Home /gurdaspur /

Batala: ਬਟਾਲਾ ਸ਼ਹਿਰ ਦੇ ਰੇਲਵੇ ਸਟੇਸ਼ਨ 'ਤੇ 138 ਸਾਲ ਪੁਰਾਣੀਆਂ ਵਸਤੂਆਂ ਅੱਜ ਵੀ ਮੌਜੂਦ

Batala: ਬਟਾਲਾ ਸ਼ਹਿਰ ਦੇ ਰੇਲਵੇ ਸਟੇਸ਼ਨ 'ਤੇ 138 ਸਾਲ ਪੁਰਾਣੀਆਂ ਵਸਤੂਆਂ ਅੱਜ ਵੀ ਮੌਜੂਦ

ਬਟਾਲਾ

ਬਟਾਲਾ ਰੇਲਵੇ ਸਟੇਸ਼ਨ 'ਤੇ ਲੱਗਿਆ ਪੁਰਾਣੇ ਭਾਰ ਤੋਲਣ ਵਾਲੇ ਕੰਡੇ ਦੀ ਤਸਵੀਰ  

ਗੁਰਦਾਸਪੁਰ: ਅੱਜ ਦੇ ਯੁੱਗ ਨੇ ਬਹੁਤ ਤਰੱਕੀ ਕੀਤੀ ਹੈ ਜਿਵੇਂ ਕਿ ਪਹਿਲਾਂ ਰੇਲਵੇ ਸਟੇਸ਼ਨਾਂ (Railway Stations) 'ਤੇ ਲੋਕਾਂ ਨੂੰ ਰੇਲਗੱਡੀ ਬਾਰੇ ਜਾਣਕਾਰੀ ਦੇਣ ਲਈ ਟੱਲ ਦੀ ਵਰਤੋਂ ਕੀਤੀ ਜਾਂਦੀ ਸੀ ਅਤੇ ਨਾਲ ਹੀ ਮਾਲ ਗੱਡੀ ਵਿਚ ਸਮਾਨ ਨੂੰ ਤੋਲਣ ਲਈ ਕੰਡੇਦੀ ਵਰਤੋਂ ਕੀਤੀ ਜਾਂਦੀ ਸੀ ਅਤੇ ਯਾਤਰੀਆਂ (Passengers) ਲਈ ਸਟੀਲ ਦੀ ਬਣੀ ਪਾਣੀ ਦੀ ਟੈਂਕੀ ਜੋ ਦੂਜੇ ਸਟੇਸ਼ਨਾਂ ਤੋਂ ਲਗਭਗ ਨਜਰ ਨਹੀਂ ਆਉਂਦੀ ਪਰ ਬਟਾਲਾ ਸ਼ਹਿਰ ਦਾ ਰੇਲਵੇ ਸਟੇਸ਼ਨ ਜੋ 1884 ਵਿੱਚ ਸਥਾਪਿਤ ਕੀਤਾ ਗਿਆ ਸੀ।

ਹੋਰ ਪੜ੍ਹੋ ...
  • Share this:
    ਜਤਿਨ ਸ਼ਰਮਾ

    ਜਿਸ ਵਿੱਚ ਤੁਹਾਨੂੰ ਇਹ ਸਾਰਾ ਸਮਾਨ ਦੇਖਣ ਨੂੰ ਮਿਲੇਗਾ। ਇਹ ਸਾਮਾਨ ਲਗਭਗ 138 ਸਾਲ ਪਹਿਲਾਂ ਲਗਾਇਆ ਗਿਆ ਸੀ ਅਤੇ ਇਹ ਉਪਕਰਣ ਅੱਜ ਵੀ ਵਰਤੋਂ ਵਿੱਚ ਹੈ।

    ਇਸ ਸਬੰਧੀ ਜਾਣਕਾਰੀ ਦਿੰਦਿਆਂ ਬਟਾਲਾ ਦੇ ਸਮਾਜ ਸੇਵੀ ਯਸ਼ ਪਾਲ ਚੋਹਾਨ ਨੇ ਦੱਸਿਆ ਕਿ ਬਟਾਲਾ ਰੇਲਵੇ ਸਟੇਸ਼ਨ ਦੀ ਸਥਾਪਨਾ 1884 ਵਿੱਚ ਹੋਈ ਸੀ, ਉਸ ਸਮੇਂ ਇੱਕ ਪਾਣੀ ਦੀ ਟੈਂਕੀ ਲਗਾਈ ਗਈ ਸੀ, ਜਿਸ ਵਿੱਚ ਇੱਕ ਵਿਸ਼ੇਸ਼ ਕਿਸਮ ਦਾ ਸਟੀਲ ਵਰਤਿਆ ਗਿਆ ਸੀ, ਇਸੇ ਕਰਕੇ 138 ਸਾਲ ਬੀਤ ਜਾਣ ਦੇ ਬਾਅਦ ਵੀ ਅੱਜ ਤੱਕ ਇਹ ਟੈਂਕ ਨੂੰ ਨਾ ਤਾਂ ਜੰਗਾਲ ਲੱਗੀ ਹੈ ਅਤੇ ਨਾ ਹੀ ਨੁਕਸਾਨ ਹੋਇਆ ਹੈਇਸ ਦੇ ਨਾਲ ਹੀ ਸਟੇਸ਼ਨ 'ਤੇ ਇੱਕ ਟੱਲ ਵੀ ਹੈ ਜੋ ਕਾਂਸੇ ਦੀ ਧਾਤ ਦਾ ਬਣਿਆ ਹੋਇਆ ਹੈ ਜੋ ਟਰੇਨ ਦੇ ਆਉਣ ਅਤੇ ਜਾਣ ਦਾ ਸਮਾਂ ਦੱਸਦਾ ਸੀ ਤਾਂ ਜੋ ਲੋਕਾਂ ਨੂੰ ਟਰੇਨ ਬਾਰੇ ਜਾਣਕਾਰੀ ਦਿੱਤੀ ਜਾ ਸਕੇ।

    ਇਸ ਦੇ ਨਾਲ ਹੀ ਇੱਥੇ ਇੱਕ ਖਾਸ ਕਿਸਮ ਦਾ ਵਜ਼ਨਕੰਡਾ ਹੈ ਜੋ ਅਜੇ ਵੀ ਮੌਜੂਦ ਹੈ ਅਤੇ ਇਹ ਵੀ ਕੰਮ ਕਰਨ ਦੀ ਹਾਲਤ ਵਿੱਚ ਹੈ, ਹਾਲਾਂਕਿ ਹੁਣ ਇਲੈਕਟ੍ਰਾਨਿਕ ਕੰਡੇ ਆ ਗਏ ਹਨ ਪਰ ਬਟਾਲਾ ਸਟੇਸ਼ਨ 'ਤੇ 100 ਸਾਲ ਤੋਂ ਵੱਧ ਪੁਰਾਣਾ ਬਜਨੀਕੰਡਾ ਅਜੇ ਵੀ ਕੰਮ ਕਰ ਰਿਹਾ ਹੈ।

    ਸਾਡੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਇਨ੍ਹਾਂ ਪੁਰਾਣੀ ਵਸਤੂਆਂ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ ਤਾਂ ਜੋ ਸਾਡੀ ਅਜੋਕੀ ਪੀੜ੍ਹੀ ਨੂੰ ਇਹ ਜਾਣਕਾਰੀ ਮਿਲ ਸਕੇ ਕਿ ਸਾਡੇ ਬਜ਼ੁਰਗ 100 ਸਾਲ ਤੋਂ ਵੀ ਵੱਧ ਪੁਰਾਣੇ ਸਟੇਸ਼ਨਾਂ 'ਤੇ ਰੇਲ ਗੱਡੀਆਂ ਦੀ ਜਾਣਕਾਰੀ ਕਿਵੇਂ ਪ੍ਰਾਪਤ ਕਰਦੇ ਸਨ।
    Published by:rupinderkaursab
    First published:

    Tags: Gurdaspur, Punjab

    ਅਗਲੀ ਖਬਰ