Home /News /explained /

Women: ਔਰਤਾਂ ਕਿਉਂ ਸਹਿਣ ਕਰਦੀਆਂ ਹਨ ਸਰੀਰਕ ਤੇ ਮਾਨਸਿਕ ਦੁਰਵਿਵਹਾਰ, ਪੜ੍ਹੋ ਸਰਵੇ ਦੀ ਰਿਪੋਰਟ

Women: ਔਰਤਾਂ ਕਿਉਂ ਸਹਿਣ ਕਰਦੀਆਂ ਹਨ ਸਰੀਰਕ ਤੇ ਮਾਨਸਿਕ ਦੁਰਵਿਵਹਾਰ, ਪੜ੍ਹੋ ਸਰਵੇ ਦੀ ਰਿਪੋਰਟ

Women shraddha delhi case

Women shraddha delhi case

Women Domestic Violence: ਅੱਜ ਪੂਰੀ ਦੁਨੀਆਂ ਵਿੱਚ ਔਰਤਾਂ ਵਿਰੁੱਧ ਹਿੰਸਾ ਦੇ ਖਾਤਮੇ ਲਈ ਅੰਤਰਰਾਸ਼ਟਰੀ ਦਿਵਸ ਮਨਾਇਆ ਜਾ ਰਿਹਾ ਹੈ। ਪਰ ਪੂਰੀ ਦੁਨੀਆਂ ਵਿੱਚ ਔਰਤਾਂ ਵਿਰੁੱਧ ਹਿੰਸਾ ਹੈ ਕਿ ਰੁਕਣ ਦਾ ਨਾਮ ਨਹੀਂ ਲੈ ਰਹੀ। ਭਾਰਤ ਦੇ ਰਾਸ਼ਟਰੀ ਪਰਿਵਾਰਕ ਸਿਹਤ ਸਰਵੇਖਣ ਦੇ ਦਿੱਤੇ ਡਾਟਾ ਮੁਤਾਬਿਕ ਭਾਰਤ ਵਿੱਚ 18 ਤੋਂ 49 ਸਾਲ ਦੀ ਉਮਰ ਦੀਆਂ ਔਰਤਾਂ ਵਿੱਚੋਂ ਇੱਕ ਤਿਹਾਈ (32%) ਔਰਤਾਂ ਸਰੀਰਕ ਜਾਂ ਜਿਨਸੀ ਹਿੰਸਾ ਦਾ ਸ਼ਿਕਾਰ ਹੁੰਦੀਆਂ ਹਨ।

ਹੋਰ ਪੜ੍ਹੋ ...
  • Share this:

Women Domestic Violence: ਅੱਜ ਪੂਰੀ ਦੁਨੀਆਂ ਵਿੱਚ ਔਰਤਾਂ ਵਿਰੁੱਧ ਹਿੰਸਾ ਦੇ ਖਾਤਮੇ ਲਈ ਅੰਤਰਰਾਸ਼ਟਰੀ ਦਿਵਸ ਮਨਾਇਆ ਜਾ ਰਿਹਾ ਹੈ। ਪਰ ਪੂਰੀ ਦੁਨੀਆਂ ਵਿੱਚ ਔਰਤਾਂ ਵਿਰੁੱਧ ਹਿੰਸਾ ਹੈ ਕਿ ਰੁਕਣ ਦਾ ਨਾਮ ਨਹੀਂ ਲੈ ਰਹੀ। ਭਾਰਤ ਦੇ ਰਾਸ਼ਟਰੀ ਪਰਿਵਾਰਕ ਸਿਹਤ ਸਰਵੇਖਣ ਦੇ ਦਿੱਤੇ ਡਾਟਾ ਮੁਤਾਬਿਕ ਭਾਰਤ ਵਿੱਚ 18 ਤੋਂ 49 ਸਾਲ ਦੀ ਉਮਰ ਦੀਆਂ ਔਰਤਾਂ ਵਿੱਚੋਂ ਇੱਕ ਤਿਹਾਈ (32%) ਔਰਤਾਂ ਸਰੀਰਕ ਜਾਂ ਜਿਨਸੀ ਹਿੰਸਾ ਦਾ ਸ਼ਿਕਾਰ ਹੁੰਦੀਆਂ ਹਨ।

ਇਹੋ ਜਿਹੀਆਂ ਕਈ ਉਦਾਹਰਨਾਂ ਹਨ ਜਿਹਨਾਂ ਤੋਂ ਔਰਤਾਂ ਦੇ ਨਾਲ ਹੁੰਦੇ ਇਸ ਦੁਰਵਿਵਹਾਰ ਬਾਰੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਆਓ ਤੁਹਾਡੇ ਨਾਲ ਕੁੱਝ ਉਦਾਹਰਨਾਂ ਸਾਂਝੀਆਂ ਕਰਦੇ ਹਾਂ:

ਇੱਕ ਔਰਤ ਜਿਸਦਾ ਨਾਮ ਭਾਰਤੀ (ਬਦਲਿਆ ਹੋਇਆ ਨਾਂ) 38 ਸਾਲਾ ਪੇਸ਼ੇ ਵਜੋਂ ਇੱਕ ਅਧਿਆਪਿਕਾ ਨੇ ਆਪਣੇ ਵਿਆਹ ਤੋਂ ਬਾਅਦ ਹੀ ਪਤੀ ਵਲੋਂ ਕੁੱਟਮਾਰ ਦਾ ਸਾਹਮਣਾ ਸ਼ੁਰੂ ਕਰ ਦਿੱਤਾ ਸੀ। ਉਸਦਾ ਪਤੀ ਇੱਕ ਸੁਨਿਆਰੇ ਦੇ ਸਹਾਇਕ ਵਜੋਂ ਕੰਮ ਕਰਦਾ ਹੈ, ਸ਼ਰਾਬ ਪੀ ਕੇ ਉਸਨੂੰ ਬਹੁਤ ਮਾਰਦਾ ਸੀ। ਆਪਣੇ ਬੱਚਿਆਂ ਦੀ ਖ਼ਾਤਿਰ ਉਹ ਸਭ ਕੁਝ ਸਹਿੰਦੀ ਰਹੀ। ਉਸਦਾ ਪਤੀ ਬੱਚਿਆਂ ਸਾਹਮਣੇ ਵੀ ਉਸਨੂੰ ਬਹੁਤ ਬੁਰਾ ਬੋਲਦਾ ਸੀ। ਉਹ ਡਰਦੀ ਸੀ ਕਿ ਤਲਾਕ ਲੈਣ ਤੋਂ ਬਾਅਦ ਉਸਦਾ ਪਤੀ ਉਸਦੇ ਬੱਚਿਆਂ ਨੂੰ ਉਸ ਤੋਂ ਵੱਖ ਕਰ ਦੇਵੇਗਾ। ਪਰਿਵਾਰ, ਪੁਲਿਸ ਅਤੇ ਗੈਰ ਸਰਕਾਰੀ ਸੰਗਠਨਾਂ ਨੇ ਵੀ ਜ਼ੋਰ ਲਗਾਇਆ ਪਰ ਕੋਈ ਹੱਲ ਨਹੀਂ ਨਿਕਲਿਆ।

ਇਸੇ ਤਰ੍ਹਾਂ ਇੱਕ ਹੋਰ ਉਦਾਹਰਣ 23 ਸਾਲਾ ਨਿਸ਼ਾਥ (ਬਦਲਿਆ ਹੋਇਆ ਨਾਮ) ਦੀ ਹੈ। ਜਿਸਦਾ ਵਿਆਹ ਸਾਲ 2020 ਵਿੱਚ ਹੀ ਹੋਇਆ ਸੀ। ਉਸਦਾ ਪਤੀ ਪੇਸ਼ੇ ਵਜੋਂ ਇੱਕ ਏਸੀ ਟੈਕਨੀਸ਼ੀਅਨ ਹੈ ਜੋ ਆਪਣੀ ਪਤਨੀ ਨੂੰ ਦਾਜ ਲਈ ਮਾਰਦਾ-ਕੁੱਟਦਾ ਸੀ। ਸਿਰਫ ਮਾਰ-ਕੁਟਾਈ ਤੇ ਹੀ ਗੱਲ ਨਹੀਂ ਮੁਕੀ ਬਲਕਿ ਉਸਨੇ ਨਿਸ਼ਾਥ ਨੂੰ ਉਸਦੇ ਪਰਿਵਾਰ ਨਾਲ ਮਿਲਣ ਤੋਂ ਵੀ ਰੋਕ ਦਿੱਤਾ। ਨਿਸ਼ਾਥ ਦੀ ਮਾਂ ਦੀ ਮੌਤ ਦੇ ਬਾਅਦ ਵੀ ਦਾਜ ਦੀ ਮੰਗ ਜਾਰੀ ਰਹੀ। ਉਹ ਉਸ ਕੋਲੋਂ ਬਹੁਤ ਕੰਮ ਕਰਵਾਉਂਦੇ ਅਤੇ ਖਾਣ ਨੂੰ ਵੀ ਨਹੀਂ ਦਿੰਦੇ। ਤਲਾਕ ਲੈਣ ਲਈ ਨਿਸ਼ਾਥ ਦੇ ਪਤੀ ਨੇ ਉਸਦੇ ਪਰਿਵਾਰ ਕੋਲੋਂ 5 ਲੱਖ ਰੁਪਏ ਦੀ ਮੰਗ ਕੀਤੀ। ਇਸ ਮਾਮਲੇ ਵਿੱਚ ਪੁਲਿਸ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ।

ਜਦੋਂ ਇਹੋ ਜਿਹੀਆਂ ਖਬਰਾਂ ਪੜ੍ਹਦੇ ਹਾਂ ਤਾਂ ਮਨ ਵਿੱਚ ਸਵਾਲ ਆਉਂਦਾ ਹੈ ਕਿ ਇਹ ਔਰਤਾਂ ਇਹ ਸਭ ਬਰਦਾਸ਼ਤ ਕਿਉਂ ਕਰਦੀਆਂ ਹਨ?

ਉਹ ਇਹਨਾਂ ਨੂੰ ਛੱਡ ਕਿਉਂ ਨਹੀਂ ਦਿੰਦੀਆਂ? ਇਸਦਾ ਜਵਾਬ ਬਹੁਤ ਸੌਖਾ ਨਹੀਂ ਹੈ। ਔਰਤਾਂ ਉੱਪਰ ਕਈ ਤਰ੍ਹਾਂ ਦੇ ਦੁਰਵਿਵਹਾਰ ਹੁੰਦੇ ਹਨ ਜਿਸ ਵਿੱਚ ਇੰਟੀਮੇਟ ਪਾਰਟਨਰ ਹਿੰਸਾ (IPV) ਮੁੱਖ ਹੈ। ਤੁਹਾਨੂੰ ਦੱਸ ਦੇਈਏ ਕਿ ਸਰਵੇ ਮੁਤਾਬਿਕ ਭਾਰਤ ਵਿੱਚ 18-49 ਸਾਲ ਦੀ ਉਮਰ ਦੀਆਂ ਵਿਆਹੁਤਾ ਔਰਤਾਂ ਵਿੱਚੋਂ 83% ਔਰਤਾਂ 15 ਸਾਲ ਦੀ ਉਮਰ ਤੋਂ ਸਰੀਰਕ ਹਿੰਸਾ ਦਾ ਸ਼ਿਕਾਰ ਹੁੰਦੀਆਂ ਹਨ ਜੋ ਉਹਨਾਂ ਦੇ ਪਤੀ ਦੁਆਰਾ ਕੀਤੀ ਜਾਂਦੀ ਹੈ ਅਤੇ 9% ਔਰਤਾਂ ਨੇ ਆਪਣੇ ਸਾਬਕਾ ਪਤੀ ਨੂੰ ਹਿੰਸਕ ਦੇ ਰੂਪ ਵਿੱਚ ਦੇਖਿਆ ਹੈ।

ਇੰਟੀਮੇਟ ਪਾਰਟਨਰ ਹਿੰਸਾ (IPV) ਬਾਰੇ ਬੋਲਦੇ ਹੋਏ ਡਾ: ਸਾਹਿਰ ਜਮਾਤੀ, ਸਲਾਹਕਾਰ ਮਨੋਵਿਗਿਆਨੀ ਅਤੇ ਮੁੰਬਈ ਦੇ ਮਸੀਨਾ ਹਸਪਤਾਲ ਦੇ ਮਨੋਵਿਗਿਆਨੀ, ਕਹਿੰਦੇ ਹਨ: “ਅਮਰੀਕਨ ਸਾਈਕਿਆਟ੍ਰਿਕ ਐਸੋਸੀਏਸ਼ਨ ਨੇੜਲੀ ਸਾਥੀ ਹਿੰਸਾ ਨੂੰ ਨਜ਼ਦੀਕੀ ਰਿਸ਼ਤੇ ਵਿੱਚ ਇੱਕ ਵਿਅਕਤੀ ਦੁਆਰਾ ਦੂਜੇ ਵਿਅਕਤੀ ਦੁਆਰਾ ਸਰੀਰਕ, ਮਨੋਵਿਗਿਆਨਕ ਜਾਂ ਜਿਨਸੀ ਸ਼ੋਸ਼ਣ ਵਜੋਂ ਪਰਿਭਾਸ਼ਤ ਕੀਤਾ ਹੈ। ਸਰੀਰਕ ਹਿੰਸਾ ਅਤੇ ਸਰੀਰਕ ਸਿਹਤ 'ਤੇ ਇਸਦੇ ਪ੍ਰਭਾਵ ਤੋਂ ਇਲਾਵਾ, IPV ਪੀੜਤਾਂ ਨੂੰ ਆਪਣੀ ਮਾਨਸਿਕ ਸਿਹਤ ਨਾਲ ਜੁੜੇ ਕੁਝ ਪਹਿਲੂਆਂ ਲਈ ਵੀ ਵਧੇਰੇ ਜੋਖਮ ਹੁੰਦਾ ਹੈ।"

ਇਸ ਤੋਂ ਇਲਾਵਾ ਇੱਕ ਹੋਰ ਡਾ: ਹਿਮਾਂਸ਼ੂ ਨਿਰਵਾਨ, ਨੋਇਡਾ ਇੰਟਰਨੈਸ਼ਨਲ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਐਨਆਈਆਈਐਮਐਸ) ਦੇ ਮਨੋਵਿਗਿਆਨੀ, ਨੇ ਕਿਹਾ: “ਸਾਥੀ ਵੱਲੋਂ ਕਿਸੇ ਵੀ ਤਰ੍ਹਾਂ ਦਾ ਹਮਲਾਵਰਤਾ ਜਿਸਦਾ ਨਤੀਜਾ ਦੁਰਵਿਵਹਾਰ ਜਾਂ ਹਿੰਸਾ ਹੁੰਦਾ ਹੈ, ਨਜ਼ਦੀਕੀ ਸਾਥੀ ਹਿੰਸਾ ਦੇ ਅਧੀਨ ਆਉਂਦਾ ਹੈ। ਇਹ ਸਰੀਰਕ, ਜਿਨਸੀ, ਪਿੱਛਾ ਕਰਨਾ, ਜਾਂ ਮਨੋਵਿਗਿਆਨਕ/ਮਾਨਸਿਕ ਹਮਲਾ ਵੀ ਹੋ ਸਕਦਾ ਹੈ। ਭਾਵੇਂ ਕੋਈ ਸਾਬਕਾ ਸਾਥੀ ਜਾਂ ਅਜਨਬੀ ਤੁਹਾਡਾ ਅਨੁਸਰਣ ਕਰਦਾ ਹੈ, ਇਸ ਦੇ ਨਤੀਜੇ ਵਜੋਂ ਅੱਗੇ ਵਧਣ ਵਾਲੇ ਗੁੰਝਲਦਾਰ ਦ੍ਰਿਸ਼ ਪੈਦਾ ਹੋ ਸਕਦੇ ਹਨ।"

ਤੁਹਾਨੂੰ ਦੱਸ ਦੇਈਏ ਕਿ ਇਸ ਹਿੰਸਾ ਦਾ ਬਹੁਤ ਗਹਿਰਾ ਅਸਰ ਪੈਂਦਾ ਹੈ। ਜਿੱਥੇ ਸਰੀਰਕ ਅਤੇ ਮਾਨਸਿਕ ਪੀੜਾ ਵਿਚੋਂ ਗੁਜ਼ਰਨਾ ਪੈਂਦਾ ਹੈ ਉੱਥੇ ਇਸਦਾ ਅਸਰ ਲੰਬੇ ਸਮੇਂ ਤੱਕ ਰਹਿੰਦਾ ਹੈ। ਇਸ ਕਾਰਨ ਰਿਸ਼ਤਿਆਂ ਵਿੱਚੋਂ ਨਿਕਲਣਾ ਬਹੁਤ ਮੁਸ਼ਕਿਲ ਹੁੰਦਾ ਹੈ। ਜੀਨਾ ਡਿਲਨ ਅਤੇ ਹੋਰਾਂ ਦੁਆਰਾ ਇੱਕ ਅਧਿਐਨ ਵਿੱਚ ਕਿਹਾ ਹੈ ਕਿ ਡਿਪਰੈਸ਼ਨ IPV ਨਾਲ ਸਬੰਧਤ ਮਾਨਸਿਕ ਸਿਹਤ ਦਾ ਸਭ ਤੋਂ ਆਮ ਤੌਰ 'ਤੇ ਖੋਜਿਆ ਗਿਆ ਪਹਿਲੂ ਸੀ।

O’Campo ਨੇ ਅੰਦਾਜ਼ਾ ਲਗਾਇਆ ਕਿ ਹਿੰਸਾ ਦਾ ਸਾਹਮਣਾ ਨਾ ਕਰਨ ਵਾਲੀਆਂ ਔਰਤਾਂ ਦੇ ਮੁਕਾਬਲੇ IPV ਦੇ ਇਤਿਹਾਸ ਵਾਲੀਆਂ ਔਰਤਾਂ ਵਿੱਚ PTSD ਹੋਣ ਦੀ ਸੰਭਾਵਨਾ 2.3 ਗੁਣਾ ਜ਼ਿਆਦਾ ਸੀ। IPV ਅਤੇ PTSD ਦੇ ਲੱਛਣ ਵੀ ਪੀੜਤ ਨੂੰ ਨਵੇਂ ਸਬੰਧਾਂ ਵਿੱਚ ਸ਼ਾਮਲ ਹੋਣ ਤੋਂ ਰੋਕਦੇ ਹਨ। ਇਸ ਵਿੱਚ ਇਹ ਵੀ ਗੱਲ ਸਾਹਮਣੇ ਆਈ ਕਿ ਅਜਿਹੀਆਂ ਔਰਤਾਂ ਵਿੱਚ ਚਿੰਤਾ ਅਤੇ ਡਿਪ੍ਰੈਸ਼ਨ ਦੀ ਸਮੱਸਿਆ ਵੀ ਜ਼ਿਆਦਾ ਸੀ।

Lundy Bancroft ਵੱਲੋਂ ਲਿਖੀ Why Does He Do That?: Inside the Minds of Angry and Controlling Men ਨਾਮ ਦੀ ਇਸ ਕਿਤਾਬ ਵਿੱਚ ਵਰਨਣ ਕੀਤਾ ਗਿਆ ਹੈ ਕਿ ਔਰਤਾਂ ਨੂੰ ਅਜਿਹੇ ਪਤੀਆਂ ਨੂੰ ਛੱਡਣਾ ਆਸਾਨ ਕਿਉਂ ਨਹੀਂ ਹੁੰਦਾ। ਇਸਦਾ ਵੱਡਾ ਕਾਰਨ ਇਹ ਹੁੰਦਾ ਹੈ ਕਿ ਅਜਿਹੇ ਦੁਰਵਿਵਹਾਰ ਕਰਨ ਵਾਲੇ ਲੋਕ ਅਜਿਹੇ ਲਗਦੇ ਨਹੀਂ ਹਨ ਕਿਉਂਕਿ ਵਿਆਹ ਦੇ ਸ਼ੁਰੂ ਵਿੱਚ ਉਨ੍ਹਾਂ ਵਿੱਚ ਬਹੁਤ ਸਾਰੇ ਚੰਗੇ ਗੁਣ ਹੁੰਦੇ ਹਨ, ਜਿਸ ਵਿੱਚ ਦਿਆਲਤਾ, ਨਿੱਘ ਅਤੇ ਹਾਸੇ-ਮਜ਼ਾਕ ਦੇ ਸਮੇਂ ਸ਼ਾਮਲ ਹਨ। ਸਾਰੇ ਲੋਕ ਉਸਦੇ ਚੰਗੇ ਹੋਣ ਬਾਰੇ ਸੋਚਦੇ ਹਨ ਅਤੇ ਨਸ਼ੇ ਜਾਂ ਅਲਕੋਹਲ ਨਾਲ ਕੋਈ ਸਮੱਸਿਆ ਨਾ ਹੋਵੇ। ਪਤਨੀ ਆਪਣੇ ਪਤੀ ਵਿੱਚ ਕਿਸੇ ਜ਼ਾਲਮ ਜਾਂ ਡਰਾਉਣੇ ਵਿਅਕਤੀ ਨੂੰ ਨਹੀਂ ਦੇਖੀ।"

ਜਮੀਲਾ ਨਿਸ਼ਾਤ, ਜਿਸ ਨੇ ਹੈਦਰਾਬਾਦ ਵਿੱਚ ਸ਼ਾਹੀਨ ਵੂਮੈਨਜ਼ ਰਿਸੋਰਸ ਐਂਡ ਵੈਲਫੇਅਰ ਐਸੋਸੀਏਸ਼ਨ ਦੀ ਸਥਾਪਨਾ ਕੀਤੀ, ਦਾ ਕਹਿਣਾ ਹੈ ਕਿ ਪੀੜਤ ਵੱਲੋਂ ਪੁਲਿਸ ਕੋਲ ਪਹੁੰਚਣ ਦੀ ਹਿੰਮਤ ਜੁਟਾਉਣ ਦੇ ਬਾਵਜੂਦ, ਅਧਿਕਾਰੀ ਸ਼ਿਕਾਇਤ ਦਰਜ ਕਰਵਾਉਣ ਦੀ ਬਜਾਏ ਸੁਲ੍ਹਾ ਕਰਨ ਨੂੰ ਤਰਜੀਹ ਦਿੰਦੇ ਹਨ। ਘਰੇਲੂ ਹਿੰਸਾ ਦੇ 99% ਮਾਮਲਿਆਂ ਵਿੱਚ, ਅਸੀਂ ਪੁਲਿਸ ਦੀ ਬਜਾਏ ਕਾਨੂੰਨੀ ਮਦਦ ਲੈਂਦੇ ਹਾਂ। ਜੇਕਰ ਔਰਤ ਤਲਾਕ ਚਾਹੁੰਦੀ ਹੈ, ਤਾਂ ਅਸੀਂ ਕਾਨੂੰਨੀ ਤੌਰ 'ਤੇ ਅੱਗੇ ਵਧਦੇ ਹਾਂ। ਜੇਕਰ ਉਹ ਅਜਿਹਾ ਨਹੀਂ ਕਰਦੀ, ਤਾਂ ਅਸੀਂ ਉਸਦੇ ਪਤੀ ਅਤੇ ਹਿੰਸਾ ਦੇ ਹੋਰ ਦੋਸ਼ੀਆਂ ਨੂੰ ਸਲਾਹ ਦਿੰਦੇ ਹਾਂ। ਅਸੀਂ ਉਨ੍ਹਾਂ ਨੂੰ ਸਟੈਂਪ ਪੇਪਰਾਂ 'ਤੇ ਦਸਤਖਤ ਕਰਵਾਉਂਦੇ ਹਾਂ ਕਿ ਉਹ ਪੀੜਤ ਨਾਲ ਦੁਰਵਿਵਹਾਰ ਨਹੀਂ ਕਰਨਗੇ।

ਹਰ ਵਾਰ ਦੁਰਵਿਵਹਾਰ ਤੋਂ ਬਾਅਦ ਪਤਨੀ ਸੋਚਦੀ ਹੈ ਕਿ ਹੁਣ ਸਭ ਠੀਕ ਹੋ ਗਿਆ ਹੈ। ਪਰ ਅਜਿਹਾ ਵਾਰ-ਵਾਰ ਹੁੰਦਾ ਹੈ। ਪਤੀ ਦੇ ਅੰਦਰ ਦਾ ਜਾਨਵਰ ਬਾਹਰ ਆਉਂਦਾ ਹੀ ਰਹਿੰਦਾ ਹੈ। ਬਹੁਤ ਵਾਰ ਔਰਤਾਂ ਸੋਚਦਿਆਂ ਹਨ ਕਿ ਉਹ ਆਪਣੇ ਪਤੀ ਨੂੰ ਬਦਲਣ ਵਿੱਚ ਕਾਮਯਾਬ ਹੋ ਸਕਦੀਆਂ ਹਨ ਪਰ ਅਜਿਹਾ ਕਰਕੇ ਉਹ ਹੋਰ ਫਸਦੀਆਂ ਜਾਂਦੀਆਂ ਹਨ।

Published by:Rupinder Kaur Sabherwal
First published:

Tags: Crimes against women, Domestic violence, Women, Women health