ਨਰੇਸ਼ ਸੇਠੀ
ਫਰੀਦਕੋਟ :ਪਿਛਲੇ ਦਿਨਾਂ 'ਚ ਫਰੀਦਕੋਟ ਸ਼ਹਿਰ ਅੰਦਰ ਲਾਗਾਤਰ ਵੱਧ ਰਹੀਆਂ ਝਪਟਮਾਰੀ ਦੀਆਂ ਵਾਰਦਾਤਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੁਲਿਸ ਵੱਲੋਂ ਸ਼ਰਾਰਤੀ ਅਨਸਰਾਂ 'ਤੇ ਕੜੀ ਨਜ਼ਰ ਰੱਖੀ ਜਾ ਰਹੀ ਸੀ, ਜਿਸ ਦੌਰਾਨ ਸ਼ਹਿਰ ਅੰਦਰ ਘੁੰਮ ਰਹੇ ਦੋ ਸਕੂਟੀ ਸਵਾਰਾਂ ਨੂੰ ਇਸ ਮੌਕੇ ਕਾਬੂ ਕੀਤਾ ਜਦੋਂ ਉਹ ਇੱਕ ਦੁੱਧ ਦਾ ਕੰਮ ਕਰਨ ਵਾਲੇ ਤੋਂ ਮੋਬਾਇਲ ਝਪਟ ਕੇ ਭੱਜ ਰਹੇ ਸਨ।
ਇਸ ਸਬੰਧੀ ਥਾਣਾ ਮੁਖੀ ਇੰਸਪੈਕਟਰ ਗੁਰਵਿੰਦਰ ਸਿੰਘ ਨੇ ਦੱਸਿਆ ਕੇ ਲਾਗਾਤਰ ਸਨੈਚਿੰਗ ਦੀਆਂ ਵਧ ਰਹੀਆਂ ਵਾਰਦਾਤਾਂ ਨੂੰ ਧਿਆਨ 'ਚ ਰੱਖਦੇ ਹੋਏ ਕਾਰਵਾਈ ਦੌਰਾਨ ਦੋ ਵਿਅਕਤੀ ਜਸਕਰਨ ਸਿੰਘ ਅਤੇ ਧਰਮਪਾਲ ਜੋ ਫਰੀਦਕੋਟ ਦੇ ਹੀ ਰਹਿਣ ਵਾਲੇ ਹਨ, ਨੂੰ ਉਸ ਵੇਲੇ ਕਾਬੂ ਕੀਤਾ ਜਦੋਂ ਉਹ ਇੱਕ ਵਿਅਕਤੀ ਤੋਂ ਮੋਬਾਇਲ ਫੋਨ ਝਪਟ ਕੇ ਸਕੂਟੀ 'ਤੇ ਸਵਾਰ ਹੋਕੇ ਭੱਜ ਰਹੇ ਸਨ।
ਇਨ੍ਹਾਂ ਨੂੰ ਕਾਬੂ ਕਰ ਕੇ ਸਕੂਟੀ ਵੀ ਕਬਜ਼ੇ 'ਚ ਲੈ ਲਈ ਗਈ। ਜਾਂਚ ਦੌਰਾਨ ਪੁੱਛਗਿੱਛ ਕੀਤੀ ਤਾਂ ਇਨ੍ਹਾਂ ਵੱਲੋਂ ਵੱਖ ਵੱਖ ਥਾਵਾਂ 'ਤੋਂ ਝਪਟੇ ਗਏ ਕੁੱਲ 20 ਮੋਬਾਇਲ ਫੋਨ ਬ੍ਰਾਮਦ ਕੀਤੇ ਗਏ ਹਨ। ਫਿਲਹਾਲ ਪੁਲਿਸ ਵੱਲੋਂ ਦੋਨਾਂ ਵਿਅਕਤੀਆਂ ਖਿਲਾਫ ਮਾਮਲਾ ਦਰਜ਼ ਕਰ ਜਾਂਚ ਕੀਤੀ ਜਾ ਰਹੀ ਹੈ ਕੇ ਇਨ੍ਹਾਂ ਵੱਲੋਂ ਹੋਰ ਕਿੰਨੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ, ਨਾਲ ਹੀ ਬ੍ਰਾਮਦ ਸਕੂਟੀ ਸਬੰਧੀ ਵੀ ਜਾਂਚ ਕੀਤੀ ਜਾ ਰਹੀ ਹੈ ਕੇ ਇਹ ਇਨ੍ਹਾਂ ਦੀ ਖੁਦ ਦੀ ਹੈ ਜਾਂ ਚੋਰੀ ਕੀਤੀ ਗਈ ਹੈ। ਦੱਸ ਦੇਈਏ ਕੇ ਇਹ ਦੋਵੇਂ ਸਨੈਚਰ ਸ਼ਹਿਰ ਅੰਦਰ ਕਈ ਥਾਵਾਂ 'ਤੇ ਸੀਸੀਟੀਵੀ ਕੈਮਰਿਆਂ 'ਚ ਵੀ ਕੈਦ ਹੋਏ ਸਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Faridkot, Mobile phone, Snatching