Home /ferozepur /

ਭਾਰਤ-ਚੀਨ ਸਰਹੱਦ `ਤੇ ਸ਼ਹੀਦ ਹੋਇਆ ਕੁਲਦੀਪ ਸਿੰਘ, ਫੌਜ ਟੁਕੜੀ ਨੇ ਦਿੱਤੀ ਸਲਾਮੀ

ਭਾਰਤ-ਚੀਨ ਸਰਹੱਦ `ਤੇ ਸ਼ਹੀਦ ਹੋਇਆ ਕੁਲਦੀਪ ਸਿੰਘ, ਫੌਜ ਟੁਕੜੀ ਨੇ ਦਿੱਤੀ ਸਲਾਮੀ

ਸ਼ਹੀਦ ਦਾ ਸਰਕਾਰੀ ਸਨਮਾਨ ਨਾਲ ਸੰਸਕਾਰ

ਸ਼ਹੀਦ ਦਾ ਸਰਕਾਰੀ ਸਨਮਾਨ ਨਾਲ ਸੰਸਕਾਰ

ਫ਼ਿਰੋਜ਼ਪੁਰ: ਦੇਸ਼ ਲਈ ਆਪਾ ਵਾਰਨ ਵਾਲੇ ਪਿੰਡ ਲੋਹੁਕੇ ਕਲਾਂ ਦੇ ਫੌਜੀ ਕੁਲਦੀਪ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸੰਸਕਾਰ। ਭਾਰਤ-ਚੀਨ ਸਰਹੱਦ `ਤੇ ਦੇਸ਼ ਦੀ ਰਾਖੀ ਕਰਦਿਆਂ ਸ਼ਹੀਦ ਹੋਏ ਫੌਜੀ ਦੇ ਅੰਤਿਮ ਸੰਸਕਾਰ ਮੌਕੇ ਜਿਥੇ ਫੌਜ਼, ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੇ ਮ੍ਰਿਤਕ ਦੇਹ ਨੂੰ ਸਲਾਮੀ ਦਿੱਤੀ। ਉਥੇ ਮੌਜੂਦਾ ਵਿਧਾਇਕ ਸਮੇਤ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੇ ਵੀ ਵਿਸ਼ੇਸ਼ ਤੌਰ `ਤੇ ਪੁੱਜ ਕੇ ਸ਼ਹੀਦ ਨੂੰ ਸ਼ਰਧਾਂਜਲੀਆਂ ਅਰਪਿਤ ਕੀਤੀਆਂ। ਦੇਸ਼ ਦੀ ਰਾਖੀ ਕਰਦਿਆਂ ਸ਼ਹੀਦ ਹੋਏ ਫੌਜ਼ੀ ਜਵਾਨ ਦੇ ਸੰਸਕਾਰ ਮੌਕੇ ਪੁੱਜੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੇ ਸਪੱਸ਼ਟ ਕੀਤਾ ਕਿ ਬੇਸ਼ੱਕ ਭਾਰਤ ਨੂੰ ਅਜਿਹਾ ਦੇਸ਼ ਭਗਤ ਨਹੀਂ ਮਿਲ ਸਕਦਾ।

ਹੋਰ ਪੜ੍ਹੋ ...
  • Share this:

ਵਿਨੇ ਹਾਂਡਾ

ਪਰ ਦੇਸ਼ ਲਈ ਕੁਝ ਕਰ ਮਿਟਣ ਵਾਲੇ ਫੌਜੀ ਦੇ ਸਨਮਾਨ ਲਈ ਸਰਕਾਰ ਵੱਲੋਂ ਇਕ ਕਰੋੜ ਰੁਪਏ ਦੀ ਸਰਕਾਰੀ ਸਹਾਇਤਾ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਦੇਸ਼ ਦੀ ਰਾਖੀ ਕਰਦੇ ਫੌਜੀ ਕੁਲਦੀਪ ਸਿੰਘ ਜ਼ੋ ਭਾਰਤ-ਚੀਨ ਸਰਹੱਦ `ਤੇ ਸ਼ਹੀਦ ਹੋਇਆ ਸੀ ਦਾ ਅੰਤਿਮ ਸੰਸਕਾਰ ਉਸਦੇ ਜੱਦੀ ਪਿੰਡ ਲੌਹੁਕੇ ਕਲਾਂ ਵਿਖੇ ਕੀਤਾ ਗਿਆ। ਇਸ ਮੌਕੇ ਭਾਰਤੀ ਫੌਜ਼ ਦੇ ਅਧਿਕਾਰੀਆਂ ਅਤੇ ਫੌਜ਼ ਦੀ ਟੁਕੜੀ ਵੱਲੋਂ ਸ਼ਹੀਦ ਨੂੰ ਸਲਾਮੀ ਦਿੱਤੀ ਗਈ।

ਬੇਸ਼ੱਕ ਅੱਜ ਸਾਰਾ ਦਿਨ ਪਿੰਡ ਲੌਹੁਕੇ ਕਲਾਂ ਦਾ ਮਾਹੌਲ ਨਮ ਰਿਹਾ ਅਤੇ ਸ਼ਹੀਦ ਦੀ ਮ੍ਰਿਤਕ ਦੇਹ ਪਿੰਡ ਪੁੱਜਣ ਬਾਅਦ ਪਿੰਡ ਵਾਸੀਆਂ ਸਮੇਤ ਇਲਾਕੇ ਦੀਆਂ ਪਹੁੰਚੀਆਂ ਸੰਗਤਾਂ ਨੇ ਸ਼ਹੀਦ ਨੂੰ ਸ਼ਰਧਾਂਜਲੀਆਂ ਅਰਪਿਤ ਕੀਤੀਆਂ। ਜਾਣਕਾਰੀ ਅਨੁਸਾਰ ਸ਼ਹੀਦ ਜਵਾਨ ਕੁਲਦੀਪ ਸਿੰਘ ਆਪਣੇ ਪਿਤੇ ਬਜੁਰਗ ਮਾੇ, ਪਤਨੀ, ਬੇਟਾ ਅਤੇ ਭਰਾ ਸਮੇਤ ਤਿੰਨ ਭੈਣਾਂ ਛੱਡ ਗਿਆ ਹੈ।ਦੇਸ਼ ਦੇ ਸ਼ਹੀਦ ਕੁਲਦੀਪ ਸਿੰਘ ਨੂੰ ਸ਼ਰਧਾਂਜਲੀਆਂ ਅਰਪਿਤ ਕਰਨ ਪੁੱਜੇ ਕੈਪਟਨ ਪ੍ਰਵੀਨ ਸਿੰਘ ਨੇ ਕਿਹਾ ਕਿ ਇਹ ਜਵਾਨ ਦੇਸ਼ ਲਈ ਸ਼ਹੀਦ ਹੋਇਆ ਹੈ। ਇਸ ਦੀ ਸ਼ਹਾਦਤ `ਤੇ ਸਾਨੂੰ ਮਾਣ ਹੈ, ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।

Published by:rupinderkaursab
First published:

Tags: Ferozepur, Punjab