ਸੁਰਿੰਦਰ ਗੋਇਲ
ਫਾਜਿਲਕਾ ਦੇ ਹਲਕਾ ਅਬੋਹਰ ਵਿਖੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਪਿਤਾ ਅਤੇ ਪੁੱਤਰ ਗੰਭੀਰ ਜ਼ਖਮੀ। ਇਲਾਜ ਦੌਰਾਨ ਪਿਤਾ ਦੀ ਮੌਤ। ਜਿਕਰਯੋਗ ਹੈ ਕਿ ਜ਼ਿਲ੍ਹਾ ਫ਼ਾਜ਼ਿਲਕਾ ਦੇ ਹਲਕਾ ਅਬੋਹਰ ਵਿਖੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ।
ਇਸ ਹਾਦਸੇ ਦੌਰਾਨ ਪਿਓ-ਪੁੱਤਰ ਦੋਨੋਂ ਗੰਭੀਰ ਜਖਮੀਂ ਹੋ ਗਏ, ਦੋਨਾਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ। ਮਿਲੀ ਜਾਣਕਾਰੀ ਅਨੁਸਾਰ ਇਲਾਜ ਦੌਰਾਨ ਪਿਤਾ ਦੀ ਮੌਤ ਹੋ ਗਈ। ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਅਨੁਸਾਰ ਦੋਵੇਂ ਪਿਓ-ਪੁੱਤ ਵਾਸੀ ਅਬੋਹਰ ਢਾਣੀ ਕੜਾਕਾ ਸਿੰਘ ਵਾਸੀ ਬਠਿੰਡਾ 'ਚ ਦਾਖਲ ਆਪਣੀ ਧੀ ਨੂੰ ਮਿਲਣ ਲਈ ਸਕੂਟੀ 'ਤੇ ਜਾ ਰਹੇ ਸਨ।
ਜਦੋਂ ਉਹ ਵਿਕਰਮ ਮਿੱਲ ਨੇੜੇ ਪਹੁੰਚੇ ਤਾਂ ਅੱਗੇ ਆ ਰਹੇ ਆਟੋ ਨਾਲ ਟਕਰਾ ਜਾਣ ਕਾਰਨ ਉਹ ਉਥੋਂ ਲੰਘ ਰਹੇ ਚਿੱਕੜ 'ਚ ਜਾ ਡਿੱਗੇ। ਉਸ ਸਮੇਂ ਉਹਨਾ ਕੋਲੋਂ ਵਜਨਦਾਰ ਟਰੈਕਟਰ ਟਰਾਲੀ ਲੰਘ ਰਿਹਾ ਸੀ ਤਾਂ ਇਹ ਟਰਾਲੀ ਦੇ ਹੇਠਾਂ ਆ ਗਏ, ਜਿਸ ਕਾਰਨ ਪਿਓ ਦਾ ਪੇਟ ਫਟ ਗਿਆ, ਅਤੇ ਪੁੱਤ ਵੀ ਗੰਭੀਰ ਜ਼ਖਮੀ ਹੋਇਆ।
ਦੋਨਾਂ ਜਖਮੀਆਂ ਨੂੰ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਜਿੱਥੇ ਗੁਰਦੇਵ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ। ਦੂਜੇ ਪਾਸੇ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਸ ਦੀਆਂ ਤਿੰਨ ਛੋਟੀਆਂ ਛੋਟੀਆਂ ਧੀਆਂ ਅਤੇ ਇੱਕ ਪੁੱਤਰ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Abohar, Fazilka, Road accident