Home /News /explained /

ਕੀ ਲਾਪਰਵਾਹੀ ਜਾਂ ਨਿਯਮਾਂ ਦੀ ਉਲੰਘਣਾ ਦੀ ਸਥਿਤੀ ਵਿੱਚ ਵੀ ਮਿਲੇਗਾ ਮੋਟਰ ਇੰਸੂਰੈਂਸ ਦਾ ਲਾਭ? ਜਾਣੋ ਮਾਹਿਰਾਂ ਦੀ ਰਾਏ

ਕੀ ਲਾਪਰਵਾਹੀ ਜਾਂ ਨਿਯਮਾਂ ਦੀ ਉਲੰਘਣਾ ਦੀ ਸਥਿਤੀ ਵਿੱਚ ਵੀ ਮਿਲੇਗਾ ਮੋਟਰ ਇੰਸੂਰੈਂਸ ਦਾ ਲਾਭ? ਜਾਣੋ ਮਾਹਿਰਾਂ ਦੀ ਰਾਏ

ਕੀ ਨਿਯਮਾਂ ਉਲੰਘਣਾ ਦੀ ਸਥਿਤੀ ਵਿੱਚ ਵੀ ਮਿਲੇਗਾ ਮੋਟਰ ਇੰਸੂਰੈਂਸ ਦਾ ਲਾਭ?

ਕੀ ਨਿਯਮਾਂ ਉਲੰਘਣਾ ਦੀ ਸਥਿਤੀ ਵਿੱਚ ਵੀ ਮਿਲੇਗਾ ਮੋਟਰ ਇੰਸੂਰੈਂਸ ਦਾ ਲਾਭ?

ਬਹੁਤ ਸਾਰੇ ਸਵਾਲ ਹੁੰਦੇ ਹਨ ਜੋ ਪਾਲਿਸੀ ਖਰੀਦਦੇ ਸਮੇਂ ਸਾਡੇ ਮਨ ਵਿੱਚ ਆਉਂਦੇ ਹਨ। ਪਿਛਲੇ ਦਿਨੀਂ ਟਾਟਾ ਸੰਨਜ਼ ਦੇ ਸਾਬਕਾ ਚੇਅਰਮੈਨ ਸਾਇਰਸ ਮਿਸਤਰੀ ਦੀ ਸੜਕ ਹਾਦਸੇ ਵਿੱਚ ਮੌਤ ਨੇ ਦੁਰਘਟਨਾ ਦੇ ਮਾਮਲਿਆਂ ਵਿੱਚ ਬੀਮਾ ਦਾਅਵਿਆਂ ਬਾਰੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ।

  • Share this:

ਮੋਟਰ ਇੰਸੂਰੈਂਸ ਦਾ ਲਾਭ: ਅਕਸਰ ਜਦੋਂ ਅਸੀਂ ਕਾਰ ਖਰੀਦਦੇ ਹਾਂ ਤਾਂ ਇਸਦੇ ਲਈ ਇੱਕ ਇੰਸੂਰੈਂਸ ਪਾਲਿਸੀ ਵੀ ਖਰੀਦਦੇ ਹਾਂ ਤਾਂ ਜੋ ਕਿਸੇ ਵੀ ਦੁਰਘਟਨਾ ਵੇਲੇ ਅਸੀਂ ਹੋਣ ਵਾਲੇ ਨੁਕਸਾਨ ਦੀ ਭਰਪਾਈ ਕਰ ਸਕੀਏ। ਇਹ ਇੰਸੂਰੈਂਸ ਪਾਲਿਸੀ ਜਿੰਨੀ ਆਸਾਨ ਦਿਖਦੀ ਹੈ ਓਨਾ ਹੀ ਇਹਨਾਂ ਨੂੰ ਲੈ ਕੇ ਆਮ ਗਾਹਕਾਂ ਵਿੱਚ ਭੰਬਲਭੂਸਾ ਹੁੰਦਾ ਹੈ। ਬਹੁਤ ਸਾਰੇ ਸਵਾਲ ਹੁੰਦੇ ਹਨ ਜੋ ਪਾਲਿਸੀ ਖਰੀਦਦੇ ਸਮੇਂ ਸਾਡੇ ਮਨ ਵਿੱਚ ਆਉਂਦੇ ਹਨ। ਪਿਛਲੇ ਦਿਨੀਂ ਟਾਟਾ ਸੰਨਜ਼ ਦੇ ਸਾਬਕਾ ਚੇਅਰਮੈਨ ਸਾਇਰਸ ਮਿਸਤਰੀ ਦੀ ਸੜਕ ਹਾਦਸੇ ਵਿੱਚ ਮੌਤ ਨੇ ਦੁਰਘਟਨਾ ਦੇ ਮਾਮਲਿਆਂ ਵਿੱਚ ਬੀਮਾ ਦਾਅਵਿਆਂ ਬਾਰੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ।

ਇਹੋ ਜਿਹਾ ਹੀ ਇੱਕ ਆਮ ਸਵਾਲ ਹੈ ਕਿ ਜੇਕਰ ਕਿਸੇ ਮਨੁੱਖੀ ਗਲਤੀ ਕਾਰਨ ਕਿਸੇ ਦੁਰਘਟਨਾ ਵਿੱਚ ਮੌਤ ਹੋ ਜਾਂਦੀ ਹੈ ਜਾਂ ਕੋਈ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦਾ ਹੈ, ਤਾਂ ਕੀ ਅਜਿਹੀ ਸਥਿਤੀ ਵਿੱਚ ਵੀ ਬੀਮਾ ਕਲੇਮ ਕੀਤਾ ਜਾ ਸਕਦਾ ਹੈ?

ਅਸੀਂ ਇਸ ਉੱਤੇ ਆਪਣੀ ਕੋਈ ਰਾਏ ਦੇਣ ਦੀ ਬਜਾਏ ਤੁਹਾਨੂੰ ਇਸ ਕਾਰੋਬਾਰ ਦੇ ਮਾਹਿਰਾਂ ਦੀਆਂ ਅਹਿਮ ਗੱਲਾਂ ਦਸਣ ਜਾ ਰਹੇ ਹਾਂ ਤਾਂ ਜੋ ਤੁਹਾਡੇ ਮਨ ਵਿੱਚੋਂ ਹਰ ਤਰ੍ਹਾਂ ਦਾ ਸ਼ੰਕਾ ਨਿਕਲ ਜਾਵੇ। ਅਜਿਹੇ 'ਚ ਇੰਡਸਟਰੀ ਦੀਆਂ ਕੰਪਨੀਆਂ ਦਾ ਕਹਿਣਾ ਹੈ ਕਿ ਇੰਸ਼ੋਰੈਂਸ ਨੂੰ ਖਤਰੇ ਤੋਂ ਬਚਣ ਲਈ ਖਰੀਦਿਆ ਜਾਂਦਾ ਹੈ, ਚਾਹੇ ਇਸ ਦੇ ਪਿੱਛੇ ਮਨੁੱਖੀ ਗਲਤੀ ਹੋਵੇ ਜਾਂ ਕੁਝ ਹੋਰ।

ਇਸ ਇੰਡਸਟਰੀ ਦੇ ਲੋਕਾਂ ਦਾ ਕਹਿਣਾ ਹੈ ਕਿ ਮਨੁੱਖੀ ਗਲਤੀ ਜਾਂ ਨਿਯਮਾਂ ਦੀ ਉਲੰਘਣਾ ਦੀ ਸਥਿਤੀ ਵਿੱਚ ਵੀ, ਬੀਮਾ ਪਾਲਿਸੀ ਦਾ ਪੂਰਾ ਲਾਭ ਮਿਲਦਾ ਹੈ ਅਤੇ ਦੁਰਘਟਨਾ ਵਿੱਚ ਮੌਤ ਦੇ ਦਾਅਵੇ ਸਵੀਕਾਰ ਕੀਤੇ ਜਾਂਦੇ ਹਨ। ਹਾਲਾਂਕਿ, ਅਸਧਾਰਨ ਮਾਮਲਿਆਂ ਵਿੱਚ ਮੁਆਵਜ਼ੇ ਦੀ ਰਕਮ ਘਟਾਈ ਜਾ ਸਕਦੀ ਹੈ।

ਕਿਉਂ ਵਾਪਰਦੇ ਹਨ ਹਾਦਸੇ

ਦਿੱਗਜ਼ ਬੀਮਾ ਕੰਪਨੀ ਆਈਸੀਆਈਸੀਆਈ ਲੋਂਬਾਰਡ ਜਨਰਲ ਇੰਸ਼ੋਰੈਂਸ ਕੰਪਨੀ ਦੇ ਮੁਖੀ ਸੰਜੇ ਦੱਤਾ ਨੇ ਕਿਹਾ, “ਜ਼ਿਆਦਾਤਰ ਦੁਰਘਟਨਾਵਾਂ ਮਨੁੱਖੀ ਲਾਪਰਵਾਹੀ ਕਾਰਨ ਹੁੰਦੀਆਂ ਹਨ। ਪਾਲਿਸੀ ਦੀ ਖਰੀਦ 'ਤੇ ਲਾਪਰਵਾਹੀ ਕਾਰਨ ਹੋਣ ਵਾਲੇ ਹਾਦਸੇ ਵੀ ਇਸ ਦੇ ਦਾਇਰੇ 'ਚ ਆਉਂਦੇ ਹਨ।

ਪਾਲਿਸੀ ਵਿੱਚ ਹੁੰਦਾ ਹੈ ਸਭ ਕਵਰ

ਇਸੇ ਤਰ੍ਹਾਂ ਇੱਕ ਹੋਰ ਕੰਪਨੀ ਦੇ ਤਪਨ ਸਿੰਘਲਾ, ਮੈਨੇਜਿੰਗ ਡਾਇਰੈਕਟਰ, ਬਜਾਜ ਅਲਾਇੰਸ ਜਨਰਲ ਇੰਸ਼ੋਰੈਂਸ ਨੇ ਕਿਹਾ, “ਜੇਕਰ ਬੀਮਾ ਲੈਣ ਵਾਲੇ ਵਿਅਕਤੀ ਕੋਲ ਇੱਕ ਵਿਆਪਕ ਮੋਟਰ ਬੀਮਾ ਪਾਲਿਸੀ ਹੈ, ਤਾਂ ਵਾਹਨ ਨੂੰ ਨੁਕਸਾਨ ਹੋਣ ਦੀ ਸਥਿਤੀ ਵਿੱਚ ਇਸਦੀਆਂ ਸ਼ਰਤਾਂ ਅਨੁਸਾਰ ਭੁਗਤਾਨ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਵਾਹਨ 'ਤੇ ਸਵਾਰ ਲੋਕਾਂ ਨੂੰ ਹੋਣ ਵਾਲੇ ਜੋਖਮ ਨੂੰ ਵੀ ਪਾਲਿਸੀ ਦੇ ਤਹਿਤ ਕਵਰ ਕੀਤਾ ਜਾਂਦਾ ਹੈ।

ਇੱਕ ਹੋਰ ਬੀਮਾ ਕੰਪਨੀ ਦੇ ਇੱਕ ਅਧਿਕਾਰੀ ਨੇ ਕਿਹਾ, "ਜੇਕਰ ਲਾਪਰਵਾਹੀ ਕਾਰਨ ਕੋਈ ਮੰਦਭਾਗੀ ਘਟਨਾ ਵਾਪਰਦੀ ਹੈ, ਤਾਂ ਬੀਮਾ ਕੰਪਨੀ ਨੂੰ ਕਾਨੂੰਨੀ ਤੌਰ 'ਤੇ ਵਾਹਨ ਨੂੰ ਹੋਏ ਨੁਕਸਾਨ ਦੇ ਦਾਅਵੇ ਦਾ ਸਨਮਾਨ ਕਰਨਾ ਲਾਜ਼ਮੀ ਹੈ।" ਅੱਗੇ ਉਹਨਾਂ ਦਾ ਕਹਿਣਾ ਹੈ ਕਿ ਦਾਅਵੇ ਨੂੰ ਇਸ ਆਧਾਰ 'ਤੇ ਖਾਰਜ ਨਹੀਂ ਕੀਤਾ ਜਾ ਸਕਦਾ ਕਿ ਪਿੱਛੇ ਸਵਾਰੀਆਂ ਨੇ ਸੀਟ ਬੈਲਟ ਪਹਿਨੀ ਹੋਈ ਸੀ ਜਾਂ ਨਹੀਂ।

Published by:Tanya Chaudhary
First published:

Tags: Insurance, Insurance Policy, Vehicle, Vehicle Insurance