਹਾਨੂੰ ਮੈਨੇਜਮੈਂਟ ਦੇ ਖੇਤਰ ਲਈ ਕਿਉਂ ਤਿਆਰ ਕਰਦਾ ਹੈ।

ਰਟਿਆ-ਰਟਾਇਆ ਜਵਾਬ ਨਾ ਦਿਓ। ਜੋ ਤੁਸੀਂ ਬੋਲੋ ਉਹ ਸੱਚ ਲੱਗਣਾ ਚਾਹੀਦਾ ਹੈ। ਇੰਟਰਵਿਊ ਦੌਰਾਨ ਅਧਿਕਾਰੀ ਨੂੰ ਇਹ ਯਕੀਨ ਹੋਣਾ ਚਾਹੀਦਾ ਹੈ ਕਿ ਤੁਸੀਂ ਇੱਕ ਵਿਦਿਆਰਥੀ ਬਣਨ ਦਾ ਇਰਾਦਾ ਰੱਖਦੇ ਹੋ ਅਤੇ ਤੁਹਾਡੇ ਦੁਆਰਾ ਚੁਣੀ ਗਈ ਡਿਗਰੀ ਨੂੰ ਪੂਰਾ ਕਰਨ ਲਈ ਤਿਆਰ ਹੋ। ਸਕੂਲ ਬਾਰੇ ਤੱਥਾਂ ਨੂੰ ਸੁਣਾਉਣ ਦੀ ਬਜਾਏ, ਅਧਿਕਾਰੀ ਨੂੰ ਦੱਸੋ ਕਿ ਤੁਹਾਡੇ ਇਸ ਵਿਸ਼ੇ ਨੂੰ ਚੁਣਨ ਪਿੱਛੇ ਕਿਸ ਨੇ ਤੁਹਾਨੂੰ ਪ੍ਰਭਾਵਿਤ ਕੀਤਾ। ਸਕੂਲ ਦੀ ਵਡਿਆਈ ਅਤੇ ਪਾਠਕ੍ਰਮ ਬਾਰੇ ਰਟਿਆ-ਰਟਾਇਆ ਜਵਾਬ ਅਧਿਕਾਰੀ ਨੂੰ ਸੰਤੁਸ਼ਟ ਨਹੀਂ ਕਰੇਗਾ, ਸਿਰਫ਼ ਤੁਹਾਡੇ ਇਮਾਨਦਾਰ ਜਵਾਬ ਹੀ ਤੁਹਾਡੇ ਵੀਜ਼ਾ ਇੰਟਰਵਿਊ ਨੂੰ ਸਫਲ ਬਣਾਉਣਗੇ।

ਬਹੁਤ ਸਾਰੇ ਵਿਦਿਆਰਥੀ ਇਹ ਸੋਚ ਸਕਦੇ ਹਨ ਕਿ ਉਹਨਾਂ ਨੂੰ ਆਪਣੇ ਵੀਜ਼ਾ ਇੰਟਰਵਿਊ ਲਈ ਤਿਆਰ ਕਰਨ ਵਿੱਚ ਮਦਦ ਕਰਨ ਲਈ ਇੱਕ ਸਲਾਹਕਾਰ ਦੀ ਲੋੜ ਹੈ। ਸੱਚਾਈ ਇਹ ਹੈ ਕਿ ਤੁਹਾਨੂੰ ਕਿਸੇ ਦੀ ਲੋੜ ਨਹੀਂ ਹੈ। ਕੌਂਸਲਰ ਅਫਸਰਾਂ ਲਈ ਇਹ ਦੱਸਣਾ ਆਸਾਨ ਹੁੰਦਾ ਹੈ ਕਿ ਵਿਦਿਆਰਥੀ ਨੇ ਇੰਟਰਵਿਊ ਲਈ ਕੋਚ ਜਾਂ ਸਲਾਹਕਾਰ ਦੀ ਮਦਦ ਲਈ ਹੈ ਜਾਂ ਨਹੀਂ, ਕਿਉਂਕਿ ਇਹਨਾਂ ਵਿਦਿਆਰਥੀਆਂ ਨੇ ਆਮ ਤੌਰ 'ਤੇ ਉਹੀ ਤਿਆਰ ਕੀਤੇ ਜਵਾਬਾਂ ਨੂੰ ਰਟਿਆ ਹੁੰਦਾ ਹੈ। ਕੌਂਸਲਰ ਅਧਿਕਾਰੀ ਹਫ਼ਤੇ ਵਿੱਚ ਸੈਂਕੜੇ ਵਿਦਿਆਰਥੀਆਂ ਦੀ ਇੰਟਰਵਿਊ ਲੈਂਦੇ ਹਨ, ਅਤੇ ਜੇਕਰ ਉਹਨਾਂ ਦੇ ਸਾਰੇ ਜਵਾਬ ਇੱਕੋ ਜਿਹੇ ਲੱਗਦੇ ਹਨ, ਤਾਂ ਵਿਦਿਆਰਥੀਆਂ ਵੱਲੋਂ ਦਿੱਤੇ ਸਪੱਸ਼ਟੀਕਰਨਾਂ 'ਤੇ ਵਿਸ਼ਵਾਸ ਕਰਨਾ ਮੁਸ਼ਕਲ ਹੋ ਜਾਂਦਾ ਹੈ। ਤੁਹਾਡੀਆਂ ਦਿਲਚਸਪੀਆਂ ਅਤੇ ਸੰਯੁਕਤ ਰਾਜ ਅਮਰੀਕਾ ਵਿੱਚ ਅਧਿਐਨ ਕਰਨ ਦੇ ਕਾਰਨਾਂ 'ਤੇ ਧਿਆਨ ਕੇਂਦ੍ਰਤ ਕਰ ਕੇ ਤੁਸੀਂ ਵੀਜ਼ਾ ਇੰਟਰਵਿਊ ਸਫਲਤਾ ਨਾਲ ਪਾਰ ਕਰ ਸਕਦੇ ਹੋ।

ਇੰਟਰਵਿਊ ਦੌਰਾਨ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ : ਬਹੁਤ ਸਾਰੇ ਬਿਨੈਕਾਰ ਇੰਟਰਵਿਊ ਵਿੰਡੋ 'ਤੇ ਪਹੁੰਚਦੇ ਹਨ ਅਤੇ ਇੱਕ ਸਕ੍ਰਿਪਟਡ ਭਾਸ਼ਣ ਸੁਣਾਉਂਦੇ ਹਨ। ਪਰ ਵੀਜ਼ਾ ਇੰਟਰਵਿਊ ਦੌਰਾਨ ਅਧਿਕਾਰੀ ਤੁਹਾਡੀ ਸਕ੍ਰਿਪਟਡ ਸਪੀਚ ਸੁਣ ਕੇ ਪ੍ਰਭਾਵਿਤ ਨਹੀਂ ਹੋਣਗੇ। ਤੁਹਾਡੇ ਵੱਲੋਂ ਜਦੋਂ ਆਪਣੇ ਵਿਸ਼ੇ ਬਾਰੇ ਗੱਲਬਾਤ ਕੀਤੀ ਜਾਵੇਗੀ ਤਾਂ ਤੁਹਾਡੇ ਗੱਲ਼ ਕਰਨ ਦੇ ਤਰੀਕੇ ਤੋਂ ਹੀ ਅਦਿਕਾਰੀ ਭਾਂਪ ਲੈਣਗੇ ਕਿ ਤੁਸੀਂ ਸੱਚ ਬੋਲ ਰਹੇ ਹੋ ਜਾਂ ਸਕ੍ਰਿਪਟਡ ਜਵਾਬ ਦੇ ਰਹੇ ਹੋ।

ਆਤਮਵਿਸ਼ਵਾਸ ਰੱਖੋ: ਤੁਸੀਂ ਇੰਟਰਵਿਊ ਨੂੰ ਲੈ ਕੇ ਨਾ ਘਬਰਾਓ। ਵੀਜ਼ਾ ਅਫਸਰ ਅਕਸਰ ਛੋਟੀਆਂ ਗੱਲਾਂ ਨਹੀਂ ਕਰਦੇ। ਤੁਹਾਡੀ ਇੰਟਰਵਿਊ ਘੱਟ ਤੋਂ ਘੱਟ 60 ਸਕਿੰਟਾਂ ਵਿੱਚ ਖਤਮ ਹੋ ਸਕਦੀ ਹੈ। ਖਿੜਕੀ ਕੋਲ ਆ ਕੇ ਡੂੰਘਾ ਸਾਹ ਲਓ। ਤੁਸੀਂ ਉੱਚ ਸਿੱਖਿਆ ਹਾਸਲ ਕਰਨ ਦੇ ਆਪਣੇ ਫੈਸਲੇ ਵਿੱਚ ਸਖ਼ਤ ਮਿਹਨਤ ਕੀਤੀ ਹੈ ਅਤੇ ਇਹ ਦਿਖਾਉਣਾ ਠੀਕ ਹੋਵੇਗਾ। ਅਧਿਕਾਰੀ ਤੁਹਾਡੇ ਦ੍ਰਿੜ ਇਰਾਦੇ, ਤਿਆਰੀ ਅਤੇ ਸੰਜਮ ਬਾਰੇ ਸੁਣਨਾ ਪਸੰਦ ਕਰੇਗਾ, ਜਿਸ ਨੇ ਤੁਹਾਨੂੰ ਇੱਥੋਂ ਤੱਕ ਪਹੁੰਚਾਇਆ ਹੈ। ਉੱਚੀ ਅਤੇ ਸਪਸ਼ਟ ਬੋਲਣ ਦੀ ਕੋਸ਼ਿਸ਼ ਕਰੋ।

ਵੀਜ਼ਾ ਇੰਟਰਵਿਊ ਅਸਫਲ ਰਹਿਣ ਉੱਤੇ ਉਦਾਸ ਹੋਣਾ ਜਾਇਜ਼ ਹੈ ਪਰ ਜ਼ਿਆਦਾ ਸੋਚਣ ਦੀ ਬਜਾਏ ਤੁਸੀਂ ਪਹਿਲਾਂ ਹੀ ਆਪਣੇ ਕੋਰਸ, ਆਪਣੇ ਵਿਸ਼ੇ ਨੂੰ ਲੈ ਕੇ ਪੂਰੀ ਤਿਆਰੀ ਰੱਖੋ। ਆਪਣੀ ਪੜ੍ਹਾਈ ਬਾਰੇ ਪੁੱਛੇ ਜਾਣ ਵਾਲੇ ਹਰ ਤਰ੍ਹਾਂ ਦੇ ਸਵਾਲ ਦਾ ਜਵਾਬ ਦੇਣ ਲਈ ਤਿਆਰ ਰਹੋ। ਕਿਸੇ ਵੀ ਜਵਾਬ ਦਾ ਰੱਟਾ ਮਾਰਕ ਦੀ ਬਜਾਏ ਆਪਣੇ ਸ਼ਬਰਾਂ ਵਿੱਚ ਉਸ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕਰੋ। ਆਤਮਵਿਸ਼ਵਾਸ ਨਾਲ ਦਿੱਤੇ ਗਏ ਜਵਾਬ ਕਾਰਨ ਹੀ ਤੁਸੀਂ ਸਫਲ ਹੋ ਸਕੋਗੇ ਤੇ ਤੁਸੀਂ ਆਪਣੇ ਜੀਵਨ ਦੇ ਅਗਲੇ ਅਧਿਆਏ ਲਈ ਤਿਆਰ ਹੋ ਕੇ ਸੰਯੁਕਤ ਰਾਜ ਅਮਰੀਕਾ ਦੇ ਕਿਸੇ ਕੈਂਪਸ ਵਿੱਚ ਖੁਦ ਨੂੰ ਸਫਲ ਵਿਦਿਆਰਥੀ ਵਜੋਂ ਖੜ੍ਹਾ ਪਾਓਗੇ।

ਜ਼ਿਕਰਯੋਗ ਹੈ ਕਿ ਅਮਰੀਕਾ ਵੱਲੋਂ ਪਹਿਲਾਂ ਨਾਲੋਂ ਜ਼ਿਆਦਾ ਵਿਦਿਆਰਥੀ ਵੀਜ਼ਿਆਂ ਨੂੰ ਮਨਜ਼ੂਰੀ ਦਿੱਤੀ ਜਾ ਰਹੀ ਹੈ। ਅਪ੍ਰੈਲ 2021 ਤੋਂ ਜਨਵਰੀ 2022 ਤੱਕ, ਭਾਰਤ ਵਿੱਚ ਅਮਰੀਕੀ ਦੂਤਾਵਾਸ ਅਤੇ ਕੌਂਸਲੇਟਾਂ ਕੋਲ 120,000 ਤੋਂ ਵੱਧ ਵਿਦਿਆਰਥੀ ਵੀਜ਼ਾ ਐਪਲੀਕੇਸ਼ਨਾਂ ਆਈਆਂ ਅਤੇ ਇਨ੍ਹਾਂ ਵਿੱਚੋਂ ਜ਼ਿਆਦਾਤਰ ਹੁਣ ਸੰਯੁਕਤ ਰਾਜ ਵਿੱਚ ਪੜ੍ਹ ਰਹੇ ਹਨ। ਸੰਯੁਕਤ ਰਾਜ ਵਿੱਚ ਅਧਿਐਨ ਕਰਨ ਲਈ ਇਸ ਤੋਂ ਵਧੀਆ ਸਮਾਂ ਨਹੀਂ ਹੋ ਸਕਦਾ ਹੈ। ਸੋਚ-ਸਮਝ ਕੇ ਤਿਆਰੀ ਅਤੇ ਅਧਿਐਨ ਕਰਨ ਦੀ ਸਪਸ਼ਟ ਯੋਜਨਾ ਦੇ ਨਾਲ, ਤੁਹਾਨੂੰ ਆਪਣੇ ਵਿਦਿਆਰਥੀ ਵੀਜ਼ਾ ਇੰਟਰਵਿਊ ਨੂੰ ਪੂਰਾ ਕਰਨ ਵਿੱਚ ਕੋਈ ਮੁਸ਼ਕਲ ਨਹੀਂ ਹੋਵੇਗੀ।

Published by:rupinderkaursab
First published:

Tags: Interview, Student visa, Students, USA, Visa