ਇੰਗਲੈਂਡ 'ਚ ਲੱਗੇਗਾ ਫਲਾਇੰਗ ਸਿੱਖ ਹਰਦਿੱਤ ਸਿੰਘ ਮਲਿਕ ਦਾ ਬੁੱਤ, ਜਾਣੋ ਵਜ੍ਹਾ

News18 Punjabi | News18 Punjab
Updated: March 5, 2021, 2:29 PM IST
share image
ਇੰਗਲੈਂਡ 'ਚ ਲੱਗੇਗਾ ਫਲਾਇੰਗ ਸਿੱਖ ਹਰਦਿੱਤ ਸਿੰਘ ਮਲਿਕ ਦਾ ਬੁੱਤ, ਜਾਣੋ ਵਜ੍ਹਾ
ਇੰਗਲੈਂਡ 'ਚ ਲੱਗੇਗਾ ਫਲਾਇੰਗ ਸਿੱਖ ਹਰਦਿੱਤ ਸਿੰਘ ਮਲਿਕ ਦਾ ਬੁੱਤ, ਜਾਣੋ ਵਜ੍ਹਾ

Statue of Fighter Pilot Hardit Singh Malik to Be Erected in England : ਪਹਿਲੀ ਵਿਸ਼ਵ ਜੰਗ ਦੇ ਯੋਧੇ ਅਤੇ ਰੋਇਲ ਫਲਾਈਾਗ ਕਰਾਪਸ ਦੇ ਪਹਿਲੇ ਭਾਰਤੀ ਪਾਇਲਟ ਹਰਦਿੱਤ ਸਿੰਘ ਮਲਿਕ(hardit singh malik) ਦਾ ਯੂ.ਕੇ. ਦੇ ਸ਼ਹਿਰ ਸਾਊਥਹੈਂਪਟਨ ਦੇ ਸਿਟੀ ਸੈਂਟਰ 'ਚ ਬੁੱਤ ਲਗਾਇਆ ਜਾ ਰਿਹਾ ਹੈ |

  • Share this:
  • Facebook share img
  • Twitter share img
  • Linkedin share img
ਚੰਡੀਗੜ੍ਹ : ਪਹਿਲੀ ਸੰਸਾਰ ਜੰਗ ਦੇ ਪਾਇਲਟ ਹਰਦਿੱਤ ਸਿੰਘ ਮਲਿਕ(hardit singh malik) ਦਾ ਇੰਗਲੈਂਡ ਦੇ ਸਾਉਥੈਮਪਟਨ ਦੇ ਸਮੁੰਦਰੀ ਸ਼ਹਿਰ ਦੇ ਅਜਾਇਬ ਘਰ (Southampton's Sea City Museum) ਵਿੱਚ  ਬੁੱਤ (statue) ਸਥਾਪਤ ਕੀਤਾ ਜਾਵੇਗਾ। ਬੀਬੀਸੀ ਦੇ ਅਨੁਸਾਰ, ਬੁੱਤ ਅਤੇ ਪਲੰਥ ਲਗਭਗ 17 ਫੁੱਟ ਉੱਚੇ ਹੋਣ ਜਾ ਰਹੇ ਹਨ।  ਡੇਲੀ ਮੇਲ ਟੈਬਲਾਇਡ ਨੇ ਦੱਸਿਆ ਹੈ ਕਿ ਇਸ ਨੂੰ ਅਪ੍ਰੈਲ 2023 ਤੱਕ ਸਥਾਪਤ ਕਰਨ ਦੀ ਯੋਜਨਾ ਹੈ।

ਰਾਇਲ ਫਲਾਇੰਗ ਕੋਰਪਸ(Royal Flying Corps) ਦੇ ਪਹਿਲੇ ਭਾਰਤੀ ਲੜਾਕੂ ਪਾਇਲਟ (First Indian fighter pilo) ਨੂੰ WWI ਵਿਚ ਬ੍ਰਿਟੇਨ(Britain) ਅਤੇ ਇਸਦੇ ਸਹਿਯੋਗੀ ਦੇਸ਼ਾਂ ਲਈ ਲੜਨ ਵਾਲੇ ਵਾਲੇ ਘੱਟ ਗਿਣਤੀ ਪਿਛੋਕੜ ਵਾਲੇ ਭਾਈਚਾਰਿਆਂ ਦੇ ਵਿਸਰ ਚੁੱਕੇ ਇਤਿਹਾਸ ਦੀ ਯਾਦ ਵਿੱਚ ਹੋਵੇਗਾ।  ਸਿੱਖ ਸਿਪਾਹੀਆਂ ਦੀ ਇਸ ਇਤਿਹਾਸਕ ਯਾਦਗਰ ਨੂੰ ਅਪ੍ਰੈਲ 2023 'ਚ ਲੋਕ ਅਰਪਣ ਕਰਨ ਦੀ ਯੋਜਨਾ ਹੈ।

ਉਨ੍ਹਾਂ ਦਾ ਬੁੱਤ ਸਥਾਪਤ ਕਰਨ ਲਈ ਕਮਿਊਨਿਟੀ ਹੈਂਮਪਸ਼ਾਇਰ (Community Hampshire) ਐਂਡ ਡੋਰਸੇਟ(OCHD) ਅਤੇ ਸਾਊਥਹੈਂਪਟਨ ਕੌਂਸਲ ਆਫ ਗੁਰਦੁਆਰਾ (Southampton Council of Gurdwaras0 ਨੇ ਇੱਕ ਮੁਹਿੰਮ ਚਲਾਈ ਸੀ। ਵੈਸਟ ਮਿਡਲੈਂਡ ਦੇ ਮਸ਼ਹੂਰ ਬੁੱਤ ਤਰਾਸ਼ ਲਿਊਕ ਪੈਰੀ (sculptor Luke Perry)  ਵਲੋਂ ਇਸ ਨੂੰ ਤਿਆਰ ਕੀਤਾ ਜਾਵੇਗਾ।

ਇਸ ਯਾਦਗਰ ਲਈ ਵੰਨ ਕਮਿਊਨਿਟੀ ਹੈਂਮਪਸ਼ਾਇਰ ਐਂਡ ਡੌਰੈਸਟ ਅਤੇ ਸਾਊਥਹੈਂਪਟਨ ਕੌਂਸਲ ਆਫ ਗੁਰਦੁਆਰਾ ਵਲੋਂ ਬੁੱਤ ਦੇ ਨਮੂਨੇ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

ਹਰਦਿੱਤ ਸਿੰਘ ਰੁਆਇਲ ਫਲਾਇੰਗ ਕੋਰ (Royal Flying Corps) ਵਿੱਚ ਸ਼ਾਮਲ ਹੋਣ ਵਾਲੇ ਪਹਿਲੇ ਭਾਰਤੀ ਸਨ। ਉਹ ਪਹਿਲੀ ਵਿਸ਼ਵ ਜੰਗ ਵਿੱਚ ਜ਼ਿੰਦਾ ਬਚਣ ਵਾਲੇ ਪਾਇਲਟ ਸਨ। ਫਲਾਇੰਗ ਸਿੱਖ ਦੇ ਲਈ ਪੱਗੜੀ ਤੇ ਫਿੱਟ ਹੋਣ ਲਈ ਸਪੈਸ਼ਲ ਹੈਲਮੇਟ ਬਣਾਇਆ ਗਿਆ ਸੀ।

ਹਰਦਿੱਤ ਸਿੰਘ ਆਰ.ਐਫ.ਸੀ. ਅਤੇ ਆਰ.ਏ.ਐਫ.ਨਾਲ ਉਡਾਣਾਂ ਭਰਨ ਵਾਲੇ 4 ਭਾਰਤੀ ਪਾਇਲਟਾਂ 'ਚੋਂ ਬਚ ਜਾਣ ਵਾਲੇ ਦੋ ਪਾਇਲਟਾਂ 'ਚੋਂ ਇੱਕ ਸਨ।

ਉਨ੍ਹਾਂ 28 ਸਕਵਾਡਰਨ ਆਰ.ਐਫ.ਸੀ. ਦੀ ਉਡਾਣ ਭਰੀ ਅਤੇ ਅਕਤੂਬਰ 1917 'ਚ ਪੱਛਮੀ ਮੋਰਚੇ 'ਤੇ ਫਰਾਂਸ, ਇਟਲੀ 'ਚ ਲੜਾਕੂ ਮਿਸ਼ਨਾਂ ਤੇ ਸੋਪਵਿਦ ਕੈਮਲ ਜਹਾਜ਼ ਉਡਾ ਕੇ ਸੇਵਾਵਾਂ ਦਿੱਤੀਆਂ। ਵਿਸ਼ਵ ਯੁੱਧ 'ਚ ਹਿੱਸਾ ਲੈਣ ਵਾਲੇ 1300000 ਸਿੱਖਾਂ 'ਚੋਂ ਕੈਪਟਨ ਮਲਿਕ ਇਕ ਸਨ। 90 ਸਾਲ ਦੀ ਉਮਰ 'ਚ 1985 'ਚ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ।

ਬੀਬੀਸੀ ਦੀ ਰਿਪੋਰਟ ਵਿਚ ਕਿਹਾ ਗਿਆ ਹੈ, “ਪਹਿਲੇ ਵਿਸ਼ਵ ਯੁੱਧ ਦੌਰਾਨ 12 ਲੱਖ ਤੋਂ ਵੱਧ ਭਾਰਤੀਆਂ ਨੇ ਲੜਾਈ ਲੜੀ ਅਤੇ 70,000 ਦੀ ਮੌਤ ਹੋ ਗਈ, ਹਾਲਾਂਕਿ ਸਿਰਫ ਚਾਰ ਪਾਇਲਟ ਬਣੇ ਸਨ,”
Published by: Sukhwinder Singh
First published: March 5, 2021, 12:10 PM IST
ਹੋਰ ਪੜ੍ਹੋ
ਅਗਲੀ ਖ਼ਬਰ