ਵਿਨੇ ਹਾਂਡਾ
ਫ਼ਿਰੋਜ਼ਪੁਰ: ਸਰਕਾਰੀ ਸਕੂਲ ਨੂੰ ਆਉਂਦੇ ਬੱਚਿਆਂ ਦਾ ਕਲੋਨੀ ਵਾਸੀਆਂ ਵੱਲੋਂ ਰਸਤਾ ਬੰਦ ਦਾ ਮਾਮਲਾ ਸਾਹਮਣੇ ਆਇਆ ਹੈ। ਫਿਰੋਜ਼ਪੁਰ ਦੀ ਅਫਸਰ ਕਲੋਨੀ ਨਾਲ ਵਸਦੀ ਬੈਂਕ ਕਲੋਨੀ ਦੇ ਸੰਚਾਲਕਾਂ ਵੱਲੋਂ ਸਰਕਾਰੀ ਫੰਡਾਂ ਨਾਲ ਆਪਣੀਆਂ ਗਲੀਆਂ ਬਣਵਾਉਣ ਉਪਰੰਤ ਆਮ ਲੋਕਾਂ ਲਈ ਰਸਤਾ ਬੰਦ ਕਰਕੇ ਜਿਥੇ ਅਫਸਰ ਕਲੋਨੀ ਦੇ ਵਸਨੀਕਾਂ ਲਈ ਪ੍ਰੇਸ਼ਾਨੀ ਦਾ ਕਾਰਣ ਪੈਦਾ ਕਰ ਦਿੱਤਾ। ਉਥੇ ਬਸਤੀ ਨਿਜ਼ਾਮਦੀਨ ਆਦਿ ਇਲਾਕਿਆਂ ਤੋਂ ਸਰਕਾਰੀ ਗੌਰਮਿੰਟ ਸਕੂਲ ਵਿਚ ਪੜ੍ਹਣ ਆਉਂਦੇ ਬੱਚਿਆਂ ਦਾ ਰਸਤਾ ਬੰਦ ਹੋ ਗਿਆ।
ਅਫਸਰ ਕਲੋਨੀ ਨੂੰ ਲੱਗਦਾ ਰਸਤਾ ਬੰਦ ਕਰਨ ਦਾ ਜ਼ਿਕਰ ਕਰਦਿਆਂ ਲੋਕਾਂ ਨੇ ਸਪੱਸ਼ਟ ਕੀਤਾ ਕਿ ਇਸ ਰਸਤਿਓ ਅਕਸਰ ਹੀ ਬੱਚੇ ਸਕੂਲ ਆਉਂਦੇ-ਜਾਂਦੇ ਹਨ ਅਤੇ ਅਜਿਹਾ ਕਾਰਾ ਕਰਕੇ ਕਲੋਨੀ ਸੰਚਾਲਕਾਂ ਨੇ ਜਿਥੇ ਪਾੜ੍ਹਿਆਂ ਨਾਲ ਧ੍ਰੋਹ ਕਮਾਇਆ ਹੈ। ਉਥੇ ਅਫਸਰ ਕਲੋਨੀ ਦੇ ਵਸਨੀਕਾਂ ਦਾ ਰਸਤਾ ਬੰਦ ਕਰਕੇ ਆਪਣੀ ਪਹਿਚਾਣ ਦਾ ਪ੍ਰਗਟਾਵਾ ਕੀਤਾ ਹੈ।ਲੋਕਾਂ ਨੇ ਸਪੱਸ਼ਟ ਕੀਤਾ ਕਿ ਸਰਕਾਰੀ ਫੰਡਾਂ ਨਾਲ ਕਲੋਨੀ ਦੀਆਂ ਗਲੀਆਂ ਬਣੀਆਂ ਹਨ।
ਜਿਸ ਵਿਚ ਸਿਰਫ ਕਲੋਨੀ ਵਾਸੀ ਹੀ ਨਹੀਂ ਬਲਕਿ ਇਸ ਇਕ ਨੂੰ ਚੱਲਦ ਦਾ ਅਧਿਕਾਰ ਹੈ। ਪਰ ਕਲੋਨੀ ਸੰਚਾਲਕਾਂ ਨੇ ਅਜਿਹਾ ਕਰਕੇ ਆਮ ਲੋਕਾਂ ਨਾਲ ਧ੍ਰੋਹ ਕਮਾਉਂਦੇ ਹੋਏ ਸਰਕਾਰੀ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਹਨ। ਲੋਕਾਂ ਨੇ ਮੰਗ ਕੀਤੀ ਕਿ ਬਿਨ੍ਹਾਂ ਦੇਰੀ ਉਕਤ ਬੰਦ ਕੀਤਾ ਰਸਤਾ ਖੋਲਿਆ ਜਾਵੇ ਤਾਂ ਜੋ ਸਕੂਲੀ ਬੱਚਿਆਂ ਦੇ ਨਾਲ-ਨਾਲ ਇਸ ਰਸਤੇ ਨੂੰ ਆਮ ਲੋਕ ਵੀ ਵਰਤ ਸਕਣ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ferozepur, Government School, Punjab