ਸੁਰਿੰਦਰ ਗੋਇਲ
ਅਬੋਹਰ ਦੇ ਕਾਲਜ ਰੋਡ ਦੇ ਪੁਲ ਹੇਠਾਂ ਉਸ ਵੇਲੇ ਰੌਲਾ ਪੈ ਗਿਆ, ਜਦੋਂ ਇੱਕ ਪਤਨੀ ਨੇ ਆਪਣੇ ਪਤੀ ਨੂੰ ਬੇਗਾਨੀ ਕੁੜੀ ਨਾਲ ਫੜ੍ਹ ਲਿਆ। ਮਾਮਲਾ ਇਹਨਾਂ ਵੱਧ ਗਿਆ ਕਿ ਕੁੱਟਮਾਰ ਤੱਕ ਪਹੁੰਚ ਗਿਆ ਤੇ ਦੋਵੇਂ ਧਿਰਾਂ ਹਸਪਤਾਲ ਪਹੁੰਚ ਗਈਆਂ।
ਹਸਪਤਾਲ ਵਿੱਚ ਜੇਰੇ ਇਲਾਜ ਬੇਗਾਨੀ ਕੁੜੀ ਦੇ ਪਰਿਵਾਰ ਨੇ ਇਲਜ਼ਾਮ ਲਾਇਆ ਕਿ ਉਹਨਾਂ ਦੀ ਕੁੜੀ ਨਾਲ ਕੁੱਟ ਮਾਰ ਹੋਈ, ਜਿਸ ਨਾਲ ਕੁੜੀ ਬੇਹੋਸ਼ ਹੋ ਗਈ। ਪੁਲ ਹੇਠੋਂ ਉਸਨੂੰ ਹਸਪਤਾਲ ਲਿਆਂਦਾ ਗਿਆ।
ਦੂਜੇ ਪਾਸੇ ਗਰਭਵਤੀ ਔਰਤ ਵੀਨਾ ਰਾਣੀ ਨੇ ਆਪਣੇ ਪਤੀ 'ਤੇ ਇਲਜ਼ਾਮ ਲਾਇਆ ਕਿ ਉਸਦੇ ਪਤੀ ਦਾ ਉਕਤ ਕੁੜੀ ਨਾਲ ਨਜਾਇਜ਼ ਸੰਬੰਧ ਹੈ, ਜਿਸਦੇ ਬਾਰੇ ਉਨ੍ਹਾਂ ਨੂੰ ਕਈ ਦਿਨਾਂ ਦਾ ਪਤਾ ਸੀ। ਉਹ ਉਸਦਾ ਪਿੱਛਾ ਕਰਦੇ ਅਬੋਹਰ ਪਹੁੰਚੇ ਤੇ ਮੌਕੇ 'ਤੇ ਕੁੜੀ ਨਾਲ ਫੜ੍ਹ ਲਿਆ। ਗਰਭਵਤੀ ਔਰਤ ਨੇ ਇਲਜ਼ਾਮ ਲਾਇਆ ਕਿ ਉਸਦੇ ਪਤੀ ਨੇ ਉਸਦੇ ਪੇਟ ਵਿਚ ਲੱਤਾਂ ਵੀ ਮਾਰੀਆਂ ਤੇ ਪੇਟ ਵਿੱਚ ਪਲ ਰਹੇ ਬੱਚੇ ਨੂੰ ਗਿਰਾਉਣ ਦੀ ਕੋਸ਼ਿਸ਼ ਕੀਤੀ।
ਹਸਪਤਾਲ ਮੁਲਾਜ਼ਮ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਲੜਾਈ-ਝਗੜੇ ਨਾਲ ਸਬੰਧਤ ਦੋ ਮਾਮਲੇ ਆਏ ਹਨ, ਜਿੰਨ੍ਹਾਂ ਨੂੰ ਦਾਖਲ ਕਰ ਲਿਆ ਗਿਆ ਹੈ। ਹਸਪਤਾਲ ਵੱਲੋਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Abohar, Extra Marital Affair, Fazilka