ਵਿਨੇ ਹਾਂਡਾ
ਫ਼ਿਰੋਜ਼ਪੁਰ: ਆਮ ਜਨਤਾ ਨੂੰ ਮਹਿੰਗਾਈ ਦੀ ਮਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਦੇ ਚਲਦਿਆਂ ਸ਼ਹਿਰ `ਚ ਅੱਜ ਫ਼ਿਰ ਤੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਦਰਜ ਕੀਤਾ ਗਿਆ। ਥੋੜੇ-ਥੋੜੇ ਕਰਕੇ ਵੱਧ ਰਹੇ ਪੈਟਰੋਲ-ਡੀਜ਼ਲ ਦੇ ਰੇਟਾਂ ਕਰਕੇ ਅੱਜ ਪਟਰੋਲ 100 ਰੁਪਏ ਲੀਟਰ ਤੋਂ ਪਾਰ ਕਰ ਚੁੱੱਕਾ ਹੈ। ਜਿਸ ਨੇ ਲੋਕਾਂ ਦਾ ਕਚੂੰਮਰ ਕੱਢ ਕੇ ਰੱਖ ਦਿੱਤਾ ਹੈ।
ਪੈਟਰੋਲ-ਡੀਜਲ ਦੇ ਵਧੇ ਰੇਟਾਂ ਵਿਰੁੱਧ ਆਵਾਜ਼ ਬੁਲੰਦ ਕਰਦਿਆਂ ਲੋਕਾਂ ਨੇ ਕਿਹਾ ਕਿ ਜੇਕਰ ਚਰਨਜੀਤ ਸਿੰਘ ਚੰਨੀ ਸਰਕਾਰ ਨੇ 10 ਰੁਪਏ ਰੇਟ ਨਾ ਘਟਾਏ ਹੁੰਦੇ ਤਾਂ ਅੱਜ ਫਿਰੋਜ਼ਪੁਰ ਵਿਚ ਪੈਟਰੋਲ 110 ਰੁਪਏ ਲੀਟਰ ਤੋਂ ਵੱਧ ਮਿਲਣਾ ਸੀ। ਲੋਕਾਂ ਨੇ ਮੰਗ ਕੀਤੀ ਕਿ ਸਰਕਾਰ ਮਹਿੰਗਾਈ ਦੀ ਲਗਾਮ ਕਸਣ ਵਿਚ ਅਸਮਰਥ ਜਾਪ ਰਹੀ ਹੈ। ਜਿਸ ਕਰਕੇ ਆਮ ਲੋਕ ਪ੍ਰੇਸ਼ਾਨੀ ਦੇ ਆਲਮ ਵਿਚ ਡੁੱਬਦੇ ਜਾ ਰਹੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Diesel Price Today, Petrol and diesel, Petrol Price Today