Home /fazilka /

10 ਹਜਾਰ ਦੀ ਮੱਝ ਪਿੱਛੇ ਹੋ ਜਾਣਾ ਸੀ ਕ+ਤ+ਲ ! ਭਰੀ ਪੰਚਾਇਤ ਵਿੱਚ ਚੱਲੇ ਤੇਜਧਾਰ ਹਥਿਆਰ

10 ਹਜਾਰ ਦੀ ਮੱਝ ਪਿੱਛੇ ਹੋ ਜਾਣਾ ਸੀ ਕ+ਤ+ਲ ! ਭਰੀ ਪੰਚਾਇਤ ਵਿੱਚ ਚੱਲੇ ਤੇਜਧਾਰ ਹਥਿਆਰ

X
ਜਾਣਕਾਰੀ

ਜਾਣਕਾਰੀ ਦਿੰਦਿਆਂ ਜ਼ਖਮੀ ਨੌਜਵਾਨ ਦੇ ਪਿਤਾ ਪ੍ਰੇਮ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ ਨੇ ਪਿੰਡ ਕਥੇੜਾ ਤੋਂ 10 ਹਜ਼ਾਰ ਰੁਪਏ 'ਚ ਮੱਝ ਖਰੀਦੀ ਸੀ। ਦੂਜੇ ਪਾਸੇ ਦੇ ਲੋਕ ਉਹੀ ਮੱਝ 20 ਹਜ਼ਾਰ ਵਿੱਚ ਖਰੀਦਣਾ ਚਾਹੁੰਦੇ ਸਨ। ਇਸ ਗੱਲ ਨੂੰ ਲੈ ਕੇ ਦੋਵਾਂ ਧਿਰਾਂ ਵਿੱਚ ਲੜਾਈ ਹੋ ਗਈ। ਇਸ ਝਗੜੇ ਨੂੰ ਲੈ ਕੇ ਪ

ਹੋਰ ਪੜ੍ਹੋ ...
  • Local18
  • Last Updated :
  • Share this:

    ਸੁਰਿੰਦਰ ਗੋਇਲ

    ਫਾਜਿਲਕਾ : ਅਬੋਹਰ ਵਿੱਚ ਢਾਣੀ ਕਰਨੈਲ ਦੇ ਸਰਪੰਚ ਦੇ ਘਰ ਮੱਝ ਦੀ ਖਰੀਦ ਦੇ ਰੌਲੇ ਨੂੰ ਲੈ ਕੇ ਹੋ ਰਹੀ ਪੰਚਾਇਤ ਵਿੱਚ ਕੁਝ ਵਿਅਕਤੀਆਂ ਨੇ ਇੱਕ ਨੌਜਵਾਨ 'ਤੇ ਹਮਲਾ ਕਰ ਦਿੱਤਾ। ਬੁਰੀ ਤਰ੍ਹਾਂ ਨਾਲ ਜ਼ਖਮੀ ਨੌਜਵਾਨ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ।

    ਜਾਣਕਾਰੀ ਦਿੰਦਿਆਂ ਜ਼ਖਮੀ ਨੌਜਵਾਨ ਦੇ ਪਿਤਾ ਪ੍ਰੇਮ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ ਨੇ ਪਿੰਡ ਕਥੇੜਾ ਤੋਂ 10 ਹਜ਼ਾਰ ਰੁਪਏ 'ਚ ਮੱਝ ਖਰੀਦੀ ਸੀ। ਦੂਜੇ ਪਾਸੇ ਦੇ ਲੋਕ ਉਹੀ ਮੱਝ 20 ਹਜ਼ਾਰ ਵਿੱਚ ਖਰੀਦਣਾ ਚਾਹੁੰਦੇ ਸਨ। ਇਸ ਗੱਲ ਨੂੰ ਲੈ ਕੇ ਦੋਵਾਂ ਧਿਰਾਂ ਵਿੱਚ ਲੜਾਈ ਹੋ ਗਈ। ਇਸ ਝਗੜੇ ਨੂੰ ਲੈ ਕੇ ਪੰਚਾਇਤ ਬੁਲਾਈ ਗਈ। ਜਿਸ 'ਚ ਕਰੀਬ 50 ਲੋਕਾਂ ਨੇ ਆ ਕੇ ਉਸ ਦੇ ਲੜਕੇ ਮਨਦੀਪ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਉਸ ਦੇ ਪੁੱਤਰ ਨੇ ਕੰਧ ਟੱਪ ਕੇ ਆਪਣੀ ਜਾਨ ਬਚਾਈ। ਇਸ ਤੋਂ ਬਾਅਦ ਦੋਸ਼ੀ ਉਥੋਂ ਫਰਾਰ ਹੋ ਗਏ। ਉਸ ਨੇ ਮਨਦੀਪ ਨੂੰ ਇੱਥੋਂ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਹੈ, ਜਿੱਥੇ ਉਸ ਨੂੰ 20 ਤੋਂ ਵੱਧ ਟਾਂਕੇ ਲੱਗੇ ਹਨ।

    ਦੂਜੇ ਪਾਸੇ ਢਾਣੀ ਕਰਨੈਲ ਦੇ ਸਰਪੰਚ ਪਰਮਜੀਤ ਸਿੰਘ ਨੇ ਦੱਸਿਆ ਕਿ ਦੋਵੇਂ ਧਿਰਾਂ ਪਸ਼ੂਆਂ ਦਾ ਵਪਾਰ ਕਰਦੀਆਂ ਹਨ। ਜਦੋਂ ਇਹ ਝਗੜਾ ਉਸ ਕੋਲ ਆਇਆ ਤਾਂ ਉਸ ਨੇ ਪੰਚਾਇਤ ਬੁਲਾਈ। ਅੱਜ ਜਦੋਂ ਪੰਚਾਇਤ ਬੁਲਾਈ ਗਈ ਤਾਂ ਤੇਜ਼ਧਾਰ ਹਥਿਆਰਾਂ ਨਾਲ ਲੈਸ ਨੌਜਵਾਨਾਂ ਨੇ ਮਨਦੀਪ ’ਤੇ ਹਮਲਾ ਕਰਕੇ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ।

    First published:

    Tags: Abohar, Attack, Clash, Fazilka news