ਸੁਰਿੰਦਰ ਗੋਇਲ
ਜਲਾਲਾਬਾਦ ਦੀ ਪੁਰਾਣੀ ਸਬਜ਼ੀ ਮੰਡੀ ਚੌਂਕ ਵਿੱਚ ਦੋ ਚੋਰਾਂ ਨੂੰ ਲੋਕਾਂ ਨੇ ਕਾਬੂ ਕਰ ਲਿਆ। ਜਲਾਲਾਬਾਦ ਦੇ ਪੁਰਾਣੀ ਸਬਜ਼ੀ ਮੰਡੀ ਚੌਂਕ 'ਚ ਇਕ ਲੜਕੀ ਤੋਂ ਪਰਸ ਅਤੇ ਮੋਬਾਈਲ ਖੋਹ ਕੇ ਦੋਵੇਂ ਚੋਰ ਭੱਜ ਰਹੇ ਸਨ। ਦੋਵੇਂ ਚੋਰਾਂ ਨੂੰ ਲੋਕਾਂ ਨੇ ਹਿੰਮਤ ਦਿਖਾਉਂਦੇ ਹੋਏ ਮੌਕੇ 'ਤੇ ਹੀ ਕਾਬੂ ਕਰ ਲਿਆ ਅਤੇ ਉਨ੍ਹਾਂ ਦੀ ਕੁੱਟਮਾਰ ਕੀਤੀ ਗਈ।
ਜਿਸ ਲੜਕੀ ਤੋਂ ਚੋਰ ਮੋਬਾਈਲ ਖੋਹ ਕੇ ਭੱਜੇ, ਉਸੇ ਲੜਕੀ ਨੇ ਬਾਜ਼ਾਰ 'ਚ ਚੋਰਾਂ ਦੀ ਸ਼ਰੇਆਮ ਕੁੱਟਮਾਰ ਕੀਤੀ। ਵੀਡੀਓ ਵੀ ਵਾਇਰਲ ਹੋ ਗਈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।