Home /News /explained /

ਈਰਾਨ ਵਿਚ ਉਭਰਿਆ ਐਂਟੀ ਹਿਜਾਬ ਅੰਦੋਲਨ, ਔਰਤਾਂ ਨੇ ਸਾੜੇ ਹਿਜਾਬ, ਜਾਣੋ ਪੂਰੀ ਡੀਟੇਲ

ਈਰਾਨ ਵਿਚ ਉਭਰਿਆ ਐਂਟੀ ਹਿਜਾਬ ਅੰਦੋਲਨ, ਔਰਤਾਂ ਨੇ ਸਾੜੇ ਹਿਜਾਬ, ਜਾਣੋ ਪੂਰੀ ਡੀਟੇਲ

ਈਰਾਨ ਵਿਚ ਉਭਰਿਆ ਐਂਟੀ ਹਿਜਾਬ ਅੰਦੋਲਨ, ਔਰਤਾਂ ਨੇ ਸਾੜੇ ਹਿਜਾਬ

ਈਰਾਨ ਵਿਚ ਉਭਰਿਆ ਐਂਟੀ ਹਿਜਾਬ ਅੰਦੋਲਨ, ਔਰਤਾਂ ਨੇ ਸਾੜੇ ਹਿਜਾਬ

ਇਹ ਪ੍ਰੋਟੈਸਟ ਇਕ ਨਵੀਂ ਦਿਸ਼ਾ ਲੈਂਦਾ ਨਜ਼ਰ ਆ ਰਿਹਾ ਹੈ, ਜਦ ਬੀਤੇ ਦਿਨ ਸਰੀ ਦੀ ਇਕ ਔਰਤ ਨੇ ਸੜ੍ਹਕ ਵਿਚਕਾਰ ਇਕ ਕਾਰ ਉੱਪਰ ਚੜ੍ਹ ਕੇ ਆਪਣੇ ਸਿਰ ਦੇ ਸਕਾਰਫ਼ ਨੂੰ ਅੱਗ ਦੀ ਭੇਟ ਕਰ ਦਿੱਤਾ। ਇਸ ਸਮੇਂ ਉੱਥੇ ਮੌਜੂਦ ਲੋਕਾਂ ਨੇ ਵੀ ਉਸਦੀ ਇਸ ਕਾਰਵਾਈ ਦੀ ਤਾੜੀਆਂ ਮਾਰਕੇ ਸ਼ਲਾਘਾ ਕੀਤੀ।

  • Share this:

ਔਰਤ ਦੀ ਆਜ਼ਾਦੀ ਦਾ ਦਮਨ ਕਰਨਾ ਏਸ਼ਿਆਈ ਮੁਲਕਾਂ ਵਿਚ ਆਮ ਗੱਲ ਹੈ। ਸਮੇਂ ਸਮੇਂ ਤੇ ਔਰਤਾਂ ਇਸ ਖਿਲਾਫ ਲੜਾਈ ਵੀ ਲੜਦੀਆਂ ਰਹੀਆਂ ਹਨ ਤੇ ਲੜ੍ਹ ਰਹੀਆਂ ਹਨ। ਤਾਜ਼ਾ ਮਾਮਲਾ ਇਰਾਨ ਦਾ ਹੈ, ਜਿਸਦੇ ਵੱਖ ਵੱਖ ਕਸਬਿਆਂ ਅਤੇ ਸ਼ਹਿਰਾਂ ਵਿਚ ਪਿਛਲੇ ਪੰਜ ਦਿਨਾਂ ਤੋਂ ਐਂਟੀ-ਹਿਜਾਬ ਪ੍ਰੋਟੈਸਟ ਚੱਲ ਰਹੇ ਹਨ। ਇਹਨਾਂ ਮੁਜ਼ਾਹਰਿਆਂ ਦੀ ਅਗਵਾਈ ਔਰਤਾਂ ਕਰ ਰਹੀਆਂ ਹਨ। ਇਹ ਪ੍ਰੋਟੈਸਟ ਇਕ ਨਵੀਂ ਦਿਸ਼ਾ ਲੈਂਦਾ ਨਜ਼ਰ ਆ ਰਿਹਾ ਹੈ, ਜਦ ਬੀਤੇ ਦਿਨ ਸਰੀ ਦੀ ਇਕ ਔਰਤ ਨੇ ਸੜ੍ਹਕ ਵਿਚਕਾਰ ਇਕ ਕਾਰ ਉੱਪਰ ਚੜ੍ਹ ਕੇ ਆਪਣੇ ਸਿਰ ਦੇ ਸਕਾਰਫ਼ ਨੂੰ ਅੱਗ ਦੀ ਭੇਟ ਕਰ ਦਿੱਤਾ। ਇਸ ਸਮੇਂ ਉੱਥੇ ਮੌਜੂਦ ਲੋਕਾਂ ਨੇ ਵੀ ਉਸਦੀ ਇਸ ਕਾਰਵਾਈ ਦੀ ਤਾੜੀਆਂ ਮਾਰਕੇ ਸ਼ਲਾਘਾ ਕੀਤੀ।

ਤੁਹਾਨੂੰ ਦੱਸ ਦੇਈਏ ਕਿ ਇਹ ਪੂਰਾ ਮਾਮਲਾ ਹਿਜਾਬ ਕਾਨੂੰਨਾਂ ਨੂੰ ਤੋੜਨ ਕਾਰਨ ਗ੍ਰਿਫਤਾਰ ਕੀਤੀ ਇਕ 22 ਸਾਲਾਂ ਯੁਵਤੀ ਦੀ ਮੌਤ ਬਾਦ ਉਭਰਿਆ ਹੈ। ਇਰਾਨ ਦੀ ਰਾਜਧਾਨੀ ਤਹਿਰਾਨ ਵਿਚ ‘ਨੈਤਿਕ ਪੁਲਿਸ’ (morality police) ਦੁਆਰਾ ਹਿਜਾਬ ਕਾਨੂੰਨਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਮਹਾਸਾ ਅਮੀਨੀ ਨੂੰ ਹਿਰਾਸਤ ਵਿਚ ਲਿਆ ਸੀ। ਉਸਨੂੰ ਇਕ ਨਜ਼ਰਬੰਦੀ ਕੇਂਦਰ ਵਿਚ ਲਿਜਾਇਆ ਗਿਆ ਸੀ, ਜਿਸ ਉਪਰੰਤ ਉਹ ਕੋਮਾ ਵਿਚ ਚਲੀ ਗਈ। ਇਸ ਯੁਵਤੀ ਦੀ ਤਿੰਨ ਦਿਨ ਕੋਮਾ ਵਿਚ ਰਹਿਣ ਤੋਂ ਬਾਦ ਸ਼ੁੱਕਰਵਾਰ ਨੂੰ ਹਸਪਤਾਲ ਵਿਚ ਮੌਤ ਹੋ ਗਈ। ਜਿਸ ਬਾਦ ਇਹ ਐਂਟੀ-ਹਿਜਾਬ ਅੰਦੋਲਨ ਸ਼ੁਰੂ ਹੋ ਗਿਆ।

ਬੀਬੀਸੀ ਦੀ ਖਬਰ ਮੁਤਾਬਕ  ਅਜਿਹੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ ਕਿ ਪੁਲਿਸ ਹਿਰਾਸਤ ਦੌਰਾਨ ਮਹਾਸਾ ਅਮੀਨੀ ਨਾਲ ਦੁਰਵਿਵਹਾਰ ਕੀਤਾ ਗਿਆ ਸੀ। ਨਾਦਾ ਅਲ-ਨਸ਼ੀਫ ਜੋ ਕਿ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਲਈ ਹਾਈ ਕਮਿਸ਼ਨਰ ਨਿਯੁਕਤ ਹਨ, ਵੱਲੋਂ ਦੱਸਿਆ ਗਿਆ ਹੈ ਕਿ ਪੁਲਿਸ ਨੇ ਅਮੀਨੀ ਦੇ ਸਿਰ ਉਪਰ ਡੰਡੇ ਮਾਰੇ ਹਨ ਅਤੇ ਉਸਦਾ ਸਿਰ ਇਕ ਵਾਹਨ ਨਾਲ ਵੀ ਮਾਰਿਆ ਸੀ।

ਹਲਾਂਕਿ ਪੁਲਿਸ ਨੇ ਕਿਸੇ ਵੀ ਕਿਸਮ ਦੇ ਤਸ਼ੱਦਦ ਤੋਂ ਸਾਫ ਇਨਕਾਰ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਅਮੀਨੀ ਦੀ ਮੌਤ ਅਚਾਨਕ ਪਏ ਦਿਲ ਦੇ ਦੌਰੇ ਕਾਰਨ ਹੋਈ ਹੈ। ਜਦਕਿ ਯੁਵਤੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੀ ਬੱਚੀ ਬਿਲਕੁਲ ਸਿਹਤਮੰਦ ਸੀ।

ਜ਼ਿਕਰਯੋਗ ਹੈ ਕਿ 22 ਸਾਲਾ ਯੁਵਤੀ ਇਰਾਨ ਦੇ ਸੂਬੇ ਕੁਰਦਿਸਤਾਨ ਦੀ ਰਹਿਣ ਵਾਲੀ ਸੀ। ਉਸਦੇ ਪਰਿਵਾਰ ਨਾਲ ਮੁਲਕਾਤ ਕਰਦਿਆਂ ਇਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਮੇਨੇਈ ਦੇ ਇਕ ਸਹਿਯੋਗੀ ਨੇ ਵਿਸ਼ਵਾਸ ਦੁਆਇਆ ਹੈ ਕਿ ਮਨੁੱਖੀ ਅਧਿਕਾਰਾਂ ਦੀ ਰੱਖਿਆ ਨਾਲ ਸੰਬੰਧਿਤ ਸਾਰੇ ਅਦਾਰੇ ਕਿਰਿਆਸ਼ੀਲ ਹਨ ਅਤੇ ਇਸ ਪੂਰੇ ਮਾਮਲੇ ਉੱਪਰ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।

ਜੇਕਰ ਇਰਾਨ ਦੇ ਹਿਜਾਬ ਕਾਨੂੰਨਾਂ ਦੀ ਗੱਲ ਕਰੀਏ ਤਾਂ ਇਹ ਮਰਦ ਪ੍ਰਧਾਨ ਸੋਚਣੀ ਦੀ ਮਿਸਾਲ ਹਨ। 1979 ਵਿਚ ਹੋਈ ਇਸਲਾਮੀ ਕ੍ਰਾਂਤੀ ਤੋਂ ਬਾਦ ਏਥੇ ਇਕ ਲਾਜ਼ਮੀ ਪਹਿਰਾਵੇ ਦਾ ਕੋਡ ਲਾਗੂ ਕੀਤਾ ਗਿਆ ਸੀ। ਜਿਸ ਅਨੁਸਾਰ ਔਰਤਾਂ ਨੂੰ ਸਿਰ ਉੱਪਰ ਸਕਾਰਫ ਅਤੇ ਸਰੀਰ ਉੱਪਰ ਖੁੱਲੇ ਕੱਪੜੇ ਪਹਿਨਣੇ ਜ਼ਰੂਰੀ ਹਨ ਤਾਂ ਜੋ ਜਨਤਕ ਸਪੇਸ ਵਿਚ ਉਹਨਾਂ ਦੇ ਸਰੀਰ ਨੂੰ ਲੁਕਾਇਆ ਜਾ ਸਕੇ।

ਨੈਤਿਕਤਾ ਪੁਲਿਸ (morality police) ਨੂੰ ਗਸ਼ਤ-ਏ-ਇਰਸ਼ਾਦ (ਗਾਈਡੈਂਸ ਗਸ਼ਤ) ਵਜੋਂ ਜਾਣਿਆ ਜਾਂਦਾ ਹੈ। ਇਹ ਪੁਲਿਸ ਦਾ ਕੰਮ ਇਹ ਯਕੀਨੀ ਬਣਾਉਣਾ ਹੈ ਕਿ ਹਰ ਔਰਤ ਹਿਜਾਬ ਕਾਨੂੰਨਾਂ ਦੀ ਪੂਰੀ ਤਰ੍ਹਾਂ ਪਾਲਣਾ ਕਰੇ। ਇਸ ਪੁਲਿਸ ਕੋਲ ਰਾਹ ਜਾਂਦੀ ਕਿਸੇ ਵੀ ਔਰਤ ਨੂੰ ਰੋਕ ਕੇ ਇਹ ਜਾਚਣ ਦੀ ਸ਼ਕਤੀ ਹੈ ਕਿ ਕੀ ਕੋਈ ਔਰਤ ਆਪਣੇ ਵਾਲ ਤਾਂ ਨਹੀਂ ਦਿਖਾ ਰਹੀ ਜਾਂ ਉਸਨੇ ਬਹੁਤ ਛੋਟੇ, ਟਾਈਟ ਫਿਟਿੰਗ ਵਾਲੇ ਕੱਪੜੇ ਤਾਂ ਨਹੀਂ ਪਾਏ ਹੋਏ ਜਾਂ ਉਸਨੇ ਮੇਕਅੱਪ ਤਾਂ ਨਹੀਂ ਕੀਤਾ ਹੋਇਆ। ਨਿਯਮ ਉਲੰਘਣਾ ਕਰਨ ਵਾਲੀ ਔਰਤ ਨੂੰ ਸਜ਼ਾ ਵਜੋਂ ਜੁਰਮਾਨਾ, ਜੇਲ੍ਹ ਜਾਂ ਕੋਹੜੇ ਪੈ ਸਕਦੇ ਹਨ।

ਤੁਹਾਨੂੰ ਦੱਸ ਦੇਈਏ ਕਿ ਔਰਤਾਂ ਵੱਲੋਂ ਹਿਜਾਬ ਕਾਨੂੰਨਾਂ ਖਿਲਾਫ ਕੀਤਾ ਜਾ ਰਿਹਾ ਇਹ ਕੋਈ ਪਹਿਲਾਂ ਪ੍ਰਦਰਸ਼ਨ ਨਹੀਂ ਹੈ। ਇਸ ਤੋਂ ਪਹਿਲਾਂ 2014 ਵਿਚ “ਮੇਰੀ ਨਿੱਜੀ ਆਜ਼ਾਦੀ” (My Stealthy Freedom) ਨਾਂ ਹੇਠ ਆਨਲਾਈਨ ਪ੍ਰੋਟੈਸਨ ਕੰਪੇਨ ਚਲਾਈ ਗਈ ਸੀ, ਜਿਸ ਤਹਿਤ ਔਰਤਾਂ ਨੇ ਹਿਜਾਬ ਕਾਨੂੰਨਾਂ ਦੀ ਉਲੰਘਣਾ ਕਰਦੀਆਂ ਫੋਟੋਆਂ ਅਤੇ ਵੀਡੀਓ ਸੋਸ਼ਲ ਮੀਡੀਆ ਦੇ ਸਾਂਝੀਆਂ ਕੀਤੀਆਂ ਸਨ। ਇਸ ਮੁਹਿੰਮ ਨੇ "ਵ੍ਹਾਈਟ ਵੈਡਨਸਡੇਅ" ਅਤੇ "ਗਰਲਜ਼ ਆਫ਼ ਰੈਵੋਲਿਊਸ਼ਨ ਸਟ੍ਰੀਟ"ਨਾਂ ਦੇ ਹੋਰ ਵੀ ਕਈ ਅੰਦੋਲਨਾਂ ਨੂੰ ਪ੍ਰੇਰਿਤ ਕੀਤਾ ਸੀ।

ਤਹਿਰਾਨ ਤੋਂ ਕਈ ਵੀਡੀਓਜ਼ ਸਾਹਮਣੇ ਆ ਰਹੀਆਂ ਹਨ। ਜਿਨ੍ਹਾਂ ਵਿਚ ਔਰਤਾਂ ਆਪਣੇ ਸਿਰ ਦੇ ਸਕਾਰਫ ਨੂੰ ਉਤਾਰਕੇ “ਤਾਨਾਸ਼ਾਹ ਦੀ ਮੌਤ” ਦੇ ਨਾਅਰੇ ਲਗਾ ਰਹੀਆਂ ਹਨ, ਇਹ ਨਾਹਰਾ ਇਰਾਨ ਦੇ ਸੁਪਰੀਮ ਲੀਡਰ ਲਈ ਲਗਾਇਆ ਜਾਂਦਾ ਹੈ। ਇਸ ਤੋਂ ਸਿਵਾ “ਨਿਆਂ, ਆਜ਼ਾਦੀ, ਨੋ ਟੂ ਲਾਜ਼ਮੀ ਹਿਜਾਬ” ਦੇ ਨਾਅਰੇ ਸੁਣਨ ਨੂੰ ਮਿਲ ਰਹੇ ਹਨ।

ਕਈ ਥਾਵਾਂ ਉੱਪਰ ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ਨਾਲ ਟਕਰਾ ਵੀ ਦੇਖਣ ਨੂੰ ਮਿਲ ਰਹੇ ਹਨ। ਪੁਲਿਸ ਬਲਾਂ ਦੁਆਰਾ ਤਸ਼ੱਦਦ ਕਰਕੇ ਪ੍ਰਦਰਸ਼ਨਕਾਰੀਆਂ ਨੂੰ ਖਦੇੜਿਆ ਜਾ ਰਿਹਾ ਹੈ। ਸੋਮਵਾਰ ਨੂੰ ਪ੍ਰੋਟੈਸਟ ਦਾ ਹਿੱਸਾ ਬਣੀ ਇਕ ਔਰਤ ਨੇ ਬੀਬੀਸੀ ਪਰਸ਼ੀਅਨ ਨੂੰ ਦੱਸਿਆ ਕਿ “ਪੁਲਿਸ ਲਗਾਤਾਰ ਅੱਥਰੂ ਗੈਸ ਦੇ ਗੋਲੇ ਸਿੱਟ ਰਹੀ ਸੀ, ਜਿਸ ਨਾਲ ਸਾਡੀਆਂ ਅੱਖਾਂ ਮਚ ਰਹੀਆਂ ਸਨ। ਅਸੀਂ ਜਦ ਭੱਜ ਰਹੇ ਸਾਂ ਤਾਂ ਪੁਲਿਸ ਨੇ ਮੈਨੂੰ ਜ਼ਮੀਨ ਤੇ ਸਿੱਟ ਲਿਆ ਅਤੇ ਡੰਡਿਆਂ ਨਾਲ ਕੁੱਟਿਆ । ਪੁਲਿਸ ਨੇ ਮੈਨੂੰ ਵੇਸਵਾ ਕਹਿ ਕੇ ਸੰਬੋਧਨ ਕੀਤਾ ਤੇ ਕਿਹਾ ਕਿ ਮੈਂ ਆਪਣੇ ਆਪ ਨੂੰ ਵੇਚਣ ਲਈ ਗਲੀ ਵਿਚ ਆਈ ਹਾਂ।”

ਤਹਿਰਾਨ ਦੇ ਗਵਰਨਰ ਮੋਹਸਿਨ ਮਨਸੂਰੀ ਨੇ ਮੰਗਲਵਾਰ ਨੂੰ ਟਵੀਟ ਕਰਕੇ ਕਿਹਾ ਕਿ ਇਹ ਵਿਰੋਧ ਪ੍ਰਦਰਸ਼ਨ ਦੇਸ਼ ਵਿਚ ਅਸ਼ਾਂਤੀ ਪੈਦਾ ਕਰਨ ਦੇ ਏਜੰਡੇ ਤਹਿਤ ਕੀਤੇ ਜਾ ਰਹੇ ਹਨ। ਸਰਕਾਰੀ ਟੈਲੀਵਿਜ਼ਨ ਵੀ ਸਰਕਾਰ ਦਾ ਪੱਖ ਪੂਰਦਿਆਂ ਕਹਿ ਰਿਹਾ ਹੈ ਕਿ ਅਮੀਨੀ ਦੀ ਮੌਤ ਨੂੰ ਕੁਰਦਿਸ਼ ਵੱਖਵਾਦੀਆਂ ਅਤੇ ਸੱਤਾ ਦੇ ਆਲੋਚਕਾਂ ਦੁਆਰਾ ਇਕ ਮੌਕੇ ਵਜੋਂ ਵਰਤਿਆ ਜਾ ਰਿਹਾ ਹੈ।

Published by:Tanya Chaudhary
First published:

Tags: Hijab, Iran, Protest