ਵਿਨੇ ਹਾਂਡਾ
ਫ਼ਿਰੋਜ਼ਪੁਰ: ਚੋਣਾਂ ਖਤਮ ਹੁੰਦਿਆਂ ਜਿਥੇ ਬਨਣ ਵਾਲੀ ਸਰਕਾਰ ਦੀਆਂ ਕਿਆਸ ਅਰਾਈਆਂ ਅਤੇ ਜੋੜ-ਤੋੜ ਸ਼ੁਰੂ ਹੋ ਗਿਆ ਹੈ। ਉਥੇ ਪੁਲਿਸ ਅਮਲੇ ਸਮੇਤ ਪੀ.ਏ.ਪੀ ਅਤੇ ਪੈਰਾ ਮਿਲਟਰੀ ਫੋਰਸ ਨੇ ਬੰਦ ਮਸ਼ੀਨਾਂ ਦੀ ਸ਼ੁਰੂ ਕੀਤੀ ਨਿਗਰਾਨੀ। ਜ਼ਿਲ੍ਹਾ ਫਿਰੋਜ਼ਪੁਰ ਦੇ ਚਾਰੋਂ ਵਿਧਾਨ ਸਭਾ ਹਲਕਿਆਂ ਲਈ ਚਾਰ ਕੇਂਦਰ ਬਣਾਏ ਗਏ ਹਨ।
ਜਿਥੇ ਪਈਆਂ ਮਸ਼ੀਨਾਂ ਦੀ ਪੂਰੀ ਮੁਸ਼ਤੈਦੀ ਨਾਲ ਨਿਗਰਾਨੀ ਹੋ ਰਹੀ ਹੈ। ਗੱਲਬਾਤ ਕਰਦਿਆਂ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਜਿਸ ਕੇਂਦਰ ਵਿਚ ਮਸ਼ੀਨਾਂ ਪਈਆਂ ਹਨ। ਉਸ ਦੇ ਪਹਿਲੇ ਘੇਰੇ ਵਿਚ ਪੈਰਾ ਮਿਲਟਰੀ ਫੋਰਸ, ਦੂਸਰੇ ਘੇਰੇ ਵਿਚ ਪੀ.ਏ.ਪੀ ਅਤੇ ਤੀਸਰੇ ਘੇਰੇ ਵਿਚ ਪੰਜਾਬ ਪੁਲਿਸ ਤਾਇਨਾਤ ਹੈ।
ਉਨ੍ਹਾਂ ਕਿਹਾ ਕਿ ਵੱਡੀ ਤਦਾਦ ਸੁਰੱਖਿਆ ਅਮਲਾ ਜਿਥੇ ਦਿਨ-ਰਾਤ ਇਨ੍ਹਾਂ ਕੇਂਦਰਾਂ ਦੀ ਨਿਗਰਾਨੀ ਕਰੇਗਾ। ਉਥੇ ਇਨ੍ਹਾਂ ਕੇਂਦਰ ਨੂੰ ਸੀ.ਸੀ.ਟੀ.ਵੀ ਕੈਮਰਿਆਂ ਵਿਚ ਵੀ ਕੈਦ ਕੀਤਾ ਗਿਆ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: EVM, Ferozepur, Punjab, Punjab Election 2022