Home /News /explained /

Identity Theft: ਕੀ ਚੋਰੀ ਹੋ ਸਕਦੀ ਹੈ ਤੁਹਾਡੀ ਪਹਿਚਾਣ? ਇਨ੍ਹਾਂ ਤਰੀਕਿਆਂ ਨੂੰ ਅਪਣਾ ਕੇ ਤੁਸੀਂ ਰੋਕ ਸਕਦੇ ਹੋ ਆਪਣੇ ਨਿੱਜੀ ਵੇਰਵਿਆਂ ਦੀ ਚੋਰੀ

Identity Theft: ਕੀ ਚੋਰੀ ਹੋ ਸਕਦੀ ਹੈ ਤੁਹਾਡੀ ਪਹਿਚਾਣ? ਇਨ੍ਹਾਂ ਤਰੀਕਿਆਂ ਨੂੰ ਅਪਣਾ ਕੇ ਤੁਸੀਂ ਰੋਕ ਸਕਦੇ ਹੋ ਆਪਣੇ ਨਿੱਜੀ ਵੇਰਵਿਆਂ ਦੀ ਚੋਰੀ

ਹੁਣੀ ਰੋਕੋ ਆਪਣੇ ਨਿੱਜੀ ਵੇਰਵਿਆਂ ਦੀ ਚੋਰੀ

ਹੁਣੀ ਰੋਕੋ ਆਪਣੇ ਨਿੱਜੀ ਵੇਰਵਿਆਂ ਦੀ ਚੋਰੀ

  • Share this:
ਧੋਖਾਧੜੀ ਕਰਨ ਵਾਲੇ ਕਈ ਨਵੇਂ ਨਵੇਂ ਤਰੀਕਿਆਂ ਨਾਲ ਤੁਹਨੂੰ ਆਪਣਾ ਸ਼ਿਕਾਰ ਬਣਾ ਸਕਦੇ ਹਨ, ਅੱਜਕੱਲ ਜੋ ਤਰੀਕਾ ਸਭ ਤੋਂ ਆਮ ਹੈ ਉਹ ਹੈ ਕਿਸੇ ਦੀ ਪਛਾਣ ਚੋਰੀ ਕਰ ਕੇ ਉਸ ਨੂੰ ਥੋਖਾ ਦੇਣਾ। ਘੁਟਾਲੇ ਕਰਨ ਵਾਲੇ ਜਾਂ ਚੋਰ ਤੁਹਾਡੇ ਨਿੱਜੀ ਵੇਰਵਿਆਂ ਅਤੇ ਦਸਤਾਵੇਜ਼ਾਂ ਦੀ ਵਰਤੋਂ ਕਈ ਧੋਖਾਧੜੀ ਵਾਲੀਆਂ ਗਤੀਵਿਧੀਆਂ ਲਈ ਕਰ ਸਕਦੇ ਹਨ, ਜਿਸ ਵਿੱਚ ਬੈਂਕ ਖਾਤਾ ਖੋਲ੍ਹਣਾ, ਕਰਜ਼ਾ ਲੈਣਾ ਜਾਂ ਦੂਜਿਆਂ ਨੂੰ ਧੋਖਾ ਦੇਣਾ ਸ਼ਾਮਲ ਹੈ। ਉਹ ਸਿਮ ਕਾਰਡ ਵੀ ਖਰੀਦ ਸਕਦੇ ਹਨ ਅਤੇ ਇਸ ਦੀ ਦੁਰਵਰਤੋਂ ਵੀ ਕਰ ਸਕਦੇ ਹਨ। ਅਜਿਹੇ ਮਾਮਲਿਆਂ ਵਿੱਚ, ਭਾਵੇਂ ਤੁਸੀਂ ਧੋਖਾਧੜੀ ਦਾ ਸ਼ਿਕਾਰ ਹੋ ਗਏ ਹੋ ਪਰ ਫਿਰ ਵੀ ਇਹ ਤੁਹਾਡੇ ਨਿੱਜੀ ਰਿਕਾਰਡਾਂ, ਕ੍ਰੈਡਿਟ ਸਕੋਰਾਂ 'ਤੇ ਗੰਭੀਰ ਪ੍ਰਭਾਵ ਪਾ ਸਕਦਾ ਹੈ।

ਸਭ ਤੋਂ ਪਹਿਲਾਂ ਸਮਝਦੇ ਹਾਂ ਕਿ ਪਛਾਣ ਦੀ ਚੋਰੀ ਕੀ ਹੈ?
ਜਦੋਂ ਕੋਈ ਹੋਰ ਤੁਹਾਡੀ ਇਜਾਜ਼ਤ ਤੋਂ ਬਿਨਾਂ ਤੁਹਾਡੇ ਨਿੱਜੀ ਦਸਤਾਵੇਜ਼ਾਂ ਅਤੇ ਵਿੱਤੀ ਜਾਣਕਾਰੀ ਦੀ ਵਰਤੋਂ ਕਰਦਾ ਹੈ, ਤਾਂ ਇਸ ਨੂੰ ਪਛਾਣ ਦੀ ਚੋਰੀ ਕਿਹਾ ਜਾਂਦਾ ਹੈ। ਚੋਰੀ ਦੇ ਮਾਮਲੇ ਵਿੱਚ, ਤੁਹਾਡੇ ਕ੍ਰੈਡਿਟ ਕਾਰਡ, ਨਾਮ, ਪਤਾ, ਬੈਂਕ ਖਾਤੇ ਦੇ ਵੇਰਵੇ, ਸਮਾਜਿਕ ਸੁਰੱਖਿਆ ਨੰਬਰ ਅਤੇ ਹੋਰ ਵੇਰਵਿਆਂ ਦੀ ਦੁਰਵਰਤੋਂ ਹੋ ਸਕਦੀ ਹੈ। ਕੋਈ ਤੁਹਾਡੇ ਡੇਟਾ ਦੀ ਦੁਰਵਰਤੋਂ ਕਰ ਰਿਹਾ ਹੈ, ਇਹ ਜਾਣਨ ਦੇ ਕਈ ਤਰੀਕੇ ਹਨ। ਧੋਖਾਧੜੀ ਪ੍ਰਬੰਧਨ ਅਤੇ ਉਪਭੋਗਤਾ ਸੁਰੱਖਿਆ ਲਈ ਸੰਚਾਰ ਮੰਤਰਾਲੇ ਦੇ ਅਧੀਨ ਦੂਰਸੰਚਾਰ ਵਿਭਾਗ (DoT) ਵੱਲੋਂ ਹਾਲ ਹੀ ਵਿੱਚ ਇੱਕ ਪੋਰਟਲ ਲਾਂਚ ਕੀਤਾ ਗਿਆ ਹੈ। ਪ੍ਰਦਾਨ ਕੀਤੇ ਗਏ ਮੋਬਾਈਲ ਨੰਬਰ ਦੇ ਆਧਾਰ 'ਤੇ, ਕੋਈ ਵਿਅਕਤੀ ਜਾਂਚ ਕਰ ਸਕਦਾ ਹੈ ਕਿ ਕੀ ਹੋਰ ਫ਼ੋਨ ਨੰਬਰ ਉਸ ਦੇ ਨਾਮ ਨਾਲ ਰਜਿਸਟਰ ਕੀਤੇ ਗਏ ਹਨ। ਜੇਕਰ ਕੋਈ ਅਣਅਧਿਕਾਰਤ ਨੰਬਰ ਮਿਲਦਾ ਹੈ, ਤਾਂ ਤੁਸੀਂ DoT ਨੂੰ ਬੇਨਤੀ ਭੇਜ ਕੇ ਉਹਨਾਂ ਨੂੰ ਬਲੌਕ ਕਰਾ ਸਕਦੇ ਹੋ। ਜ਼ਿਕਰਯੋਗ ਹੈ ਕਿ DoT ਸੇਵਾ ਅਜੇ ਪੂਰੇ ਦੇਸ਼ ਵਿੱਚ ਉਪਲਬਧ ਨਹੀਂ ਹੈ ਅਤੇ ਇਸ ਨੂੰ ਪੂਰੇ ਦੇਸ਼ ਵਿੱਚ ਵਧਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਦਸਤਾਵੇਜ਼ ਦੀ ਦੁਰਵਰਤੋਂ ਨੂੰ ਟਰੈਕ ਕਰਨ ਦਾ ਇੱਕ ਹੋਰ ਤਰੀਕਾ ਹੈ ਨਿਯਮਿਤ ਤੌਰ 'ਤੇ ਕ੍ਰੈਡਿਟ ਰਿਪੋਰਟ ਦੀ ਜਾਂਚ ਕਰਨਾ। ਇਸ ਰਿਪੋਰਟ ਦੇ ਜ਼ਰੀਏ, ਕੋਈ ਵਿਅਕਤੀ ਆਪਣੇ ਵੇਰਵਿਆਂ ਦੀ ਵਰਤੋਂ ਕਰ ਕੇ ਜਾਂਚ ਕਰ ਸਕਦਾ ਹੈ ਕਿ ਕੀ ਕੋਈ ਸ਼ੱਕੀ ਲੋਨ ਜਾਂ ਕ੍ਰੈਡਿਟ ਕਾਰਡ ਜਾਰੀ ਤਾਂ ਨਹੀਂ ਕੀਤਾ ਗਿਆ ਹੈ। ਜੇਕਰ ਤੁਹਾਨੂੰ ਕੁਝ ਵੀ ਸ਼ੱਕੀ ਲੱਗਦਾ ਹੈ, ਤਾਂ ਹੋਰ ਵੇਰਵਿਆਂ ਲਈ ਰਿਣਦਾਤਾ ਜਾਂ ਕ੍ਰੈਡਿਟ ਕਾਰਡ ਜਾਰੀਕਰਤਾ ਨਾਲ ਸੰਪਰਕ ਕਰ ਸਕਦੇ ਹੋ। ਹਮੇਸ਼ਾ ਯਾਦ ਰੱਖੋ ਕਿ ਜੇਕਰ ਕਰਜ਼ਾ ਜਾਂ ਕਾਰਡ ਤੁਹਾਡਾ ਨਹੀਂ ਹੈ, ਤਾਂ ਤੁਹਾਨੂੰ ਰਿਣਦਾਤਾ ਜਾਂ ਕਾਰਡ ਜਾਰੀਕਰਤਾ ਨੂੰ ਸੂਚਿਤ ਕਰਨ ਦੀ ਲੋੜ ਹੈ। ਨਾਲ ਹੀ ਇਸ ਗੱਲ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਓ।

ਅੱਜਕਲ ਲੋਕ ਹਾਈਟੈੱਕ ਹੋ ਗਏ ਹਨ ਤੇ ਕੰਪਿਊਟਰ ਵਾਇਰਸ ਜਾਂ ਮਾਲਵੇਅਰ ਰਾਹੀਂ ਤੁਹਾਡੀ ਜਾਣਕਾਰੀ ਹਾਸਲ ਕਰ ਸਕਦੇ ਹਨ। ਇਸ ਲਈ ਵਾਇਰਸ ਸਬੰਧੀ ਆਪਣੇ ਕੰਪਿਊਟਰ ਦੀ ਨਿਯਮਤ ਤੌਰ 'ਤੇ ਜਾਂਚ ਕਰੋ। ਇੱਕ ਹੋਰ ਮਹੱਤਵਪੂਰਨ ਨੁਕਤਾ ਇਹ ਹੈ ਕਿ ਜੇਕਰ ਤੁਸੀਂ ਸੰਵੇਦਨਸ਼ੀਲ ਔਨਲਾਈਨ ਖਾਤਿਆਂ ਤੱਕ ਪਹੁੰਚ ਕਰਨ ਲਈ ਆਪਣੇ ਕੰਪਿਊਟਰ ਦੀ ਵਰਤੋਂ ਕਰਦੇ ਹੋ, ਤਾਂ ਤੁਹਾਨੂੰ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੈ। ਇਹ ਇਸ ਲਈ ਹੈ ਕਿਉਂਕਿ ਖਤਰਨਾਕ ਕੰਪਿਊਟਰ ਪ੍ਰੋਗਰਾਮਾਂ ਨਾਲ ਸੰਕਰਮਿਤ ਕੰਪਿਊਟਰ ਹੈਕਰ ਨੂੰ ਉਹ ਸੰਵੇਦਨਸ਼ੀਲ ਡੇਟਾ ਚੋਰੀ ਕਰਨ ਦੀ ਇਜਾਜ਼ਤ ਦੇ ਸਕਦਾ ਹੈ ਜੋ ਤੁਸੀਂ ਔਨਲਾਈਨ ਲੈਣ-ਦੇਣ ਦਾ ਪ੍ਰਬੰਧਨ ਕਰਨ ਲਈ ਟਾਈਪ ਕਰ ਰਹੇ ਹੋ, ਜਿਵੇਂ ਕਿ ਬੈਂਕ, ਕ੍ਰੈਡਿਟ ਕਾਰਡ ਅਤੇ ਹੋਰ ਸੰਵੇਦਨਸ਼ੀਲ ਜਾਣਕਾਰੀ।

ਆਪਣੇ ਬੈਂਕ ਖਾਤੇ ਦੀ ਸਟੇਟਮੈਂਟ ਚੈੱਕ ਕਰੋ। ਜੋ ਟ੍ਰਾਂਜ਼ੈਕਸਨ ਤੁਸੀਂ ਨਹੀਂ ਕੀਤੀ ਉਹ identity theft ਦਾ ਸੰਕੇਤ ਹੋ ਸਕਦਾ ਹੈ। identity theft ਤੋਂ ਕਿਵੇਂ ਬਚਿਆ ਜਾਵੇ?

ਹਰੇਕ ਵਿਅਕਤੀ ਨੂੰ ਆਪਣੇ ਨਿੱਜੀ ਅਤੇ ਵਿੱਤੀ ਦਸਤਾਵੇਜ਼ਾਂ ਦੀ ਸੁਰੱਖਿਆ ਕਰਨੀ ਚਾਹੀਦੀ ਹੈ ਅਤੇ ਕਿਸੇ ਨਾਲ ਵੀ ਇਹਨਾਂ ਵੇਰਵਿਆਂ ਨੂੰ ਸਾਂਝਾ ਕਰਦੇ ਸਮੇਂ ਪੂਰੀ ਚੌਕਸੀ ਵਰਤਣੀ ਚਾਹੀਦੀ ਹੈ। ਆਪਣੀ ਜਾਣਕਾਰੀ ਕਿਸੇ ਅਜਿਹੇ ਵਿਅਕਤੀ ਨੂੰ ਨਾ ਦਿਓ ਜੋ ਤੁਹਾਨੂੰ ਕਾਲ ਕਰਦਾ ਹੈ, ਈਮੇਲ ਕਰਦਾ ਹੈ ਜਾਂ ਟੈਕਸਟ ਕਰਦਾ ਹੈ। ਇਹ ਤੁਹਾਡੀ ਨਿੱਜੀ ਜਾਣਕਾਰੀ ਚੋਰੀ ਕਰਨ ਦੀ ਕੋਸ਼ਿਸ਼ ਕਰਨ ਵਾਲਾ ਇੱਕ ਸਕੈਮ ਵੀ ਹੋ ਸਕਦਾ ਹੈ। ਘੁਟਾਲੇਬਾਜ਼ ਤੋਂ ਔਨਲਾਈਨ ਜਾਣਕਾਰੀ ਦੀ ਰੱਖਿਆ ਲਈ, ਔਨਲਾਈਨ ਖਾਤੇ ਵਿੱਚ ਲੌਗਇਨ ਕਰਨ ਲਈ ਮਜ਼ਬੂਤ ​​ਪਾਸਵਰਡ ਦੀ ਵਰਤੋਂ ਕਰੋ। ਉਹਨਾਂ ਖਾਤਿਆਂ ਲਈ ਮਲਟੀ-ਫੈਕਟਰ ਵੈਰੀਫਿਕੇਸ਼ਨ ਸ਼ਾਮਲ ਕਰੋ। ਕਿਉਂਕਿ ਇਹ ਤੁਹਾਡੇ ਖਾਤੇ ਵਿੱਚ ਲੌਗ ਇਨ ਕਰਨ ਲਈ ਦੋ ਜਾਂ ਵੱਧ ਪ੍ਰਮਾਣ ਪੱਤਰਾਂ ਦੀ ਲੋੜ ਕਰ ਕੇ ਵਾਧੂ ਸੁਰੱਖਿਆ ਦੀ ਪੇਸ਼ਕਸ਼ ਕਰਦਾ ਹੈ।
Published by:Anuradha Shukla
First published:

Tags: ONLINE FRAUD, Virtual identity

ਅਗਲੀ ਖਬਰ