ਸੁਰਿੰਦਰ ਗੋਇਲ
ਫ਼ਾਜ਼ਿਲਕਾ: ਅਬੋਹਰ-ਫਾਜ਼ਿਲਕਾ ਰੋਡ 'ਤੇ ਦੂਜੇ ਵਾਹਨਾਂ ਨੂੰ ਬਚਾਉਣ ਦੀ ਕੋਸ਼ਿਸ਼ 'ਚ ਇੱਕ ਵਾਹਨ ਬੇਕਾਬੂ ਹੋ ਦਰੱਖਤ ਨਾਲ ਜਾ ਟਕਰਾਇਆ। ਜਿਸ ਵਿੱਚ ਮਾਂ-ਪੁੱਤ ਗੰਭੀਰ ਜ਼ਖ਼ਮੀ ਹੋ ਗਏ। ਮਾਂ ਨੂੰ ਹਸਪਤਾਲ ਲੈ ਕੇ ਜਾਂਦਿਆਂ, ਰਸਤੇ 'ਚ ਹੀ ਮੌਤ ਹੋ ਗਈ।
ਜਾਣਕਾਰੀ ਦਿੰਦੇ ਹੋਏ ਆਜ਼ਮਵਾਲਾ ਵਾਸੀ ਕੁਲਦੀਪ ਸਿੰਘ ਨੇ ਦੱਸਿਆ ਕਿ ਮੁਕਤਸਰ ਜ਼ਿਲ੍ਹੇ ਦੀ ਰਹਿਣ ਵਾਲੀ ਉਸ ਦੀ ਭੈਣ ਅਤੇ ਭਾਣਜਾ, ਪਿੰਡ ਅਦਨਾਨੀਆਂ ਨਿਵਾਸੀ, ਚਰਨਪ੍ਰੀਤ ਪੁੱਤਰ ਅਮਰਜੀਤ, ਆਪਣੀ ਮਾਤਾ ਪਰਮਜੀਤ ਨਾਲ ਵਰਨਾ ਕਾਰ 'ਚ ਫਾਜ਼ਿਲਕਾ ਤੋਂ ਅਬੋਹਰ ਆ ਰਹੇ ਸਨ। ਜਦੋਂ ਉਹ ਨਿਹਾਲ ਖੇੜਾ ਨੇੜੇ ਪਹੁੰਚੇ ਤਾਂ ਉਲਟ ਦਿਸ਼ਾ ਤੋਂ ਆ ਰਹੇ ਇਕ ਹੋਰ ਵਾਹਨ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਉਸ ਦੀ ਗੱਡੀ ਕਿੱਕਰ ਦੇ ਦਰੱਖਤ ਨਾਲ ਜਾ ਟਕਰਾਈ।
ਜਿਸ 'ਚ ਦੋਵੇਂ ਗੰਭੀਰ ਰੂਪ 'ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਲੋਕਾਂ ਦੀ ਮਦਦ ਨਾਲ ਅਬੋਹਰ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸਦਿਆਂ ਰੈਫਰ ਕਰ ਦਿੱਤਾ ਗਿਆ। ਪਰਮਜੀਤ ਕੌਰ ਦੀ ਰਸਤੇ ਵਿੱਚ ਹੀ ਮੌਤ ਹੋ ਗਈ।
ਐਮਰਜੈਂਸੀ ਡਿਊਟੀ ’ਤੇ ਤਾਇਨਾਤ ਨਰਸਿੰਗ ਸਟਾਫ਼ ਮਨਪ੍ਰੀਤ ਨੇ ਦੱਸਿਆ ਕਿ ਅਦਨਾਨੀਆਂ ਵਾਸੀ ਚਰਨਪ੍ਰੀਤ ਅਤੇ ਉਸ ਦੀ ਮਾਤਾ ਪਰਮਜੀਤ ਦੀ ਕਾਰ, ਇੱਕ ਹੋਰ ਵਾਹਨ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਦਰੱਖਤ ਨਾਲ ਟਕਰਾ ਗਈ, ਜਿਨ੍ਹਾਂ ਦੀ ਹਾਲਤ ਨਾਜ਼ੁਕ ਹੋਣ ਕਾਰਨ ਅਸੀਂ ਉਨ੍ਹਾਂ ਨੂੰ ਰੈਫ਼ਰ ਕਰ ਦਿੱਤਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Abohar, Fazilka, Road accident