Reasons why you may be talking too much: ਸਾਡੇ ਆਸ-ਪਾਸ ਦਫਤਰ ਜਾਂ ਗਲੀ ਮੁਹੱਲੇ ਵਿੱਚ ਸਾਨੂੰ ਕਈ ਅਜਿਹੇ ਸ਼ਖਸ ਦਿਖ ਜਾਣਗੇ ਜੋ ਬਹੁਤ ਜ਼ਿਆਦਾ ਬਾਤੂਨੀ ਹੁੰਦੇ ਹਨ। ਉਹ ਨਿੱਕੀ-ਨਿੱਕੀ ਗੱਲ ਉੱਤੇ ਬਹੁਤ ਜ਼ਿਆਦਾ ਹੀ ਬੋਲਦੇ ਹਨ। ਸ਼ਾਇਦ ਇਹ ਆਦਤ ਤੁਹਾਡੇ ਵਿੱਚ ਵੀ ਹੋਵੇ। ਜਿਨ੍ਹਾਂ ਨੂੰ ਜ਼ਿਆਦਾ ਗੱਲ ਕਰਨ ਦੀ ਆਦਤ ਹੁੰਦੀ ਹੈ ਉਹ ਬਹੁਤੀ ਦੇਰ ਚੁੱਪ ਨਹੀਂ ਰਹਿ ਸਕਦੇ ਉਹ ਤਾਂ ਕਿਸੇ ਨਾ ਕਿਸੇ ਗੱਲ ਦਾ ਬਹਾਨਾ ਲੱਭਦੇ ਹਨ, ਤਾਂ ਜੋ ਉਹ ਕਿਸੇ ਨਾਲ ਆਪਣੇ ਵਿਚਾਰ ਸਾਂਝੇ ਕਰ ਸਕਣ। ਬਾਤੂਨੀ ਹੋਣਾ ਜਾਂ ਜ਼ਿਆਦਾ ਗੱਲਾਂ ਕਰਨਾ ਕੋਈ ਬੁਰੀ ਆਦਤ ਨਹੀਂ ਹੈ। ਅਸਲ ਵਿੱਚ ਕਈ ਅਜਿਹੇ ਪੇਸ਼ੇ ਹਨ ਜਿਨ੍ਹਾਂ ਵਿੱਚ ਅਜਿਹੇ ਸ਼ਖਸ ਦੀ ਹੀ ਭਾਲ ਕੀਤੀ ਜਾਂਦੀ ਹੈ ਜੋ ਜ਼ਿਆਦਾ ਸਮੇਂ ਤੱਕ ਬਿਨਾਂ ਥੱਕੇ ਬੋਲ ਸਕੇ। ਮਾਰਕੀਟਿੰਗ ਤੋਂ ਲੈ ਕੇ ਸੇਲਜ਼ ਤੱਕ ਅਜਿਹੇ ਪੇਸ਼ੇ ਹਨ ਜਿਸ ਵਿੱਚ ਅਜਿਹੇ ਵਿਅਕਤੀਆਂ ਦੀ ਜ਼ਰੂਰਤ ਹੁੰਦੀ ਹੈ ਜੋ ਬਿਨਾਂ ਰੁਕੇ ਬੋਲ ਸਕਣ।
www.inc.com ਦੀ ਖਬਰ ਮੁਤਾਬਕ ਅਸੀਂ ਕਿੰਨਾ ਜ਼ਿਆਦਾ ਬੋਲਦੇ ਹਾਂ ਇਹ ਹਰ ਇਨਸਾਨ ਲਈ ਅਲੱਗ-ਅਲੱਗ ਹੋ ਸਕਦਾ ਹੈ। ਕੁੱਝ ਲੋਕ ਥੋੜੇ ਸ਼ਬਦਾਂ ਵਿੱਚ ਗੱਲ ਸਮਝ ਲੈਂਦੇ ਹਨ, ਅਜਿਹੇ ਲੋਕਾਂ ਨੂੰ ਤੁਹਾਡਾ ਜ਼ਿਆਦਾ ਬੋਲਣਾ ਸ਼ਾਇਦ ਪਸੰਦ ਨਾ ਆਵੇ ਪਰ ਕਈ ਲੋਕ ਲੰਬੀ-ਲੰਬੀ ਗੁਫਤਗੂ ਦੇ ਆਦੀ ਹੁੰਦੇ ਹਨ, ਤੇ ਅਜਿਹੇ ਲੋਕਾਂ ਲਈ ਤੁਹਾਡਾ ਜ਼ਿਆਦਾ ਬੋਲਣਾ ਬਹੁਤ ਆਮ ਹੋ ਸਕਦਾ ਹੈ। ਹੁਣ ਸਿੱਟਾ ਇਹ ਨਿਕਲਦਾ ਹੈ ਕਿ ਤੁਸੀਂ ਕਿਸ ਨਾਲ ਕਿੰਨੀ ਗੱਲ ਕਰ ਰਹੇ ਹੋ ਇਹ ਮਾਇਨੇ ਨਹੀਂ ਰੱਖਦਾ, ਬਲਕਿ ਜ਼ਰੂਰੀ ਇਹ ਹੈ ਕਿ ਤੁਸੀਂ ਕਿਸ ਥਾਂ ਉੱਤੇ ਰਹਿ ਕੇ ਕੋਈ ਗੱਲ ਕਰ ਰਹੇ ਹੋ। ਅਣਗਿਣਤ ਅਧਿਐਨਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਔਰਤਾਂ ਮਰਦਾਂ ਨਾਲੋਂ ਇੱਕ ਦਿਨ ਵਿੱਚ 13000 ਸ਼ਬਦ ਜ਼ਿਆਦਾ ਬੋਲਦੀਆਂ ਹਨ। ਪਰ ਦੂਜੇ ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਮਰਦ ਅਤੇ ਔਰਤਾਂ ਬਰਾਬਰ ਕਿਸਮ ਦੇ ਬਾਤੂਨੀ ਹਨ। ਇੱਕ ਵਿਅਕਤੀ ਔਸਤਨ ਪ੍ਰਤੀ ਦਿਨ ਲਗਭਗ 16,000 ਸ਼ਬਦ ਹੋਲਦਾ ਹੈ। ਪਰ ਸਾਡੇ ਵਿੱਚੋਂ ਕਈ ਅਜਿਹੇ ਲੋਕ ਹਨ ਜੋ ਇਸ ਲਿੰਗ ਅਨੁਪਾਤ ਤੋਂ ਪਰੇ ਸ਼ਬਦਾਂ ਦੀਆਂ ਸਾਰੀਆਂ ਸੀਮਾਵਾਂ ਤੋੜ ਕੇ ਲਗਾਤਾਰ ਬੋਲਦੇ ਰਹਿੰਦੇ ਹਨ। ਪਰ ਹੁਣ ਗੱਲ ਇਹ ਸਮਝਣ ਦੀ ਹੈ ਕਿ ਲੋਕ ਇੰਨਾ ਜ਼ਿਆਦਾ ਕਿਉਂ ਬੋਲਦੇ ਹਨ, ਇਸ ਦੀਆਂ ਕਈ ਵਜ੍ਹਾ ਹੋ ਸਕਦੀਆਂ ਹਨ, ਜਿਨ੍ਹਾਂ ਵਿੱਚੋਂ ਮੁੱਖ ਹਨ :
ਆਪਣੇ ਬਾਰੇ ਗੱਲ ਕਰਨਾ : ਖੋਜ ਦਰਸਾਉਂਦੀ ਹੈ ਕਿ ਜਦੋਂ ਅਸੀਂ ਆਪਣੇ ਬਾਰੇ ਗੱਲ ਕਰਦੇ ਹਾਂ, ਤਾਂ ਸਾਡਾ ਦਿਮਾਗ ਡੋਪਾਮਾਈਨ, ਖੁਸ਼ੀ ਦਾ ਹਾਰਮੋਨ ਛੱਡਦਾ ਹੈ, ਇਸ ਲਈ ਜਦੋਂ ਅਸੀਂ ਅਜਿਹਾ ਕਰਦੇ ਹਾਂ ਤਾਂ ਸਾਨੂੰ ਤੁਰੰਤ ਖੁਸ਼ੀ ਮਿਲਦੀ ਹੈ ਤੇ ਇਸੇ ਕਰਕੇ ਕਈ ਲੋਕ ਆਪਣੇ ਬਾਰੇ ਹੱਦ ਤੋਂ ਜ਼ਿਆਦਾ ਬੋਲਣਾ ਪਸੰਦ ਕਰਦੇ ਹਨ।
ਆਪਣੇ ਗਿਆਨ ਦਾ ਬਖਾਨ ਕਰਨਾ : ਕਈ ਵਾਰ ਲੋਕ ਜ਼ਰੂਰਤ ਤੋਂ ਜ਼ਿਆਦਾ ਬੋਲਦੇ ਹਨ, ਸਿਰਫ ਇਹ ਸਾਬਤ ਕਰਨ ਲਈ ਕਿ ਉਨ੍ਹਾਂ ਨੂੰ ਬਹੁਤ ਜ਼ਿਆਦਾ ਗਿਆਨ ਹੈ ਤੇ ਸਭ ਕੁੱਝ ਜਾਂ ਬਹੁਤ ਕੁੱਝ ਜਾਣਦੇ ਹਨ। ਵੇਖਿਆ ਜਾਵੇ ਤਾਂ ਇਸ ਦਾ ਲੋਕਾਂ ਉੱਤੇ ਜ਼ਿਆਦਾਤਰ ਨਕਾਰਾਤਮਕ ਪ੍ਰਭਾਵ ਹੀ ਪੈਂਦਾ ਹੈ। ਕਿਸੇ ਵਿਅਕਤੀ ਦੇ ਵਿਅਕਤੀਤਵ ਦਾ ਅੰਦਾਜ਼ਾ ਲਗਾਉਣਾ ਹੋਵੇ ਤਾਂ ਤੁਸੀਂ ਉਸ ਵਿਅਕਤੀ ਦੀ ਇਸ ਖੂਬੀ ਨੂੰ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ।
ਘਬਰਾਹਟ ਵਿੱਚ ਗੱਲ ਕਰਨਾ : ਕਈ ਵਾਰ ਲੋਕ ਟੈਨਸ਼ਨ ਵਿੱਚ ਹੋਣ ਕਾਰਨ ਵੀ ਬੋਲਣੋ ਨਹੀਂ ਹਟਦੇ। ਦਰਅਸਲ ਸਾਡੇ ਦਿਮਾਗ ਵਿੱਚ ਚਿੰਤਾ ਕਾਰਨ ਅਸੀਂ ਸੈਲਫ ਮੈਨੇਜਮੈਂਟ ਭੁੱਲ ਜਾਂਦੇ ਹਾਂ ਤੇ ਇਹ ਧਿਆਨ ਨਹੀਂ ਰੱਖ ਪਾਉਂਦੇ ਕਿ ਅਸੀਂ ਕੀ ਕਰ ਰਹੇ ਹਾਂ ਤੇ ਨਤੀਜੇ ਵਜੋਂ ਅਸੀਂ ਕਿਸੇ ਵੀ ਚਿੰਤਾ ਭਰੀ ਸਥਿਤੀ ਵਿੱਚ ਬਾਤੂਨੀ ਕਿਸਮ ਦੇ ਹੋ ਜਾਂਦੇ ਹਾਂ।
ਕਿਸੇ ਵਿਅਕਤੀ ਨੂੰ ਕਿਸੇ ਗੱਲ ਦਾ ਯਕੀਨ ਦਿਵਾਉਣ ਲਈ ਬੋਲਣਾ : ਇਹ ਉਦੋਂ ਹੀ ਹੁੰਦਾ ਹੈ ਜਦੋਂ ਤੁਸੀਂ ਕਿਸੇ ਵਿਅਕਤੀ ਨੂੰ ਕਿਸੇ ਗੱਲ ਦਾ ਯਕੀਨ ਦਿਵਾਉਣਾ ਚਾਹੁੰਦੇ ਹੋਵੋ। ਜੇ ਕੋਈ ਤੁਹਾਡੇ ਉੱਤੇ ਵਿਸ਼ਵਾਸ ਕਰਦਾ ਹੈ ਤਾਂ ਉਹ ਤੁਹਾਡੀ ਗੱਲ ਇੱਕ ਲਾਈਨ ਵਿੱਚ ਹੀ ਸਮਝ ਵੀ ਜਾਵੇਗਾ ਤੇ ਯਕੀਨ ਵੀ ਕਰ ਲਵੇਗਾ। ਪਰ ਕਈ ਵਾਰ ਅਸੀਂ ਕੁੱਝ ਜ਼ਿਆਦਾ ਹੀ ਕੋਸ਼ਿਸ਼ ਕਰਨ ਲੱਗਦੇ ਹਨ। ਇਸ ਦਾ ਨਤੀਜਾ ਇਹ ਨਕਲਦਾ ਹੈ ਕਿ ਲੋਕ ਬਾਤੂਨੀ ਹੋ ਜਾਂਦੇ ਹਨ।
ਜਦੋਂ ਅਸੀਂ ਕਿਸੇ ਖਾਸ ਗੱਲਬਾਤ ਲਈ ਤਿਆਰੀ ਕੀਤੀ ਹੋਵੇ : ਭਾਵੇਂ ਇਹ ਹੁਣ ਜ਼ਰੂਰੀ ਜਾਂ ਢੁਕਵਾਂ ਨਾ ਹੋਵੇ ਪਰ ਫਿਰ ਵੀ ਅਸੀਂ ਅਜਿਹੀ ਗੱਲਬਾਤ ਨੂੰ ਆਪਣੇ ਦਿਮਾਗ ਵਿੱਚ ਤਿਆਰ ਕਰਦੇ ਹਾਂ ਤੇ ਹਰ ਗੱਲ ਦਾ ਜਵਾਬ ਆਪਣੇ ਮਨ ਵਿੱਚ ਸੋਚ ਕੇ ਰੱਖਣ ਦੀ ਕੋਸ਼ਿਸ਼ ਕਰਦੇ ਹਾਂ। ਫਿਰ ਸਮਾਂ ਆਉਣ ਉੱਤੇ ਉਹ ਸਭ ਕੁੱਝ ਬੋਲ ਦਿੰਦੇ ਹਾਂ ।
ਕਿਸੇ ਹੋਰ ਨੂੰ ਬੋਲਣ ਤੋਂ ਰੋਕਣ ਲਈ ਗੱਲ ਕਰਨਾ : ਕਈ ਵਾਰ ਅਸੀਂ ਗੱਲਬਾਤ ਦੌਰਾਨ ਕਿਸੇ ਵਿਅਕਤੀ ਨੂੰ ਬੋਲਣ ਤੋਂ ਰੋਕਣ ਲਈ ਹੱਦ ਤੋਂ ਵੱਧ ਬੋਲਣਾ ਸ਼ੁਰੂ ਕਰ ਦਿੰਦੇ ਹਾਂ। ਦਫਤਰ ਦੀ ਮੀਟਿੰਗ ਜਾਂ ਪਰਿਵਾਰ ਵਿੱਚ ਕਿਸੇ ਗੱਲ ਉੱਤੇ ਹੋਈ ਬਹਿਸ ਵਿੱਚ ਤੁਸੀਂ ਇਹ ਇੱਕ ਨਾ ਇੱਕ ਵਾਰ ਤਾਂ ਜ਼ਰੂਰ ਕੀਤਾ ਹੋਵੇਗਾ।
ਆਦਤ ਤੋਂ ਮਜਬੂਰ ਹੋ ਕੇ ਬੋਲਣਾ : ਸਾਡੇ ਵਿੱਚੋਂ ਬਹੁਤਿਆਂ ਲਈ, ਬੋਲਣਾ ਇੱਕ ਆਟੋਮੈਟਿਕ ਰਿਫਲੈਕਸ ਵਾਂਗ ਹੁੰਦਾ ਹੈ ਨਾ ਕਿ ਜਾਣਕਾਰੀ ਨੂੰ ਸਾਂਝਾ ਕਰਨ ਲਈ ਇੱਕ ਵਿਚਾਰਸ਼ੀਲ ਪ੍ਰਕਿਰਿਆ। ਕਈ ਵਾਰ ਲੋਕ ਕਿਸੇ ਗੱਲ ਨੂੰ ਸੁਣ ਕੇ ਉਸ ਨੂੰ ਸਮਝਦੇ ਹਨ ਫਿਰ ਆਪਣੇ ਵਿਚਾਰ ਸਾਂਝੇ ਕਰਦੇ ਹਨ ਜਾਂ ਕਈ ਵਾਰ ਨਹੀਂ ਵੀ ਕਰਦੇ ਪਰ ਬਹੁਤੇ ਲੋਕ ਇਸ ਨੂੰ ਆਟੋਮੈਟਿਕ ਰਿਫਲੈਕਸ ਵਾਂਗ ਦੇਖਦੇ ਹਨ ਤੇ ਕੁੱਝ ਵੀ ਸੁਣ ਕੇ ਆਪਣੀ ਪ੍ਰਕਿਰਿਆ ਦਿੰਦੇ ਹਨ।
ਸੋਚਣ ਲਈ ਗੱਲਬਾਤ ਕਰਨਾ : ਕੁੱਝ ਲੋਕ ਆਪਣੇ ਵਿਚਾਰ ਪਹਿਲਾਂ ਆਪਣੇ ਮਨ ਵਿੱਚ ਪ੍ਰੋਸੈਸ ਕਰਦੇ ਹਨ ਤੇ ਫਿਰ ਬੋਲਦੇ ਹਨ ਪਰ ਕਈ ਲੋਕ ਅਜਿਹੇ ਵੀ ਹੁੰਦੇ ਹਨ ਜੋ ਕਿਸੇ ਵਿਚਾਰ ਨੂੰ ਸੋਚਣ ਲਈ ਬੋਲਣ ਦਾ ਰਾਹ ਅਖਤਿਆਰ ਕਰਦੇ ਹਨ ਤੇ ਬੋਲ-ਬੋਲ ਕੇ ਆਪਣੇ ਵਿਚਾਰਾਂ ਦੇ ਪ੍ਰੋਸੈਸ ਨੂੰ ਦੂਜਿਆਂ ਸਾਹਮਣੇ ਰੱਖਦੇ ਹਨ।
ਆਪਣੀ ਵਾਰੀ ਆਉਣ ਉੱਤੇ ਬੋਲਣਾ : ਕਈ ਵਾਰ ਅਸੀਂ ਸਿਰਫ ਇਸ ਕਰਕੇ ਬੋਲਦੇ ਹਾਂ ਕਿਉਂਕਿ ਇਹ ਸਾਡੀ ਵਾਰੀ ਹੈ। ਇਸ ਦੀ ਉਦਾਹਰਣ ਵਜੋਂ ਤੁਸੀਂ ਦਫਤਰ ਦੀ ਮੀਟਿੰਗ ਨੂੰ ਲੈ ਸਕਦੇ ਹੋ। ਸਭ ਨੇ ਆਪਣੇ ਵਿਚਾਰ ਦਿੱਤੇ ਤੇ ਹੁਣ ਤੁਹਾਡੀ ਵਾਰੀ ਹੈ। ਹੁਣ ਤੁਸੀਂ ਜਾਂ ਤਾਂ ਇਸ ਮੌਕੇ ਉੱਤੇ ਵਾਕਈ ਕੁੱਝ ਪ੍ਰੋਡਕਟਿਵ ਵਿਚਾਰ ਸਾਂਝੇ ਕਰ ਸਕਦੇ ਹੋ ਜਾਂ ਚੁੱਪ ਰਹਿ ਕੇ ਸਭ ਨਾਲ ਸਹਿਮਤੀ ਦਰਸਾ ਸਕਦੇ ਹੋ ਪਰ ਕਈ ਲੋਕ ਇਸ ਨੂੰ ਜ਼ਰੂਰੀ ਸਮਝ ਲੈਂਦੇ ਹਨ ਕਿ ਹੁਣ ਉਨ੍ਹਾਂ ਦੀ ਵਾਰੀ ਹੈ ਤਾਂ ਉਨ੍ਹਾਂ ਨੂੰ ਬੋਲਣਾ ਹੀ ਪਵੇਗਾ।
ਗੱਲਬਾਤ ਵਿੱਚ ਚੁੱਪੀ ਨੂੰ ਤੋੜਨ ਲਈ ਬੋਲਣਾ : ਡਿਊਕ ਮੈਡੀਕਲ ਸਕੂਲ ਦੀ ਖੋਜ ਨੇ ਪਾਇਆ ਕਿ ਚੁੱਪੀ, ਹਿਪੋਕੈਂਪਸ ਵਿੱਚ ਨਵੇਂ ਸੈੱਲਾਂ ਦੇ ਵਿਕਾਸ ਨਾਲ ਜੁੜੀ ਹੋਈ ਹੈ, ਜੋ ਕਿ ਸਿੱਖਣ ਅਤੇ ਯਾਦਦਾਸ਼ਤ ਨਾਲ ਜੁੜਿਆ ਦਿਮਾਗ ਦਾ ਇੱਕ ਮੁੱਖ ਖੇਤਰ ਹੈ। ਫਿਰ ਵੀ, ਜ਼ਿਆਦਾਤਰ ਲੋਕ ਗੱਲਬਾਤ ਦੌਰਾਨ ਚੁੱਪੀ ਤੋਂ ਭੱਜਦੇ ਹਨ ਤੇ ਇਸ ਤੋਂ ਅਸਹਿਜ ਮਹਿਸੂਸ ਕਰਦੇ ਹਨ।
ਹੁਣ ਜੇ ਤੁਸੀਂ ਉੱਪਰ ਦਿੱਤੀਆਂ ਇਨ੍ਹਾਂ ਦੱਸੀਆਂ ਗਈਆਂ ਸਥਿਤੀਆਂ ਵਿੱਚੋਂ ਕਿਸੇ ਇੱਕ ਦਾ ਵੀ ਸਾਹਮਣਾ ਕਰ ਚੁੱਕੇ ਹੋ ਜਾਂ ਕਰਦੇ ਰਹਿੰਦੇ ਹੋ ਤਾਂ ਤੁਹਾਨੂੰ ਘੱਟ ਸ਼ਬਦਾਂ ਵਿੱਚ ਜ਼ਿਆਦਾ ਪ੍ਰਭਾਵ ਛੱਡਣ ਲਈ ਹੇਠ ਲਿਖੀਆਂ ਗੱਲਾਂ ਉੱਤੇ ਗੌਰ ਕਰਨਾ ਹੋਵੇਗਾ।
ਲੋਕਾਂ ਤੋਂ ਫੀਡਬੈਕ ਲਓ : ਆਪਣੇ ਬੜਬੋਲੇ ਸੁਭਾਅ ਤੋਂ ਫਾਇਦਾ ਲੈਣ ਤੇ ਸੰਚਾਰ ਸ਼ਕਤੀਆਂ ਨੂੰ ਹੋਰ ਨਿਖਾਰਨ ਲਈ ਤੁਸੀਂ ਆਪਣੇ ਭਰੋਸੇਯੋਗ ਦੋਸਤਾਂ, ਮਿੱਤਰਾਂ ਜਾਂ ਦਫਤਰੀ ਸਾਥੀਆਂ ਤੋਂ ਫੀਡਬੈਕ ਲੈ ਸਕਦੇ ਹੋ। ਇੰਝ ਤੁਹਾਨੂੰ ਪਤਾ ਲੱਗੇਗਾ ਕਿ ਤੁਸੀਂ ਕਿਸ-ਕਿਸ ਥਾਂ ਉੱਤੇ ਜ਼ਿਆਦਾ ਬੋਲ ਰਹੇ ਹੋ ਪਰ ਕੁੱਝ ਵੀ ਪ੍ਰੋਡਕਟਿਵ ਨਹੀਂ ਕਹਿ ਰਹੇ।
ਆਪਣੀ ਗੱਲਬਾਤ ਦਾ ਸਿੱਟਾ ਕੱਢੋ ਤੇ ਉਹੀ ਸਾਂਝਾ ਕਰੋ : ਕਿਸੇ ਗੱਲ ਦਾ ਸਿੱਟਾ ਕੱਢਣ ਦਾ ਅਰਥ ਹੈ ਕਿਸੇ ਵੀ ਗੱਲਬਾਤ ਦਾ ਨਿਚੋੜ ਕੱਢ ਕੇ ਘੱਟ ਸ਼ਬਦਾਂ ਵਿੱਚ ਬਿਆਨ ਕਰਨਾ। ਇੰਝ ਕਰਨ ਨਾਲ ਤੁਸੀਂ ਲੋਕਾਂ ਉੱਤੇ ਚੰਗਾ ਪ੍ਰਭਾਵ ਪਾ ਸਕੋਗੇ। ਬੋਲਣ ਤੋਂ ਵੱਧ ਸੁਣਨ ਦੀ ਕੋਸ਼ਿਸ਼ ਕਰੋ, ਅਤੇ ਜਦੋਂ ਤੁਸੀਂ ਬੋਲੋ ਤਾਂ ਸੰਖੇਪ ਵਿੱਚ ਬੋਲੋ, ਅਤੇ ਦੂਜਿਆਂ ਨੂੰ ਉਹਨਾਂ ਦੇ ਦ੍ਰਿਸ਼ਟੀਕੋਣਾਂ ਨੂੰ ਸਾਂਝਾ ਕਰਨ ਦਾ ਮੌਕਾ ਦਿਓ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Health, Health care, Health care tips, Men, Mental health, Women