Home /ferozepur /

Ferozepur News: ਗਲੀ-ਗਲੀ, ਘਰ-ਘਰ ਹੋਵੇਗੀ COVID Vaccination

Ferozepur News: ਗਲੀ-ਗਲੀ, ਘਰ-ਘਰ ਹੋਵੇਗੀ COVID Vaccination

ਫਿਰੋਜ਼ਪੁਰ ਜ਼ਿਲ੍ਹੇ `ਚ ਹੋਵੇਗਾ 100 ਫੀਸਦੀ ਟੀਕਾਕਰਨ

ਫਿਰੋਜ਼ਪੁਰ ਜ਼ਿਲ੍ਹੇ `ਚ ਹੋਵੇਗਾ 100 ਫੀਸਦੀ ਟੀਕਾਕਰਨ

ਲੋਕਾਂ ਦੀ ਸਿਹਤ ਪ੍ਰਤੀ ਡੀ.ਸੀ ਫਿਰੋਜ਼ਪੁਰ ਦਿਖਾਈ ਦੇ ਰਹੇ ਨੇ ਸੁਹਿਰਦ

  • Share this:

    ਵਿਨੇ ਹਾਂਡਾ

    ਫ਼ਿਰੋਜ਼ਪੁਰ: ਕਰੋਨਾ ਦੀ ਮਹਾਂਮਾਰੀ ਦੇ ਚਲਦਿਆਂ ਜਿਥੇ ਦੋ ਸਾਲਾਂ ਤੋਂ ਦੁਨਿਆਂ ਭਰ ਵਿਚ ਕਹਿਰ ਮਚਿਆ ਹੋਇਆ ਹੈ। ਉਥੇ ਕਰੋਨਾ ਦਾ ਪੂਰਨ ਮੁਕਾਬਲਾ ਕਰਨ ਦੇ ਮਨੋਰਥ ਨਾਲ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਵੱਲੋਂ 100 ਫੀਸਦੀ ਟੀਕਾਕਰਨ ਲਈ ਟੀਮਾਂ ਦਾ ਗਠਨ ਕਰਕੇ ਗਲੀ, ਮੁਹੱਲਿਆਂ ਵੱਲ ਰਵਾਨਾ ਕਰ ਦਿੱਤਾ ਗਿਆ।

    ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡਾਂ, ਸ਼ਹਿਰਾਂ ਦੀਆਂ ਗਲੀਆਂ ਤੱਕ ਟੀਕਾਕਰਨ ਟੀਮਾਂ ਨੂੰ ਰਵਾਨਾ ਕਰਨ ਦਾ ਦਾਅਵਾ ਕਰਦਿਆਂ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੇ ਸਪੱਸ਼ਟ ਕੀਤਾ ਕਿ ਜ਼ਿਲ੍ਹਾ ਵਿਚ 100 ਫੀਸਦੀ ਟੀਕਾਕਰਨ ਲਈ ਇਹ ਉਪਰਾਲਾ ਕੀਤਾ ਗਿਆ ਹੈ ਤਾਂ ਜੋ ਲੋਕ ਟੀਕਾਕਰਨ ਕਰਵਾ ਕੇ ਆਪਣੀ ਅਤੇ ਆਪਣੇ ਪਰਿਵਾਰ ਦੀ ਤੰਦਰੁਸਤੀ ਨੂੰ ਕਾਮਯਾਬ ਰੱਖ ਸਕਣ।

    ਕਰੋਨਾ ਤੋਂਂ ਬਚਾਓ ਲਈ ਲੋਕਾਂ ਨੂੰ ਪੂਰਨ ਟੀਕਾਕਰਨ ਕਰਨ ਲਈ ਪ੍ਰੇਰਿਤ ਕਰਦਿਆਂ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੇ ਸਪੱਸ਼ਟ ਕੀਤਾ ਕਿ ਤਕਰੀਬਨ ਹਰ ਇਲਾਕੇ ਵਿਚ ਜਨਤਕ ਥਾਵਾਂ `ਤੇ ਬੈਠ ਕੇ ਟੀਮਾਂ ਕੰਮ ਕਰ ਰਹੀਆਂ ਹਨ ਅਤੇ ਹੁਣ ਗਲੀਆਂ ਵਿਚ ਟੀਮਾਂ ਨੂੰ ਰਵਾਨਾ ਕਰਕੇ ਲੋਕਾਂ ਦਾ ਪੂਰਨ ਟੀਕਾਕਰਨ ਕਰਨ ਦਾ ਯਤਨ ਕੀਤਾ ਗਿਆ ਹੈ ਡੀ.ਸੀ ਦੇ ਯਤਨਾਂ ਨਾਲ।

    Published by:Amelia Punjabi
    First published:

    Tags: Coronavirus, COVID-19, Ferozepur, Punjab