ਪ੍ਰਦੀਪ ਕੁਮਾਰ
ਫ਼ਾਜ਼ਿਲਕਾ: ਬੱਲੂਆਣਾ ਹਲਕਾ ਅਧੀਨ ਆਉਂਦੇ ਪਿੰਡ ਕੇਰਾ ਖੇੜਾ ਦੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਮੌਤ ਦਾ ਕਾਰਨ ਬੇਮੌਸਮੀ ਬਰਸਾਤ ਨਾਲ ਹੋਏ ਫ਼ਸਲਾਂ ਦੇ ਖ਼ਰਾਬੇ ਨੂੰ ਦੱਸਿਆ ਜਾ ਰਿਹਾ ਹੈ।
45 ਸਾਲਾਂ ਕਿਸਾਨ ਜਗਦੀਸ਼ ਸਿੰਘ ਦਾ ਬੇਮੌਸਮੀ ਮੀਂਹ ਨਾਲ ਫ਼ਸਲਾਂ ਦਾ ਨੁਕਸਾਨ ਹੋ ਰਿਹਾ ਸੀ। ਜਿਸ ਨੂੰ ਨਾ ਸਹਾਰਦਿਆਂ, ਬੀਤੇ ਦਿਨ ਕਿਸਾਨ ਨੂੰ ਦਿਲ ਦਾ ਦੌਰਾ ਪੈ ਗਿਆ। ਜਿਸ ਨਾਲ ਉਸ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਕਿਸਾਨ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨਾਲ ਜੁੜਿਆਂ ਸੀ ਅਤੇ ਜਨਰਲ ਸਕੱਤਰ ਦੇ ਅਹੁਦੇ 'ਤੇ ਸੀ। ਮ੍ਰਿਤਕ ਕਿਸਾਨ ਦੀਆਂ ਦੋ ਧੀਆਂ ਹਨ। ਜਿੰਨ੍ਹਾਂ ਦੀ ਉਮਰ ਡੇਢ ਸਾਲ ਅਤੇ ਸਾਡੇ ਤਿੰਨ ਸਾਲ ਦੀ ਹੈ।
ਮ੍ਰਿਤਕ ਦਾ ਅੰਤਿਮ ਸੰਸਕਾਰ ਯੂਨੀਅਨ ਦੇ ਝੰਡੇ ਹੇਠ ਕੀਤਾ ਗਿਆ। ਮ੍ਰਿਤਕ ਕਿਸਾਨ ਦੀ ਮੌਤ ਦੀ ਖ਼ਬਰ ਨੂੰ ਸਾਂਝੀ ਕਰਦਿਆਂ ਯੂਨੀਅਨ ਦੇ ਕਨਵੀਨਰ ਜਗਜੀਤ ਸਿੰਘ ਸੰਧੂ ਨੇ ਦੱਸਿਆ ਕਿ ਬੇਮੌਸਮੀ ਬਰਸਾਤ ਕਿਸਾਨ 'ਤੇ ਕਹਿਰ ਬਣਕੇ ਡਿੱਗੀ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਸਰਕਾਰ ਕਿਸਾਨ ਨੂੰ ਬਣਦਾ ਮੁਆਵਜਾ ਦੇਵੇ ਅਤੇ ਉਸ ਦੇ ਸਿਰ ਤੇ ਚੜ੍ਹੇ ਕਰਜ਼ ਨੂੰ ਮੁਆਫ਼ ਕੀਤਾ ਜਾਵੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Abohar, Death, Farmer, Fazilka news