ਜਲਾਲਾਬਾਦ- ਸੈਕਰਡ ਹਾਰਟ ਕਾਨਵੈਂਟ ਸਕੂਲ ਜਲਾਲਾਬਾਦ ਵਿਖੇ ਪੰਜਾਬੀ ਸਭਿਆਚਾਰਕ ਪ੍ਰਦਰਸ਼ਨੀ ਲਗਾਈ ਗਈ। ਜਿਸ ਵਿੱਚ ਬੱਚਿਆਂ ਨੂੰ ਖੇਤੀ ਦੀ ਵਰਤੋਂ ਵਿਚ ਆਉਣ ਵਾਲੀਆਂ ਚੀਜ਼ਾਂ , ਖੂਹ ,ਟੋਕਾਂ, ਸੁੱਬੜ ਵੱਟਣਾ, ਵਿਹਲੇ ਸਮੇਂ ਵਿੱਚ ਤਾਸ਼ ਖੇਡਣਾ ਪੰਜਾਬੀ ਸਭਿਆਚਾਰ ਪ੍ਰੋਗਰਾਮ ਦੇ ਨਾਲ ਨਾਲ ਚਾਰੇ ਧਰਮਾਂ ਨੂੰ ਸਨਮਾਨ ਦੇਣਾ ਆਦਿ ਪ੍ਰਦਰਸ਼ਨੀ ਲਗਾ ਕੇ ਬੱਚਿਆਂ ਨੂੰ ਵਿਰਸੇ ਸੰਬੰਧੀ ਜਾਣੂ ਕਰਵਾਇਆ ਗਿਆ, ਇਸ ਤੋਂ ਇਲਾਵਾ ਬੱਚਿਆਂ ਵੱਲੋਂ ਪੇਂਡੂ ਵਿਰਸੇ ਨਾਲ ਸਬੰਧਤ ਪੁਰਾਣੀਆ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ। ਜਿਸ ਵਿੱਚ ਫੁਲਕਾਰੀ ਕੱਢਣਾ ਚਰਖਾ ਕੱਤਣਾ ਚੱਕੀ ਚਲਾਉਣਾ ਆਦਿ ਸ਼ਾਮਲ ਸਨ।
ਮੈਡਮ ਕਮਲਦੀਪ ਕੌਰ ਨੇ ਦੱਸਿਆ ਸਾਡੀ ਇਹ ਕੋਸ਼ਿਸ਼ ਸੀ ਕਿ ਬੱਚਿਆਂ ਨੂੰ ਪੰਜਾਬੀ ਸਭਿਆਚਾਰ ਬਾਰੇ ਜਾਣਕਾਰੀ ਦਿੱਤੀ ਜਾਵੇ, ਅਤੇ ਬੱਚੇ ਵੀ ਇਸ ਦਾ ਹਿੱਸਾ ਬਣ ਕੇ ਖੁਸ਼ੀ ਮਹਿਸੂਸ ਕਰ ਰਹੇ ਹਨ। ਕਿਉਂਕਿ ਪੁਰਾਣੀਆਂ ਵਿਰਾਸਤਾ ਦਿਨੋਂ ਦਿਨ ਅਲੋਪ ਹੁੰਦੀਆਂ ਜਾ ਰਹੀਆਂ ਹਨ । ਅਜਿਹੀਆਂ ਚੀਜ਼ਾਂ ਦੀ ਪ੍ਰਦਰਸ਼ਨੀ ਲਗਾ ਕੇ ਬੱਚਿਆਂ ਨੂੰ ਦਿਖਾਉਣਾ , ਬੱਚਿਆਂ ਦੀ ਜਾਣਕਾਰੀ ਵਿਚ ਵਾਧਾ ਕਰ ਰਿਹਾ ਹੈ 'ਤੇ ਬੱਚਿਆਂ ਦੇ ਮਾਂ-ਬਾਪ ਵੀ ਇਹਨਾਂ ਨੂੰ ਦੇਖ ਕੇ ਤਰੀਫ ਕਰ ਰਹੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।