ਵਿਨੇ ਹਾਂਡਾ
ਫ਼ਿਰੋਜ਼ੁਰ: ਰਿਸ਼ਵਤਖੋਰੀ ਨੂੰ ਨੱਥ ਪਾਉਣ ਦੇ ਮੁੱਦੇ ਨਾਲ ਪੰਜਾਬ ਦੀ ਸਤ੍ਹਾ `ਚ ਆਈ ਆਪ ਪਾਰਟੀ ਵੱਲੋਂ ਜਿਥੇ ਪਹਿਲੇ ਦਿਨ ਤੋਂ ਹੀ ਰਿਕਾਰਡ ਕਾਰਜ ਕੀਤੇ ਜਾ ਰਹੇ ਹਨ। ਉਥੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਆਪਣੇ ਬੋਲ ਪੁਗਾਉਂਦਿਆਂ ਅੱਜ ਭ੍ਰਿਸ਼ਟਾਚਾਰ ਮੁਕਤ ਕਰਨ ਲਈ ਨੰਬਰ ਵੀ ਜਾਰੀ ਕੀਤਾ। ਕੌਮਾਂਤਰੀ ਸਰਹੱਦ ਹੂਸੈਨੀਵਾਲਾ ਪੁੱਜੇ ਮੁੱਖ ਮੰਤਰੀ ਪੰਜਾਬ ਨੇ ਜਿਥੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਅਰਪਿਤ ਕੀਤੀਆਂ। ਉਥੇ ਫੋਨ ਨੰਬਰ 9501200200 ਜਾਰੀ ਕਰਦਿਆਂ ਪੰਜਾਬੀਆਂ ਨੂੰ ਰਿਸ਼ਵਤਖੋਰੀ ਰੋਕਣ ਵਿਚ ਸਹਾਈ ਹੋਣ ਦੀ ਗੁਹਾਰ ਲਗਾਈ।
ਹੂਸੈਨੀਵਾਲਾ ਵਿਖੇ ਗੱਲਬਾਤ ਕਰਦਿਆਂ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਨੇ ਸੂਬਾ ਵਾਸੀਆਂ ਦੇ ਨਾਮ ਪੈਗਾਮ ਜਾਰੀ ਕਰਦਿਆਂ ਕਿਹਾ ਕਿ ਜੇਕਰ ਤੁਹਾਡੇ ਤੋਂ ਕੋਈ ਰਿਸ਼ਵਤ ਮੰਗਦਾ ਹੈ ਤਾਂ ਜ਼ਰੂਰ ਦਿਓ। ਪਰ ਉਸ ਦੀ ਵੀਡੀਓਗ੍ਰਾਫੀ ਜਾਂ ਆਡੀਓ ਸਾਨੂੰ ਫੋਨ ਨੰਬਰ 9501200200 ਉਪਰ ਭੇਜੋ। ਉਨ੍ਹਾਂ ਕਿਹਾ ਕਿ ਤੁਹਾਡੀ ਆਉਣ ਵਾਲੀ ਹਰ ਸ਼ਿਕਾਇਤ `ਤੇ ਅਧਿਕਾਰੀ ਕਾਰਵਾਈ ਕਰਨਗੇ ਅਤੇ ਦੋਸ਼ੀ ਪਾਏ ਜਾਣ ਵਾਲੇ ਵਿਰੁੱਧ ਸਖਤ ਕਾਰਵਾਈ ਹੋਵੇਗੀ।
ਭਾਵੇਂ ਉਹ ਸਰਕਾਰੀ ਅਧਿਕਾਰੀ ਹੋਵੇ ਅਤੇ ਭਾਵੇਂ ਮੰਤਰੀ ਵੀ ਕਿਉਂ ਨਾ ਹੋਵੇ।ਪੰਜਾਬ ਵਾਸੀਆਂ ਨੂੰ ਇਸ ਨੰਬਰ `ਤੇ ਸਿਰਫ ਭ੍ਰਿਸ਼ਟਾਚਾਰ ਨਾਲ ਸਬੰਧਤ ਰਿਕਾਰਡ ਭੇਜਣ ਦੀ ਗੁਹਾਰ ਲਗਾਉਂਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਹੋਰਨਾਂ ਕਾਰਜਾਂ ਲਈ ਵੈਬਸਾਈਡਜ਼ ਸਮੇਤ ਨੰਬਰ ਜਾਰੀ ਕੀਤੇ ਹੋਏ ਹਨ ਅਤੇ ਜਲਦ ਹਰ ਕਾਰਜ ਨੂੰ ਸਿਰੇ ਲਾਉਣ ਲਈ ਕਾਰਵਾਈ ਕੀਤੀ ਜਾਵੇਗੀ।
ਪੰਜਾਬ ਵਾਸੀਆਂ ਨੂੰ ਸਾਥ ਦੇਣ ਦੀ ਗੁਹਾਰ ਲਗਾਉਂਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਤੁਹਾਡੇ ਸਾਥ ਨਾਲ ਰਿਸ਼ਵਤਖੋਰੀ ਇਕ ਮਹੀਨੇ ਵਿਚ ਹੀ ਉਡ-ਪੁਡ ਜਾਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕ ਹਿੱਤ ਵਿਚ ਨਿਰਣੇ ਲੈ ਰਹੀ ਹੈ। ਜਿਸ ਵਿਚ ਲੋਕ ਸਮਰਥਨ ਵੀ ਦੇ ਰਹੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Aam Aadmi Party, Bhagwant Mann, Helpline