Home /gurdaspur /

Guinness World Record: ਉਮਰਵਾਲ ਦਾ ਨੌਜਵਾਨ ਬਣਿਆ ਮਿਸਾਲ, 1 ਮਿੰਟ 'ਚ 45 ਕਲੇਮ ਪੁਸ਼ਅਪ ਨਾਲ ਬਣਾਇਆ ਵਿਸ਼ਵ ਰਿਕਾਰਡ

Guinness World Record: ਉਮਰਵਾਲ ਦਾ ਨੌਜਵਾਨ ਬਣਿਆ ਮਿਸਾਲ, 1 ਮਿੰਟ 'ਚ 45 ਕਲੇਮ ਪੁਸ਼ਅਪ ਨਾਲ ਬਣਾਇਆ ਵਿਸ਼ਵ ਰਿਕਾਰਡ

ਵਿਸ਼ਵ

ਵਿਸ਼ਵ ਰਿਕਾਰਡ ਪੁਰਸਕਾਰ ਜੇਤੂ ਨੌਜਵਾਨ ਦੀ ਤਸਵੀਰ

Health: ਅੰਮ੍ਰਿਤਬੀਰ ਸਿੰਘ ਨੇ ਇੱਕ ਮਿੰਟ ਵਿੱਚ 118 ਸਭ ਤੋਂ ਵੱਧ ਨਕਲ ਪੁਸ਼ਅੱਪ ਕਰਨ ਦੇ ਲਈ ਉਸਨੇ ਇੰਡੀਆ ਬੁੱਕ ਆਫ਼ ਰਿਕਾਰਡਸ ਵਿੱਚ ਜਗ੍ਹਾ ਬਣਾਈ ਅਤੇ ਹੁਣ ਇਕ ਮਿੰਟ ਵਿੱਚ 45 ਕਲੇਪ ਪੁਸਅੱਪ ਲਗਾਕੇ ਵਰਲਡ ਰਿਕਾਰਡ ਬਣਾਉਂਦੇ ਹੋਏ ਆਪਣਾ ਨਾਮ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿਚ ਦਰਜ ਕਰਵਾਇਆ। 

ਹੋਰ ਪੜ੍ਹੋ ...
 • Share this:

  ਜਤਿਨ ਸ਼ਰਮਾ

  ਗੁਰਦਾਸਪੁਰ, Gurdaspur News: ਜ਼ਿਲ੍ਹੇ ਦੇ ਨੇੜਲੇ ਪਿੰਡ ਉਮਰਵਾਲ (Umarwal Village) ਦੇ ਇੱਕ ਨੌਜਵਾਨ ਨੇ ਦੇਸੀ ਕਸਰਤ ਨਾਲ ਵਿਸ਼ਵ ਰਿਕਾਰਡ (World Record) ਬਣਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਹ ਨੌਜਵਾਨ ਕਦੇ ਜਿੰਮ (Gym) ਨਹੀਂ ਗਿਆ, ਫਿਰ ਵੀ ਇਸਨੇ ਇੰਡੀਆ ਬੁੱਕ ਆਫ ਰਿਕਾਰਡਸ (India Book Of Record) ਸਮੇਤ ਕਈ ਫਿਟਨੈਸ ਰਿਕਾਰਡ ਬਣਾਏ ਹਨ ਅਤੇ ਹੁਣ ਉਂਗਲਾਂ 'ਤੇ ਇੱਕ ਮਿੰਟ ਵਿੱਚ 45 ਕਲੈਪ ਪੁਸ਼ਅੱਪ ਕਰਨ ਦਾ ਵਿਸ਼ਵ ਰਿਕਾਰਡ ਬਣਾ ਕੇ "ਗਿੰਨੀਜ਼ ਬੁੱਕ ਆਫ ਵਰਲਡ" ('Guinness Book of World Records') ਰਿਕਾਰਡ ਵਿੱਚ ਵੀ ਨਾਂ ਦਰਜ ਕਰ ਲਿਆ ਹੈ।

  ਇਸ ਪ੍ਰਾਪਤੀ 'ਤੇ ਕੁੰਵਰ ਅੰਮ੍ਰਿਤਬੀਰ ਸਿੰਘ ਦੇ ਪਰਿਵਾਰ 'ਚ ਖੁਸ਼ੀ ਦੀ ਲਹਿਰ ਹੈ। ਅੰਮ੍ਰਿਤਬੀਰ ਨੇ ਇਸ ਤੋਂ ਪਹਿਲਾਂ ਇੱਕ ਮਿੰਟ ਵਿੱਚ ਸਭ ਤੋਂ ਵੱਧ ਨਕਲ ਪੁਸ਼ਅਪ ਅਤੇ 30 ਸਕਿੰਟਾਂ ਵਿੱਚ ਸਭ ਤੋਂ ਵੱਧ ਸੁਪਰਮੈਨ ਪੁਸ਼ਅਪ ਕਰਨ ਦਾ ਰਿਕਾਰਡ ਵੀ ਆਪਣੇ ਨਾਂ ਕੀਤਾ ਸੀ।

  ਕੰਵਰ ਅੰਮ੍ਰਿਤਬੀਰ ਸਿੰਘ ਨੇ ਦੱਸਿਆ ਕਿ 2019 ਵਿੱਚ ਉਸ ਨੇ ਆਪਣੇ ਸਰੀਰ ਨੂੰ ਮਜ਼ਬੂਤ ਬਣਾਉਣ ਲਈ ਕਸਰਤ ਕਰਨੀ ਸ਼ੁਰੂ ਕਰ ਦਿੱਤੀ ਹੈ। ਉਸ ਨੇ ਕਿਹਾ ਕਿ ਉਹ ਕਦੇ ਵੀ ਆਧੁਨਿਕ ਜਿੰਮ ਨਹੀਂ ਗਿਆ ਅਤੇ ਆਪ ਹੀ ਦੇਸੀ ਜੁਗਾੜ ਨਾਲ ਜਿੰਮ ਘਰ ਵਿੱਚ ਹੀ ਬਨਾਇਆ। ਉਸਨੇ ਇੱਟਾਂ, ਸੀਮਿੰਟ, ਲੋਹੇ ਦੀਆਂ ਰਾਡਾਂ, ਖਾਲੀ ਬੋਤਲਾਂ ਆਦਿ ਦੀ ਵਰਤੋਂ ਕਰਕੇ ਆਪਣਾ ਤੰਦਰੁਸਤੀ ਉਪਕਰਣ ਬਣਾਇਆ ਹੈ ਅਤੇ ਆਪਣੇ ਘਰ ਦੀ ਛੱਤ 'ਤੇ ਅਭਿਆਸ ਕਰਦਾ ਹੈ।

  ਅੰਮ੍ਰਿਤਬੀਰ ਸਿੰਘ ਕਿਤਾਬਾਂ ਅਤੇ ਸ਼ੁਰਮਿਆ ਦੀ ਜੀਵਨੀ ਪੜ੍ਹਨ ਵਿੱਚ ਦਿਲਚਸਪੀ ਰੱਖਦਾ ਹੈ ਅਤੇ ਉਸਨੇ ਆਪਣੇ ਸਕੂਲੀ ਸਾਲਾਂ ਦੌਰਾਨ ਭਗਤ ਸਿੰਘ, ਕਰਤਾਰ ਸਿੰਘ ਸਰਾਭਾ ਅਤੇ ਊਧਮ ਸਿੰਘ ਦੀਆਂ ਸਕਿਟਾਂ ਵਿੱਚ ਭੂਮਿਕਾਵਾਂ ਨਿਭਾਈਆਂ ਹਨ। 19 ਸਾਲਾ ਅੰਮ੍ਰਿਤਬੀਰ ਨੇ ਕਿਹਾ, ''ਉਨ੍ਹਾਂ ਨੇ ਮੈਨੂੰ ਜ਼ਿੰਦਗੀ ਵਿਚ ਕੁਝ ਕਰਨ ਲਈ ਪ੍ਰੇਰਿਤ ਕੀਤਾ। ਉਸਦੇ ਪਿਤਾ ਅਤੇ ਚਾਚੇ ਨੇ ਉਸਨੂੰ ਫਿਟਨੈਸ ਵਿੱਚ ਆਉਣ ਲਈ ਪ੍ਰੇਰਿਤ ਕੀਤਾ।

  ਅੰਮ੍ਰਿਤਬੀਰ ਸਿੰਘ ਨੇ ਕਿਹਾ ਕਿ "ਇੱਕ ਦਿਨ ਮੈਨੂੰ ਨਕਲ ਪੁਸ਼ਅਪ ਬਾਰੇ ਇੱਕ ਯੂਟਿਊਬ ਵੀਡੀਓ ਮਿਲਿਆ ਜਿਸ ਨੂੰ ਦੇਖ ਕੇ ਮੈਂ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਰਿਕਾਰਡ ਬਣਾਉਣ ਦਾ ਸਫ਼ਰ ਕੋਈ ਆਸਾਨ ਨਹੀਂ ਸੀ। ਜਦੋਂ 2019 ਦੇ ਅੰਤ ਵਿੱਚ ਮੈਂ ਰਿਕਾਰਡ ਲਈ ਅਰਜ਼ੀ ਦਿੱਤੀ ਸੀ, ਤਾਂ ਮੇਰੀ ਅਰਜ਼ੀ ਰੱਦ ਕਰ ਦਿੱਤੀ ਗਈ ਸੀ ਕਿਉਂਕਿ ਮੇਰਾ ਪੁਸ਼ਅੱਪ ਕਰਨ ਦਾ ਤਰੀਕਾ ਸਹੀ ਨਹੀਂ ਸੀ ਅਤੇ ਉਸ ਤੋਂ ਬਾਅਦ ਮੈਂ ਫਿਟਨੈਸ ਵਿੱਚ ਕਿ ਦਰਜ ਕੀਤੇ। ਉਨ੍ਹਾਂ ਦੱਸਿਆ ਕਿ ਇੱਕ ਮਿੰਟ ਵਿੱਚ 118 ਸਭ ਤੋਂ ਵੱਧ ਨਕਲ ਪੁਸ਼ਅੱਪ ਕਰਨ ਦੇ ਲਈ ਉਸਨੇ ਇੰਡੀਆ ਬੁੱਕ ਆਫ਼ ਰਿਕਾਰਡਸ ਵਿੱਚ ਜਗ੍ਹਾ ਬਣਾਈ ਅਤੇ ਹੁਣ ਇਕ ਮਿੰਟ ਵਿੱਚ 45 ਕਲੇਪ ਪੁਸਅੱਪ ਲਗਾਕੇ ਵਰਲਡ ਰਿਕਾਰਡ ਬਣਾਉਂਦੇ ਹੋਏ ਆਪਣਾ ਨਾਮ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿਚ ਦਰਜ ਕਰਵਾਇਆ।

  ਅੰਮ੍ਰਿਤਬੀਰ ਸਿੰਘ ਦੇ ਚਾਚਾ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਜਦੋਂ ਅੰਮ੍ਰਿਤਬੀਰ ਆਪਣਾ ਟੀਚਾ ਹਾਸਲ ਕਰਦਾ ਹੈ ਅਤੇ ਕੋਈ ਮੈਡਲ ਜਾਂ ਐਵਾਰਡ ਹਾਸਲ ਕਰਦਾ ਹੈ ਤਾਂ ਪਰਿਵਾਰ ਨੂੰ ਬਹੁਤ ਖੁਸ਼ੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਬੀਰ ਨੇ ਹੁਣ ਤੱਕ ਸਖ਼ਤ ਮਿਹਨਤ ਕੀਤੀ ਹੈ ਪਰ ਸਰਕਾਰਾਂ ਅਤੇ ਸਿੱਖ ਸੰਸਥਾਵਾਂ ਨੇ ਕਦੇ ਵੀ ਅੰਮ੍ਰਿਤਬੀਰ ਸਿੰਘ ਦੀ ਮਦਦ ਨਹੀਂ ਕੀਤੀ।

  Published by:Krishan Sharma
  First published:

  Tags: Bhagwant Mann, Guinness World Records, Gurdaspur, Inspiration, Punjab government, SGPC