Explained - ਸਟਿੱਕੀ ਬੰਬ, ਜਿਸ ਰਾਹੀਂ ਕਸ਼ਮੀਰ 'ਚ ਨਵੀਂ ਸਾਜ਼ਿਸ਼ ਵਿੱਚ ਜੁਟਿਆ ਹੈ PAK

News18 Punjabi | News18 Punjab
Updated: March 4, 2021, 4:20 PM IST
share image
Explained - ਸਟਿੱਕੀ ਬੰਬ, ਜਿਸ ਰਾਹੀਂ ਕਸ਼ਮੀਰ 'ਚ ਨਵੀਂ ਸਾਜ਼ਿਸ਼ ਵਿੱਚ ਜੁਟਿਆ ਹੈ PAK
ਕਸ਼ਮੀਰ ਵਿੱਚ ਤੈਨਾਤ ਸੈਨਾ ਨੇ ਪਿਛਲੇ ਕੁੱਝ ਦਿਨਾਂ ਦੇ ਅੰਦਰ ਕਈ ਸਾਰੇ ਸਟਿੱਕੀ ਬੰਬ (Sticky Bomb in Kashmir) ਬਰਾਮਦ ਕੀਤੇ ਹਨ। ਇਸ ਦੇ ਪਿੱਛੇ ਪਾਕਿਸਤਾਨ ਦਾ ਹੱਥ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ।

ਕਸ਼ਮੀਰ ਵਿੱਚ ਤੈਨਾਤ ਸੈਨਾ ਨੇ ਪਿਛਲੇ ਕੁੱਝ ਦਿਨਾਂ ਦੇ ਅੰਦਰ ਕਈ ਸਾਰੇ ਸਟਿੱਕੀ ਬੰਬ (Sticky Bomb in Kashmir) ਬਰਾਮਦ ਕੀਤੇ ਹਨ। ਇਸ ਦੇ ਪਿੱਛੇ ਪਾਕਿਸਤਾਨ ਦਾ ਹੱਥ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ।

  • Share this:
  • Facebook share img
  • Twitter share img
  • Linkedin share img
ਪਾਕਿਸਤਾਨ ਦੇ ਨਾਲ ਕੰਟ੍ਰੋਲ/ਨਿਯੰਤਰਣ ਰੇਖਾ (ਐੱਲ.ਓ.ਸੀ.) 'ਤੇ ਨਵੇਂ ਜੰਗਬੰਦੀ ਸਮਝੌਤੇ ਤੋਂ ਬਾਅਦ ਵੀ ਉਸ ਦੀਆਂ ਹਰਕਤਾਂ ਬੰਦ ਹੁੰਦੀਆਂ ਪ੍ਰਤੀਤ ਨਹੀਂ ਹੁੰਦੀਆਂ। ਹੁਣ ਖ਼ਬਰਾਂ ਆ ਰਹੀਆਂ ਹਨ ਕਿ ਕਸ਼ਮੀਰ ਵਿੱਚ ਡ੍ਰੋਨ ਦੀ ਮਦਦ ਨਾਲ ਪਾਕਿਸਤਾਨ ਤੋਂ ਸਟਿੱਕੀ ਬੰਬ ਸੁੱਟੇ ਜਾ ਰਹੇ ਹਨ। ਇਹ ਸਟਿੱਕੀ ਬੰਬ ਕਈ ਤਰੀਕਿਆਂ ਨਾਲ ਵਧੇਰੇ ਖ਼ਤਰਨਾਕ ਹਨ ਕਿਉਂਕਿ ਚੁੰਬਕ ਦੀ ਮਦਦ ਨਾਲ ਇਨ੍ਹਾਂ ਬੰਬਾਂ ਨੂੰ ਗੱਡੀਆਂ ਵਿੱਚ ਲਗਾਇਆ ਜਾ ਸਕਦਾ ਹੈ ਅਤੇ ਅੱਤਵਾਦੀ ਰਿਮੋਟ 'ਚ ਬੈਠ ਕੇ ਵੀ ਆਪਣੇ ਮਿਸ਼ਨ ਨੂੰ ਪੂਰਾ ਕਰ ਸਕਦੇ ਹਨ।

ਸਟਿੱਕੀ ਬੰਬ ਦੇ ਬਾਰੇ ਸਮਝਣ ਤੋਂ ਪਹਿਲਾਂ, ਆਓ ਇੱਕ ਵਾਰ ਭਾਰਤ-ਪਾਕਿਸਤਾਨ ਦੇ ਤਾਜ਼ਾ ਹਾਲਾਤਾਂ 'ਤੇ ਗੌਰ ਕਰੀਏ। ਸਾਲ 2019 ਵਿੱਚ ਪੁਲਵਾਮਾ ਹਮਲੇ ਤੋਂ ਬਾਅਦ ਦੋਵਾਂ ਵਿਚਾਲੇ ਤਣਾਅ ਬਹੁਤ ਵੱਧ ਗਿਆ ਸੀ। ਦੋਵਾਂ ਹੀ ਦੇਸ਼ਾਂ ਨੇ ਆਪਣੇ ਉੱਚ/ਹਾਈ ਕਮਿਸ਼ਨ ਤੋਂ ਅਧਿਕਾਰੀਆਂ ਨੂੰ ਵਾਪਿਸ ਬੁਲਾ ਲਿਆ ਸੀ। ਇਸ ਦੌਰਾਨ ਚੀਨ ਨਾਲ ਪਾਕਿਸਤਾਨ ਦੀ ਨੇੜ੍ਹਤਾ ਵਧੀ ਅਤੇ ਚੀਨ ਨਾਲ ਭਾਰਤ ਦਾ ਤਣਾਅ ਵੀ ਹੋਰ ਗਹਿਰਾ ਹੋ ਗਿਆ। ਮੰਨਿਆ ਜਾਣ ਲੱਗ ਪਿਆ ਕਿ ਚੀਨ ਭਾਰਤ ਦੇ ਵੱਧ ਰਹੇ ਵਿਕਾਸ ਤੋਂ ਘਬਰਾਇਆ ਹੋਇਆ ਹੈ ਅਤੇ ਇਸੀ ਕਾਰਨ ਪਾਕਿਸਤਾਨ ਨਾਲ ਭਾਰਤ ਦੇ ਤਣਾਅ ਨੂੰ ਮੋਹਰੇ ਵਜੋਂ ਇਸਤੇਮਾਲ ਕਰ ਰਿਹਾ ਹੈ।

ਹੁਣ ਜਾ ਕੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗਬੰਦੀ ਹੋਈ ਦਿੱਖਦੀ ਹੈ। ਬੀਤੀ 25 ਫਰਵਰੀ ਨੂੰ ਦੋਵਾਂ ਦੇਸ਼ਾਂ ਨੇ ਕੰਟ੍ਰੋਲ ਰੇਖਾ 'ਤੇ ਸਮਝੌਤੇ ਦਾ ਸਖ਼ਤੀ ਨਾਲ ਪਾਲਣ ਕਰਨ ਦੀ ਗੱਲ ਕੀਤੀ ਸੀ। ਹਾਲਾਂਕਿ ਪਾਕਿਸਤਾਨ ਦੀ ਇਸ ਉੱਤੇ ਸਹਿਮਤੀ ਪ੍ਰਗਟਾਉਣ ਤੋਂ ਬਾਅਦ ਵੀ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਆਉਂਦਾ ਨਹੀਂ ਲੱਗਦਾ। ਪਿਛਲੇ ਦਿਨੀਂ ਜੰਮੂ-ਕਸ਼ਮੀਰ 'ਚ ਇੱਕ ਨਵੀਂ ਕਿਸਮ ਦਾ ਬੰਬ ਬਰਾਮਦ ਹੋਇਆ ਸੀ। ਇਸ ਨੂੰ 'ਸਟਿੱਕੀ ਬੰਬ' ਕਿਹਾ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਅਫ਼ਗਾਨਿਸਤਾਨ ਵਿੱਚ ਵੀ ਸਟਿੱਕੀ ਬੰਬ ਦੀ ਮਦਦ ਨਾਲ ਅੱਤਵਾਦੀਆਂ ਨੇ ਕਾਫ਼ੀ ਦਹਿਸ਼ਤ ਫੈਲਾਈ ਸੀ।
ਇਹ ਆਈ.ਈ.ਡੀ. ਵਰਗੇ ਦਿਖਾਈ ਦਿੰਦੇ ਹਨ ਪਰ ਥੋੜ੍ਹੇ ਛੋਟੇ ਹੁੰਦੇ ਹਨ। ਆਓ, ਆਈ.ਈ.ਡੀ. ਨੂੰ ਵੀ ਇੱਕ ਵਾਰ ਸਮਝੀਏ- ਇਸ ਦਾ ਪੂਰਾ ਅਰਥ ਹੈ ਇੰਪ੍ਰੋਵਾਈਜ਼ਡ ਐੱਕਸਪਲੋਜ਼ਿਵ ਡਿਵਾਈਸ। ਇਹ ਸੜਕ ਕਿਨਾਰੇ ਜਾਂ ਕਿਸੀ ਚੀਜ਼ ਵਿੱਚ ਰੱਖ ਦਿੱਤੇ ਜਾਂਦੇ ਹਨ ਅਤੇ ਫਿਰ ਧਮਾਕਾ/ਵਿਸਫ਼ੋਟ ਹੁੰਦਾ ਹੈ। ਇਹ ਇਸ ਤਰੀਕੇ ਨਾਲ ਤਿਆਰ ਹੁੰਦੇ ਹਨ ਕਿ ਜਿਵੇਂ ਹੀ ਕਿਸੀ ਦਾ ਇਸ 'ਤੇ ਪੈਰ ਜਾਂ ਭਾਰ ਪਵੇ ਤਾਂ ਵਿਸਫ਼ੋਟ ਹੋ ਜਾਵੇ ਯਾਨੀ ਇਨ੍ਹਾਂ ਬੰਬਾਂ ਲਈ ਇੰਤਜ਼ਾਰ ਕਰਨਾ ਪੈਂਦਾ ਹੈ।

ਉੱਥੇ ਹੀ ਸਟਿੱਕੀ ਬੰਬ ਵਧੇਰੇ ਖ਼ਤਰਨਾਕ ਹੈ ਕਿਉਂਕਿ ਇਹ ਰਿਮੋਟ ਨਾਲ ਕੰਮ ਕਰਦਾ ਹੈ। ਇਹ ਬੰਬ ਨਿਰਧਾਰਿਤ ਸਥਾਨ 'ਤੇ ਲਗਾ ਦਿੱਤਾ ਜਾਂਦਾ ਹੈ ਅਤੇ ਆਪਣੇ ਮਨ ਮੁਤਾਬਿਕ ਸਮੇਂ 'ਤੇ ਰਿਮੋਟ ਕੰਟ੍ਰੋਲ ਨੂੰ ਦਬਾ ਦਿੱਤਾ ਜਾਂਦਾ ਹੈ। ਫ਼ਰਵਰੀ ਮਹੀਨੇ ਵਿੱਚ ਕਸ਼ਮੀਰ 'ਚ ਛਾਪੇਮਾਰੀ ਦੌਰਾਨ ਇਹ ਬੰਬ ਕਈ ਥਾਵਾਂ ਤੋਂ ਬਰਾਮਦ ਹੋਏ ਸਨ। ਇਸ ਤੋਂ ਪਹਿਲਾਂ ਅਫ਼ਗਾਨਿਸਤਾਨ ਵੀ ਸਟਿੱਕੀ ਬੰਬ ਕਾਰਨ ਕਾਫ਼ੀ ਚਰਚਾ 'ਚ ਰਿਹਾ ਸੀ, ਤਾਲਿਬਾਨੀ ਅੱਤਵਾਦੀ ਦਹਿਸ਼ਤ ਫੈਲਾ ਰਹੇ ਸਨ।

ਹੁਣ ਇਹ ਆਸ਼ੰਕਾ ਜਤਾਈ ਜਾ ਰਹੀ ਹੈ ਕਿ ਕੀ ਅਫ਼ਗਾਨਿਸਤਾਨ ਦੇ ਅੱਤਵਾਦੀ ਹੀ ਇਸ ਲਈ ਜ਼ਿੰਮੇਵਾਰ ਹਨ ਜਾਂ ਫਿਰ ਪਾਕਿਸਤਾਨੀ ਅੱਤਵਾਦੀ ਅਫ਼ਗਾਨਿਸਤਾਨ ਦੀ ਮਦਦ ਨਾਲ ਕਸ਼ਮੀਰ ਵਿੱਚ ਅਜਿਹਾ ਕਰ ਰਹੇ ਹਨ। ਇਸ ਤੋਂ ਪਹਿਲਾਂ ਵੀ ਅਫ਼ਗਾਨਿਸਤਾਨ ਸ਼ੱਕ ਦੇ ਘੇਰੇ ਵਿੱਚ ਰਿਹਾ ਹੈ। ਹਾਲਾਂਕਿ ਉਸ ਦਾ ਕਹਿਣਾ ਹੈ ਕਿ ਉਹ ਸਿਰਫ਼ ਕਸ਼ਮੀਰ ਨੂੰ ਨੈਤਿਕ ਸਹਾਇਤਾ ਦਿੰਦਾ ਹੈ ਅਤੇ ਕਿਸੀ ਵੀ ਤਰ੍ਹਾਂ ਦੀ ਅੱਤਵਾਦੀ ਗਤੀਵਿਧੀਆਂ ਵਿੱਚ ਉਸ ਦਾ ਕਦੀ ਕੋਈ ਸਹਿਯੋਗ ਨਹੀਂ ਰਿਹਾ। ਬਹਰਹਾਲ, ਜੋ ਵੀ ਹੋਵੇ, ਫ਼ਿਲਹਾਲ ਸਟਿੱਕੀ ਬੰਬਾਂ ਦੇ ਬਰਾਮਦ ਹੋਣ ਨਾਲ ਕਸ਼ਮੀਰ ਵਿਖੇ ਤਾਇਨਾਤ ਸੁਰੱਖਿਆ ਟੀਮਾਂ ਚੌਕਸ ਹੋ ਗਈਆਂ ਹਨ।

ਸਾਲ 2019 ਵਿੱਚ ਜੰਮੂ-ਕਸ਼ਮੀਰ ਤੋਂ ਧਾਰਾ 370 ਨੂੰ ਹਟਾਏ ਜਾਣ ਤੋਂ ਬਾਅਦ ਉੱਥੇ ਅੱਤਵਾਦੀ ਘਟਨਾਵਾਂ ਤਾਂ ਘੱਟ ਹੋਈਆਂ ਹਨ ਪਰ ਹੋ ਸਕਦੈ ਕਿ ਇਸ ਦੀ ਵਜ੍ਹਾ ਭਾਰੀ ਸੁਰੱਖਿਆ ਬਲਾਂ ਦੀ ਮੌਜੂਦਗੀ ਹੋਵੇ। ਤਾਂ ਕੀ ਅੱਤਵਾਦੀ ਆਪਣੇ ਮੁਤਾਬਿਕ ਸਮੇਂ ਦਾ ਜਾਂ ਫ਼ਿਰ ਸੁਰੱਖਿਆ 'ਚ ਨਿਸ਼ਚਿੰਤਤਾ ਆਉਣ ਦਾ ਇੰਤਜ਼ਾਰ ਕਰ ਰਹੇ ਹਨ? ਇਸ ਤਰ੍ਹਾਂ ਦੇ ਕਈ ਸਵਾਲ ਇਸ ਸਮੇਂ ਖੁਦ ਸੁਰੱਖਿਆ ਏਜੰਸੀਆਂ ਦੇ ਕੋਲ ਹਨ।

ਰਿਮੋਟ ਨਾਲ ਚੱਲਣ/ਸੰਚਾਲਿਤ ਹੋਣ ਵਾਲੇ ਸਟਿੱਕੀ ਬੰਬਾਂ ਦੀ ਬਰਾਮਦਗੀ ਤੋਂ ਬਾਅਦ ਇਹ ਸਮਝਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਆਖਿਰਕਾਰ ਕਸ਼ਮੀਰ ਵਿੱਚ ਕਿਵੇਂ ਪਹੁੰਚੇ। ਰੌਇਟਰਜ਼ ਦੀ ਰਿਪੋਰਟ ਵਿੱਚ ਇੱਕ ਅਣਪਛਾਤੇ ਅਧਿਕਾਰੀ ਦੇ ਹਵਾਲੇ ਨਾਲ ਸ਼ੱਕ ਜਤਾਇਆ ਗਿਆ ਹੈ ਕਿ ਬੰਬ ਜਾਂ ਤਾਂ ਡ੍ਰੋਨ ਦੇ ਜ਼ਰੀਏ ਸੁੱਟੇ ਗਏ ਸਨ ਜਾਂ ਫ਼ਿਰ ਖ਼ੁਫ਼ੀਆ ਸੁਰੰਗਾਂ ਦੀ ਮਦਦ ਨਾਲ ਕਸ਼ਮੀਰ ਤੱਕ ਪਹੁੰਚੇ ਸਨ। ਵੈਸੇ ਦੱਸ ਦੇਈਏ ਕਿ ਕਸ਼ਮੀਰ ਨੂੰ ਪਾਕਿਸਤਾਨ ਨਾਲ ਜੋੜਨ ਵਾਲੇ ਰਸਤੇ ਵਿੱਚ ਕਈ ਖ਼ੁਫ਼ੀਆ ਸੁਰੰਗਾਂ ਦਾ ਨਿਰੰਤਰ ਪਤਾ ਚੱਲਦਾ ਰਿਹਾ ਹੈ ਜਿਸ ਤੋਂ ਬਾਅਦ ਸੁਰੰਗ ਨੂੰ ਬੰਦ ਕਰਨ ਦੇ ਨਾਲ ਆਲੇ-ਦੁਆਲੇ ਦੀ ਸੁਰੱਖਿਆ ਵਧਾ ਦਿੱਤੀ ਜਾਂਦੀ ਹੈ।

ਸਟਿੱਕੀ ਬੰਬ ਦੇ ਮੱਦੇਨਜ਼ਰ ਹੁਣ ਬਹੁਤ ਸਾਰੀਆਂ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ। ਨਿੱਜੀ ਗੱਡੀਆਂ ਅਤੇ ਫੌਜ ਦੀਆਂ ਗੱਡੀਆਂ 'ਚ ਕਾਫ਼ੀ ਦੂਰੀ ਰੱਖੀ ਜਾ ਰਹੀ ਹੈ। ਇਸ ਦੇ ਨਾਲ-ਨਾਲ ਫੌਜ ਦੀਆਂ ਗੱਡੀਆਂ 'ਤੇ ਸ਼ਕਤੀਸ਼ਾਲੀ ਕੈਮਰੇ ਲਗਾਏ ਜਾ ਰਹੇ ਹਨ ਤਾਂ ਜੋ ਉਹ ਦੂਰ ਤੱਕ ਨਜ਼ਰ ਰੱਖ ਸਕਣ। ਇਸ ਤੋਂ ਇਲਾਵਾ ਕਸ਼ਮੀਰ ਦੇ ਚੋਣਵੇਂ ਇਲਾਕਿਆਂ ਵਿੱਚ  ਡ੍ਰੋਨ ਦੀ ਮਦਦ ਨਾਲ ਵੀ ਹੇਠਾਂ ਕਿਸੀ ਸ਼ੱਕੀ ਗਤੀਵਿਧੀ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
Published by: Anuradha Shukla
First published: March 4, 2021, 4:07 PM IST
ਹੋਰ ਪੜ੍ਹੋ
ਅਗਲੀ ਖ਼ਬਰ