Home /fazilka /

South Africa ਦੀ ਸਭ ਤੋਂ ਉੱਚੀ ਚੋਟੀ 'ਤੇ ਚੜ੍ਹਿਆ ਪੰਜਾਬੀ ਨੌਜਵਾਨ

South Africa ਦੀ ਸਭ ਤੋਂ ਉੱਚੀ ਚੋਟੀ 'ਤੇ ਚੜ੍ਹਿਆ ਪੰਜਾਬੀ ਨੌਜਵਾਨ

X
Punjabi

Punjabi youth climbed the highest peak of South Africa

15 ਤੋਂ 20 ਸੈਲਸੀਅਸ ਡਿਗਰੀ ਤਾਪਮਾਨ ਅਤੇ ਤੇਜ਼ ਤੁਫਾਨ ਦੌਰਾਨ ਵੀ ਰਾਮਚੰਦਰ ਨੇ ਆਪਣਾ ਹੌਂਸਲਾ ਨਹੀਂ ਡਿੱਗਣ ਦਿੱਤਾ ਭਾਵੇਂ ਕਿ ਠੰਢ ਕਾਰਨ ਉਸਨੂੰ ਉਲਟੀਆਂ ਲੱਗ ਗਈਆਂ ਪਰ ਉਸਨੇ ਹੌਂਸਲੇ ਨਾਲ ਆਪਣਾ ਅਭਿਆਨ ਜਾਰੀ ਰੱਖਿਆ ਅਤੇ 26 ਜਨਵਰੀ ਦੇ ਸਵੇਰ 9:30 ਵਜੇ ਉੁਸ ਨੇ 19341 ਫੁੱਟ ਉੱਚੀ ਅਫਰੀਕਾ ਮਹਾਂਦੀਪ ਦੀ ਸਭ ਤੋਂ ਉੱਚੀ ਚੋਟੀ ਸਰ ਕਰ ਲਈ।

ਹੋਰ ਪੜ੍ਹੋ ...
  • Share this:

ਅਬੋਹਰ- ਹਲਕਾ ਬੱਲੂਆਣਾ ਦੇ ਪਿੰਡ ਧਰਾਂਗਵਾਲਾ ਦੇ ਨੌਜਵਾਨ ਨੇ ਦੱਖਣੀ ਅਫਰੀਕਾ ਦੀ ਸਭ ਤੋਂ ਉੱਚੀ ਚੋਟੀ 'ਕਿਲੀਮੰਜਾਰੋ' 'ਤੇ ਚੜ੍ਹ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਇਸ ਚੋਟੀ ਦੀ ਉੱਚਾਈ 5895 ਮੀਟਰ ਹੈ। ਉਸਨੇ ਇਹ ਪ੍ਰਾਪਤੀ 26 ਜਨਵਰੀ ਨੂੰ ਗਣਤੰਤਰ ਦਿਵਸ ਵਾਲੇ ਦਿਨ ਕੀਤੀ। ਉਹ ਇਸ ਤੋਂ ਪਹਿਲਾਂ ਵੀ ਅਜਿਹੇ ਕਈ ਅਭਿਆਨ ਸਫਲਤਾ ਨਾਲ ਪੂਰੇ ਕਰ ਚੁੱਕਾ ਹੈ। ਰਾਮਚੰਦਰ ਦੀ ਇਸ ਪ੍ਰਾਪਤੀ ਲਈ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਆਈਏਐੱਸ ਨੇ ਨੌਜਵਾਨ ਨੂੰ ਵਧਾਈ ਦਿੱਤੀ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰਾਮਚੰਦਰ ਦੀਆਂ ਇਹ ਸਾਹਸੀ ਗਤੀਵਿਧੀਆਂ ਹੋਰਨਾਂ ਨੌਜਵਾਨਾਂ ਲਈ ਵੀ ਰਾਹ ਦਸੇਰਾ ਬਣਨਗੀਆਂ।

ਰਾਮਚੰਦਰ ਨੇ ਆਪਣੇ ਅਭਿਆਨ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਆਪਣੇ ਦਲ ਦੇ ਹੋਰ ਸਾਥੀਆਂ ਸਮੇਤ 21 ਜਨਵਰੀ ਨੂੰ ਕਿਲੀ ਏਅਰਪੋਰਟ ਪੁੱਜ਼ਾ ਤੇ ਇਕ ਦਿਨ ਦੇ ਆਰਾਮ ਤੋਂ ਬਾਅਦ 23 ਜਨਵਰੀ ਨੂੰ ਉਨ੍ਹਾਂ ਨੇ ਮੋਸੀ ਨਾਂਅ ਦੇ ਪਿੰਡ ਤੋਂ ਆਪਣੇ ਅਭਿਆਨ ਦੀ ਸ਼ੁਰੂਆਤ ਕਰਦਿਆਂ ਟਰੈਕਿੰਗ ਸ਼ੁਰੂ ਕੀਤੀ। ਆਪਣੇ ਅਭਿਆਨ ਦੇ ਆਖਰੀ ਪੜਾਅ ਦੀ ਸ਼ੁਰੂਆਤ ਉਸਨੇ 25 ਜਨਵਰੀ ਦੀ ਰਾਤ ਨੂੰ ਕੀਬੋ ਬੇਸ ਕੈਂਪ ਤੋਂ ਕੀਤੀ। ਇਸਤੋਂ ਬਾਅਦ ਉਨ੍ਹਾਂ ਨੇ ਸਟੈਲਾ ਨਾਮ ਦੇ ਇਕ ਹੋਰ ਪੜਾਅ ਉੱਤੇ 350 ਫੁੱਟ ਵੱਡਾ ਤਿਰੰਗਾ ਲਹਿਰਾਇਆ। ਪਰ ਇੱਥੇ ਉਸ ਨਾਲ ਇਕ ਤ੍ਰਾਸਦੀ ਵੀ ਵਾਪਰ ਗਈ, ਜਿੱਥੇ ਉਸਦਾ ਬੈਗ ਚੋਰੀ ਹੋ ਗਿਆ ਜਿਸ ਵਿਚ ਉਸਦਾ ਪਾਸਪੋਰਟ 'ਤੇ ਹੋਰ ਸਮਾਨ ਸੀ।

15 ਤੋਂ 20 ਸੈਲਸੀਅਸ ਡਿਗਰੀ ਤਾਪਮਾਨ ਅਤੇ ਤੇਜ਼ ਤੁਫਾਨ ਦੌਰਾਨ ਵੀ ਰਾਮਚੰਦਰ ਨੇ ਆਪਣਾ ਹੌਂਸਲਾ ਨਹੀਂ ਡਿੱਗਣ ਦਿੱਤਾ ਭਾਵੇਂ ਕਿ ਠੰਢ ਕਾਰਨ ਉਸਨੂੰ ਉਲਟੀਆਂ ਲੱਗ ਗਈਆਂ ਪਰ ਉਸਨੇ ਹੌਂਸਲੇ ਨਾਲ ਆਪਣਾ ਅਭਿਆਨ ਜਾਰੀ ਰੱਖਿਆ ਅਤੇ 26 ਜਨਵਰੀ ਦੇ ਸਵੇਰ 9:30 ਵਜੇ ਉੁਸ ਨੇ 19341 ਫੁੱਟ ਉੱਚੀ ਅਫਰੀਕਾ ਮਹਾਂਦੀਪ ਦੀ ਸਭ ਤੋਂ ਉੱਚੀ ਚੋਟੀ ਸਰ ਕਰ ਲਈ। ਪਾਸਪੋਰਟ ਚੋਰੀ ਹੋ ਜਾਣ ਕਾਰਨ ਉਸਨੂੰ ਆਪਣੀ ਵਾਪਸੀ ਦੀ ਟਿਕਟ ਵੀ ਅੱਗੇ ਕਰਵਾਉਣੀ ਪਈ ਅਤੇ ਭਾਰਤੀ ਦੂਤਘਰ ਦੀ ਮਦਦ ਨਾਲ ਅਤੇ ਜਿ਼ਲ੍ਹਾ ਪ੍ਰਸ਼ਾਸਨ ਫਾਜਿ਼ਲਕਾ ਦੀ ਮਦਦ ਨਾਲ ਉਸਨੂੰ ਡੁਪਲੀਕੇਟ ਪਾਸਪੋਰਟ ਜਾਰੀ ਹੋਇਆ ਜਿਸ ਉਪਰੰਤ ਅੱਜ ਸਵੇਰ ਰਾਮਚੰਦਰ ਮੁਬੰਈ ਏਪਰਪੋਰਟ ਤੇ ਵਾਪਿਸ ਦੇਸ਼ ਪਰਤਿਆ।

Published by:Drishti Gupta
First published:

Tags: Fazilika, Punjab