• Home
  • »
  • News
  • »
  • explained
  • »
  • WHAT IS METAVERSE FIND OUT WHY THE NAME OF FACEBOOK HAS BEEN CHANGED GH AP

ਆਖ਼ਰ ਕੀ ਹੈ Metaverse, ਜਾਣੋ ਕਿਉਂ ਬਦਲਿਆ ਗਿਆ ਫ਼ੇਸਬੁੱਕ ਦਾ ਨਾਂਅ?

ਮੈਟਾਵਰਸ ਦਾ ਅਰਥ ਹੈ - ਇੱਕ ਵਰਚੁਅਲ ਸੰਸਾਰ ਜਿਸ ਵਿੱਚ ਤੁਸੀਂ ਸ਼ਾਬਦਿਕ ਤੌਰ 'ਤੇ ਪ੍ਰਵੇਸ਼ ਕਰਦੇ ਹੋ।

ਆਖ਼ਰ ਕੀ ਹੈ Metaverse, ਜਾਣੋ ਕਿਉਂ ਬਦਲਿਆ ਗਿਆ ਫ਼ੇਸਬੁੱਕ ਦਾ ਨਾਂਅ?

  • Share this:
ਬੀਤੀ ਰਾਤ ਫੇਸਬੁੱਕ ਵੱਲੋਂ ਆਪਣਾ ਨਾਮ ਬਦਲ ਕੇ 'ਮੇਟਾ' ਰੱਖ ਲਿਆ ਗਿਆ ਹੈ। ਫੇਸਬੁੱਕ ਦੇ ਸੰਸਥਾਪਕ ਮਾਰਕ ਜ਼ੁਕਰਬਰਗ ਨੇ ਆਪ ਫੇਸਬੁੱਕ 'ਤੇ ਲਾਈਵ ਹੋ ਕੇ ਇਸ ਦੀ ਜਾਣਕਾਰੀ ਦਿੱਤੀ। ਨਵੇਂ ਲੋਗੋ ਦੇ ਨਾਲ ਉਨ੍ਹਾਂ ਨੇ ਕਈ ਵਾਰ ਮੇਟਾਵਰਸ ਦਾ ਜ਼ਿਕਰ ਕੀਤਾ। ਸੋਸ਼ਲ ਮੀਡੀਆ 'ਤੇ ਇਸ ਸ਼ਬਦ ਨੂੰ ਜਾਣਨ ਇਸ ਬਾਰੇ ਸਾਰੀ ਜਾਣਕਾਰੀ ਹਾਸਲ ਕਰਨ ਦੀ ਹੋੜ ਲੱਗੀ ਹੋਈ ਹੈ। ਇਨ੍ਹੀਂ ਦਿਨੀਂ ਟੈਕਨਾਲੋਜੀ ਦੀ ਦੁਨੀਆਂ 'ਚ ਇਸ ਸ਼ਬਦ ਦੀ ਕਾਫੀ ਚਰਚਾ ਹੋ ਰਹੀ ਹੈ। ਇਹ ਸ਼ਬਦ ਬਹੁਤ ਸਾਰੇ ਸੰਦਰਭਾਂ ਵਿੱਚ ਵਰਤਿਆ ਜਾਂਦਾ ਹੈ, ਪਰ ਤਕਨਾਲੋਜੀ ਦੀ ਦੁਨੀਆਂ ਵਿੱਚ ਜਿਸ ਬਾਰੇ ਅਸੀਂ ਅੱਜ ਗੱਲ ਕਰਨ ਜਾ ਰਹੇ ਹਾਂ, ਮੈਟਾਵਰਸ ਦਾ ਅਰਥ ਹੈ - ਇੱਕ ਵਰਚੁਅਲ ਸੰਸਾਰ ਜਿਸ ਵਿੱਚ ਤੁਸੀਂ ਸ਼ਾਬਦਿਕ ਤੌਰ 'ਤੇ ਪ੍ਰਵੇਸ਼ ਕਰਦੇ ਹੋ।

ਦਰਅਸਲ, ਦੁਨੀਆ ਦੀਆਂ ਪ੍ਰਮੁੱਖ ਤਕਨਾਲੋਜੀ ਕੰਪਨੀਆਂ ਇਸ ਦਿਸ਼ਾ ਵਿੱਚ ਕੰਮ ਕਰ ਰਹੀਆਂ ਹਨ। ਸੋਸ਼ਲ ਨੈੱਟਵਰਕਿੰਗ ਕੰਪਨੀ ਫੇਸਬੁੱਕ ਨੇ ਇਸ ਕੰਮ 'ਚ ਹਜ਼ਾਰਾਂ ਇੰਜੀਨੀਅਰਾਂ ਨੂੰ ਲਗਾਇਆ ਹੈ। ਇਸ ਦੇ ਨਾਲ ਹੀ ਸਾਰੀਆਂ ਵੀਡੀਓ ਗੇਮ ਕੰਪਨੀਆਂ ਵੀ ਇਸ ਦਿਸ਼ਾ 'ਚ ਕੰਮ ਕਰ ਰਹੀਆਂ ਹਨ। ਕਿਹਾ ਜਾ ਰਿਹਾ ਹੈ ਕਿ ਇਹ ਭਵਿੱਖ ਦੀ ਤਕਨੀਕ ਹੈ ਜੋ ਮੌਜੂਦਾ ਦੁਨੀਆਂ ਨੂੰ ਪੂਰੀ ਤਰ੍ਹਾਂ ਨਾਲ ਵਰਚੁਅਲ ਬਣਾ ਦੇਵੇਗੀ। ਫੇਸਬੁੱਕ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਇਸ ਤਕਨੀਕ ਨੂੰ ਮਾਨਵਤਾ ਦਾ ਭਵਿੱਖ ਦੱਸਿਆ ਹੈ। ਫੇਸਬੁੱਕ ਇਸ ਸਾਲ ਇਸ ਤਕਨੀਕ 'ਤੇ 10 ਬਿਲੀਅਨ ਡਾਲਰ ਖਰਚ ਕਰਨ ਜਾ ਰਹੀ ਹੈ।

ਆਖਿਕ ਕੀ ਹੈ ਮੈਟਾਵਰਸ : ਮਾਰਕ ਜ਼ੁਕਰਬਰਗ ਇਸ ਨੂੰ ਇੱਕ ਵਰਚੁਅਲ ਇਨਵਾਇਰਮੈਂਟ ਦੇ ਰੂਪ ਵਿੱਚ ਬਿਆਨ ਕਰ ਰਹੇ ਹਨ ਜਿਸ ਵਿੱਚ ਤੁਸੀਂ ਆਪਣੇ ਆਪ ਨੂੰ ਦਾਖਲ ਕਰੋਗੇ। ਹੁਣ ਤੱਕ ਤੁਸੀਂ ਆਪਣੀ ਸਕਰੀਨ 'ਤੇ ਵਰਚੁਅਲ ਦੁਨੀਆਂ ਦੇਖੀ ਹੋਵੇਗੀ ਪਰ ਮੈਟਾਵਰਸ ਇਸ ਤੋਂ ਬਹੁਤ ਜ਼ਿਆਦਾ ਹੈ। ਜ਼ੁਕਰਬਰਗ ਦੇ ਮੁਤਾਬਕ, ਇਹ ਵਰਚੁਅਲ ਕਮਿਊਨਿਟੀ ਦੀ ਦੁਨੀਆਂ ਹੋਵੇਗੀ ਜਿੱਥੇ ਲੋਕ ਮਿਲ ਸਕਣਗੇ, ਕੰਮ ਕਰ ਸਕਣਗੇ ਅਤੇ ਖੇਡ ਸਕਣਗੇ। ਇਸ ਲਈ ਉਨ੍ਹਾਂ ਦੇ ਵਰਚੁਅਲ ਰਿਐਲਿਟੀ ਹੈੱਡਸੈੱਟ, ਔਗਮੈਂਟੇਡ ਰਿਐਲਿਟੀ ਗਲਾਸ, ਸਮਾਰਟਫੋਨ ਐਪਸ ਅਤੇ ਹੋਰ ਡਿਵਾਈਸਾਂ ਦੀ ਲੋੜ ਹੋਵੇਗੀ। ਇਸ ਵਿੱਚ ਔਨਲਾਈਨ ਜੀਵਨ ਦੀਆਂ ਹੋਰ ਚੀਜ਼ਾਂ ਵੀ ਸ਼ਾਮਲ ਹੋ ਸਕਦੀਆਂ ਹਨ ਜਿਵੇਂ ਕਿ ਖਰੀਦਦਾਰੀ ਅਤੇ ਸੋਸ਼ਲ ਮੀਡੀਆ। ਕਨੈਕਟੀਵਿਟੀ ਦੇ ਖੇਤਰ 'ਚ ਇਹ ਬਹੁਤ ਅੱਗੇ ਦੀ ਗੱਲ ਹੈ, ਜਿੱਥੇ ਪਲਕ ਝਪਕਦੇ ਹੀ ਸਭ ਕੁਝ ਤੁਹਾਡੇ ਸਾਹਮਣੇ ਹੋਵੇਗਾ। ਅਜਿਹੀ ਸਥਿਤੀ ਵਿੱਚ, ਜਿਸ ਤਰ੍ਹਾਂ ਤੁਸੀਂ ਆਪਣੀ ਸਰੀਰਕ ਜ਼ਿੰਦਗੀ ਜੀ ਰਹੇ ਹੋ, ਉਸੇ ਤਰ੍ਹਾਂ ਤੁਸੀਂ ਵਰਚੁਅਲ ਜੀਵਨ ਵੀ ਜੀਅ ਸਕੋਗੇ।

ਮੈਟਾਵਰਸ ਨਾਲ ਕੀ ਕਰ ਸਕਦੇ ਹਾਂ ਅਸੀਂ : ਮੈਟਾਵਰਸ ਦੀ ਕਲਪਨਾ ਇੱਕ ਅਜਿਹੀ ਚੀਜ਼ ਵਜੋਂ ਕੀਤੀ ਜਾ ਰਹੀ ਹੈ ਜਿਸ ਦਾ ਤੁਸੀਂ ਸੰਸਾਰ ਜਾਂ ਆਪਣੀ ਪਸੰਦ ਦੀ ਜਗ੍ਹਾ ਵਿੱਚ ਆਪਣੇ ਘਰ ਦੇ ਆਰਾਮ ਤੋਂ ਲਾਈਵ ਆਨੰਦ ਲੈ ਸਕਦੇ ਹੋ। ਹੁਣ ਤੱਕ, ਤੁਸੀਂ ਮੋਬਾਈਲ ਫੋਨ 'ਤੇ ਵੀਡੀਓ ਕਾਲ ਕਰ ਕੇ ਆਪਣੀ ਪਸੰਦ ਦੇ ਕਿਸੇ ਵੀ ਸਥਾਨ 'ਤੇ ਲਾਈਵ ਸ਼ੋਅ ਦਾ ਆਨੰਦ ਲੈ ਸਕਦੇ ਹੋ, ਪਰ Metaverse ਇਸ ਤੋਂ ਕਿਤੇ ਵੱਧ ਹੈ। ਇਸ 'ਚ ਤੁਸੀਂ ਡਿਜੀਟਲ ਕੱਪੜਿਆਂ ਰਾਹੀਂ ਵਰਚੁਅਲ ਦੁਨੀਆ 'ਚ ਪ੍ਰਵੇਸ਼ ਕਰੋਗੇ। ਭਾਵ, ਸਰੀਰਕ ਤੌਰ 'ਤੇ ਤੁਸੀਂ ਆਪਣੇ ਘਰ ਵਿੱਚ ਹੋ, ਪਰ ਤੁਹਾਡਾ ਦਿਮਾਗ ਵਿਸ਼ੇਸ਼ ਡਿਜੀਟਲ ਡਿਵਾਈਸਾਂ ਦੀ ਮਦਦ ਨਾਲ ਵਰਚੁਅਲ ਦੁਨੀਆ ਵਿੱਚ ਘੁੰਮ ਰਿਹਾ ਹੋਵੇਗਾ।

ਬੀਤੇ ਦਿਨੀਂ ਮਸ਼ਹੂਰ ਗੇਮ ਫੋਰਟਨਾਈਟ ਵੱਲੋਂ ਕਈ ਅਜਿਹੇ ਵਰਚੁਅਲ ਸਮਾਗਮ ਕਰਵਾਏ ਗਏ ਜਿਸ ਵਿੱਚ ਅਲੱਗ ਅਲੱਗ ਆਰਟਿਸਟਾਂ ਨੇ ਹਿੱਸਾ ਲਿਆ ਸੀ। ਇਨ੍ਹਾਂ ਵਿੱਚ ਮਾਰਸ਼ਮੈਲੋ, ਆਇਆਨਾ ਗ੍ਰਾਂਡੇ ਤੇ ਟ੍ਰੈਵਿਸ ਸਕੋਟ ਵਰਤੇ ਮਸ਼ਹੂਰ ਸੈਲੀਬ੍ਰਿਟੀਜ਼ ਸ਼ਾਮਲ ਸਨ। ਮੇਟਾਵਰਸ ਘਰ ਤੋਂ ਕੰਮ ਕਰਨ ਵਰਗੀਆਂ ਸਥਿਤੀਆਂ ਲਈ ਇੱਕ ਗੇਮ ਚੇਂਜਰ ਹੈ। ਕੋਵਿਡ ਦੌਰਾਨ ਘਰ ਤੋਂ ਕੰਮ ਕਰਦੇ ਹੋਏ, ਤੁਸੀਂ ਵੀਡੀਓ ਕਾਲਾਂ 'ਤੇ ਆਪਣੇ ਸਾਥੀਆਂ ਨਾਲ ਮੀਟਿੰਗਾਂ ਕਰਦੇ ਹੋ। ਪਰ ਮੈਟਾਵਰਸ ਇਸ ਨੂੰ ਪੂਰੀ ਤਰ੍ਹਾਂ ਬਦਲ ਸਕਦਾ ਹੈ। ਇੱਕ ਵੀਡੀਓ ਕਾਲ 'ਤੇ ਇੱਕ ਦੂਜੇ ਨੂੰ ਦੇਖਣ ਦੀ ਬਜਾਏ, ਹਰ ਕੋਈ ਇੱਕ ਵਰਚੁਅਲ ਸੰਸਾਰ ਵਿੱਚ ਇਕੱਠੇ ਕੰਮ ਕਰ ਸਕਦਾ ਹੈ।
Published by:Amelia Punjabi
First published:
Advertisement
Advertisement