Home /gurdaspur /

Inspiration: ਗੁਰਦਾਸਪੁਰ ਦੀ 18 ਸਾਲਾ ਅਨਹਦ ਕੌਰ ਮਾਝੇ 'ਚੋਂ ਬਣੀ ਸਭ ਤੋਂ ਘੱਟ ਉਮਰ ਦੀ ਨੈਸ਼ਨਲ ਸ਼ੂਟਰ

Inspiration: ਗੁਰਦਾਸਪੁਰ ਦੀ 18 ਸਾਲਾ ਅਨਹਦ ਕੌਰ ਮਾਝੇ 'ਚੋਂ ਬਣੀ ਸਭ ਤੋਂ ਘੱਟ ਉਮਰ ਦੀ ਨੈਸ਼ਨਲ ਸ਼ੂਟਰ

X
ਸ਼ੂਟਿੰਗ

ਸ਼ੂਟਿੰਗ ਮੁਕਾਬਲੇ ਦਾ ਅਭਿਆਸ ਕਰਦੀ ਹੋਈ ਅਨਹਦ ਕੌਰ

ਸਕੂਲ ਦੇ ਪ੍ਰਬੰਧਕ ਗਗਨਦੀਪ ਸਿੰਘ ਨੇ ਦੱਸਿਆ ਕਿ ਵਿਦਿਆਰਥਣ ਅਨਹਦ ਕੌਰ ਨੇ ਸਿਰਫ਼ ਚਾਰ ਮਹੀਨਿਆਂ ਵਿੱਚ ਇਹ ਮੁਕਾਮ ਹਾਸਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਅਨਹਦ ਕੌਰ ਨੇ 3 ਤੋਂ 9 ਦਸੰਬਰ ਤੱਕ ਕੋਰਲ ਦੀ ਰਾਜਧਾਨੀ ਤਿਰੂਵਨੰਤਪੁਰਮ ਵਿਖੇ ਨੈਸ਼ਨਲ ਰਾਈਫਲ ਐਸੋਸੀਏਸ਼ਨ ਆਫ ਇੰਡੀਆ ਵੱਲੋਂ ਕਰਵਾਏ ਗਏ ਲੜਕੀਆਂ ਦੇ 10 ਮੀਟਰ ਇਨਡੋਰ ਓਪਨ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਹੋਰ ਪੜ੍ਹੋ ...
  • Share this:

ਜਤਿਨ ਸ਼ਰਮਾ,

ਗੁਰਦਾਸਪੁਰ: ਕੇਰਲਾ ਵਿੱਚ ਨੈਸ਼ਨਲ ਰਾਈਫਲ ਐਸੋਸੀਏਸ਼ਨ ਆਫ ਇੰਡੀਆ (National Rifle Association of India) ਵੱਲੋਂ ਕਰਵਾਏ ਗਏ ਕੌਮੀ ਮੁਕਾਬਲਿਆਂ (National competitions) ਵਿੱਚ ਗੁਰਦਾਸਪੁਰ (Gurdaspur) ਜ਼ਿਲ੍ਹੇ ਦੇ ਪਿੰਡ ਤੁਗਲਵਾਲ ਦੀ ਇੱਕ ਧੀ ਨੇ ਕੌਮੀ ਨਿਸ਼ਾਨੇਬਾਜ਼ੀ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਪਣੀ ਵੱਖਰੀ ਪਛਾਣ ਬਣਾਈ ਹੈ ਅਤੇ ਇਹ ਧੀ ਮਾਝੇ ਵਿੱਚੋਂ ਸਭ ਤੋਂ ਛੋਟੀ ਉਮਰ ਦੀ ਕੌਮੀ ਨਿਸ਼ਾਨੇਬਾਜ਼ ਬਣੀ ਹੈ। ਨੌਵੀਂ ਜਮਾਤ ਦੀ ਵਿਦਿਆਰਥਣ ਅਨਹਦ ਕੌਰ ਨੇ ਸਖ਼ਤ ਮਿਹਨਤ ਅਤੇ ਲਗਨ ਸਦਕਾ ਬਹੁਤ ਹੀ ਘੱਟ ਸਮੇਂ ਵਿੱਚ ਕੌਮੀ ਪੱਧਰ (National Level) ਦੀਆਂ ਖਿਡਾਰਨਾਂ ਵਿੱਚ ਆਪਣਾ ਨਾਂ ਦਰਜ ਕਰਵਾ ਲਿਆ ਹੈ।

ਸਕੂਲ ਦੇ ਪ੍ਰਬੰਧਕ ਗਗਨਦੀਪ ਸਿੰਘ ਨੇ ਦੱਸਿਆ ਕਿ ਵਿਦਿਆਰਥਣ ਅਨਹਦ ਕੌਰ ਨੇ ਸਿਰਫ਼ ਚਾਰ ਮਹੀਨਿਆਂ ਵਿੱਚ ਇਹ ਮੁਕਾਮ ਹਾਸਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਅਨਹਦ ਕੌਰ ਨੇ 3 ਤੋਂ 9 ਦਸੰਬਰ ਤੱਕ ਕੋਰਲ ਦੀ ਰਾਜਧਾਨੀ ਤਿਰੂਵਨੰਤਪੁਰਮ ਵਿਖੇ ਨੈਸ਼ਨਲ ਰਾਈਫਲ ਐਸੋਸੀਏਸ਼ਨ ਆਫ ਇੰਡੀਆ ਵੱਲੋਂ ਕਰਵਾਏ ਗਏ ਲੜਕੀਆਂ ਦੇ 10 ਮੀਟਰ ਇਨਡੋਰ ਓਪਨ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਅਨਹਦ ਕੌਰ ਨੇ ਕਿਹਾ ਕਿ ਸਕੂਲ ਵਿੱਚ ਮਹਾਰਾਜਾ ਦਲੀਪ ਸਿੰਘ ਇੰਡੋਰ 10 ਮੀਟਰ ਸ਼ੂਟਿੰਗ ਰੇਂਜ ਬਣਾਏ ਜਾਣ ਕਾਰਨ ਉਸ ਦਾ ਰੁਝਾਨ ਵਧਿਆ ਅਤੇ ਉਸ ਨੇ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ ਅਤੇ ਰਾਸ਼ਟਰੀ ਸ਼ੂਟਿੰਗ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਪਣੀ ਪਛਾਣ ਬਣਾਈ।

Published by:Tanya Chaudhary
First published:

Tags: Gurdaspur, Inspiration, Punjab, Shooter