ਵਿਨੇ ਹਾਂਡਾ
ਫ਼ਿਰੋਜ਼ਪੁਰ: ਅੱਜ ਤੜਕਸਾਰ ਹੋਈ ਬਾਰਿਸ਼ ਨੇ ਇਕ ਵਾਰ ਫਿਰ ਮੌਸਮ ਕੀਤਾ ਠੰਡਾ। ਜਿਥੇ ਪਹਾੜੀ ਇਲਾਕਿਆਂ ਵਿਚ ਪੈ ਰਹੀ ਬਰਫਬਾਰੀ ਕਰਕੇ ਮੌਸਮ ਵਿਚ ਹੋ ਰਹੀ ਤਬਦੀਲੀ ਥਮ ਗਈ ਸੀ। ਉਥੇ ਬੀਤੇ ਦਿਨ ਤੋਂ ਮੈਦਾਨੀ ਇਲਾਕਿਆਂ ਵਿਚ ਹੋ ਰਹੀ ਬਾਰਿਸ਼ ਨੇ ਲੋਕਾਂ ਨੂੰ ਇਕ ਵਾਰ ਫਿਰ ਗਰਮ ਕਪੜਿਆਂ ਦੀ ਯਾਦ ਕਰਵਾ ਦਿੱਤੀ।
ਫਿਰੋਜ਼ਪੁਰ ਵਿਚ ਅੱਜ ਸਵੇਰੇ ਹੋਈ ਬਾਰਿਸ਼ ਨੇ ਜਿਥੇ ਇਲਾਕੇ ਨੂੰ ਜਲ-ਥਲ ਕਰ ਦਿੱਤਾ। ਉਥੇ ਬਾਰਿਸ਼ ਨਾਲ ਬਦਲੇ ਮੌਸਮ ਦੇ ਮਿਜ਼ਾਜ ਨੇ ਲੋਕਾਂ ਨੂੰ ਗਰਮ ਕੱਪੜੇ ਪਾਉਣ ਲਈ ਮਜ਼ਬੂਰ ਕਰ ਦਿੱਤਾ। ਅੱਜ ਦੀ ਹੋਈ ਬਾਰਿਸ਼ ਨੇ ਜਿਥੇ ਮੌਸਮ ਵਿਚ ਹੋ ਰਹੀ ਤਬਦੀਲੀ ਨੂੰ ਕੁਝ ਸਮੇਂ ਲਈ ਰੋਕ ਦਿੱਤਾ। ਪਰ ਕੁਝ ਸਮੇਂ ਦੀ ਹੋਈ ਬਾਰਿਸ਼ ਬਾਅਦ ਲੋਕਾਂ ਦਾ ਮੰਨਣਾ ਹੈ ਕਿ ਇਹ ਠੰਡ ਦਾ ਖਾਤਮਾ ਹੈ।
ਗੱਲਬਾਤ ਕਰਦਿਆਂ ਲੋਕਾਂ ਨੇ ਕਿਹਾ ਕਿ ਭਾਵੇਂ ਅੱਜ ਸਵੇਰ ਤੋਂ ਬਾਰਿਸ਼ ਸ਼ੁਰੂ ਹੋਈ ਹੈ। ਪਰ ਬੀਤੀ ਰਾਤ ਤੋਂ ਚੱਲ ਰਹੀਆਂ ਠੰਡੀਆਂ ਹਵਾਵਾਂ ਨੇ ਇਕ ਵਾਰ ਫਿਰ ਠੰਡੇ ਮੌਸਮ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ। ਲੋਕਾਂ ਨੇ ਕਿਹਾ ਕਿ ਭਾਵੇਂ ਹੁਣ ਠੰਡ ਇਕ-ਦੋ ਦਿਨਾਂ ਦੀ ਹੈ। ਪਰ ਜੇਕਰ ਬਾਰਿਸ਼ ਅਤੇ ਬਰਫਬਾਰੀ ਹੁੰਦੀ ਰਹੀ ਤਾਂ ਠੰਡ ਦਾ ਮੌਸਮ ਲੰਬਾ ਵੀ ਚੱਲ ਸਕਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ferozepur, Heavy rain fall, IMD forecast, Punjab, Weather