ਵਿਨੇ ਹਾਂਡਾ, ਫ਼ਿਰੋਜ਼ਪੁਰ:
ਫਿਰੋਜ਼ਪੁਰ ਦੇ ਬਗਦਾਦੀ ਗੇਟ ਚੌਂਕ ਨੇੜੇ ਬੱਚਿਆਂ ਨਾਲ ਭਰੇ ਆਟੋ ਦੇ ਪਲਟਣ ਨਾਲ ਭਾਵੇਂ ਕਿਸੇ ਕਿਸਮ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਓ ਰਿਹਾ, ਪਰ 3 ਬੱਚੇ ਜਖਮੀ ਹੋ ਗਏ। ਜਿਨ੍ਹਾਂ ਨੂੰ ਮਲਮ ਪੱਟੀ ਕਰਕੇ ਨੇੜਲੇ ਹਸਪਤਾਲਾਂ ਵਿਚ ਭੇਜ ਦਿੱਤਾ ਗਿਆ। ਹਾਦਸਾ ਵਾਪਰਣ ਉਪਰੰਤ ਜਿਥੇ ਟਰੈਕਟਰ ਚਾਲਕ ਨੇ ਟੈਂਪੂ ਚਾਲਕ ਵੱਲੋਂ ਭੀੜ ਵਾਲੇ ਬਜ਼ਾਰ ਵਿਚ ਓਵਰਟੇਕ ਕਰਦਿਆਂ ਹਾਦਸਾ ਹੋਇਆ। ਉਥੇ ਵੈਨ ਚਾਲਕ ਨੇ ਵੀ ਟੈਂਪੂ ਚਾਲਕ ਦਾ ਦੋਸ਼ ਕੱਢਦਿਆਂ ਕਿਹਾ ਕਿ ਇਕ ਪਾਸੇ ਪਨਬਸ ਖੜ੍ਹੀ ਸੀ ਅਤੇ ਅੱਗੇ ਜਾ ਰਹੀ ਟਰੈਕਟਰ ਟਰਾਲੀ ਨੂੰ ਓਵਰਟੇਕ ਕਰਦਿਆਂ ਜਿਥੇ ਟੈਂਪੂ ਖੁਦ ਪਲਟ ਗਿਆ।
ਉਥੇ ਸਾਡੀ ਵੈਨ ਦਾ ਵੀ ਕਾਫੀ ਨੁਕਸਾਨ ਕਰ ਗਿਆ। ਪਰ ਟੈਂਪੂ ਚਾਲਕ ਟਰੈਕਟਰ ਟਰਾਲੀ ਵਾਲੇ ਦਾ ਦੋਸ਼ ਕੱਢਦਾ ਦਿਖਾਈ ਦਿੱਤਾ। ਭਾਵੇਂ ਹਾਦਸੇ ਵਿਚ ਟੈਂਪੂ, ਵੈਨ ਜਾਂ ਟਰੈਕਟਰ ਦਾ ਨੁਕਸਾਨ ਹੋਇਆ ਹੈ। ਪਰ ਓਵਰਟੇਕ ਕਰਦਿਆਂ ਵਾਪਰਿਆ ਹਾਦਸੇ ਵਿਚ ਕਿਸੇ ਬੱਚੇ ਦਾ ਵੀ ਮਾਲੀ ਨੁਕਸਾਨ ਹੋ ਸਕਦਾ ਸੀ। ਪ੍ਰਤੱਖ ਦਰਸ਼ੀਆਂ ਦਾ ਕਹਿਣਾ ਹੈ ਕਿ ਸਰਕਾਰਾਂ ਅਤੇ ਪ੍ਰਸ਼ਾਸਨਿਕ ਅਧਿਕਾਰੀ ਕਾਨੂੰਨ ਦੀਆਂ ਗੱਲਾਂ ਕਰਦੇ ਹਨ। ਪਰ ਇਸ ਤਰ੍ਹਾਂ ਤੂੜੀ ਵਾਂਗ ਬੱਚੇ ਲੱਦਣਾ ਅਤੇ ਓਵਰਟੇਕ ਕਰਨ ਵਾਲਿਆਂ ਵਿਰੁੱਧ ਅਧਿਕਾਰੀ ਕਦੋਂ ਹਰਕਤ ਵਿਚ ਆਉਣਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Education, Road accident, School